ਕੀ ਪੂਜਾ ਕਰਦੇ ਸਮੇਂ ਤੁਹਾਡੀਆਂ ਅੱਖਾਂ ਵਿੱਚੋਂ ਨਿਕਲਦੇ ਹਨ ਹੰਝੂ ਜਾਂ ਆਉਂਦੀ ਹੈ ਨੀਂਦ? ਜਾਣੋ ਕੀ ਹੈ ਇਸਦਾ ਅਰਥ

03/22/2021 2:13:41 PM

ਨਵੀਂ ਦਿੱਲੀ - ਆਮਤੌਰ 'ਤੇ ਪੂਜਾ ਕਰਦੇ ਸਮੇਂ ਆਪਣੇ ਦੁੱਖਾਂ ਨੂੰ ਯਾਦ ਕਰਦਿਆਂ ਮਨ ਉਦਾਸ ਹੋ ਜਾਂਦਾ ਹੈ। ਇਸ ਦਰਮਿਆਨ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਉਸ ਪਰਮਾਤਮਾ ਅੱਗੇ ਅਰਦਾਸ ਕਰਨ ਲਗ ਜਾਂਦੇ ਹਾਂ। ਤੁਸੀਂ ਕਦੇ ਮਹਿਸੂਸ ਕੀਤਾ ਹੋਣੇ ਕਿ ਪੂਜਾ ਦੌਰਾਨ ਸਾਡੀਆਂ ਅੱਖਾਂ ਮਨ ਬਣ ਜਾਂਦੀਆਂ ਹਨ। ਸ਼ਾਸਤਰਾਂ ਅਨੁਸਾਰ ਪੂਜਾ ਦੌਰਾਨ ਅੱਖਾਂ 'ਚ ਹੰਝੂ ਆਉਣਾ, ਨੀਂਦ ਆਉਣਾ, ਉਬਾਸੀ ਆਉਣੀ ਅਤੇ ਛਿੱਕ ਮਾਰਨ ਦੇ ਵੀ ਆਪਣੇ ਅਰਥ ਹੁੰਦੇ ਹਨ।

ਇਹ ਵੀ ਪੜ੍ਹੋ : Vastu Shastra ਮੁਤਾਬਕ ਜਾਣੋ ਪੂਜਾ ਕਰਦੇ ਸਮੇਂ ਕਿਹੜੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ

ਅੰਗੜਾਈ ਲੈਣਾ ਜਾਂ ਨੀਂਦ ਆਉਣੀ 

ਸ਼ਾਸਤਰਾਂ ਅਨੁਸਾਰ ਸੱਚੀ ਪੂਜਾ ਹਮੇਸ਼ਾਂ ਫ਼ਲਦਾਇਕ ਹੁੰਦੀ ਹੈ। ਜੇ ਕੋਈ ਵਿਅਕਤੀ ਪੂਜਾ ਦੌਰਾਨ ਅੰਗੜਾਈ ਲੈਂਦਾ ਹੈ ਜਾਂ ਨੀਂਦ ਆਉਂਦੀ ਹੈ, ਤਾਂ ਇਸਦਾ ਅਰਥ ਹੁੰਦਾ ਹੈ ਕਿ ਉਸਦੇ ਮਨ ਵਿਚ ਦੋ ਵਿਚਾਰ ਆ ਰਹੇ ਹਨ। ਜੇ ਤੁਸੀਂ ਕਿਸੇ ਵੀ ਮੁਸ਼ਕਲ ਵਿਚ ਰੱਬ ਦੀ ਪੂਜਾ ਕਰਦੇ ਹੋ ਤਾਂ ਤੁਹਾਨੂੰ ਨੀਂਦ ਆਉਂਦੀ ਮਹਿਸੂਸ ਹੁੰਦੀ ਹੈ।

ਹੰਝੂ ਆਉਣਾ

ਸ਼ਾਸਤਰਾਂ ਵਿਚ ਇਹ ਦੱਸਿਆ ਗਿਆ ਹੈ ਕਿ ਜੇ ਕਿਸੇ ਵਿਅਕਤੀ ਦੇ ਪੂਜਾ ਦੌਰਾਨ ਹੰਝੂ ਆਉਂਦੇ ਹਨ ਤਾਂ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਰੱਬ ਤੁਹਾਨੂੰ ਕੋਈ ਸੰਕੇਤ ਦੇ ਰਿਹਾ ਹੈ। ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾਂਦਾ ਹੈ ਕਿ ਜੇ ਭਗਵਾਨ ਸ਼ਰਧਾਲੂ ਦੀਆਂ ਇੱਛਾਵਾਂ ਨੂੰ ਸਵੀਕਾਰ ਕਰ ਲੈਂਦੇ ਹਨ, ਤਾਂ ਖੁਸ਼ੀਆਂ ਵਿਚ ਹੰਝੂ ਆਉਂਦੇ ਹਨ।

ਨਕਾਰਾਤਮਕਤਾ ਦੇ ਚਿੰਨ੍ਹ

ਇਹ ਵੀ ਮੰਨਿਆ ਜਾਂਦਾ ਹੈ ਕਿ ਪੂਜਾ ਦੌਰਾਨ ਅੰਗੜਾਈ ਲੈਣਾ ਜਾਂ ਨੀਂਦ ਆਉਣਾ ਨਾਕਾਰਾਤਮਕਤਾ ਦੀ ਨਿਸ਼ਾਨੀ ਵੀ ਹੁੰਦੀ ਹੈ ਜੇ ਤੁਸੀਂ ਪੂਜਾ ਦੌਰਾਨ ਨੀਂਦ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੇ ਆਸ ਪਾਸ ਕੋਈ ਨਕਾਰਾਤਮਕ ਊਰਜਾ ਹੈ।

ਇਹ ਵੀ ਪੜ੍ਹੋ : ਰੋਜ਼ ਕਰੋਗੇ ਇਹ 10 ਕੰਮ ਤਾਂ ਵਧੇਗਾ ਆਤਮ-ਵਿਸ਼ਵਾਸ, ਮਿਲੇਗੀ ਤਰੱਕੀ

ਦੁੱਖ ਦੀ ਭਾਵਨਾ

ਇਹ ਵੀ ਮੰਨਿਆ ਜਾਂਦਾ ਹੈ ਕਿ ਕਈ ਵਾਰ ਸ਼ਰਧਾਲੂ ਆਪਣੇ ਵਿਚਾਰਾਂ ਨੂੰ ਪ੍ਰਮਾਤਮਾ ਅੱਗੇ ਦੱਸਦੇ ਹੋਏ ਭਾਵੁਕ ਹੋ ਜਾਂਦੇ ਹਨ। ਇਸ ਸਮੇਂ ਦੌਰਾਨ ਇਹ ਸਮਝਣਾ ਚਾਹੀਦਾ ਹੈ ਕਿ ਕੁਝ ਅਜਿਹੇ ਵਿਚਾਰ ਤੁਹਾਡੇ ਦਿਲ ਵਿਚ ਹਨ, ਜੋ ਤੁਸੀਂ ਸਾਹਮਣੇ ਲਿਆਉਣਾ ਨਹੀਂ ਚਾਹੁੰਦੇ। ਜਦੋਂ ਤੁਸੀਂ ਉਨ੍ਹਾਂ ਵਿਚਾਰਾਂ ਨੂੰ ਸਾਹਮਣੇ ਲਿਆਉਂਦੇ ਹੋ ਤਾਂ ਤੁਹਾਨੂੰ ਉਦਾਸੀ ਮਹਿਸੂਸ ਹੁੰਦੀ ਹੈ।

ਸਾਫ ਮਨ

ਸ਼ਾਸਤਰਾਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪੂਜਾ ਦੌਰਾਨ ਹੰਝੂਆਂ ਦਾ ਆਉਣਾ ਦਾ ਸੰਕੇਤ ਮਨ ਦਾ ਸਾਫ ਹੋਣਾ ਵੀ ਹੈ। ਇਸ ਸਮੇਂ ਦੌਰਾਨ ਇਹ ਸਮਝਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਮਨ ਵਿਚ ਫੈਲੀਆਂ ਬੁਰਾਈਆਂ ਉੱਤੇ ਜਿੱਤ ਪ੍ਰਾਪਤ ਕੀਤੀ ਹੈ।

ਇਹ ਵੀ ਪੜ੍ਹੋ : ਇਕ ਸਾਲ ’ਚ ਭਾਰਤੀ ਪਰਿਵਾਰਾਂ ’ਤੇ ਕਰਜ਼ਾ ਵਧਿਆ, ਤਨਖਾਹ ਘਟੀ ਅਤੇ ਲੱਖਾਂ ਲੋਕ ਹੋਏ ਬੇਰੁਜ਼ਗਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur