ਸ਼ੁੱਕਰਵਾਰ ਨੂੰ ਮਾਤਾ ਲਕਸ਼ਮੀ ਨੂੰ ਚੜ੍ਹਾਓ ਇਹ ਫੁੱਲ, ਧਨ ''ਚ ਹੋਵੇਗਾ ਵਾਧਾ

5/22/2020 2:43:00 PM

ਜਲੰਧਰ(ਬਿਊਰੋ)— ਇੱਤਰ ਦਾ ਮਤਲਬ ਹੁੰਦਾ ਹੈ ਫੁੱਲ, ਪੰਜ ਤੱਤਾਂ ਵਿਚੋਂ ਇਹ ਆਕਾਸ਼ ਨੂੰ ਸੰਬੋਧਿਤ ਕਰਦੇ ਹਨ। ਫੁੱਲਾਂ ਨੂੰ ਸ਼ੁੱਕਰ ਦਾ ਹੀ ਪ੍ਰਤੀਕ ਮੰਨਿਆ ਗਿਆ ਹੈ। ਫੁੱਲ ਹਮੇਸ਼ਾ ਉਪਰ ਵੱਲ ਉਠੇ ਹੁੰਦੇ ਹਨ, ਆਕਾਸ਼ ਵੱਲ ਦੇਖਦੇ ਨਜ਼ਰ ਆਉਂਦੇ ਹਨ। ਦੇਵੀ-ਦੇਵਤਾਵਾਂ 'ਤੇ ਸਿੱਧੇ ਫੁੱਲ ਅਰਪਿਤ ਕੀਤੇ ਜਾਂਦੇ ਹਨ, ਸਿਰਫ ਸ਼ਿਵਲਿੰਗ 'ਤੇ ਉਲਟਾ ਫੁੱਲ ਅਰਪਿਤ ਕੀਤਾ ਜਾਂਦਾ ਹੈ। ਫੁੱਲ ਨੂੰ ਜਦੋਂ ਲਕਸ਼ਮੀ 'ਤੇ ਚੜ੍ਹਾਉਂਦੇ ਹਨ ਤਾਂ ਮਾਤਾ ਲਕਸ਼ਮੀ ਬਹੁਤ ਖੁਸ਼ ਹੁੰਦੀ ਹੈ। ਸਨਾਤਨ ਸੰਸਕ੍ਰਿਤੀ ਦੀ ਪੂਜਨ ਪ੍ਰਣਾਲੀ ਵਿਚ ਪੰਜ ਤਰ੍ਹਾਂ ਨਾਲ ਪੂਜਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਜਿਸ ਦੇ ਬਿਨਾਂ ਹਰ ਦੇਵ ਉਪਾਸਨਾ ਅਧੂਰੀ ਮੰਨੀ ਜਾਂਦੀ ਹੈ। ਇਸ ਪੂਜਨ ਵਿਚ ਬ੍ਰਹਮਾਂਡ ਦੇ ਪੰਜ ਤੱਤ ਸਮਾਏ ਹੁੰਦੇ ਹਨ। ਦੀਵੇ ਵਿਚ ਅੱਗ , ਧੁੱਪ ਵਿਚ ਹਵਾ, ਖੁਸ਼ਬੂ ਵਿਚ ਪਾਣੀ, ਭੋਗ ਸਮੱਗਰੀ ਵਿਚ ਧਰਤੀ ਅਤੇ ਫੁੱਲਾਂ ਵਿਚ ਆਕਸ਼ ਤੱਤ ਨੂੰ ਸਮੋਇਆ ਜਾਂਦਾ ਹੈ। ਆਕਾਸ਼ ਤੱਤ ਨੂੰ ਸੰਬੋਧਿਤ ਕਰਦਾ ਹੋਇਆ ਫੁੱਲ ਦੇਵੀਆਂ-ਦੇਵਤਾਵਾਂ ਦੇ ਨਿਵਾਸ ਵਲ ਇਸ਼ਾਰਾ ਕਰਦਾ ਹੈ।
ਇਨ੍ਹਾਂ ਫੁੱਲਾਂ ਦੇ ਨਿਚੋੜ ਨਾਲ ਇੱਤਰ ਬਣਦਾ ਹੈ। ਇਹੀ ਇੱਤਰ ਮਾਤਾ ਲਕਸ਼ਮੀ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਸ਼ਾਸਤਰਾਂ ਵਿਚ ਲਕਸ਼ਮੀ ਨੂੰ ਕਮਲਵਾਸਿਨੀ ਅਤੇ ਸੁਗੰਧਾ ਵੀ ਕਿਹਾ ਗਿਆ ਹੈ। ਮਾਤਾ ਲਕਸ਼ਮੀ ਫੁੱਲ ਵਿਚ ਹੀ ਨਿਵਾਸ ਕਰਦੀ ਹੈ। ਇੱਤਰ ਦਾ ਫੁੱਲ ਅੰਮ੍ਰਿਤ ਕਹਾਉਂਦਾ ਹੈ। ਕਰਮ ਕਰਨ ਨਾਲ ਹੀ ਚੰਗਾ ਭਾਗ ਬਣਦਾ ਅਤੇ ਵਿਗੜਦਾ ਹੈ ਪਰ ਕਦੇ-ਕਦੇ ਕਈ ਅਜਿਹੀਆਂ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਭਾਗ 'ਤੇ ਸਾਕਾਰਤਮਕ ਪ੍ਰਭਾਵ ਪੈਂਦਾ ਹੈ। ਕਿਸਮਤ ਵਾ ਸੋਨੇ ਦੀ ਤਰ੍ਹਾਂ ਹੁੰਦੀ ਹੈ ਜਿਵੇਂ ਸੋਨੇ ਵਿਚ ਚਮਕ ਹੁੰਦੀ ਹੈ ਪਰ ਉਸ ਨੂੰ ਚਮਕਾਉਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਸੇ ਤਰ੍ਹਾਂ ਕਿਸਮਤ ਨੂੰ ਚਮਕਾਉਣ ਲਈ ਵੀ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਪਣੀ ਇੱਛਾ ਮੁਤਾਬਕ ਦੇਵੀ ਲਕਸ਼ਮੀ 'ਤੇ ਫੁੱਲ  ਚੜ੍ਹਾਉਣ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ।
ਫਕੀਰ ਤੋਂ ਅਮੀਰ ਬਣਨ ਲਈ ਮੋਗਰੇ ਦੇ ਫੁੱਲ ਚੜ੍ਹਾਓ।
ਸੁਖ ਦੀ ਪ੍ਰਾਪਤੀ ਲਈ ਗੁਲਾਬ ਦੇ ਫੁੱਲ ਚੜ੍ਹਾਓ।
ਕੇਵੜੇ ਦੇ ਫੁੱਲ ਮਾਤਾ ਲਕਸ਼ਮੀ ਨੂੰ ਚੜ੍ਹਾਉਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ।
ਚੰਦਨ ਦੇ ਫੁੱਲ ਚੜ੍ਹਾਉਣ ਨਾਲ ਚੰਗੀ ਕਿਸਮਤ ਵਿਚ ਵਾਧਾ ਹੁੰਦਾ ਹੈ।
ਸ਼ੁਕਲ ਪੱਖ ਵਿਚ ਪੈਣ ਵਾਲੇ ਸ਼ੁੱਕਰਵਾਰ ਨੂੰ ਲਕਸ਼ਮੀ ਦੇ ਮੰਦਰ ਵਿਚ ਸੋਲ੍ਹਾਂ ਸ਼ਿੰਗਾਰ ਦਾ ਸਾਮਾਨ ਭੇਟ ਕਰੋ। ਪਤੀ-ਪਤਨੀ ਦੇ ਜੀਵਨ ਵਿਚ ਪਿਆਰ ਵਧੇਗਾ ਅਤੇ ਘਰ ਵਿਚ ਲਕਸ਼ਮੀ ਦੀ ਕ੍ਰਿਪਾ ਬਣੀ ਰਹੇਗੀ।


manju bala

Content Editor manju bala