ਮੰਗਲਵਾਰ ਵਾਲੇ ਦਿਨ ਹਨੂੰਮਾਨ ਜੀ ਨੂੰ ਖ਼ੁਸ਼ ਕਰਨ ਲਈ ਜ਼ਰੂਰ ਕਰੋ ਇਹ ਖ਼ਾਸ ਉਪਾਅ, ਹੋਵੇਗੀ ਕ੍ਰਿਪਾ

10/17/2022 12:02:25 PM

ਜਲੰਧਰ (ਬਿਊਰੋ) - ਜੋਤਿਸ਼ ਸ਼ਾਸਤਰ 'ਚ ਮੰਗਲਵਾਰ ਦਾ ਦਿਨ ਹਨੂੰਮਾਨ ਜੀ ਨੂੰ ਸਮਰਪਿਤ ਹੈ। ਇਸ ਦਿਨ ਹਨੂੰਮਾਨ ਜੀ ਦੀ ਵਿਸ਼ੇਸ਼ ਪੂਜਾ ਅਰਚਨਾ ਕਰਨ ਨਾਲ ਹਰ ਤਰ੍ਹਾਂ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਮੰਗਲ ਗ੍ਰਹਿ ਸਬੰਧੀ ਸਾਰੇ ਦੋਸ਼ ਖ਼ਤਮ ਹੋ ਜਾਂਦੇ ਹਨ। ਮੰਗਲ ਗ੍ਰਹਿ ਨੂੰ ਤੇਜਸਵੀ ਗ੍ਰਹਿ ਮੰਨਿਆ ਜਾਂਦਾ ਹੈ ਅਤੇ ਜੇਕਰ ਇਹ ਕਿਸੇ ਵਿਅਕਤੀ 'ਤੇ ਖੁਸ਼ ਹੋ ਜਾਂਦਾ ਹੈ ਤਾਂ ਉਸ ਦਾ ਜੀਵਨ ਮੰਗਲਮਈ ਹੋ ਜਾਂਦਾ ਹੈ। ਇਸ ਦੀ ਪੂਜਾ ਕਰਨ ਨਾਲ ਹਨੂੰਮਾਨ ਜੀ ਖੁਸ਼ ਹੁੰਦੇ ਹਨ। ਕਈ ਵਾਰ ਕੁੰਡਲੀ 'ਚ ਮੰਗਲ ਦੋਸ਼ ਹੋਣ ਕਾਰਨ ਕਸ਼ਟ ਪੈਦਾ ਹੁੰਦੇ ਹਨ। ਇਸ ਲਈ ਜੇਕਰ ਕੁਝ ਆਸਾਨ ਉਪਾਅ ਕੀਤੇ ਜਾਣ ਤਾਂ ਮੰਗਲ ਦੇਵਤਾ ਅਤੇ ਹਨੂੰਮਾਨ ਜੀ ਦੋਵੇਂ ਖੁਸ਼ ਹੋ ਕੇ ਜੀਵਨ ਨੂੰ ਸੁੱਖ-ਸਮਰਿੱਧੀ ਦਾ ਵਰਦਾਨ ਦਿੰਦੇ ਹਨ।

ਹਨੂੰਮਾਨ ਜੀ ਨੂੰ ਖ਼ੁਸ਼ ਕਰਨ ਲਈ ਕਰੋ ਇਹ ਖ਼ਾਸ ਉਪਾਅ

1. ਕਿਸੇ ਜੋਤਿਸ਼/ਪੰਡਿਤ ਨਾਲ ਵਿਚਾਰ ਕਰਨ ਤੋਂ ਬਾਅਦ ਮੰਗਲਵਾਲ ਵਾਲੇ ਦਿਨ ਮੂੰਗਾ ਰਤਨ ਧਾਰਨ ਕਰੋ। ਮੂੰਗਾ ਮੰਗਲ ਗ੍ਰਹਿ ਦਾ ਰਤਨ ਹੁੰਦਾ ਹੈ।
2. ਜੇਕਰ ਸਰੀਰ ਹਮੇਸ਼ਾ ਰੋਗ ਨਾਲ ਪੀੜਤ ਰਹਿੰਦਾ ਹੈ ਤਾਂ ਹਰ ਮੰਗਲਵਾਰ ਵਾਲੇ ਦਿਨ ਗੁੜ ਅਤੇ ਆਟੇ ਦਾ ਦਾਨ ਕਰਨਾ ਚੰਗਾ ਹੁੰਦਾ ਹੈ।
3. ਜੇਕਰ ਤੁਹਾਡੇ ਘਰ 'ਚ ਹਮੇਸ਼ਾ ਕਲੇਸ਼ ਰਹਿੰਦਾ ਹੈ ਤਾਂ ਘਰ ਦੀ ਸ਼ਾਂਤੀ ਲਈ ਹਰੇਕ ਮੰਗਲਵਾਰ ਨੂੰ ਵਹਿੰਦੇ ਹੋਏ ਪਾਣੀ 'ਚ ਲਾਲ ਮਸੂਰ ਦੀ ਦਾਲ ਵਹਾਓ।
4. ਜ਼ਮੀਨ ਜਾਇਦਾਦ ਦੀ ਪ੍ਰਾਪਤੀ ਲਈ ਵੱਡੇ ਭਰਾ ਦੀ ਸੇਵਾ ਕਰੋ ਅਤੇ ਕਿਸੇ ਦੇ ਧਨ ਜਾਂ ਜ਼ਮੀਨ 'ਤੇ ਮਾੜੀ ਨਜ਼ਰ ਨਾ ਰੱਖੋ।
5. ਜੇਕਰ ਕਰਜ਼ ਵਧਦਾ ਜਾ ਰਿਹਾ ਹੈ ਤਾਂ ਤ੍ਰਿਣਮੋਚਕ ਮੰਗਲ ਸਰੋਤ ਦਾ ਪਾਠ ਖ਼ੁਦ ਕਰੋ ਜਾਂ ਕਿਸੇ ਬ੍ਰਾਹਮਣ ਤੋਂ ਕਰਵਾਓ।
6. ਧਨ ਦੀ ਘਾਟ ਹੋਣ ’ਤੇ ਤੁਸੀਂ ਆਪਣੇ ਪਰਸ 'ਚ ਲਾਲ ਰੰਗ ਦੇ ਰੇਸ਼ਮੀ ਕੱਪੜੇ 'ਚ ਚਾਵਲ ਦੇ 21 ਸਾਬੂਤ ਦਾਣੇ ਪਾ ਕੇ ਰੱਖੋ। ਇਸ ਤਰ੍ਹਾਂ ਕਰਨ ਨਾਲ ਵਿਅਕਤੀ ਦੀ ਜ਼ਿੰਦਗੀ 'ਚ ਸੁਧਾਰ ਆਉਂਦਾ ਹੈ ਅਤੇ ਧਨ ਦੀ ਘਾਟ ਪੂਰੀ ਹੁੰਦੀ ਹੈ।
7. ਭਵਿੱਖ ’ਚ ਤਰੱਕੀ ਪਾਉਣ ਲਈ ਮਿੱਠੇ ਚੌਲ ਬਣਾ ਕੇ ਛੱਤ 'ਤੇ ਖਿਲਾਰ ਦੇਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਨੂੰ ਕਾਂ ਖਾ ਸਕਣ। ਇਸ ਨਾਲ ਨੌਕਰੀ ਮਿਲਣ ਦੇ ਮੌਕੇ ਮਿਲ ਜਾਂਦੇ ਹਨ।
8. ਕੁੰਡਲੀ 'ਚ ਪਿੱਤਰਦੋਸ਼ ਹੋਵੇ ਤਾਂ ਕਾਂਵਾਂ ਨੂੰ ਖੀਰ ਅਤੇ ਰੋਟੀ ਖਿਲਾਓ। ਇਸ ਤਰੀਕੇ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ ਅਤੇ ਪਿੱਤਰਦੋਸ਼ ਵੀ ਖ਼ਤਮ ਹੁੰਦੇ ਹਨ।


rajwinder kaur

Content Editor rajwinder kaur