ਵਿਆਹੁਤਾ ਔਰਤਾਂ ਪਹਿਲੇ ਕਰਵਾ ਚੌਥ 'ਤੇ ਬਿਲਕੁਲ ਨਾ ਪਾਉਣ ਇਸ ਰੰਗ ਦੇ ਕੱਪੜੇ, ਪਤੀ ਨੂੰ ਹੁੰਦੈ ਵੱਡਾ ਨੁਕਸਾਨ
10/18/2021 5:18:18 PM
ਜਲੰਧਰ (ਬਿਊਰੋ) : ਹਿੰਦੂ ਧਰਮ 'ਚ ਕਰਵਾ ਚੌਥ ਦਾ ਤਿਉਹਾਰ ਸਭ ਤੋਂ ਅਹਿਮ ਤਿਉਹਾਰਾਂ 'ਚੋਂ ਇਕ ਹੈ। ਇਸ ਨੂੰ ਸਭ ਤੋਂ ਮੁਸ਼ਕਿਲ ਵਰਤ ਵੀ ਮੰਨਿਆ ਗਿਆ ਹੈ। ਇਸ ਦਿਨ ਸੁਹਾਗਣ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਸ਼ਰਧਾ ਅਤੇ ਭਗਤੀ ਭਾਵ ਨਾਲ ਵਰਤ ਰੱਖਦੀਆਂ ਹਨ। ਪੂਰਾ ਦਿਨ ਬਿਨਾਂ ਕੁਝ ਖਾਧੇ ਅਤੇ ਪਾਣੀ ਪੀਤੇ ਇਹ ਵਰਤ ਪੂਰਾ ਕਰਦੀਆਂ ਹਨ। ਇਸ ਸਾਲ ਇਹ ਤਿਉਹਾਰ 24 ਅਕਤੂਬਰ 2021 ਨੂੰ ਐਤਵਾਰ ਵਾਲੇ ਦਿਨ ਆ ਰਿਹਾ ਹੈ। ਇਹ ਵਰਤ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਸੰਕਸ਼ਟੀ ਚਤੁਰਥੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਜੇਕਰ ਤੁਸੀਂ ਕਰਵਾ ਚੌਥ ਦਾ ਵਰਤ ਪਹਿਲੀ ਵਾਰ ਕਰ ਰਹੇ ਹੋ ਯਾਨੀ ਕਿ ਤੁਹਾਡੇ ਵਿਆਹ ਤੋਂ ਬਾਅਦ ਤੁਹਾਡੇ ਜੀਵਨ 'ਚ ਇਹ ਕਰਵਾ ਚੌਥ ਦਾ ਤਿਉਹਾਰ ਪਹਿਲੀ ਵਾਰ ਆਇਆ ਹੈ ਤਾਂ ਤੁਹਾਨੂੰ ਕਰਵਾ ਚੌਥ ਵਾਲੇ ਦਿਨ ਕੁਝ ਖ਼ਾਸ ਰੰਗਾਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਹਨ। ਤੁਸੀਂ ਇਨ੍ਹਾਂ ਰੰਗਾਂ ਦੇ ਕੱਪੜੇ ਬਿਲਕੁਲ ਨਾ ਪਾਓ। ਪਹਿਲੇ ਕਰਵਾ ਚੌਥ 'ਤੇ ਸੁਹਾਗਣ ਔਰਤਾਂ ਚਟਕ ਅਤੇ ਸ਼ੁੱਭ ਰੰਗ ਦੇ ਹੀ ਕੱਪੜੇ ਪਾਉਣ ਨਹੀਂ ਤਾਂ ਉਨ੍ਹਾਂ ਦੇ ਪਤੀ ਦੀ ਉਮਰ ਘੱਟ ਸਕਦੀ ਹੈ। ਆਓ ਜਾਣਦੇ ਹਾਂ ਕਿ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਲਈ ਕਿਹੜੇ ਰੰਗਾਂ ਦੇ ਕੱਪੜੇ ਪਾਉਣਾ ਅਸ਼ੁੱਭ ਮੰਨਿਆ ਜਾਂਦਾ ਹੈ।
1. ਕਾਲਾ ਰੰਗ
ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਸਜ-ਵਿਆਹੀਆਂ ਔਰਤਾਂ ਨੂੰ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। ਕਾਲੇ ਰੰਗ ਨੂੰ ਹਿੰਦੂ ਧਰਮ ਅਨੁਸਾਰ ਅਸ਼ੁੱਭ ਮੰਨਿਆ ਜਾਂਦਾ ਹੈ।
2. ਸਫੈਦ ਰੰਗ
ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਨੂੰ ਸਫੈਦ ਰੰਗ ਵੀ ਨਹੀਂ ਪਾਉਣਾ ਚਾਹੀਦਾ। ਇਹ ਰੰਗ ਉਂਝ ਤਾਂ ਸ਼ਾਂਤੀ ਦਾ ਪ੍ਰਤੀਕ ਹੈ ਪਰ ਵਿਸ਼ੇਸ਼ ਕਾਰਨਾਂ ਕਰਕੇ ਇਹ ਰੰਗ ਸੁਹਾਗਣਾ ਅਤੇ ਖ਼ਾਸ ਤੌਰ 'ਤੇ ਸਜ-ਵਿਆਹੀਆਂ ਲਈ ਅਸ਼ੁੱਭ ਮੰਨਿਆ ਜਾਂਦਾ ਹੈ। ਸਜ-ਵਿਆਹੀਆਂ ਔਰਤਾਂ ਲਈ ਤਾਂ ਚਮਕਦਾਰ ਤੇ ਗਹਿਰੇ ਰੰਗ ਹੀ ਸ਼ੁੱਭ ਹੁੰਦੇ ਹਨ।
3. ਨੀਲਾ ਰੰਗ
ਪਹਿਲੀ ਵਾਰ ਕਰਵਾ ਚੌਥ ਦਾ ਵਰਤ ਕਰਨ ਵਾਲੀਆਂ ਔਰਤਾਂ ਲਈ ਨੀਲਾ ਰੰਗ ਵੀ ਅਸ਼ੁੱਭ ਮੰਨਿਆ ਜਾਂਦਾ ਹੈ। ਕਰਵਾ ਚੌਥ ਦੇ ਦਿਨ ਪਹਿਲੀ ਵਾਰ ਵਰਤ ਕਰਨ ਵਾਲੀ ਸੁਹਾਗਣ ਔਰਤਾਂ ਨੂੰ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਹੇਤੂ ਨੀਲੇ ਰੰਗ ਦੇ ਕੱਪੜੇ ਵੀ ਨਹੀਂ ਪਾਉਣੇ ਚਾਹੀਦੇ। ਇਸ ਨੂੰ ਅਸ਼ੁੱਭ ਮੰਨਿਆ ਗਿਆ ਹੈ ਕਿਉਂਕਿ ਰਾਜਸਥਾਨ ਦੇ ਕਈ ਇਲਾਕਿਆਂ 'ਚ ਹੋਣ ਵਾਲੇ ਸ਼ੁੱਭ ਕਾਰਜਾਂ 'ਚ ਨੀਲੇ ਰੰਗ ਨੂੰ ਕਦੇ ਵੀ ਮਹੱਤਵ ਨਹੀਂ ਦਿੱਤਾ ਜਾਂਦਾ।
4. ਭੂਰਾ ਰੰਗ
ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਕਰਵਾ ਚੌਥ ਵਾਲੇ ਦਿਨ ਭੂਰੇ ਰੰਗ ਤੋਂ ਪਰਹੇਜ਼ ਕਰਨ। ਇਹ ਰੰਗ ਰਾਹੂ-ਕੇਤੂ ਦਾ ਪ੍ਰਤੀਕ ਹੁੰਦਾ ਹੈ। ਇਸ ਲਈ ਇਸ ਰੰਗ ਦੀ ਵਰਤੋਂ ਸ਼ੁੱਭ ਕਾਰਜਾਂ ਅਤੇ ਵਰਤ 'ਚ ਨਹੀਂ ਕੀਤੀ ਜਾਂਦੀ।
5. ਹਲਕੇ ਰੰਗ
ਨਵ-ਵਿਆਹੁਤਾ ਅਤੇ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਕਰਨ ਵਾਲੀਆਂ ਔਰਤਾਂ ਕਿਸੇ ਹਲਕੇ ਰੰਗ ਵਾਲੇ ਕੱਪੜੇ ਨਾ ਪਾਉਣ ਕਿਉਂਕਿ ਅਜਿਹੇ ਰੰਗ ਬਜ਼ੁਰਗ ਔਰਤਾਂ ਧਾਰਨ ਕਰਦੀਆਂ ਹਨ। ਧਾਰਮਿਕ ਮਾਨਤਾਵਾਂ ਅਨੁਸਾਰ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਲਈ ਇਹ ਅਸ਼ੁੱਭ ਮੰਨੇ ਜਾਂਦੇ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਅਜਿਹੇ ਕੱਪੜੇ ਪਾਉਣ ਵਾਲੀਆਂ ਔਰਤਾਂ ਦੇ ਵਿਆਹੁਤਾ ਜੀਵਨ 'ਚ ਉਹ ਸੁੱਖ ਨਹੀਂ ਰਹਿੰਦਾ, ਜਿਹੜਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਅਜਿਹੀ ਮਾਨਤਾ ਹੈ ਕਿ ਕਰਵਾ ਚੌਥ ਵਾਲੇ ਦਿਨ ਤਾਂ ਔਰਤਾਂ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਕਰਕੇ ਚਟਕਦਾਰ ਤੇ ਸ਼ੁੱਭ ਰੰਗਾਂ ਦੇ ਕੱਪੜੇ ਹੀ ਧਾਰਨ ਕਰਨੇ ਚਾਹੀਦੇ ਹਨ।
ਕੀ ਹੈ ਇਸ ਤਿਉਹਾਰ ਦਾ ਮਹੱਤਵ
ਕਰਵਾ ਚੌਥ ਦਾ ਵਰਤ ਪਤੀ ਅਤੇ ਪਤਨੀ ਦੇ ਰਿਸ਼ਤੇ ਦੀ ਖੁਸ਼ਹਾਲੀ ਲਈ ਮਨਾਇਆ ਜਾਂਦਾ ਹੈ। ਇਸ ਦਿਨ ਵਿਧੀ ਪੂਵਰਕ ਪੂਜਾ ਕਰਨ ਨਾਲ ਵਿਆਹੁਦਾ ਜੀਵਨ 'ਚ ਖੁਸ਼ਹਾਲੀ ਆਉਂਦੀ ਹੈ। ਔਰਤਾਂ ਪਤੀ ਦੀ ਲੰਮੀ ਉਮਰ ਅਤੇ ਸਫਲਤਾ ਲਈ ਇਹ ਵਰਤ ਰੱਖਦੀਆਂ ਹਨ। ਇਸ ਦਿਨ ਸੁਹਾਗਣਾਂ ਬਿਨਾਂ ਕੁਝ ਖਾਧੇ-ਪੀਤੇ ਕਰਵਾ ਚੌਥ ਦਾ ਵਰਤ ਪੂਰਾ ਕਰਦੀਆਂ ਹਨ।
ਕਰਵਾ ਚੌਥ ਵਰਤ ਦੀ ਕਹਾਣੀ
ਪੌਰਾਣਿਕ ਕਥਾ ਅਨੁਸਾਰ, ਜਦੋਂ ਦੇਵਤਾ ਅਤੇ ਦੈਂਤਾਂ ਵਿਚਕਾਰ ਜੰਗ ਸ਼ੁਰੂ ਹੋਈ ਤਾਂ ਬ੍ਰਹਮਾ ਜੀ ਨੇ ਦੇਵਤਿਆਂ ਦੀਆਂ ਪਤਨੀਆਂ ਨੂੰ ਕਰਵਾ ਚੌਥ ਦਾ ਵਰਤ ਰੱਖਣ ਲਈ ਕਿਹਾ ਸੀ। ਮਾਨਤਾ ਅਨੁਸਾਰ ਇਸੇ ਦਿਨ ਤੋਂ ਕਰਵਾ ਚੌਥ ਦਾ ਵਰਤ ਰੱਖਣ ਦੀ ਪਰੰਪਰਾ ਸ਼ੁਰੂ ਹੋਈ। ਇਕ 'ਚ ਇਹ ਵੀ ਦੱਸਿਆ ਗਿਆ ਹੈ ਕਿ ਭਗਵਾਨ ਸ਼ਿਵ ਜੀ ਨੂੰ ਪ੍ਰਾਪਤ ਕਰਨ ਲਈ ਮਾਤਾ ਪਾਰਵਤੀ ਨੇ ਵੀ ਇਹ ਵਰਤ ਰੱਖਿਆ ਸੀ।