ਵਾਸਤੂ ਸ਼ਾਸਤਰ : ਭੁੱਲ ਕੇ ਵੀ ਘਰ 'ਚ ਨਾ ਲਗਾਓ ਇਹ 5 ਬੂਟੇ, ਹੋ ਸਕਦਾ ਹੈ ਨਕਾਰਾਤਮਕਤਾ ਦਾ ਨਿਵਾਸ

4/25/2022 4:28:13 PM

ਨਵੀਂ ਦਿੱਲੀ - ਦਰੱਖਤ ਅਤੇ ਪੌਦੇ ਘਰ ਦੇ ਮਾਹੌਲ ਅਤੇ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੇ ਹਨ। ਇਸ ਤੋਂ ਇਲਾਵਾ ਘਰ ਦੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਰੁੱਖ ਅਤੇ ਪੌਦੇ ਬਹੁਤ ਜ਼ਰੂਰੀ ਹਨ। ਵਾਸਤੂ ਸ਼ਾਸਤਰ ਵਿੱਚ ਕੁਝ ਰੁੱਖ ਅਤੇ ਪੌਦੇ ਲਗਾਉਣ ਨਾਲ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਨ੍ਹਾਂ ਨੂੰ ਘਰ ਵਿੱਚ ਲਗਾਉਣ ਨਾਲ ਮੁਸੀਬਤ ਦੀ ਸਥਿਤੀ ਪੈਦਾ ਹੋ ਸਕਦੀ ਹੈ। ਤਾਂ ਆਓ ਜਾਣਦੇ ਹਾਂ ਕੁਝ ਅਜਿਹੇ ਰੁੱਖਾਂ ਅਤੇ ਪੌਦਿਆਂ ਬਾਰੇ...

ਬੇਰ ਦਾ ਰੁੱਖ ਨਾ ਲਗਾਓ

ਬੇਰ ਫਲ ਬਹੁਤ ਸਵਾਦਿਸ਼ਟ ਹੁੰਦਾ ਹੈ। ਇਹ ਫਲ ਦੇਣ ਵਾਲਾ ਰੁੱਖ ਹੁੰਦਾ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਸਮੱਸਿਆ ਹੋ ਸਕਦੀ ਹੈ। ਜਿਸ ਘਰ 'ਚ ਬੇਰੀ ਦਾ ਬੂਟਾ ਹੁੰਦਾ ਹੈ, ਉੱਥੇ ਮੁਸੀਬਤਾਂ ਦਾ ਪਹਾੜ ਖੜ੍ਹਾ ਹੋ ਜਾਂਦਾ ਹੈ ਕਿਉਂਕਿ ਇਸ ਰੁੱਖ 'ਤੇ ਕੰਡੇ ਹੁੰਦੇ ਹਨ, ਜਿਸ ਨਾਲ ਘਰ 'ਚ ਨਕਾਰਾਤਮਕ ਊਰਜਾ ਆਉਂਦੀ ਹੈ। ਅਜਿਹੇ ਘਰ ਵਿੱਚ ਮਾਂ ਲਕਸ਼ਮੀ ਵੀ ਵਾਸ ਨਹੀਂ ਕਰਦੀ।

ਇਹ ਵੀ ਪੜ੍ਹੋ : ਇਸ ਮੰਦਰ 'ਚ ਸਥਾਪਿਤ ਹਨ 30 ਹਜ਼ਾਰ ਮੂਰਤੀਆਂ ! ਪੁੱਤਰ ਪ੍ਰਾਪਤੀ ਲਈ ਮਸ਼ਹੂਰ ਹੈ ਇਹ ਸਥਾਨ

ਖਜੂਰ ਦਾ ਰੁੱਖ ਨਾ ਲਗਾਓ

ਇਹ ਦਰੱਖਤ ਦੇਖਣ 'ਚ ਬਹੁਤ ਖੂਬਸੂਰਤ ਹੈ। ਪਰ ਇਸਨੂੰ ਕਦੇ ਵੀ ਘਰ ਦੇ ਅੰਦਰ ਨਹੀਂ ਲਗਾਉਣਾ ਚਾਹੀਦਾ। ਵਾਸਤੂ ਮੁਤਾਬਕ ਜਿਸ ਘਰ 'ਚ ਖਜੂਰ ਦਾ ਦਰੱਖਤ ਹੁੰਦਾ ਹੈ, ਉਸ ਘਰ 'ਚ ਹਮੇਸ਼ਾ ਪੈਸੇ ਦੀ ਕਮੀ ਰਹਿੰਦੀ ਹੈ। ਘਰ ਦੇ ਮੈਂਬਰਾਂ ਦੀ ਤਰੱਕੀ 'ਤੇ ਵੀ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਰੁੱਖ ਨੂੰ ਘਰ ਵਿੱਚ ਲਗਾਉਣਾ ਅਸ਼ੁਭ ਮੰਨਿਆ ਜਾਂਦਾ ਹੈ।

ਪਿੱਪਲ ਦਾ ਰੁੱਖ ਨਾ ਲਗਾਓ

ਪਿੱਪਲ ਦੇ ਰੁੱਖ ਦੀ ਪੂਜਾ ਕੀਤੀ ਜਾਂਦੀ ਹੈ। ਇਹ ਰੁੱਖ ਸਤਿਕਾਰਯੋਗ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਰੁੱਖ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਇਸ ਰੁੱਖ ਨੂੰ ਘਰ 'ਚ ਨਹੀਂ ਲਗਾਉਣਾ ਚਾਹੀਦਾ। ਇਹ ਤੁਹਾਡੇ ਘਰ ਵਿੱਚ ਅਸ਼ੁਭਤਾ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ : ਆਰਤੀ ‘ਓਮ ਜੈ ਜਗਦੀਸ਼ ਹਰੇ ’ ਦੇ ਰਚਣਹਾਰ ਪੰ. ਸ਼ਰਧਾ ਰਾਮ ਫਿਲੌਰੀ

ਇਮਲੀ ਦਾ ਰੁੱਖ ਨਾ ਲਗਾਓ

ਅਜਿਹਾ ਮੰਨਿਆ ਜਾਂਦਾ ਹੈ ਕਿ ਇਮਲੀ ਦੇ ਦਰੱਖਤ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਇਸ ਨੂੰ ਘਰ 'ਚ ਲਗਾਉਣ ਨਾਲ ਬੁਰੀ ਨਜ਼ਰ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਮਲੀ ਦਾ ਪੌਦਾ ਕਦੇ ਵੀ ਘਰ 'ਚ ਨਹੀਂ ਲਗਾਉਣਾ ਚਾਹੀਦਾ। ਇਮਲੀ ਦਾ ਪੌਦਾ ਘਰ 'ਚ ਲਗਾਉਣ ਨਾਲ ਵੀ ਲੋਕਾਂ ਦੀ ਸਿਹਤ 'ਤੇ ਡੂੰਘਾ ਅਸਰ ਪੈਂਦਾ ਹੈ।

ਮਦਾਰ ਦਾ ਰੁੱਖ ਨਾ ਲਗਾਓ

ਵਾਸਤੂ ਅਨੁਸਾਰ ਘਰ 'ਚ ਕਦੇ ਵੀ ਅਜਿਹਾ ਪੌਦਾ ਨਹੀਂ ਲਗਾਉਣਾ ਚਾਹੀਦਾ ਜਿਸ 'ਚ ਗੂੰਦ ਜਾਂ ਦੁੱਧ ਵਰਗਾ ਪਦਾਰਥ ਨਿਕਲਦਾ ਹੋਵੇ। ਅਜਿਹੇ ਰੁੱਖ ਨਕਾਰਾਤਮਕ ਊਰਜਾ ਦਾ ਘਰ ਹੁੰਦੇ ਹਨ ਜੋ ਤੁਹਾਡੇ ਘਰ ਦੀ ਤਰੱਕੀ 'ਤੇ ਡੂੰਘਾ ਪ੍ਰਭਾਵ ਪਾਉਂਦੇ ਹਨ। ਇਸ ਲਈ ਇਸ ਰੁੱਖ ਨੂੰ ਘਰ 'ਚ ਨਹੀਂ ਲਗਾਉਣਾ ਚਾਹੀਦਾ।

ਇਹ ਵੀ ਪੜ੍ਹੋ : Vastu Shastra : ਘਰ 'ਚ ਨਹੀਂ ਰਹੇਗੀ ਪੈਸੇ ਦੀ ਤੰਗੀ , Garden 'ਚ ਲਗਾਓ ਇਹ ਬੂਟਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur