ਰੋਗਾਂ ਤੋਂ ਮੁਕਤੀ ਪਾਉਣ ਲਈ ਮੰਗਲਵਾਰ ਨੂੰ ਜ਼ਰੂਰ ਕਰੋ ਇਨ੍ਹਾਂ ਚੀਜ਼ਾਂ ਦਾ ਦਾਨ

6/28/2022 10:20:40 AM

ਜਲੰਧਰ (ਬਿਊਰੋ) - ਜੋਤਿਸ਼ ਸ਼ਾਸਤਰ 'ਚ ਮੰਗਲਵਾਰ ਅਤੇ ਸ਼ਨੀਵਾਰ ਦਾ ਦਿਨ ਹਨੂਮਾਨ ਜੀ ਨੂੰ ਸਮਰਪਿਤ ਹੁੰਦਾ ਹੈ। ਇਸ ਦਿਨ ਹਨੂਮਾਨ ਜੀ ਦੀ ਵਿਸ਼ੇਸ਼ ਪੂਜਾ ਕਰਨ ਨਾਲ ਹਰ ਤਰ੍ਹਾਂ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਮੰਗਲ ਗ੍ਰਹਿ ਸੰਬੰਧੀ ਸਾਰੇ ਦੋਸ਼ ਵੀ ਖਤਮ ਹੋ ਜਾਂਦੇ ਹਨ। ਤਾਂ ਚਲੋ ਜਾਣਦੇ ਹਾਂ ਕਿ ਮੰਗਲਵਾਰ ਨੂੰ ਕੀ ਕਰਨਾ ਚਾਹੀਦਾ ਹੈ, ਜਿਸ ਨਾਲ ਹਨੂਮਾਨ ਜੀ ਵੀ ਖੁਸ਼ ਹੋ ਜਾਣ ਅਤੇ ਮੰਗਲ ਗ੍ਰਹਿ ਸੰਬੰਧੀ ਸਾਰੇ ਦੋਸ਼ ਵੀ ਦੂਰ ਹੋ ਜਾਣ। ਮੰਗਲ ਗ੍ਰਹਿ ਨੂੰ ਬਹੁਤ ਤੇਜਸਵੀ ਗ੍ਰਹਿ ਮੰਨਿਆ ਜਾਂਦਾ ਹੈ ਅਤੇ ਜੇਕਰ ਇਹ ਕਿਸੇ ਵਿਅਕਤੀ 'ਤੇ ਖੁਸ਼ ਹੋ ਜਾਂਦਾ ਹੈ ਤਾਂ ਉਸ ਦਾ ਜੀਵਨ ਮੰਗਲਮਈ ਹੋ ਜਾਂਦਾ ਹੈ। ਇਸ ਪੂਜਾ ਨਾਲ ਹਨੂਮਾਨ ਜੀ ਖੁਸ਼ ਹੁੰਦੇ ਹਨ। 

ਕਈ ਵਾਰ ਕੁੰਡਲੀ 'ਚ ਮੰਗਲ ਦੋਸ਼ ਹੋਣ ਕਾਰਨ ਦੁੱਖ ਪੈਦਾ ਹੁੰਦੇ ਹਨ। ਇਸ ਲਈ ਜੇਕਰ ਕੁਝ ਆਸਾਨ ਉਪਾਅ ਕੀਤੇ ਜਾਣ ਤਾਂ ਮੰਗਲ ਦੇਵਤਾ ਅਤੇ ਹਨੂਮਾਨ ਜੀ ਦੋਵੇਂ ਖ਼ੁਸ਼ ਹੋ ਕੇ ਜੀਵਨ ਨੂੰ ਸੁਖ-ਸਮਰਿੱਧੀ ਦਾ ਵਰਦਾਨ ਦਿੰਦੇ ਹਨ। ਆਓ ਜਾਣਦੇ ਹਾਂ ਮੰਗਲ ਨੂੰ ਵਧੀਆ ਬਣਾਈ ਰੱਖਣ ਲਈ ਕੁਝ ਸੌਖੇ ਉਪਾਅ-

. ਕਿਸੇ ਜੋਤਿਸ਼ ਆਚਾਰਯ ਨਾਲ ਵਿਚਾਰ ਕਰਨ ਤੋਂ ਬਾਅਦ ਮੂੰਗਾ ਰਤਨ ਧਾਰਨ ਕਰੋ। ਮੂੰਗਾ ਮੰਗਲ ਗ੍ਰਹਿ ਦਾ ਰਤਨ ਹੁੰਦਾ ਹੈ।

. ਜੇਕਰ ਸਰੀਰ ਹਮੇਸ਼ਾ ਰੋਗ ਨਾਲ ਪੀੜਤ ਰਹਿੰਦਾ ਹੈ ਤਾਂ ਤੁਸੀਂ ਮੰਗਲਵਾਰ ਨੂੰ ਗੁੜ ਅਤੇ ਆਟੇ ਦਾ ਦਾਨ ਕਰੋ। ਅਜਿਹਾ ਕਰਨ ਨਾਲ ਸਰੀਰ ਦੇ ਸਾਰੇ ਰੋਗ ਠੀਕ ਅਤੇ ਦੂਰ ਹੋ ਜਾਂਦੇ ਹਨ।

. ਜੇਕਰ ਘਰ 'ਚ ਹਮੇਸ਼ਾ ਕਲੇਸ਼ ਵਾਲਾ ਮਾਹੌਲ ਬਣਿਆ ਰਹਿੰਦਾ ਹੈ ਤਾਂ ਉਸ ਦੀ ਸ਼ਾਂਤੀ ਲਈ ਹਰ ਮੰਗਲਵਾਰ ਨੂੰ ਵਹਿੰਦੇ ਹੋਏ ਪਾਣੀ 'ਚ ਲਾਲ ਮਸੂਰ ਦੀ ਦਾਲ ਵਹਾਓ। ਇਸ ਨਾਲ ਘਰ ’ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।

. ਜ਼ਮੀਨ ਜ਼ਾਇਦਾਦ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਵੱਡੇ ਭਰਾ ਦੀ ਸੇਵਾ ਕਰੋ। ਇਸ ਤੋਂ ਇਲਾਵਾ ਕਿਸੇ ਦੇ ਧਨ ਜਾਂ ਜ਼ਮੀਨ 'ਤੇ ਮਾੜੀ ਨਜ਼ਰ ਨਾ ਰੱਖੋ।


Aarti dhillon

Content Editor Aarti dhillon