ਇਸ ਵਿਧੀ ਨਾਲ ਕਰੋ ''ਸ਼ਨੀ ਦੇਵ ਜੀ'' ਦੀ ਪੂਜਾ, ਘਰ ਆਵੇਗਾ ਧੰਨ ਤੇ ਬਣਨਗੇ ਵਿਗੜੇ ਕੰਮ
4/17/2021 2:21:21 PM
ਜਲੰਧਰ (ਬਿਊਰੋ) — ਸ਼ਨੀਵਾਰ ਦੇ ਦਿਨ ਭਗਵਾਨ ਸ਼ਨੀ ਦੇਵ ਦੀ ਪੂਜਾ ਹੁੰਦੀ ਹੈ। ਸ਼ਨੀ ਦੇਵ ਨੂੰ ਨਿਆਂ ਦਾ ਦੇਵਤਾ ਮੰਨਿਆ ਜਾਂਦਾ ਹੈ। ਬਹੁਤ ਸਾਰੇ ਲੋਕ ਉਨ੍ਹਾਂ ਤੋਂ ਡਰਦੇ ਹਨ ਪਰ ਉਹ ਅਜਿਹੇ ਦੇਵਤਾ ਹਨ, ਜੋ ਸਾਰਿਆਂ ਦੇ ਕਰਮਾਂ ਦਾ ਫਲ ਦਿੰਦੇ ਹਨ। ਉਨ੍ਹਾਂ ਤੋਂ ਕੋਈ ਵੀ ਬੁਰਾ ਕੰਮ ਨਹੀਂ ਲੁਕਿਆ ਹੈ। ਕੁੰਡਲੀ 'ਚ ਜੇਕਰ ਸ਼ਨੀ ਅਸ਼ੁੱਭ ਹੋਵੇ ਤਾਂ ਵਿਅਕਤੀ ਨੂੰ ਕਿਸੇ ਵੀ ਕੰਮ 'ਚ ਸੌਖੀ ਤਰ੍ਹਾਂ ਸਫਲਤਾ ਨਹੀਂ ਮਿਲ ਪਾਉਂਦੀ ਹੈ। ਸ਼ਨੀਵਾਰ ਨੂੰ ਸ਼ਨੀ ਕ੍ਰਿਪਾ ਲਈ ਪੂਜਾ, ਵਰਤ, ਦਾਨ ਦੇ ਕਈ ਉਪਾਅ ਦੱਸੇ ਗਏ ਹਨ। ਉੱਥੇ ਹੀ ਸ਼ਾਸਤਰਾਂ ਅਨੁਸਾਰ ਸ਼ਨੀ ਦੇ ਨਾਖੁਸ਼ ਹੋਣ ਦਾ ਅਰਥ ਹੈ ਮੁਸੀਬਤਾਂ ਦਾ ਮਾਰਗ ਖੁੱਲ੍ਹਣਾ। ਜੇਕਰ ਵਿਅਕਤੀ ਸ਼ਨੀਵਾਰ ਨੂੰ ਭਗਵਾਨ ਸ਼ਨੀ ਦੀ ਪੂਜਾ ਮਨ ਅਤੇ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਸ਼ਨੀਦੇਵ ਦੀ ਕ੍ਰਿਪਾ ਮਿਲਦੀ ਹੈ ਅਤੇ ਗ੍ਰਹਾਂ ਦੀ ਦਸ਼ਾ ਵੀ ਸੁਧਰਦੀ ਹੈ। ਆਓ ਜਾਣਦੇ ਹਾਂ ਸ਼ਨੀਵਾਰ ਨੂੰ ਸ਼ਨੀ ਦੇਵ ਦੀ ਪੂਜਾ ਕਿਵੇਂ ਕੀਤੀ ਜਾਂਦੀ ਹੈ, ਜਿਸ ਨਾਲ ਤੁਹਾਨੂੰ ਫਲ ਪ੍ਰਾਪਤ ਹੋਵੇ।
ਇਸ ਤਰ੍ਹਾਂ ਕਰੋ ਸ਼ਨੀ ਦੇਵ ਦੀ ਪੂਜਾ :-
1. ਹਰ ਸ਼ਨੀਵਾਰ ਨੂੰ ਮੰਦਰ 'ਚ ਸਰ੍ਹੋਂ ਦੇ ਤੇਲ ਦਾ ਦੀਵਾ ਜ਼ਰੂਰ ਜਗਾਓ। ਇਸ ਦੀਵੇ ਨੂੰ ਭਗਵਾਨ ਦੇ ਮੰਦਰ 'ਚ ਉਨ੍ਹਾਂ ਦੀ ਮੂਰਤੀ ਦੇ ਸਾਹਮਣੇ ਜਗਾਓ।
2- ਜੇਕਰ ਤੁਹਾਡੇ ਘਰ ਦੇ ਨੇੜੇ ਸ਼ਨੀ ਦੇਵ ਦਾ ਮੰਦਰ ਨਾ ਹੋਵੇ ਤਾਂ ਦੀਵਾ ਪਿੱਪਲ ਦੇ ਦਰੱਖਤ ਹੇਠਾਂ ਜਗਾਓ।
3- ਸ਼ਨੀ ਮਹਾਰਾਜ ਨੂੰ ਤੇਲ ਦੇ ਦੀਵੇ ਨਾਲ ਕਾਲੀ ਉੜਦ ਅਤੇ ਫਿਰ ਕੋਈ ਵੀ ਕਾਲੀ ਵਸਤੂ ਭੇਟ ਕਰੋ।
4- ਸ਼ਨੀ ਦੇਵ ਨੂੰ ਭੇਟ ਚੜ੍ਹਾਉਣ ਤੋਂ ਬਾਅਦ ਸ਼ਨੀ ਚਾਲੀਸਾ ਪੜ੍ਹੋ।
5- ਸ਼ਨੀ ਦੇਵ ਦੀ ਪੂਜਾ ਕਰਨ ਤੋਂ ਬਾਅਦ ਹਨੂੰਮਾਨ ਜੀ ਦੀ ਵੀ ਪੂਜਾ ਕਰੋ। ਉਨ੍ਹਾਂ ਦੀ ਮੂਰਤੀ 'ਤੇ ਸਿੰਦੂਰ ਲਗਾਓ ਅਤੇ ਕੇਲਾ ਚੜ੍ਹਾਓ।
6- ਲੋਹਬਾਨ, ਗੂਗਲ, ਕਪੂਰ, ਤੁਲਸੀ, ਨਿੰਮ, ਸਰ੍ਹੋਂ ਦੇ ਪੱਤੇ ਮਿਕਸ ਕਰਕੇ ਸਵੇਰੇ-ਸ਼ਾਮ ਘਰ 'ਚ ਧੂਨੀ ਦਿਓ।
7- ਭੈਰਵ ਜੀ ਦੇ ਮੰਦਰ ਵਿਚ ਅਮਰਤੀ ਅਤੇ ਸ਼ਰਾਬ ਦਾ ਭੋਗ ਲਗਾਓ।
8- ਕਾਲੇ ਕੁੱਤੇ ਨੂੰ ਅਮਰਤੀ ਖਿਲਾਓ ਅਤੇ ਕੱਚਾ ਦੁੱਧ ਪਿਲਾਓ।
9- ਸ਼ੁੱਭ ਕੰਮਾਂ ਵਿਚ ਵਾਰ-ਵਾਰ ਪ੍ਰੇਸ਼ਾਨੀ ਆਉਂਦੀ ਹੋਵੇ ਤਾਂ ਐਤਵਾਰ ਦੇ ਦਿਨ ਭੈਰੋ ਜੀ ਦੇ ਮੰਦਰ ਵਿਚ ਸੰਧੂਰ ਦਾ ਚੋਲਾ ਚੜਾਓ ਅਤੇ ਬਟੁਕ ਭੈਰਵ ਉਸਤਤ ਦਾ ਇਕ ਪਾਠ ਕਰੋ।
10- ਮਹਾਕਾਲ ਭੈਰਵ ਮੰਦਰ ਵਿਚ ਚੜਾਏ ਗਏ ਕਾਲੇ ਧਾਗੇ ਨੂੰ ਗਲੇ ਜਾਂ ਬਾਜੂ 'ਚ ਬੰਨਣ ਨਾਲ ਭੂਤ-ਪ੍ਰੇਤ ਅਤੇ ਜਾਦੂ-ਟੋਨੇ ਦਾ ਅਸਰ ਨਹੀਂ ਹੁੰਦਾ।
ਇਸ ਚੀਜ਼ ਨਾਲ ਸ਼ਨੀ ਦੇਵ ਜੀ ਰਹਿੰਦੇ ਨੇ ਹਮੇਸ਼ਾ ਖੁਸ਼ :-
ਸ਼ਨੀਵਾਰ ਨੂੰ ਮਾਸ-ਮੱਛੀ, ਸ਼ਰਾਬ ਦੇ ਸੇਵਨ ਤੋਂ ਜੋ ਦੂਰ ਰਹਿੰਦੇ ਹਨ। ਮੱਛੀਆਂ ਨੂੰ ਖਾਣਾ ਖੁਆਉਂਦੇ ਹਨ, ਇਸ ਚੀਜ਼ ਨਾਲ ਸ਼ਨੀ ਹਮੇਸ਼ਾ ਖੁਸ਼ ਰਹਿੰਦੇ ਹਨ।
ਇਸ ਉਪਾਅ ਨਾਲ ਭਗਤਾਂ 'ਤੇ ਸ਼ਨੀ ਦੇਵ ਦੀ ਹੁੰਦੀ ਹੈ ਕਿਰਪਾ :-
1. ਸ਼ਨੀਵਾਰ ਦੇ ਦਿਨ ਉਨੀਂਸ ਹੱਥ ਲੰਬਾ ਕਾਲਾ ਧਾਗਾ ਲੈ ਕੇ ਉਸ ਦੀ ਮਾਲਾ ਬਣਾਓ ਅਤੇ ਸ਼ਨੀਦੇਵ 'ਤੇ ਚੜ੍ਹਾਓ। ਕੁਝ ਦੇਰ ਬਾਅਦ ਕਾਲੇ ਧਾਗੇ ਦੀ ਇਸ ਮਾਲਾ ਨੂੰ ਆਪਣੇ ਗਲੇ 'ਚ ਪਾ ਲਓ। ਤੁਸੀਂ ਇਸ ਨੂੰ ਸੱਜੇ ਹੱਥ 'ਚ ਵੀ ਬੰਨ੍ਹ ਸਕਦੇ ਹੋ। ਇਸ ਨਾਲ ਤੁਹਾਨੂੰ ਲਾਭ ਹੋਵੇਗਾ।
2. ਇਸ ਦੇ ਨਾਲ ਹੀ ਇਕ ਕਟੋਰੀ 'ਚ ਤੇਲ ਲਓ ਅਤੇ ਉਸ 'ਚ ਆਪਣਾ ਮੂੰਹ ਦੇਖੋ। ਇਸ ਤੋਂ ਬਾਅਦ ਤੇਲ ਕਿਸੇ ਗਰੀਬ ਵਿਅਕਤੀ ਨੂੰ ਦਾਨ ਕਰ ਦਿਓ। ਇਸ ਦਿਨ ਸ਼ਨੀ ਦੇ ਵਿਸ਼ੇਸ਼ ਉਪਾਅ ਕਰਨ ਨਾਲ ਕੁੰਡਲੀ ਦੇ ਬਹੁਤ ਸਾਰੇ ਦੋਸ਼ ਦੂਰ ਹੋ ਸਕਦੇ ਹਨ।
3. ਇਸ ਦਿਨ ਬਾਂਦਰਾਂ ਅਤੇ ਕਾਲੇ ਕੁੱਤਿਆਂ ਨੂੰ ਲੱਡੂ ਖਿਲਾਓ। ਇਸ ਉਪਾਅ ਨਾਲ ਹਨੂੰਮਾਨ ਜੀ ਨਾਲ ਸ਼ਨੀਦੇਵ ਵੀ ਖੁਸ਼ ਹੋਣਗੇ।