ਸ਼ਿਵਲਿੰਗ 'ਤੇ ਬੇਲਪੱਤਰ ਚੜ੍ਹਾਉਣ ਤੋਂ ਪਹਿਲਾਂ ਧਿਆਨ 'ਚ ਰੱਖੋ ਇਹ ਗੱਲਾਂ, ਤਾਂ ਮਿਲੇਗਾ ਲਾਭ

7/15/2019 3:22:36 PM

ਮੁੰਬਈ (ਬਿਊਰੋ) — ਸਾਉਣ ਦੇ ਮਹੀਨੇ ਦੀ ਸ਼ੁਰੂਆਤ 17 ਜੁਲਾਈ ਦਿਨ ਬੁੱਧਵਾਰ ਤੋਂ ਹੋ ਰਹੀ ਹੈ ਅਤੇ ਇਹ ਮਹੀਨੇ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਭੋਲੇਨਾਥ ਦੇ ਭਗਤ ਸਾਵਣ (ਸਾਉਣ) ਦਾ ਬਹੁਤ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਤਾਂ ਕਿ ਉਹ ਭੋਲੇ ਦੀ ਪੂਜਾ ਪੂਰੀ ਸ਼ਰਧਾ ਨਾਲ ਕਰ ਸਕਣ। ਕਿਹਾ ਜਾਂਦਾ ਹੈ ਕਿ ਜਿਹੜਾ ਵੀ ਇਸ ਮਹੀਨੇ 'ਚ ਸ਼ਿਵ ਜੀ ਨੂੰ ਆਪਣੀ ਭਗਤੀ ਨਾਲ ਖੁਸ਼ ਕਰਦਾ ਹੈ ਤਾਂ ਸ਼ਿਵ ਜੀ ਉਸ ਦੀ ਹਰ ਇੱਛਾ ਨੂੰ ਪੂਰਾ ਕਰਦੇ ਹਨ। ਇਸ ਮਹੀਨੇ ਸ਼ਿਵਲਿੰਗ 'ਤੇ ਜਲ, ਦੁੱਧ ਤੇ ਗੰਗਾਜਲ ਚੜ੍ਹਾਉਣ ਦੇ ਨਾਲ-ਨਾਲ ਭਗਵਾਨ ਨੂੰ ਬੇਲਪੱਤਰ ਵੀ ਚੜ੍ਹਾਇਆ ਜਾਂਦਾ ਹੈ, ਜੋ ਕਿ ਉਨ੍ਹਾਂ ਨੂੰ ਬਹੁਤ ਪਸੰਦ ਹਨ ਪਰ ਕਿ ਇਸ ਬਾਰੇ ਕੋਈ ਜਾਣਦਾ ਹੈ ਕਿ ਉਨ੍ਹਾਂ ਨੂੰ ਬੇਲਪੱਤਰ ਕਿਸ ਤਰ੍ਹਾਂ ਚੜ੍ਹਾਏ ਜਾਣੇ ਚਾਹੀਦੇ ਹਨ। ਜੇਕਰ ਨਹੀਂ ਪਤਾ ਤਾਂ ਅੱਜ ਅਸੀਂ ਤੁਹਾਨੂੰ ਇਸ ਦੇ ਨਿਯਮਾਂ ਬਾਰੇ ਦੱਸਣ ਜਾ ਰਹੇ ਹਾਂ :-

PunjabKesari
ਦਰਅਸਲ, ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਨੂੰ ਬੇਲਪੱਤਰ ਪਸੰਦ ਹਨ, ਇਸ ਲਈ ਉਨ੍ਹਾਂ ਦੀ ਪੂਜਾ 'ਚ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਪਰ ਇਸ ਦੇ ਨਾਲ ਹੀ ਸਾਡੇ ਗ੍ਰੰਥਾਂ 'ਚ ਦੱਸਿਆ ਗਿਆ ਹੈ ਕਿ ਧਰਮ ਦੇ ਨਾਲ-ਨਾਲ ਕੁਦਰਤ ਦੀ ਵੀ ਸੁਰੱਖਿਆ ਕਰਨੀ ਚਾਹੀਦੀ ਹੈ। ਇਹੀ ਕਾਰਨ ਹੈ ਕਿ ਦੇਵੀ-ਦੇਵਤਾਵਾਂ ਨੂੰ ਚੜ੍ਹਾਏ ਜਾਣ ਵਾਲੇ ਫਲ-ਫੁੱਲ ਤੋੜਨ ਦੇ ਨਿਯਮ ਬਣਾਏ ਗਏ। 

PunjabKesari

ਨਿਯਮ
- ਸ਼ਾਸਤਰਾਂ ਮੁਤਾਬਕ, ਚਤੁਰਥੀ, ਅਸ਼ਟਮੀ, ਰਾਮਨੌਮੀ ਅਤੇ ਮੱਸਿਆ ਨੂੰ ਬੇਲਪੱਤਰ ਨਾ ਤੋੜੋ। ਇਸ ਤੋਂ ਇਲਾਵਾ ਸੋਮਵਾਰ ਨੂੰ ਵੀ ਬੇਲਪੱਤਰ ਨਹੀਂ ਤੋੜਨੇ ਚਾਹੀਦੇ।
- ਸ਼ਿਵਲਿੰਗ 'ਤੇ ਬੇਲਪੱਤਰ ਚੜ੍ਹਾਉਣ ਲਈ ਇਨ੍ਹਾਂ ਤਾਰੀਕਾਂ (ਡੇਟਸ) ਤੋਂ ਪਹਿਲਾਂ ਤੋੜੇ ਗਏ ਬੇਲਪੱਤਰਾਂ ਨੂੰ ਹੀ ਚੜ੍ਹਾਉਣਾ ਚਾਹੀਦਾ ਹਨ।
- ਬੇਲਪੱਤਰ ਤੋੜਦੇ ਸਮੇਂ ਟਹਿਣੀ ਨੂੰ ਨਹੀਂ ਤੋੜਨਾ ਚਾਹੀਦੇ। ਟਹਿਣੀ ਨਾਲੋਂ ਸਿਰਫ ਬੇਲਪੱਤਰ ਹੀ ਤੋੜਨੇ ਚਾਹੀਦੇ ਹਨ।
- ਬੇਲਪੱਤਰ ਤੋੜਨ ਤੋਂ ਪਹਿਲਾਂ ਅਤੇ ਤੋੜਨ ਤੋਂ ਬਾਅਦ ਰੁੱਖ ਨੂੰ ਮਨ 'ਚ ਹੀ ਪ੍ਰਣਾਮ ਕਰੋ ਅਤੇ ਕਸ਼ਟ ਦੇਣ ਲਈ ਮੁਆਫੀ ਜ਼ਰੂਰ ਮੰਗੋ।

PunjabKesari

ਬੇਲਪੱਤਰ ਚੜਾਉਣ ਦੇ ਨਿਯਮ
- ਸ਼ਿਵਲਿੰਗ 'ਤੇ ਬੇਲਪੱਤਰ ਹਮੇਸ਼ਾ ਉਲਟੇ ਚੜਾਉਣੇ ਚਾਹੀਦਾ ਹਨ ਤਾਂ ਹੀ ਲਾਭ ਮਿਲੇਗਾ।
- ਜੇਕਰ ਬੇਲਪੱਤਰ ਨਾ ਹੋਣ ਤਾਂ ਬੇਲਪੱਤਰ ਦੇ ਰੁੱਖ ਦੇ ਦਰਸ਼ਨ ਕਰਨ ਨਾਲ ਹੀ ਪਾਪ ਨਸ਼ਟ ਹੋ ਜਾਂਦੇ ਹਨ।
- ਧਿਆਨ ਰਹੇ ਕਿ ਸ਼ਿਵਲਿੰਗ 'ਤੇ ਕਿਸੇ ਹੋਰ ਦੇ ਚੜ੍ਹਾਏ ਗਏ ਬੇਲਪੱਤਰਾਂ ਦਾ ਸਮਾਨ (ਆਦਰ) ਕਰਨਾ ਚਾਹੀਦਾ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।