ਗਣੇਸ਼ ਚਤੁਰਥੀ : ਜਾਣੋ ਕਿਵੇਂ ਹੋਇਆ ਸੀ ਗਣਪਤੀ ਜੀ ਦਾ ਜਨਮ

9/2/2019 12:41:53 PM

ਭਾਦੋਂ ਮਹੀਨੇ ਦੀ ਸ਼ੁਕਲ ਪੱਖ ਦੀ ਚਤੁਰਥੀ ਨੂੰ ਭਗਵਾਨ ਗਣੇਸ਼ ਦੇ ਜਨਮ ਦਿਨ ਗਣੇਸ਼ ਚਤੁਰਥੀ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਮਾਤਾ ਪਾਰਵਤੀ ਦੇ ਘਰ ਉਨ੍ਹਾਂ ਦੇ ਛੋਟੇ ਬੇਟੇ ਗਣੇਸ਼ ਦਾ ਜਨਮ ਹੋਇਆ ਸੀ, ਇਸ ਦੀ ਖੁਸ਼ੀ ’ਚ ਪੂਰੀ ਦੇਸ਼ ’ਚ 9 ਦਿਨਾਂ ਤੱਕ ਗਣੇਸ਼ ਉਤਸਵ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦੌਰਾਨ ਭਗਵਾਨ ਗਣੇਸ਼ ਦੇ 12 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਦਿਨਾਂ ’ਚ ਪੂਜਾ ਕਰਨ ਨਾਲ ਭਗਵਾਨ ਗਣੇਸ਼ ਜਲਦ ਖੁਸ਼ ਹੁੰਦੇ ਹਨ, ਭਗਤਾਂ ਦਾ ਸਾਰੇ ਦੁਖ ਹਰ ਲੈਂਦੇ ਹਨ ਅਤੇ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।
 

ਗਣੇਸ਼ ਚਤੁਰਥੀ ਦਾ ਮਹੱਤਵ
ਭਵਿੱਖ ਪੁਰਾਨ ਅਨੁਸਾਰ ਸ਼ਿਵਾ, ਸੰਘਿਆ (ਨਾਮ) ਅਤੇ ਸੁਧਾ ਇਹ ਤਿੰਨ ਚਤੁਰਥੀ ਹੁੰਦੀਆਂ ਹਨ, ਜਿਸ ’ਚ ਭਾਦੋਂ ਸ਼ੁਕਲ ਪੱਖ ਦੀ ਚੁਤਰਥੀ ਨੂੰ ਸੰਘਿਆ ਕਹਿੰਦੇ ਹਨ। ਅਜਿਹੀ ਮਾਨਤਾ ਹੈ ਕਿ ਇਸ ’ਚ ਇਸ਼ਨਾਨ ਅਤੇ ਵਰਤ ਕਰਨ ਨਾਲ 101 ਗੁਣਾ ਫਲ ਪ੍ਰਾਪਤ ਹੁੰਦਾ ਹੈ ਅਤੇ ਚੰਗੀ ਕਿਸਮਤ ’ਚ ਵਾਧਾ ਹੁੰਦਾ ਹੈ। ਇਸ ਨੂੰ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਨੂੰ ਦੁਪਹਿਰ ਨੂੰ ਭਗਵਾਨ ਗਣੇਸ਼ ਦਾ ਜਨਮ ਹੋਇਆ ਸੀ। ਇਸੇ ਕਾਰਨ ਇਹ ਤਾਰੀਕ ਮਹਿਕ ਨਾਂ ਨਾਲ ਵੀ ਜਾਣੀ ਜਾਂਦੀ ਹੈ। ਇਸ ਦਿਨ ਭਗਵਾਨ ਗਣਪਤੀ ਦੀ ਪੂਜਾ, ਵਰਤ, ਕੀਰਤਨ ਅਤੇ ਜਾਗਰਣ ਆਦਿ ਕਰਨਾ ਚਾਹੀਦਾ।
 

ਭਗਵਾਨ ਗਣੇਸ਼ ਦੇ ਜਨਮ ਦੀ ਕਥਾ
ਭਗਵਾਨ ਗਣੇਸ਼ ਦੇ ਜਨਮ ਬਾਰੇ ਸ਼ਿਵ ਪੁਰਾਨ ’ਚ ਇਕ ਕਥਾ ਹੈ। ਕਥਾ ਅਨੁਸਾਰ, ਇਕ ਵਾਰ ਮਾਤਾ ਪਾਰਵਤੀ ਨੇ ਆਪਣੇ ਸਰੀਰ ’ਤੇ ਹਲਦੀ ਅਤੇ ਉਬਟਨ (ਬਟਣਾ) ਲਗਾਇਆ ਹੋਇਆ ਸੀ। ਜਦੋਂ ਉਨ੍ਹਾਂ ਨੇ ਆਪਣੇ ਸਰੀਰ ਤੋਂ ਹਲਦੀ ਅਤੇ ਉਬਟਨ ਨੂੰ ਹਟਾਇਆ ਤਾਂ ਉਸ ਨਾਲ ਛੋਟਾ ਜਿਹਾ ਇਕ ਪੁਤਲਾ ਬਣਾਇਆ। ਫਿਰ ਉਨ੍ਹਾਂ ਨੇ ਆਪਣੀਆਂ ਸ਼ਕਤੀਆਂ ਨਾਲ ਉਸ ਪੁਤਲੇ ’ਚ ਜਾਨ ਪਾ ਦਿੱਤੀ। ਇਸ ਤਰ੍ਹਾਂ ਨਾਲ ਬਾਲ ਗਣੇਸ਼ ਦਾ ਜਨਮ ਹੋਇਆ। ਜਨਮ ਤੋਂ ਬਾਅਦ ਮਾਤਾ ਪਾਰਵਤੀ ਇਸ਼ਨਾਨ ਕਰਨ ਚੱਲੀ ਗਈ ਅਤੇ ਬਾਲ ਗਣੇਸ਼ ਨੂੰ ਦੁਆਰ ’ਤੇ ਬੈਠਾ ਦਿੱਤਾ, ਨਾਲ ਹੀ ਬੋਲਿਆ ਕਿ ਕਿਸੇ ਨੂੰ ਅੰਦਰ ਨਾ ਆਉਣ ਦੇਣਾ।
ਇਸ ਦੌਰਾਨ ਭਗਵਾਨ ਸ਼ਿਵ ਉੱਥੇ ਪੁੱਜੇ। ਉਹ ਅੰਦਰ ਆਉਣਾ ਚਾਹੁੰਦੇ ਸਨ ਪਰ ਬਾਲ ਗਣੇਸ਼ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਭਗਵਾਨ ਸ਼ਿਵ ਦੇ ਵਾਰ-ਵਾਰ ਕਹਿਣ ’ਤੇ ਵੀ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਉਦੋਂ ਗੁੱਸੇ ਹੋ ਕੇ ਭਗਵਾਨ ਸ਼ਿਵ ਨੇ ਆਪਣੇ ਤ੍ਰਿਸ਼ੂਲ ਨਾਲ ਬਾਲ ਗਣੇਸ਼ ਦਾ ਸਿਰ ਸਰੀਰ ਤੋਂ ਵੱਖ ਕਰ ਦਿੱਤਾ। ਇਸ ਦੌਰਾਨ ਮਾਤਾ ਪਾਰਵਤੀ ਉੱਥੇ ਪੁੱਜੀ। ਉਹ ਬਾਲ ਗਣੇਸ਼ ਦੀ ਹਾਲਤ ਦੇਖ ਕੇ ਰੋ ਪਈ ਅਤੇ ਭਗਵਾਨ ਸ਼ਿਵ ਨੂੰ ਬੋਲੀ ਕਿ ਤੁਸੀਂ ਇਹ ਕੀ ਕਰ ਦਿੱਤਾ। ਇਹ ਤੁਹਾਡਾ ਪੁੱਤਰ ਗਣੇਸ਼ ਹੈ। ਇਹ ਸੁਣ ਕੇ ਸ਼ਿਵ ਜੀ ਹੈਰਾਨ ਰਹਿ ਗਏ। ਫਿਰ ਪਾਰਵਤੀ ਜੀ ਨੇ ਗਣੇਸ਼ ਦੇ ਜਨਮ ਦੀ ਗੱਲ ਦੱਸੀ। ਉਦੋਂ ਭਗਵਾਨ ਸ਼ਿਵ ਨੇ ਇਕ ਹਾਥੀ ਦਾ ਸਿਰ ਬਾਲ ਗਣੇਸ਼ ਦੇ ਸਰੀਰ ’ਤੇ ਲਗਾਇਆ ਅਤੇ ਉਸ ’ਚ ਜਾਨ ਪਾਈ। ਇਸ ਤਰ੍ਹਾਂ ਬਾਲ ਗਣੇਸ਼ ਮੁੜ ਜਿਉਂਦੇ ਹੋਏ ਅਤੇ ਉਹ ਗਜਾਨਨ ਕਹਿਲਾਉਣ ਲੱਗੇ।


DIsha

Edited By DIsha