ਸਿਤਾਰਾ ਉਲਝਣਾਂ-ਝਮੇਲਿਆਂ ਵਾਲਾ ਧਨ-ਹਾਨੀ ਹੋਣ ਦੇ ਸੰਕੇਤ
7/26/2019 7:27:28 AM

ਮੇਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਨੂੰ ਕਰਨ ਦਾ ਮਨ ਬਣਾਓਗੇ,ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਮੌਸਮ ਦੇ ਐਕਸਪੋਜ਼ਰ ਤੋਂ ਬਚੋ।
ਬ੍ਰਿਖ- ਖਰਚਿਆਂ ਕਰਕੇ ਅਰਥ ਦਸ਼ਾ ਤੰਗ ਰਹੇਗੀ, ਲੈਣ-ਦੇਣ ਦੇ ਕੰਮ ਵੀ ਸੰਭਲ-ਸੰਭਾਲ ਕੇ ਕਰੋ, ਆਪਣੀ ਕੋਈ ਪੇਮੈਂਟ ਵੀ ਕਿਸੇ ਹੇਠ ਨਾ ਫਸਾਓ।
ਮਿਥੁਨ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕਿਸੇ ਪੇਚੀਦਾ ਬਣੇ ਕੰਮ ’ਚ ਕੁਝ ਨਾ ਕੁਝ ਬੈਟਰਮੈਂਟ ਹੋਵੇਗੀ, ਕੰਮਕਾਜੀ ਟੂਰਿੰਗ ਫਰੁਟਫੁੱਲ।
ਕਰਕ- ਰਾਜ-ਦਰਬਾਰ ਦੇ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਸੁਪੋਰਟਿਵ, ਸਾਫਟ, ਹਮਦਰਦਾਨਾ ਰੁਖ਼ ਰੱਖਣਗੇ ਪਰ ਫੈਮਿਲੀ ਫਰੰਟ ’ਤੇ ਤਣਾਤਣੀ, ਤਕਰਾਰ ਰਹਿ ਸਕਦੀ ਹੈ।
ਸਿੰਘ- ਧਾਰਮਿਕ ਕੰਮਾਂ ’ਚ ਇੰਟਰਸਟ, ਸੰਤਾਨ ਹਰ ਮੋਰਚੇ ’ਤੇ ਆਪ ਨਾਲ ਖੜ੍ਹੀ ਰਹੇਗੀ, ਮੋਰੇਲ ਬੂਸਟਿੰਗ ਰਹੇਗੀ, ਯਤਨ ਕਰਨ ’ਤੇ ਕੋਈ ਬਾਧਾ-ਮੁਸ਼ਕਿਲ ਹਟੇਗੀ।
ਕੰਨਿਆ- ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।
ਤੁਲਾ- ਸਿਤਾਰਾ ਵਪਾਰ-ਕਾਰੋਬਾਰ ਦੀ ਸਥਿਤੀ ਸੰਵਾਰਨ ਅਤੇ ਸਫਲਤਾ ਦੇ ਰਸਤੇ ਖੋਲ੍ਹਣ ਵਾਲਾ, ਪਤੀ-ਪਤਨੀ ਸਬੰਧਾਂ ’ਚ ਤਾਲਮੇਲ, ਸਦਭਾਅ, ਮਿਠਾਸ ਬਣੀ ਰਹੇਗੀ।
ਬ੍ਰਿਸ਼ਚਕ- ਕਿਉਂਕਿ ਉਲਝਣਾਂ-ਝਮੇਲਿਆਂ ਨਾਲ ਵਾਸਤਾ ਬਣਿਆ ਰਹਿ ਸਕਦਾ ਹੈ, ਇਸ ਲਈ ਹਰ ਫਰੰਟ ’ਤੇ ਅਹਿਤਿਆਤ ਵਰਤਣ ਦੀ ਲੋੜ ਰਹੇਗੀ, ਖਰਚਿਆਂ ਦਾ ਵੀ ਜ਼ੋਰ ਰਹੇਗਾ।
ਧਨ- ਸਟਰਾਂਗ ਸਿਤਾਰਾ ਆਪ ਨੂੰ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖਣ ਵਾਲਾ, ਉਦੇਸ਼-ਮਨੋਰਥਾਂ ਨੂੰ ਸੰਵਾਰਨ, ਇੱਜ਼ਤ-ਮਾਣ ਵਧਾਉਣ ਵਾਲਾ ਪਰ ਤਬੀਅਤ ’ਚ ਤੇਜ਼ੀ ਰਹੇਗੀ।
ਮਕਰ- ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਚੰਗਾ, ਇਨ੍ਹਾਂ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਆਪ ਅੱਗੇ ਟਿਕ ਨਹੀਂ ਸਕਣਗੇ।
ਕੁੰਭ- ਆਪਣੇ ਕੰਮਾਂ ਨੂੰ ਸੈਟਲ ਕਰਨ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਚੰਗੀ ਰਿਟਰਨ ਮਿਲੇਗੀ, ਸ਼ਤਰੂ ਵੀ ਕਮਜ਼ੋਰ, ਤੇਜਹੀਣ ਰਹਿਣਗੇ।
ਮੀਨ- ਜਿਹੜੇ ਲੋਕ ਕਾਰੋਬਾਰੀ ਟੂਰਿੰਗ-ਟ੍ਰੇਡਿੰਗ-ਸਪਲਾਈ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਮਿਹਨਤ, ਭੱਜ-ਦੌੜ ਦੀ ਪਾਜ਼ੇਟਿਵ ਰਿਟਰਨ ਮਿਲੇਗੀ, ਮਾਣ-ਸਨਮਾਨ ’ਚ ਵਾਧਾ ਹੋਵੇਗਾ।
26 ਜੁਲਾਈ 2019, ਸ਼ੁੱਕਰਵਾਰ ਸਾਉਣ ਵਦੀ ਤਿਥੀ ਨੌਮੀ (ਸ਼ਾਮ 7.57 ਤਕ) ਅਤੇ ਮਗਰੋਂ ਤਿਥੀ ਦਸ਼ਮੀ
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਮੇਖ ’ਚ
ਮੰਗਲ ਕਰਕ ’ਚ
ਬੁੱੱਧ ਕਰਕ ’ਚ
ਗੁਰੂ ਬ੍ਰਿਸ਼ਚਕ ’ਚ
ਸ਼ੁੱਕਰ ਕਰਕ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 11, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 4 (ਸਾਉਣ), ਹਿਜਰੀ ਸਾਲ : 1440, ਮਹੀਨਾ : ਜ਼ਿਲਕਾਦ, ਤਰੀਕ : 22, ਸੂਰਜ ਉਦੈ ਸਵੇਰੇ : 5.44 ਵਜੇ, ਸੂਰਜ ਅਸਤ : ਸ਼ਾਮ 7.24 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (ਸ਼ਾਮ 6.57 ਤਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ। ਯੋਗ : ਸ਼ੂਲ (ਸਵੇਰੇ 8.45 ਵਜੇ ਤਕ) ਅਤੇ ਮਗਰੋਂ ਯੋਗ ਗੰਡ। ਚੰਦਰਮਾ : ਮੇਖ ਰਾਸ਼ੀ ’ਤੇ (26-27 ਮੱਧ ਰਾਤ 1.09 ਤਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ: ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।