Diwali Vastu Tips: ਦੀਵਾਲੀ ਵਾਲੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਕੰਮ, ਨਹੀਂ ਤਾਂ ਮਾਂ ਲਕਸ਼ਮੀ ਹੋ ਜਾਵੇਗੀ ਨਾਰਾਜ਼

10/23/2022 5:37:20 PM

ਨਵੀਂ ਦਿੱਲੀ- ਦੀਵਾਲੀ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਮਾਂ ਲਕਸ਼ਮੀ ਦੀ ਕ੍ਰਿਪਾ ਲਈ ਦੀਵਾਲੀ ਦਾ ਦਿਨ ਖ਼ਾਸ ਹੁੰਦਾ ਹੈ। ਜੋਤਿਸ਼ ਸ਼ਾਸਤਰ ਵਿੱਚ ਦੀਵਾਲੀ 'ਤੇ ਕੁਝ ਵਿਸ਼ੇਸ਼ ਨਿਯਮਾਂ ਬਾਰੇ ਲਿਖਿਆ ਗਿਆ ਹੈ। ਇਨ੍ਹਾਂ ਨਿਯਮਾਂ ਦਾ ਸਹੀ ਪਾਲਣ ਕਰਨ ਨਾਲ ਹੀ ਮਾਂ ਲਕਸ਼ਮੀ ਦੀ ਕ੍ਰਿਪਾ ਪ੍ਰਾਪਤ ਹੁੰਦੀ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਇਨ੍ਹਾਂ ਨਿਯਮਾਂ ਦਾ ਪਾਲਣ ਨਾ ਕੀਤਾ ਜਾਵੇ ਤਾਂ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ ਅਤੇ ਵਿਅਕਤੀ ਨੂੰ ਆਰਥਿਕ ਸੰਕਟ ਘੇਰ ਲੈਂਦਾ ਹੈ। ਦੱਸ ਦੇਈਏ ਕਿ ਇਸ ਵਾਰ ਦੀਵਾਲੀ 24 ਅਕਤੂਬਰ ਦੇ ਦਿਨ ਹੈ ਅਤੇ ਇਸ ਦਿਨ ਪੂਜਨ ਦਾ ਸਮਾਂ ਅਤੇ ਦੀਵਾਲੀ ਦੇ ਬਾਅਦ ਵੀ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਚਲੋ ਤੁਹਾਨੂੰ ਦੱਸਦੇ ਹਾਂ ਉਹ ਨਿਯਮ ਕਿਹੜੇ ਹਨ।
ਦੀਵਾਲੀ ਵਾਲੇ ਦਿਨ ਭੁੱਲ ਕੇ ਨਾ ਕਰੋ ਇਹ ਕੰਮ
-ਜੋਤਿਸ਼ ਸ਼ਾਸਤਰ ਦੇ ਅਨੁਸਾਰ, ਝਾੜੂ ਨੂੰ ਮਾਂ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਦੀਵਾਲੀ ਦੇ ਦਿਨ ਸ਼ਾਮ ਦੇ ਸਮੇਂ ਗਲਤੀ ਨਾਲ ਵੀ ਝਾੜੂ ਦਾ ਇਸਤੇਮਾਲ ਨਾ ਕਰੋ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ ਜਿਸ ਨਾਲ ਵਿਅਕਤੀ ਨੂੰ ਆਰਥਿਕ ਰੂਪ ਨਾਲ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
-ਦੀਵਾਲੀ ਦੇ ਦਿਨ ਭੁੱਲ ਕਰ ਵੀ ਰਸੋਈ ਘਰ ਵਿਚ ਜੁੱਤੀ ਚਪਲ ਨ ਪਹਿਨ ਕੇ ਜਾਓ। ਮਾਨਤਾ ਹੈ ਕਿ ਰਸੋਈ ਵਿੱਚ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ ਅਤੇ ਰਸੋਈ ਵਿੱਚ ਜੁੱਤੀ-ਚੱਪਲ ਪਹਿਨ ਕੇ ਖਾਣਾ ਬਣਾਉਣ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ।
-ਰਸੋਈ ਘਰ ਵਿਚ ਵੀ ਮਾਂ ਲਕਸ਼ਮੀ ਦਾ ਬਸੇਰਾ ਹੁੰਦਾ ਹੈ। ਇਸ ਲਈ ਦੀਵਾਲੀ ਦੇ ਦਿਨ ਆਪਣੀ ਰਸੋਈ ਵਿਚ ਜੁੱਠੇ ਭਾਂਡੇ ਬਿਲਕੁੱਲ ਵੀ ਨਾ ਛੱਡੋ। ਨਹੀਂ ਤਾਂ ਤੁਹਾਡੇ ਘਰ ਨੂੰ ਗੰਦਾ ਦੇਖ ਕੇ ਮਾਂ ਲਕਸ਼ਮੀ ਕਦੇ ਵੀ ਤੁਹਾਡੇ ਘਰ ਪ੍ਰਵੇਸ਼ ਨਹੀਂ ਕਰੇਗੀ। 
ਦੀਵਾਲੀ ਦੇ ਦਿਨ ਸ਼ਾਮ ਦੇ ਸਮੇਂ ਦੀ ਪੂਜਾ ਦੇ ਬਾਅਦ ਜੇਕਰ ਦੀਪਕ ਦੀ ਲੋ ਬਹੁਤ ਜ਼ਿਆਦਾ ਦੇਰ ਤੱਕ ਜਲ ਹੁੰਦਾ ਹੈ ਤਾਂ ਉਸ ਨੂੰ ਫੂਕ ਮਾਰ ਕੇ ਬਿਲਕੁੱਲ ਵੀ ਨਾ ਬੁਝਾਓ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
 


Aarti dhillon

Content Editor Aarti dhillon