ਖ਼ਾਸ ਹੈ ਮਾਂ ਦਾ ਪੰਜਵਾਂ ਨਰਾਤਾ, ਸੰਤਾਨ ਸੁੱਖ ਲਈ ਕਰੋ ਦੇਵੀ ਸਕੰਦਮਾਤਾ ਦੀ ਪੂਜਾ

4/17/2021 9:39:00 AM

ਨਵੀਂ ਦਿੱਲੀ - ਅੱਜ ਹੈ ਨਰਾਤਿਆਂ ਦਾ ਪੰਜਵਾਂ ਦਿਨ। ਇਸ ਦਿਨ ਦੁਰਗਾ ਦੇ ਨੌਂ ਰੂਪਾਂ ਵਿਚੋਂ ਮਾਤਾ ਸਕੰਦਮਾਤਾ ਦੇ ਰੂਪ ਦੀ ਪੂਜਾ ਹੁੰਦੀ ਹੈ। ਸਕੰਦਮਾਤਾ ਦੀਆਂ ਚਾਰ ਬਾਹਾਂ ਹਨ। ਮਾਤਾ ਨੇ ਆਪਣੇ ਦੋਵਾਂ ਹੱਥਾਂ ਵਿਚ ਕਮਲ ਦਾ ਫੁੱਲ ਧਾਰਨ ਕੀਤਾ ਹੋਇਆ ਹੈ ਅਤੇ ਇਕ ਹੱਥ ਵਿਚ ਕੁਮਾਰ ਕਾਰਤੀਕੇ ਨੂੰ ਗੋਦ ਵਿਚ ਲਿਆ ਹੋਇਆ ਹੈ।

ਸੰਤਾਨ ਸੁੱਖ ਦੀ ਇੱਛਾ ਨਾਲ ਜੋ ਵਿਅਕਤੀ ਸਕੰਦਮਾਤਾ ਦੀ ਅਰਾਧਨਾ ਕਰਨੀ ਚਾਹੁੰਦੇ ਹਨ ਉਨ੍ਹਾਂ ਨੂੰ ਨਰਾਤਿਆਂ ਦੇ ਪੰਜਵੇਂ ਦਿਨ ਲਾਲ ਰੰਗ ਦੀਆਂ ਸੁਹਾਗ ਦੀਆਂ ਨਿਸ਼ਾਨੀਆਂ ਜਿਵੇਂ ਸਿੰਧੂਰ, ਲਾਲ ਚੂੜੀਆਂ, ਲਾਲ ਬਿੰਦੀ , ਸੇਬ ਜਾਂ ਫਿਰ ਲਾਲ ਫੁੱਲ ਅਤੇ ਚਾਵਲ ਬੰਨ੍ਹ ਕੇ ਮਾਤਾ ਦੀ ਗੋਦ ਭਰਨੀ ਚਾਹੀਦੀ ਹੈ। 
ਸ਼ਾਸਤਰਾਂ ਵਿਚ ਸਕੰਦ ਨੂੰ ਕੁਮਾਰ ਕਾਰਤੀਕੇ ਵੀ ਕਿਹਾ ਗਿਆ ਹੈ। ਇਕ ਵਾਰ ਇੰਦਰ ਨੇ ਕਾਰਤੀਕੇ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਅਤੇ ਦੱਸਿਆ ਕਿ ਤੁਸੀਂ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਸੰਤਾਨ ਨਹੀਂ ਹੋ। ਇਸ ਨਾਲ ਕੁਮਾਰ ਕਾਰਤੀਕੇ ਬਹੁਤ ਦੁੱਖੀ ਹੋਏ। ਮਾਤਾ ਨੇ ਕਾਰਤੀਕੇ ਦਾ ਦੁੱਖ ਸਮਝ ਲਿਆ ਅਤੇ ਸ਼ੇਰ 'ਤੇ ਸਵਾਰ ਹੋ ਕੇ ਮਾਤਾ ਪ੍ਰਗਟ ਹੋ ਗਈ। ਮਾਤਾ ਨੇ ਆਪਣੀ ਗੋਦ ਵਿਚ ਕਾਰਤੀਕੇ ਨੂੰ ਉਠਾ ਕੇ ਪਿਆਰ ਅਤੇ ਦੁਲਾਰ ਕੀਤਾ।

ਮਾਤਾ ਨੂੰ ਖੁਸ਼ ਕਰਨ ਲਈ ਪੰਜਵੇਂ ਨਰਾਤੇ ਨੂੰ ਪੰਜ ਸਾਲ ਦੀਆਂ ਪੰਜ ਕੁੜੀਆਂ ਅਤੇ ਪੰਜ ਮੁੰਡਿਆਂ ਨੂੰ ਖੀਰ ਅਤੇ ਮਿਠਆਈ ਖਿਲਾਓ। ਭੋਜਨ ਤੋਂ ਬਾਅਦ ਕੁੜੀਆਂ ਨੂੰ ਲਾਲ ਚੁੰਨੀਆਂ ਅਤੇ 5 ਰੁਪਏ ਦਿਓ ਅਤੇ ਮੁੰਡਿਆਂ ਨੂੰ ਇਕ ਸੇਬ ਅਤੇ 5 ਰੁਪਏ ਦਿਓ। ਮਾਤਾ ਜਗਦੰਬੇ ਦੀ ਭਗਤੀ ਪਾਉਣ ਲਈ ਨਰਾਤਿਆਂ ਦੇ ਪੰਜਵੇਂ ਦਿਨ ਇਸ ਮੰਤਰ ਦਾ ਜਾਪ ਕਰੋ।
 

ਪੰਜਵਾਂ ਰੂਪ : ਮਾਂ ਸਕੰਦਮਾਤਾ

‘‘ਜੋ ਮਾਸੂਮੋਂ-ਕੰਨਿਆਓਂ ਸੇ ਪਿਆਰ ਕਰੇ’’

ਤੁਮ ਅਨਮੋਲ ਮਮਤਾ ਕੀ ਗਾਗਰ!

ਸਨੇਹ, ਪਿਆਰ ਕਾ ਮੀਠਾ ਹੋ ਸਾਗਰ!!

ਤੇਰੇ ਸਾਗਰ ਕਾ ਘੂੰਟ ਜੋ ਪੀਏ!

ਸਾਰਾ ਜੀਵਨ ਖੁਸ਼ੀਓਂ ਸੇ ਜੀਏ!!

ਭਟਕੋਂ ਕੋ ਰਾਹ ਦਿਖਲਾਏ ਤੂ!

ਮਹਿਕੇ ਉਪਵਨ ਸਬਕੇ ਖਿਲਾਏ ਤੂ!!

ਆਏ ਨਾ ਪਾਸ ਸੰਕਟੋਂ ਕੀ ਘੜੀ!

ਸੁਖ-ਸਾਵਨ ਦੀ ਲਗਾਏ ਤੂ ਝੜੀ!!

ਪੰਚਮ ਨਵਰਾਤਰ ਕਰੇਂ ਆਰਤੀ ‘ਸਕੰਦਮਾਤਾ’!

ਮਨ ਮੇਂ ਆਸਥਾ ਕੀ ਲੌ ਲਗਾਤਾ!!

ਸ਼ੇਰ ਸਵਾਰੀ ਮਯੂਰ, ਕਮਲ ਹੈਂ ਭਾਤੇ!

ਰਤਨਜੜਿਤ ਮੁਕੁਟ ਆਭਾ ਦਮਕਾਤੇ!!

ਗੋਦੀ ਮੇਂ ਵਿਰਾਜੇ ਬਾਲਸਕੰਦ!

ਮਨ ਹਰਸ਼ਿਤ, ਆਨੰਦ ਹੀ ਆਨੰਦ!!

ਕਰੇਂ ਪੂਜਾ ਨਿ:ਸਵਾਰਥ ਭਕਤ ਤੇਰੀ!

ਹਰ ਪਲ, ਹਰ ਦਿਨ ਆਏ ਸੁਨਹਿਰੀ!!

ਤੇਰੇ ਦਰ ਸੇ ਤੇਰਾ ਮਾਂ ਨੂਰ ਮਿਲੇ!

ਮੁਰਝਾਏ ਚੇਹਰੇ ਪਲਭਰ ਮੇਂ ਖਿਲੇਂ!!

ਸਪਨੇ ਸਬਕੇ ਪੂਰਣ ਮਾਂ ਤੂ ਕਰਤੀ!

ਸੰਤਾਨ-ਸੁਖ ਸੇ ਝੋਲੀ ਤੂ ਭਰਤੀ!!

ਬ੍ਰਹਮਾ, ਵਿਸ਼ਣੂ, ਮਹੇਸ਼ ਤੇਰੇ ਪੁਜਾਰੀ!

ਸਾਰਾ ਦੇਵਲੋਕ ਤੇਰੀ ਮਮਤਾ ਪੇ ਵਾਰੀ!!

ਜੋ ਮਾਸੂਮੋਂ, ਕੰਨਿਆਓਂ ਸੇ ਕਰੇ ਪਿਆਰ!

ਝੂਮੇ, ਨਾਚੇ ਸਦਾ ਉਨਕਾ ਘਰ-ਸੰਸਾਰ!!

ਕੰਜਕੋਂ ਕੀ ਪੂਜਾ ਤੇਰੇ ਦਵਾਰੇ ਜੋ ਕਰੇ!

ਮਨਚਾਹੇ ਵਰਦਾਨ ਸੇ ਦਾਮਨ ਭਰੇ!!

ਘਰ-ਘਰ, ਗਲੀ, ਮੰਦਿਰੋਂ ਮੇਂ ਜਯਕਾਰ!

ਤੇਰੀ ਭਕਤੀ ਮੇਂ ਡੂਬਾ ਸਾਰਾ ਸੰਸਾਰ!!

‘ਝਿਲਮਿਲ’ ਮਨ ਸੇ ਵਿਕਾਰ ਤੂ ਮਿਟਾਏ!

ਪਿਆਰ ਕੀ ਸੁਗੰਧ ਚਹੁੰ ਓਰ ਫੈਲਾਏ!!

ਰਾਜੇਸ਼ਵਰੀ, ਕੁਲੇਸ਼ਵਰੀ ਤੂ ਕਹਿਲਾਏ!

ਪਾਪ-ਸੰਤਾਪ ਮਨ ਸੇ ਤੂ ਮਿਟਾਏ!!

–ਅਸ਼ੋਕ ਅਰੋੜਾ ‘ਝਿਲਮਿਲ’


Harinder Kaur

Content Editor Harinder Kaur