Vastu Tips : ਰੋਜ਼ ਸਵੇਰੇ ਮੁੱਖ ਦਰਵਾਜ਼ੇ ''ਤੇ ਕਰੋ ਇਹ ਕੰਮ, ਖ਼ੁਸ਼ਹਾਲੀ ਤੇ ਖ਼ੁਸ਼ੀਆਂ ਨਾਲ ਭਰ ਜਾਵੇਗਾ ਘਰ

10/18/2021 5:42:13 PM

ਨਵੀਂ ਦਿੱਲੀ - ਹਰ ਕੋਈ ਘਰ ਵਿੱਚ ਸ਼ਾਂਤੀ , ਸੁਖ਼-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹੈ। ਪਰ ਘਰ ਵਿੱਚ ਵਾਸਤੂ ਨੁਕਸਾਂ ਦੇ ਕਾਰਨ ਨਕਾਰਾਤਮਕ ਊਰਜਾ ਦਾ ਸੰਚਾਰ ਹੋਣ ਲਗਦਾ ਹੈ। ਇਸਦੇ ਕਾਰਨ ਜੀਵਨ ਵਿੱਚ ਭੋਜਨ ਅਤੇ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਸਤੂ ਅਨੁਸਾਰ ਤੁਸੀਂ ਇਸ ਤੋਂ ਬਚਣ ਲਈ ਕੁਝ ਅਸਾਨ ਪਰ ਪ੍ਰਭਾਵਸ਼ਾਲੀ ਉਪਾਅ ਅਪਣਾ ਸਕਦੇ ਹੋ। ਆਓ ਉਨ੍ਹਾਂ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ ...

ਹਰ ਰੋਜ਼ ਸਵੇਰੇ ਘਰ ਦਾ ਦਰਵਾਜ਼ਾ ਧੋਵੋ

ਹਰ ਰੋਜ਼ ਸਵੇਰੇ ਉੱਠਣ ਤੋਂ ਬਾਅਦ, ਸਭ ਤੋਂ ਪਹਿਲਾਂ ਮੁੱਖ ਗੇਟ ਅਤੇ ਖਿੜਕੀਆਂ ਖੋਲ੍ਹੋ। ਇਸ ਤੋਂ ਬਾਅਦ ਇੱਕ ਚੁਟਕੀ ਹਲਦੀ ਨੂੰ ਪਾਣੀ ਵਿੱਚ ਮਿਲਾ ਕੇ ਘਰ ਦੇ ਬਾਹਰਲੇ ਹਿੱਸੇ ਨੂੰ ਧੋਵੋ। ਮੰਨਿਆ ਜਾਂਦਾ ਹੈ ਕਿ ਇਸ ਨਾਲ ਦੇਵੀ ਲਕਸ਼ਮੀ ਖੁਸ਼ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਕੁਝ ਉਪਾਅ ਕਰਨ ਨਾਲ ਘਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋ : ਜਾਣੋ ਕਦੋਂ ਮਨਾਈ ਜਾਂਦੀ ਹੈ ਸ਼ਰਦ ਪੁੰਨਿਆ ਅਤੇ ਕਿਉਂ ਰੱਖੀ ਜਾਂਦੀ ਹੈ ਅਸਮਾਨ ਹੇਠਾਂ ਖ਼ੀਰ

ਮੁੱਖ ਗੇਟ 'ਤੇ ਬਣਾਓ ਸਵਾਸਤਿਕ 

ਘਰ ਦੇ ਮੇਨ ਗੇਟ ਦੇ ਦੋਵੇਂ ਦਰਵਾਜ਼ਿਆਂ 'ਤੇ ਸਿੰਧੂਰ ਅਤੇ ਹਲਦੀ ਮਿਲਾ ਕੇ ਸਵਾਸਤਿਕ ਚਿੰਨ੍ਹ ਬਣਾਉ। ਇਸ ਦੇ ਨਾਲ ਸ਼ੁਭ ਅਤੇ ਲਾਭ ਲਿਖੋ। ਵਾਸਤੂ ਅਨੁਸਾਰ ਇਸ ਨਾਲ ਘਰ ਵਿੱਚ ਸਕਾਰਾਤਮਕਤਾ ਦਾ ਪ੍ਰਵੇਸ਼ ਹੁੰਦਾ ਹੈ। ਇਸ ਦੇ ਨਾਲ ਹੀ ਘਰ ਵਿਚ ਹਮੇਸ਼ਾ ਬਰਕਤ ਬਣੀ ਰਹਿੰਦੀ ਹੈ।

ਘਰ ਦੇ ਸਾਹਮਣੇ ਰੰਗੋਲੀ ਬਣਾਉ

ਘਰ ਦੇ ਅੰਦਰ ਜਾਂ ਦਰਵਾਜ਼ੇ ਤੇ ਰੰਗੋਲੀ ਬਣਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ। ਇਸ ਲਈ ਤੁਹਾਨੂੰ ਹਰ ਰੋਜ਼ ਮੁੱਖ ਗੇਟ ਦੇ ਦੋਵੇਂ ਪਾਸੇ ਆਟੇ ਨਾਲ ਰੰਗੋਲੀ ਬਣਾਉਣੀ ਚਾਹੀਦੀ ਹੈ। ਜੇ ਇਹ ਹਰ ਰੋਜ਼ ਸੰਭਵ ਨਹੀਂ ਹੈ, ਤਾਂ ਹਫਤੇ ਵਿੱਚ ਇੱਕ ਵਾਰ ਘਰ ਦੀ ਦਹਿਲੀਜ਼ 'ਤੇ ਰੰਗੋਲੀ ਜ਼ਰੂਰ ਬਣਾਉ।

ਇਹ ਵੀ ਪੜ੍ਹੋ :  Vastu Tips : ਸ਼ਮੀ ਦਾ ਬੂਟਾ ਲਗਾਉਣ ਨਾਲ ਘਰ 'ਚ ਆਉਂਦੀ ਹੈ ਬਰਕਤ, ਰੋਗ ਹੁੰਦੇ ਹਨ ਦੂਰ

ਕਪੂਰ ਨੂੰ ਸਾੜੋ

ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ 1-2 ਕਪੂਰ ਟਿੱਕੀ ਜ਼ਰੂਰ ਸਾੜੋ। ਫਿਰ ਇਸਨੂੰ ਘਰ ਦੇ ਹਰ ਕੋਨੇ ਵਿੱਚ ਲੈ ਜਾਓ। ਇਹ ਘਰ ਵਿੱਚ ਮੌਜੂਦ ਨਕਾਰਾਤਮਕ ਊਰਜਾ ਨੂੰ ਸਕਾਰਾਤਮਕ ਵਿੱਚ ਬਦਲ ਦੇਵੇਗਾ। ਘਰ ਦੇ ਮੈਂਬਰਾਂ ਵਿੱਚ ਖੁਸ਼ੀ ਅਤੇ ਏਕਤਾ ਬਣੀ ਰਹੇਗੀ।

ਤੁਲਸੀ ਦੇ ਬੂਟੇ ਦੀ ਕਰੋ ਪੂਜਾ 

ਤੁਲਸੀ ਦੇ ਪੌਦੇ ਵਿਚ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ। ਇਸ ਲਈ ਰੋਜ਼ਾਨਾ ਸਵੇਰੇ ਤੁਲਸੀ ਦੇ ਬੂਟੇ ਨੂੰ ਪਾਣੀ ਚੜ੍ਹਾਓ। ਫਿਰ ਸ਼ਾਮ ਨੂੰ ਤੁਲਸੀ ਦੇ ਅੱਗੇ ਸਰ੍ਹੋ ਦਾ ਦੀਵਾ ਜਗਾਓ। ਮਾਨਤਾ ਹੈ ਕਿ ਇਸ ਨਾਲ ਦੇਵੀ ਲਕਸ਼ਮੀ ਦਾ ਭਰਪੂਰ ਆਸ਼ੀਰਵਾਦ ਮਿਲਦਾ ਹੈ

ਲੂਣ ਵਾਲੇ ਪਾਣੀ ਨਾਲ ਪੋਚਾ ਲਗਾਓ

ਹਫ਼ਤੇ ਵਿਚ ਇਕ ਵਾਰ ਪਾਣੀ ਵਿਚ ਚੁਟਕੀ ਲੂਣ ਪਾ ਕੇ ਪੋਚਾ ਲਗਾਓ। ਇਸ ਨਾਲ ਵਾਸਤੂਦੋਸ਼ ਦੂਰ ਹੋਵੇਗਾ। ਘਰ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ। ਪਰ ਧਿਆਨ ਰੱਖੋ ਕਿ ਇਹ ਕੰਮ ਵੀਰਵਾਰ ਵਾਲੇ ਦਿਨ ਨਾ ਕਰੋ।

ਇਹ ਵੀ ਪੜ੍ਹੋ : ਘਰ ਨੂੰ ਖ਼ੁਸ਼ੀਆਂ ਨਾਲ ਭਰ ਦੇਣਗੀਆਂ ਫੇਂਗਸ਼ੁਈ ਦੀਆਂ ਇਹ ਚਮਤਕਾਰੀ ਚੀਜ਼ਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor Harinder Kaur