Vastu Shastra : ਪਰਦੇ ਵੀ ਬਦਲ ਸਕਦੇ ਹਨ ਤੁਹਾਡੀ ਕਿਸਮਤ, ਘਰ ''ਚ ਲਗਾਉਣ ਤੋਂ ਪਹਿਲਾਂ ਰੱਖੋ ਰੰਗਾਂ ਦਾ ਧਿਆਨ
10/17/2022 5:56:27 PM
ਨਵੀਂ ਦਿੱਲੀ - ਮਨੁੱਖ ਸੁਖੀ ਤੇ ਖ਼ੁਸ਼ਹਾਲ ਜੀਵਨ ਜੀਉਣ ਲਈ ਸਖ਼ਤ ਮਿਹਨਤ ਕਰਦਾ ਹੈ। ਪਰ ਫਿਰ ਵੀ ਉਸਨੂੰ ਕਈ ਵਾਰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਹਰ ਕਿਸੇ ਦੀ ਜ਼ਿੰਦਗੀ ਵਿਚ ਕਈ ਉਤਰਾਅ-ਚੜ੍ਹਾਅ ਆਉਂਦੇ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਤੁਹਾਡੇ ਘਰ ਦਾ ਵਾਸਤੂ ਨੁਕਸ ਵੀ ਹੋ ਸਕਦਾ ਹੈ। ਵਾਸਤੂ ਸ਼ਾਸਤਰ ਵਿੱਚ ਖਿੜਕੀਆਂ, ਦਰਵਾਜ਼ੇ ਅਤੇ ਪਰਦਿਆਂ ਦਾ ਬਹੁਤ ਮਹੱਤਵ ਹੈ। ਮਾਨਤਾਵਾਂ ਅਨੁਸਾਰ ਜੇਕਰ ਘਰ ਵਿੱਚ ਪਰਦਿਆਂ ਦਾ ਰੰਗ ਠੀਕ ਨਹੀਂ ਹੈ, ਤਾਂ ਤੁਹਾਨੂੰ ਕਰੀਅਰ ਦੀਆਂ ਸਮੱਸਿਆਵਾਂ ਅਤੇ ਨਕਾਰਾਤਮਕਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : Ahoi Ashtami: ਬੱਚੇ ਦੀ ਖੁਸ਼ਹਾਲੀ ਅਤੇ ਬੇਔਲਾਦ ਔਰਤਾਂ, ਇਸ ਵਿਧੀ ਨਾਲ ਕਰਨ ਵਰਤ ਅਤੇ ਪੂਜਾ
ਪੈਸੇ ਦੀ ਸਮੱਸਿਆ ਲਈ
ਜੇਕਰ ਤੁਸੀਂ ਆਪਣੇ ਜੀਵਨ ਵਿੱਚ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਹਾਨੂੰ ਉੱਤਰ ਦਿਸ਼ਾ ਵਿੱਚ ਨੀਲਾ ਪਰਦਾ ਲਗਾਉਣਾ ਚਾਹੀਦਾ ਹੈ। ਕਾਰੋਬਾਰ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਘਰ ਦੀ ਪੂਰਬੀ ਦਿਸ਼ਾ ਵਿੱਚ ਹਰੇ ਰੰਗ ਦਾ ਪਰਦਾ ਲਗਾਉਣਾ ਚਾਹੀਦਾ ਹੈ। ਸਖ਼ਤ ਮਿਹਨਤ ਦੇ ਬਾਅਦ ਵੀ ਜੇਕਰ ਤੁਹਾਨੂੰ ਕੰਮ ਵਿੱਚ ਸਫਲਤਾ ਨਹੀਂ ਮਿਲਦੀ ਹੈ ਤਾਂ ਤੁਹਾਨੂੰ ਘਰ ਦੀ ਪੱਛਮ ਦਿਸ਼ਾ ਵਿੱਚ ਸਫੇਦ ਪਰਦਾ ਲਗਾਉਣਾ ਚਾਹੀਦਾ ਹੈ।
ਪੂਜਾ ਦਾ ਘਰ
ਵਾਸਤੂ ਮਾਨਤਾਵਾਂ ਦੇ ਅਨੁਸਾਰ ਪੂਜਾ ਘਰ ਵਿੱਚ ਪੀਲੇ ਪਰਦੇ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਰੰਗ ਦੇ ਪਰਦੇ ਨਾਲ ਘਰ ਵਿੱਚ ਮੌਜੂਦ ਮੈਂਬਰਾਂ ਦਾ ਮਨ ਭਗਤੀ ਅਤੇ ਪੂਜਾ ਵਿੱਚ ਲੱਗਾ ਰਹਿੰਦਾ ਹੈ। ਵਾਸਤੂ ਸ਼ਾਸਤਰ ਵਿੱਚ ਪੀਲੇ ਰੰਗ ਨੂੰ ਬੁੱਧੀ, ਤਪੱਸਿਆ ਅਤੇ ਧੀਰਜ ਦਾ ਪ੍ਰਤੀਕ ਮੰਨਿਆ ਗਿਆ ਹੈ।
ਬੈੱਡਰੂਮ
ਤੁਸੀਂ ਆਪਣੇ ਬੈੱਡਰੂਮ ਵਿੱਚ ਸੰਤਰੀ, ਗੁਲਾਬੀ ਅਤੇ ਨੀਲੇ ਰੰਗ ਦੇ ਪਰਦੇ ਲਗਾ ਸਕਦੇ ਹੋ। ਮੰਨਿਆ ਜਾਂਦਾ ਹੈ ਕਿ ਇਸ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਪਤੀ-ਪਤਨੀ ਦੇ ਰਿਸ਼ਤੇ ਵਿੱਚ ਵੀ ਮਿਠਾਸ ਆਉਂਦੀ ਹੈ। ਪਰ ਬੈੱਡਰੂਮ ਵਿੱਚ ਲਾਲ ਪਰਦੇ ਕਦੇ ਵੀ ਨਹੀਂ ਲਗਾਉਣੇ ਚਾਹੀਦੇ। ਅਜਿਹਾ ਕਰਨ ਨਾਲ ਪਤੀ-ਪਤਨੀ ਦਰਮਿਆਨ ਤਣਾਅ ਵਧ ਸਕਦਾ ਹੈ।
ਇਹ ਵੀ ਪੜ੍ਹੋ : Vastu Tips : ਸਿਰਫ਼ ਇਕ ਬੂਟਾ ਕਰ ਸਕਦਾ ਹੈ ਤੁਹਾਡੀਆਂ ਕਈ ਪਰੇਸ਼ਾਨੀਆਂ ਨੂੰ ਦੂਰ, ਨਹੀਂ ਹੋਵੇਗੀ ਪੈਸੇ ਦੀ ਘਾਟ
ਉੱਤਰ ਦਿਸ਼ਾ
ਘਰ ਦੀ ਉੱਤਰ ਦਿਸ਼ਾ 'ਚ ਨੀਲੇ ਪਰਦੇ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਅਨੁਸਾਰ ਇਸ ਨਾਲ ਘਰ 'ਚ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਪਰਿਵਾਰਕ ਪਰੇਸ਼ਾਨੀਆਂ ਵੀ ਦੂਰ ਹੋ ਜਾਂਦੀਆਂ ਹਨ। ਤੁਸੀਂ ਬੈੱਡਰੂਮ, ਲਿਵਿੰਗ ਰੂਮ ਅਤੇ ਸਟੱਡੀ ਰੂਮ ਵਿੱਚ ਨੀਲੇ ਪਰਦੇ ਵੀ ਲਗਾ ਸਕਦੇ ਹੋ।
ਦਿਸ਼ਾ ਦੇ ਅਨੁਸਾਰ ਪਰਦੇ
ਵਾਸਤੂ ਸ਼ਾਸਤਰ ਵਿੱਚ ਦਿਸ਼ਾਵਾਂ ਦਾ ਵੀ ਵਿਸ਼ੇਸ਼ ਮਹੱਤਵ ਹੈ। ਇਸ ਲਈ ਕਿਸੇ ਵੀ ਦਿਸ਼ਾ 'ਚ ਪਰਦੇ ਲਗਾਉਣ ਤੋਂ ਪਹਿਲਾਂ ਤੁਹਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਪੂਰਬ ਦਿਸ਼ਾ 'ਚ ਹਲਕੇ ਹਰੇ ਰੰਗ ਜਾਂ ਫਿਰ ਮਿੰਟ ਗ੍ਰੀਨ ਰੰਗ ਦੇ ਪਰਦੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਘਰ ਵਿੱਚ ਇਸ ਰੰਗ ਦੇ ਪਰਦੇ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਤੁਸੀਂ ਪੱਛਮੀ ਦਿਸ਼ਾ 'ਚ ਨੀਲੇ ਪਰਦੇ ਲਗਾ ਸਕਦੇ ਹੋ। ਤੁਸੀਂ ਅਗਣੀ ਕੋਣ 'ਚ ਲਾਲ, ਮੈਰੂਨ, ਕੈਮਲ ਬ੍ਰਾਊਨ ਅਤੇ ਸਿੰਧੂਰੀ ਰੰਗ ਦੇ ਪਰਦੇ ਵੀ ਲਗਾ ਸਕਦੇ ਹੋ।
ਇਹ ਵੀ ਪੜ੍ਹੋ : Vastu Tips : ਬਾਲਕੋਨੀ ਦੀ ਇਸ ਦਿਸ਼ਾ 'ਚ ਲਗਾਓ ਬੂਟੇ, ਘਰ 'ਚ ਆਵੇਗਾ ਧਨ ਅਤੇ ਖੁਸ਼ਹਾਲੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।