ਘਰ ਦੇ ਡੋਰਮੈਟ ਹੇਠਾਂ ਰੱਖੋ ਇਹ ਚੀਜ਼, ਹੋਵੇਗਾ ਲਾਭ

7/25/2019 1:41:28 PM

ਜਲੰਧਰ(ਬਿਊਰੋ)— ਹਰ ਘਰ ਦੇ ਬਾਹਰ ਮੈਟ ਜ਼ਰੂਰ ਰੱਖਿਆ ਜਾਂਦਾ ਹੈ। ਸਿਰਫ ਘਰ ਹੀ ਨਹੀਂ ਹਰ ਥਾਂ 'ਤੇ ਇਸ ਨੂੰ ਪਾਇਆ ਜਾਂਦਾ ਹੈ। ਉਂਝ ਤਾਂ ਇਹ ਪੈਰਾਂ 'ਤੇ ਲੱਗੀ ਮਿੱਟੀ ਨੂੰ ਸਾਫ ਕਰਨ 'ਚ ਮਦਦਗਾਰ ਹੁੰਦਾ ਹੈ ਪਰ ਵਾਸਤੂ 'ਚ ਇਸ ਮੈਟ ਨੂੰ ਕੋਈ ਆਮ ਵਸਤੂ ਨਹੀਂ ਸਮਝਿਆ ਜਾਂਦਾ ਸਗੋਂ ਕਿਹਾ ਜਾਂਦਾ ਹਾ ਕਿ ਇਹ ਬਾਹਰ ਤੋਂ ਆਉਣ ਵਾਲੀ ਨਕਾਰਾਤਮਕ ਊਰਜਾ ਨੂੰ ਅੰਦਰ ਆਉਣ ਤੋਂ ਰੋਕਦਾ ਹੈ ਪਰ ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਹੋਵੋਗੇ ਕਿ ਇਹ ਤੁਹਾਡੇ ਘਰ 'ਚ ਆਉਣ ਵਾਲੇ ਧਨ ਨੂੰ ਵੀ ਵਧਾਉਂਦਾ ਹੈ।
PunjabKesari
ਉਂਝ ਤਾਂ ਧਨ ਦਾ ਮਹੱਤਵ ਪ੍ਰਾਚੀਨ ਕਾਲ ਤੋਂ ਹੀ ਬਹੁਤ ਰਿਹਾ ਹੈ ਪਰ ਅੱਜ ਇਸ ਸਮੇਂ 'ਚ ਧਨ ਕਮਾਉਣਾ ਆਸਾਨ ਗੱਲ ਨਹੀਂ ਰਹਿ ਗਈ। ਇਸ ਆਧੁਨਿਕ ਸਮੇਂ 'ਚ ਹਰ ਕਿਸੇ ਨੂੰ ਧਨ ਕਮਾਉਣ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਅਜਿਹੀ ਹਾਲਤ 'ਚ ਜੇਕਰ ਕਿਸੇ ਵਿਅਕਤੀ ਨੂੰ ਮਿਹਨਤ ਤੋਂ ਬਾਅਦ ਵੀ ਫਲ ਨਾ ਮਿਲੇ ਤਾਂ ਉਹ ਪ੍ਰੇਸ਼ਾਨ ਹੀ ਹੋਵੇਗਾ। ਇਸ ਪ੍ਰੇਸ਼ਾਨੀ ਦਾ ਹੱਲ ਲੱਭਣ ਲਈ ਉਹ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰਦਾ ਹੈ ਕਿਉਂਕਿ ਧਨ ਦੀ ਕਮੀ ਹਰ ਵਿਅਕਤੀ ਲਈ ਬਹੁਤ ਵੱਡੀ ਸਮੱਸਿਆ ਹੁੰਦੀ ਹੈ। ਤਾਂ ਘਬਰਾਓ ਨਾ ਅਜਿਹੀ ਹਾਲਤ 'ਚ ਅਸੀਂ ਤੁਹਾਡੇ ਲਈ ਅਜਿਹਾ ਹੱਲ ਲੈ ਕੇ ਆਏ ਹਾਂ ਜਿਸ ਨਾਲ ਮਿਹਨਤ ਦਾ ਪੂਰਾ ਫੱਲ ਪ੍ਰਾਪਤ ਹੋਵੇਗਾ ਅਤੇ ਇਸ ਦੇ ਨਾਲ ਹੀ ਬਰਕਤ ਵੀ ਬਣੀ ਰਹੇਗੀ। ਜੋਤਿਸ਼ ਸ਼ਾਸਤਰ ਅਨੁਸਾਰ ਜੇਕਰ ਘਰ 'ਚ ਧਨ ਆਉਂਦਾ ਹੋਵੇ ਪਰ ਟਿਕਦਾ ਨਾ ਹੋਵੇ ਤਾਂ ਤੁਸੀਂ ਇਹ ਛੋਟਾ ਜਿਹਾ ਉਪਾਅ ਕਰ ਸਕਦੇ ਹੋ।
PunjabKesari
ਉਪਾਅ
ਜੇਕਰ ਘਰ 'ਚ ਵੀ ਨੈਗੇਟਿਵੀ ਫੈਲੀ ਹੋਵੇ ਜਾਂ ਹਰ ਕੰਮ 'ਚ ਮੁਸ਼ਕਲਾਂ ਆ ਰਹੀਆਂ ਹੋਣ ਤਾਂ ਆਪਣੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨ ਲਈ ਘਰ ਦੇ ਕਮਰਿਆਂ ਦੇ ਬਾਹਰ ਰੱਖੇ ਜਾਣ ਵਾਲੇ ਮੈਟਾਂ ਹੇਠਾਂ ਫਟਕੜੀ ਦਾ ਛੁੱਟਾ ਜਿਹਾ ਟੁੱਕੜਾ ਰੱਖ ਦਿਓ। ਇਸ ਨਾਲ ਘਰ 'ਚ ਮੌਜੂਦ ਨਕਾਰਾਤਮਕਤਾ ਖਤਮ ਹੋ ਜਾਵੇਗੀ ਅਤੇ ਘਰ 'ਚ ਹਮੇਸ਼ਾ ਵਧੀਆ ਮਾਹੌਲ ਬਣਿਆ ਰਹੇਗਾ।
ਇਸ ਦੇ ਨਾਲ ਹੀ ਫਟਕੜੀ ਦਾ ਛੋਟਾ ਜਿਹਾ ਟੁੱਕੜਾ ਖਰੀਦ ਕੇ ਘਰ ਲੈ ਆਓ। ਘਰ ਦੇ ਬਾਹਰ ਕਮਰਿਆਂ 'ਚ ਰੱਖੇ ਜਾਣ ਵਾਲੇ ਮੈਟ ਦੇ ਨੀਚੇ ਫਟਕੜੀ ਰੱਖਣ ਲਈ ਫਟਕੜੀ ਦੇ ਟੁੱਕੜਿਆਂ ਨੂੰ ਪੀਸ ਕੇ ਉਸ ਨੂੰ ਇਕ ਸਫੈਦ ਕੱਪੜੇ 'ਚ ਪਤਲੀ ਜਿਹੀ ਪਰਤ ਕਰਕੇ ਰੱਖ ਦਿਓ ਅਤੇ 8 ਗੱਠਾਂ ਲਗਾ ਦਿਓ। ਇਸ ਤੋਂ ਬਾਅਦ ਫਟਕੜੀ ਦੀ ਇਸ ਪੋਟਲੀ ਨੂੰ ਘਰ ਦੇ ਮੁੱਖ ਦੁਆਰ ਯਾਨੀ ਮੇਨ ਗੇਟ ਦੇ ਮੈਟ ਹੇਠਾਂ ਰੱਖ ਦਿਓ। ਇਸ ਤਰ੍ਹਾਂ ਕਰਨ ਨਾਲ ਕਦੀ ਵੀ ਘਰ 'ਚ ਗਰੀਬੀ ਦਾ ਨਿਵਾਸ ਨਹੀਂ ਹੁੰਦਾ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


manju bala

Edited By manju bala