ਗਣੇਸ਼ ਚਤੁਰਥੀ:ਪੂਜਾ ਦੀ ਇਸ ਵਿਧੀ ਨਾਲ ਕਰੋ ਬੱਪਾ ਨੂੰ ਖੁਸ਼, ਹੋਵੇਗਾ ਲਾਭ

9/2/2019 10:31:39 AM

ਜਲੰਧਰ(ਬਿਊਰੋ)- ਅੱਜ ਸੋਮਵਾਰ 2 ਸਤੰਬਰ ਦੇ ਦਿਨ ਸ਼ਿਵ ਪਾਰਵਤੀ ਯੋਗ ’ਚ ਗਣੇਸ਼ ਉਤਸਵ ਦਾ ਆਰੰਭ ਹੋਇਆ ਹੈ। ਇਸ ਤੋਂ ਇਲਾਵਾ ਅਮਿ੍ਰਤਸਿੱਧੀ, ਦੋ ਸਰਵਾਰਥ ਸਿੱਧੀ ਤੇ ਛੇ ਰਵੀ ਯੋਗ ਰਹਿਣ ਵਾਲੇ ਹਨ। ਸੋਮਵਾਰ ਭਗਵਾਨ ਸ਼ਿਵ ਦੇ ਮਨਪਸੰਦ ਦਿਨਾਂ ’ਚ ਇਕ ਹੈ। ਅੱਜ ਦੇ ਦਿਨ ਭਗਵਾਨ ਗਣੇਸ਼ ਜੀ ਦਾ ਵਰਤ-ਪੂਜਨ ਕਰਨ ਨਾਲ ਧਨ ਲਾਭ ਹੁੰਦਾ ਹੈ ਅਤੇ ਅਰੋਗਤਾ ਦੀ ਪ੍ਰਾਪਤੀ ਹੁੰਦੀ ਹੈ ਸਾਰੇ ਦੁੱਖਾਂ ਤੋਂ ਮੁਕਤੀ ਮਿਲਦੀ ਹੈ। ਸਵੇਰੇ ਵਿਧੀ-ਵਿਧਾਨ ਨਾਲ ਭਗਵਾਨ ਗਣੇਸ਼ ਦੀ ਪੂਜਾ ਕਰਨ ਦੇ ਬਾਅਦ 21 ਲੱਡੂਆ ਦਾ ਭੋਗ ਲਗਾ ਕੇ ਗਰੀਬਾਂ 'ਚ ਵੰਡ ਦਿਓ। ਰਾਤ ਨੂੰ ਚੰਦਰਮਾ ਨੂੰ ਅਰਘ ਦਿਓ। ਆਓ ਜਾਣਦੇ ਹਾਂ ਵਰਤ ਦੀ ਵਿਧੀ ਬਾਰੇ...

PunjabKesari
- ਅਰੋਗਤਾ ਦੀ ਪ੍ਰਾਪਤੀ
ਭਗਵਾਨ ਗਣੇਸ਼ ਦੀ ਮੂਰਤੀ ਅੱਗੇ ਘਿਉ ਦਾ ਦੀਵਾ ਜਗਾ ਕੇ 'ਓਮ ਹੀਂ ਗ੍ਰੀਂ ਹੀਂ' ਮੰਤਰ ਦਾ ਰੋਜ਼ਾਨਾ 11 ਮਾਲਾਵਾਂ ਦਾ ਜਾਪ ਕਰਨ ਨਾਲ ਵਿਅਕਤੀ ਰੋਗ ਮੁਕਤ ਹੋ ਕੇ ਅਰੋਗਤਾ ਪ੍ਰਾਪਤ ਕਰਦਾ ਹੈ।

PunjabKesari
- ਪਤੀ-ਪਤਨੀ ਦਾ ਮਤਭੇਦ ਦੂਰ ਹੋਵੇਗਾ
ਭਗਵਾਨ ਗਣੇਸ਼ ਦੀ ਮੂਰਤੀ ਅੱਗੇ ਘਿਉ ਦਾ ਦੀਵਾ ਜਗਾ ਕੇ 'ਓਮ ਗਣਪਤੀ ਵਿਵਧਨਾਯ ਨਮ:' ਮੰਤਰ ਦਾ ਇਕ ਮਾਲਾ ਨਾਲ ਜਾਪ ਕਰਨ ਨਾਲ ਪਤੀ-ਪਤਨੀ ਦਾ ਆਪਸੀ ਮਤਭੇਦ ਦੂਰ ਜਾਂਦਾ ਹੈ।
PunjabKesari
- ਘਰ ਦਾ ਕਲੇਸ਼ ਦੂਰ ਹੁੰਦਾ ਹੈ
ਭਗਵਾਨ ਗਣੇਸ਼ ਦੀ ਮੂਰਤੀ ਅੱਗੇ ਫੁੱਲ ਚੜ੍ਹਾ ਕੇ 'ਓਮ ਵਿਘਣ ਵਿਨਾਸ਼ਿਨਯੈ ਨਮ:' ਮੰਤਰ ਦਾ ਰੋਜ਼ਾਨਾ 11 ਮਾਲਾਵਾਂ ਨਾਲ ਜਾਪ ਕਰਨ ਨਾਲ ਘਰ ਦੇ ਕਲੇਸ਼ ਦੂਰ ਹੁੰਦੇ ਹਨ।
- ਕਾਮਯਾਬੀ ਦੀ ਪ੍ਰਾਪਤੀ
ਭਗਵਾਨ ਗਣੇਸ਼ ਦੀ ਨਿਯਮਿਤ ਵਿਧੀ-ਵਿਧਾਨ ਨਾਲ ਪੂਜਾ ਕਰਕੇ ਲੱਡੂਆਂ ਦੇ ਨਾਲ 'ਓਮ ਮੋਦਕ ਪ੍ਰਿਯਾਯ ਨਮ:' ਮੰਤਰ ਦਾ ਜਾਪ ਕਰਨ ਨਾਲ ਕਾਮਯਾਬੀ ਦੀ ਪ੍ਰਾਪਤੀ ਹੁੰਦੀ ਹੈ।


manju bala

Edited By manju bala