Solar Eclipse: 30 ਅਪ੍ਰੈਲ ਨੂੰ ਲਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਇਨ੍ਹਾਂ 3 ਰਾਸ਼ੀਆਂ ਦੇ ਲੋਕ ਹੋ ਜਾਣ ਸਾਵਧਾਨ

4/25/2022 5:41:42 PM

ਜਲੰਧਰ (ਬਿਊਰੋ) - ਸਾਲ 2022 ਦਾ ਪਹਿਲਾ ਸੂਰਜ ਗ੍ਰਹਿਣ ਇਸ ਮਹੀਨੇ ਦੀ 30 ਤਰੀਖ਼ ਨੂੰ ਲੱਗਣ ਜਾ ਰਿਹਾ ਹੈ। ਇਹ ਗ੍ਰਹਿਣ ਅਮਾਵਸ‍ਯਾ ਦੇ ਦਿਨ ਲੱਗ ਰਿਹਾ ਹੈ ਅਤੇ ਇਸ ਦਿਨ ਸ਼ਨੀਵਾਰ ਵੀ ਹੈ। ਸ਼ਨੀਵਾਰ ਨੂੰ ਆਉਣ ਵਾਲੀ ਅਮਾਵਸ‍ਯਾ ਨੂੰ ਸ਼ਨੀਚਾਰੀ ਅਮਾਵਸ‍ਯਾ ਕਿਹਾ ਜਾਂਦਾ ਹੈ। ਇਹ ਗ੍ਰਹਿਣ 30 ਅਪ੍ਰੈਲ ਤੋਂ 1 ਮਈ ਦੀ ਦਰਮਿਆਨੀ ਰਾਤ ਨੂੰ ਲੱਗੇਗਾ। ਇਹ ਅੱਧੀ ਰਾਤ 12:15 ਵਜੇ ਸ਼ੁਰੂ ਹੋਵੇਗਾ ਅਤੇ ਸਵੇਰੇ 4 ਵਜ ਕੇ 8 ਮਿੰਟ ਤੱਕ ਰਹੇਗਾ। 

ਇਨ੍ਹਾਂ ਥਾਵਾਂ ’ਤੇ ਨਜ਼ਰ ਆਵੇਗਾ ਸੂਰਜ ਗ੍ਰਹਿਣ
ਦੱਸ ਦੇਈਏ ਕਿ ਇਹ 30 ਅਪ੍ਰੈਲ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ। ਇਹ ਗ੍ਰਹਿਣ ਅੰਟਾਰਕਟਿਕਾ, ਦੱਖਣੀ ਤੇ ਪੱਛਮੀ ਅਮਰੀਕਾ ਦੇ ਹਿੱਸਿਆ, ਪ੍ਰਸ਼ਾਂਤ ਮਹਾਸਾਗਰ 'ਚ ਵੇਖਣ ਨੂੰ ਮਿਲੇਗਾ। ਇਸ ਗ੍ਰਹਿਣ ਦਾ 12 ਰਾਸ਼ੀਆਂ 'ਤੇ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਤਰ੍ਹਾਂ ਦੇ ਪ੍ਰਭਾਵ ਪੈਣਗੇ। ਦਰਅਸਲ, 30 ਸਾਲ ਬਾਅਦ, ਸ਼ਨੀ ਕੁੰਭ ਆਪਣੀ ਹੀ ਰਾਸ਼ੀ ਕੁੰਭ ਵਿੱਚ ਜਾ ਰਿਹਾ ਹੈ। ਇੱਕ ਦਿਨ ਬਾਅਦ ਸ਼ਨਿਸ਼੍ਰਚਰੀ ਅਮਾਵਸਿਆ ਤੋਂ ਪਹਿਲਾਂ ਇਹ ਕਈ ਰਾਸ਼ੀਆਂ ਲਈ ਚੰਗਾ ਅਤੇ ਕਈਆਂ ਲਈ ਬੁਰਾ ਰਹੇਗਾ।

ਇਹ ਰਾਸ਼ੀਆਂ ਵਾਲੇ ਲੋਕ ਹੋ ਜਾਣ ਸਾਵਧਾਨ
ਸੂਰਜ ਗ੍ਰਹਿਣ ਦੌਰਾਨ ਮੀਨ, ਕਰਕ ਅਤੇ ਬ੍ਰਿਖ ਰਾਸ਼ੀ ਵਾਲੇ ਲੋਕਾਂ ਨੂੰ ਬਹੁਤ ਸਾਵਧਾਨ ਰਹਿਣਾ ਹੋਵੇਗਾ। ਇਸ ਸੂਰਜ ਗ੍ਰਹਿਣ ਮੇਖ ਰਾਸ਼ੀ ਦੇ ਲੋਕਾਂ ਦੇ ਮਾਨਸਿਕ ਤਣਾਅ ’ਚ ਵਾਧਾ ਕਰ ਸਕਦਾ ਹੈ ਅਤੇ ਨਾਲ ਹੀ ਧਨ ਦਾ ਨੁਕਸਾਨ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਕਰਕ ਰਾਸ਼ੀ ਦੇ ਲੋਕਾਂ ਨੂੰ ਵੀ ਇਸ ਸਮੇਂ ਦੌਰਾਨ ਸੰਜਮ ਵਰਤਣਾ ਹੋਵੇਗਾ। ਮਨ ਵਿੱਚ ਨਕਾਰਾਤਮਕ ਵਿਚਾਰ ਜਾਂ ਨਿਰਾਸ਼ਾ ਦੀ ਸਥਿਤੀ ਬਣ ਸਕਦੀ ਹੈ। 

ਦੂਜੇ ਪਾਸੇ ਜੇਕਰ ਗੱਲ ਬ੍ਰਿਖ ਰਾਸ਼ੀ ਵਾਲੇ ਲੋਕਾਂ ਦੀ ਕੀਤੀ ਜਾਵੇ ਤਾਂ ਉਹ ਆਪਣੇ ਪਰਛਾਵੇ ਨੂੰ ਲੈ ਕੇ ਸਾਵਧਾਨ ਰਹਿਣ। ਤੁਹਾਡੇ ਖ਼ਰਚੇ ’ਚ ਅਚਾਨਕ ਵਾਧਾ ਹੋ ਸਕਦਾ ਹੈ। ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਗਾਇਤਰੀ ਮਹਾਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਅਤੇ ਆਪਣੇ ਇਸ਼ਟ ਦੇਵ ਨੂੰ ਯਾਦ ਕਰਨਾ ਚਾਹੀਦਾ ਹੈ। ਸੂਰਜ ਗ੍ਰਹਿਣ ਦੌਰਾਨ ਉਕਤ ਰਾਸ਼ੀਆਂ ਦੇ ਲੋਕ ਕੁਝ ਵੀ ਖਾਣ ਤੋਂ ਬੱਚਣ। ਆਪਣੀ ਸੋਚ ਨੂੰ ਸਕਾਰਾਤਮਕ ਰੱਖੋ ਅਤੇ ਸਿਹਤ 'ਤੇ ਧਿਆਨ ਦਿਓ।

ਦੱਸ ਦੇਈਏ ਕਿ ਸਾਲ ਦਾ ਦੂਜਾ ਸੂਰਜ ਗ੍ਰਹਿਣ 25 ਅਕਤੂਬਰ ਨੂੰ ਲੱਗੇਗਾ। ਗ੍ਰਹਿਣ ਸ਼ਬਦ ਦਾ ਅਰਥ ਹੁਦਾ ਹੈ ‘ਅਸ਼ੁੱਭ’। ਜੋਤਸ਼ੀਆਂ ਦਾ ਮੰਨਣਾ ਹੈ ਕਿ ਗ੍ਰਹਿਣ ਦੇ ਸਿੱਧੇ ਜਾਂ ਅਸਿੱਧੇ ਮਾੜੇ ਪ੍ਰਭਾਵ ਮਨੁੱਖੀ ਜੀਵਨ 'ਤੇ ਜ਼ਰੂਰ ਦਿਖਾਈ ਦਿੰਦੇ ਹਨ। ਸੂਤਕ ਦੀ ਮਿਆਦ ਸੂਰਜ ਗ੍ਰਹਿਣ ਦੀ ਦਿੱਖ ਦੇ ਅਨੁਸਾਰ ਨਿਰਧਾਰਤ ਕੀਤੀ ਜਾਂਦੀ ਹੈ।
 


rajwinder kaur

Content Editor rajwinder kaur