ਨਵੇਂ ਸਾਲ ਮੌਕੇ ਕਰੋ ਇਹ ਉਪਾਅ, ਘਰ 'ਚ ਰਹੇਗੀ ਸੁੱਖ-ਸ਼ਾਂਤੀ ਤੇ ਪੂਰੀਆਂ ਹੋਣਗੀਆਂ ਸਭ ਇੱਛਾਵਾਂ

12/31/2022 7:24:45 PM

ਨਵੀਂ ਦਿੱਲੀ- ਅੱਜ ਭਾਵ ਯਾਨੀ ਐਤਵਾਰ (1 ਜਨਵਰੀ) ਤੋਂ ਨਵਾਂ ਸਾਲ ਸ਼ੁਰੂ ਹੋ ਗਿਆ ਹੈ। ਹਰ ਕੋਈ ਚਾਹੁੰਦਾ ਹੈ ਕਿ ਆਉਣ ਵਾਲਾ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ। ਨਵੇਂ ਸਾਲ 'ਚ ਘਰ 'ਚ ਖੁਸ਼ੀਆਂ-ਸ਼ਾਂਤੀ ਬਣੀ ਰਹੇ ਅਤੇ ਨਕਾਰਾਤਮਕ ਊਰਜਾ ਦਾ ਅੰਤ ਹੋਵੇ, ਘਰ 'ਚ ਮਾਨਸਿਕ ਅਤੇ ਆਰਥਿਕ ਪਰੇਸ਼ਾਨੀਆਂ ਨਾ ਆਉਣ ਆਦਿ ਲਈ ਲੋਕ ਨਵੇਂ ਸਾਲ 'ਚ ਕਈ ਉਪਾਅ ਵੀ ਕਰਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਦੇਵੀ-ਦੇਵਤਿਆਂ ਦੀ ਪੂਜਾ ਨਾਲ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਵਿਅਕਤੀ ਨੂੰ ਸ਼ੁਭ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਉਪਾਵਾਂ ਬਾਰੇ ਜੋ ਸਾਲ ਦੇ ਪਹਿਲੇ ਦਿਨ ਕਰਨੇ ਚਾਹੀਦੇ ਹਨ ਤਾਂ ਜੋ ਘਰ 'ਚ ਹਮੇਸ਼ਾ ਬਰਕਤ ਬਣੀ ਰਹੇ।
1. ਸੂਰਜ ਦੇਵਤਾ ਦੀ ਪੂਜਾ ਕਰੋ
ਹਿੰਦੂ ਧਰਮ ਵਿੱਚ ਸੂਰਜ ਦੇਵਤਾ ਨੂੰ ਅਰਘ ਦੇਣਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ, ਇਸ ਲਈ ਸਾਲ ਦੇ ਪਹਿਲੇ ਦਿਨ ਤੋਂ ਹੀ ਸੂਰਜ ਨੂੰ ਅਰਘ ਦੇਣਾ ਸ਼ੁਰੂ ਕਰ ਦਿਓ। ਅਜਿਹਾ ਕਰਨ ਨਾਲ ਘਰ 'ਚ ਸਾਲ ਭਰ ਖੁਸ਼ਹਾਲੀ ਬਣੀ ਰਹੇਗੀ ਅਤੇ ਇੱਜ਼ਤ ਵੀ ਵਧੇਗੀ। ਵਿੱਤੀ ਤੌਰ 'ਤੇ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਨਾਲ ਹੀ ਸੂਰਜ ਦੇਵਤਾ ਦੀ ਕਿਰਪਾ ਅਤੇ ਦੇਵੀ ਲਕਸ਼ਮੀ ਦੀ ਕਿਰਪਾ ਵੀ ਪ੍ਰਾਪਤ ਹੋਵੇਗੀ।
2. ਘਰ 'ਚ ਆਵੇਗੀ ਖੁਸ਼ਹਾਲੀ 
ਤਾਂਬੇ ਦੇ ਭਾਂਡੇ 'ਚ ਪਾਣੀ ਭਰ ਕੇ ਉਸ 'ਚ ਕੇਸਰ ਪਾ ਦਿਓ। ਇਸ ਤੋਂ ਬਾਅਦ ਇਸ ਜਲ ਨੂੰ ਸ਼ਿਵਲਿੰਗ 'ਤੇ ਚੜ੍ਹਾਓ। ਜਲ ਚੜ੍ਹਾਉਂਦੇ ਸਮੇਂ ਓਮ ਮਹਾਦੇਵਾਯ ਨਮਹ ਮੰਤਰ ਦਾ ਜਾਪ ਕਰੋ। ਇਸ ਨਾਲ ਘਰ 'ਚ ਖੁਸ਼ਹਾਲੀ ਬਣੀ ਰਹੇਗੀ ਅਤੇ ਸਾਰੀ ਨਕਾਰਾਤਮਕ ਊਰਜਾ ਵੀ ਖਤਮ ਹੋ ਜਾਵੇਗੀ।
3. ਤੁਲਸੀ ਦੀ ਸਥਾਪਨਾ ਕਰੋ
ਧਾਰਮਿਕ ਤੌਰ 'ਤੇ ਤੁਲਸੀ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਨਵੇਂ ਸਾਲ ਦੀ ਸ਼ੁਰੂਆਤ 'ਚ ਤੁਲਸੀ ਦੇ ਪੌਦੇ ਨੂੰ ਘਰ ਜ਼ਰੂਰ ਲਿਆਓ ਅਤੇ ਰੋਜ਼ਾਨਾ ਇਸ ਦੀ ਪੂਜਾ ਕਰੋ। ਅਜਿਹਾ ਕਰਨ ਨਾਲ ਪਰਿਵਾਰ 'ਚ ਸਭ ਕੁਝ ਸ਼ੁਭ ਹੋਵੇਗਾ ਅਤੇ ਖੁਸ਼ਹਾਲੀ ਦੇ ਨਾਲ-ਨਾਲ ਧਨ-ਦੌਲਤ ਵੀ ਆਵੇਗੀ। ਇਸ ਦੇ ਨਾਲ ਹੀ ਸ਼ਾਮ ਨੂੰ ਤੁਲਸੀ ਦੇ ਪੌਦੇ ਦੇ ਕੋਲ ਦੀਵਾ ਵੀ ਜਗਾਉਣਾ ਚਾਹੀਦਾ ਹੈ। ਇਸ ਨਾਲ ਘਰ ਦੀ ਸਫਾਈ ਹੁੰਦੀ ਹੈ।

4. ਘਰ ਦੀ ਸਫ਼ਾਈ
ਵਾਸਤੂ ਸ਼ਾਸਤਰ ਦੇ ਅਨੁਸਾਰ, ਸਫ਼ਾਈ ਘਰ ਵਿੱਚ ਸ਼ੁਭਤਾ ਲਿਆਉਂਦੀ ਹੈ। ਇਸ ਲਈ ਨਵੇਂ ਸਾਲ 'ਚ ਸਾਫ-ਸਫਾਈ ਦਾ ਖਾਸ ਧਿਆਨ ਰੱਖੋ। ਖਾਸ ਤੌਰ 'ਤੇ ਘਰ ਦੇ ਮੁੱਖ ਦਰਵਾਜ਼ੇ ਨੂੰ ਸਾਫ਼ ਰੱਖੋ ਜਿੱਥੋਂ ਦੇਵੀ ਲਕਸ਼ਮੀ ਘਰ ਵਿੱਚ ਪ੍ਰਵੇਸ਼ ਕਰਦੀ ਹੈ। ਘਰ ਦੇ ਮੁੱਖ ਦਰਵਾਜ਼ੇ 'ਤੇ ਸਵਾਸਤਿਕ ਚਿੰਨ੍ਹ ਬਣਾਉ।
5. ਟੁੱਟੀਆਂ ਮੂਰਤੀਆਂ ਨੂੰ ਹਟਾਓ
ਨਵੇਂ ਸਾਲ ਤੋਂ ਪਹਿਲਾਂ ਪੂਜਾ ਘਰ ਦੀ ਸਫਾਈ ਅਤੇ ਟੁੱਟੀਆਂ ਮੂਰਤੀਆਂ ਨੂੰ ਹਟਾਉਣਾ ਯਕੀਨੀ ਬਣਾਓ। ਸਾਲ ਦੇ ਪਹਿਲੇ ਦਿਨ ਭਗਵਾਨ ਗਣੇਸ਼ ਦੇ ਮੰਦਰ ਵਿੱਚ ਜਾਓ। ਗਣੇਸ਼ ਜੀ ਨੂੰ ਲੱਡੂ ਚੜ੍ਹਾਉਣ ਤੋਂ ਬਾਅਦ ਗਰੀਬਾਂ ਵਿੱਚ ਪ੍ਰਸ਼ਾਦ ਵੰਡ ਦਿਓ।
6. ਗਾਇਤਰੀ ਮੰਤਰ ਦਾ ਕਰੋ ਜਾਪ
ਚੰਗੀ ਨੌਕਰੀ ਅਤੇ ਤਰੱਕੀ ਪ੍ਰਾਪਤ ਕਰਨ ਲਈ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਰੋਜ਼ਾਨਾ 31 ਵਾਰ ਗਾਇਤਰੀ ਮੰਤਰ ਦਾ ਜਾਪ ਕਰੋ। ਇਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਦੇ ਨਾਲ-ਨਾਲ ਆਪਣੇ ਕੈਰੀਅਰ ਵਿੱਚ ਵੀ ਚੰਗਾ ਵਾਧਾ ਦੇਖਣ ਨੂੰ ਮਿਲੇਗਾ।
7. ਹਨੂੰਮਾਨ ਜੀ ਨੂੰ ਚੋਲਾ ਚੜ੍ਹਾਓ
ਨਵੇਂ ਸਾਲ ਦੇ ਪਹਿਲੇ ਦਿਨ ਪਵਨ ਸੁਤ ਹਨੂੰਮਾਨ ਜੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ।ਬਜਰੰਗਬਲੀ ਦੀ ਪੂਜਾ ਕਰਨ ਤੋਂ ਬਾਅਦ ਚੋਲਾ ਚੜ੍ਹਾਓ। ਜੋਤਿਸ਼ ਸ਼ਾਸਤਰ ਅਨੁਸਾਰ ਸਾਲ ਵਿੱਚ ਘੱਟੋ-ਘੱਟ ਦੋ ਵਾਰ ਚੋਲਾ ਚੜ੍ਹਾਉਣਾ ਚਾਹੀਦਾ ਹੈ। ਇਸ ਨਾਲ ਹਨੂੰਮਾਨ ਜੀ ਖੁਸ਼ ਹੁੰਦੇ ਹਨ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor Aarti dhillon