ਵਾਸਤੂ ਮੁਤਾਬਕ ਦੀਵਾਲੀ ਵਾਲੇ ਦਿਨ ਘਰ ਦੇ ਮੁੱਖ ਦਰਵਾਜ਼ੇ 'ਤੇ ਲਗਾਓ ਇਹ ਚੀਜ਼ਾਂ ,ਹੋਵੇਗਾ ਲਾਭ
10/24/2022 10:15:44 AM
ਜਲੰਧਰ : ਵਾਸਤੂ ਸ਼ਾਸਤ ਦੇ ਨਿਯਮਾਂ ਮੁਤਾਬਕ ਘਰ 'ਚ ਖ਼ੁਸ਼ਹਾਲੀ ਅਤੇ ਊਰਜਾ ਲਗਾਤਾਰ ਆਉਂਦੀ ਹੈ, ਜਿਸ ਨਾਲ ਲਕਸ਼ਮੀ ਮਾਂ ਖ਼ੁਸ਼ ਹੁੰਦੇ ਹਨ। ਇਸ ਦਾ ਅਸਰ ਘਰ ਵਿੱਚ ਰਹਿਣ ਵਾਲੇ ਲੋਕਾਂ ਅਤੇ ਉਨ੍ਹਾਂ ਦੀ ਤਰੱਕੀ 'ਤੇ ਪੈਂਦਾ ਹੈ। ਇਸ ਲਈ ਜੇਕਰ ਤੁਹਾਡੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਤਾਂ ਤੁਹਾਨੂੰ ਵੀ ਵਾਸਤੂ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਵਾਸਤੂ ਸ਼ਾਸਤਰ ਮੁਤਾਬਕ ਘਰ ਦਾ ਦਰਵਾਜ਼ਾ ਬਹੁਤ ਮਹੱਤਵਪੂਰਨ ਹੁੰਦਾ ਹੈ, ਇਸ ਲਈ ਘਰ ਦੇ ਦਰਵਾਜ਼ੇ 'ਤੇ ਸ਼ੁੱਭ ਚੀਜ਼ਾਂ ਰੱਖਣੀਆਂ ਚਾਹੀਦੀਆਂ ਹਨ। ਆਓ ਜਾਣਦੇ ਹਾਂ ਕਿ ਉਹ ਚੀਜ਼ਾਂ ਕੀ ਹਨ
1. ਮਾਂ ਲਕਸ਼ਮੀ ਦੀ ਤਸਵੀਰ
ਦੀਵਾਲੀ ਵਾਲੇ ਦਿਨ ਘਰ ਦੇ ਮੁੱਖ ਦਰਵਾਜ਼ੇ 'ਤੇ ਮਾਂ ਲਕਸ਼ਮੀ ਅਤੇ ਕੁਬੇਰ ਦੀ ਤਸਵੀਰ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਨਾ ਸਿਰਫ਼ ਧਨ ਲਾਭ ਹੁੰਦਾ ਹੈ ਸਗੋਂ ਘਰ ਨੂੰ ਬੁਰੀ ਨਜ਼ਰ ਤੋਂ ਬਚਾਉਣ 'ਚ ਵੀ ਇਹ ਸ਼ੁੱਭ ਸਾਬਿਤ ਹੁੰਦਾ ਹੈ।
2. ਸਵਾਸਤਿਕ ਚਿੰਨ੍ਹ
ਜੇਕਰ ਤੁਸੀਂ ਚਾਹੁੰਦੇ ਹੋ ਕੇ ਘਰ ਦੀ ਆਰਥਿਕ ਸਥਿਤੀ ਚੰਗੀ ਰਹੇ, ਉਸ ਲਈ ਘਰ ਵਿੱਚ ਕੋਈ ਵੀ ਵਾਸਤੂ ਦੋਸ਼ ਨਹੀਂ ਹੋਣਾ ਚਾਹੀਦਾ। ਇਸ ਦੇ ਲਈ ਘਰ ਦੇ ਵਾਸਤੂ ਦੋਸ਼ ਨੂੰ ਦੂਰ ਕਰਨ ਲਈ ਉਪਾਅ ਕਰਨੇ ਚਾਹੀਦੇ ਹਨ। ਦੀਵਾਲੀ ਮੌਕੇ ਘਰ ਦੇ ਮੁੱਖ ਦਰਵਾਜ਼ੇ 'ਤੇ ਸਵਾਸਤਿਕ ਚਿੰਨ੍ਹ ਬਣਾਉਣ ਚਾਹੀਦਾ ਹੈ । ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਆਉਂਦੀ ਹੈ।
3. ਮਾਂ ਲਕਸ਼ਮੀ ਦੇ ਪੈਰ
ਵਾਸਤੂ ਸ਼ਾਸਤ ਮੁਤਾਬਕ ਘਰ ਦੇ ਮੁੱਖ ਦਰਵਾਜ਼ੇ 'ਤੇ ਮਾਂ ਲਕਸ਼ਮੀ ਦੇ ਪੈਰਾਂ ਦੀ ਤਸਵੀਰ ਲਾਉਣ ਨਾਲ ਘਰ 'ਚ ਧਨ-ਦੌਲਤ ਤੇ ਖ਼ੁਸ਼ਹਾਲੀ ਆਉਂਦੀ ਹੈ। ਇਸ ਲਈ ਦੀਵਾਲੀ ਮੌਕੇ ਘਰ ਦੇ ਮੁੱਖ ਦਰਵਾਜ਼ੇ 'ਤੇ ਮਾਂ ਲਕਸ਼ਮੀ ਦੇ ਪੈਰ ਜ਼ਰੂਰ ਰੱਖਣੇ ਚਾਹੀਦੇ ਹਨ।
4. ਭਗਵਾਨ ਗਣੇਸ਼ ਜੀ ਦੀ ਤਸਵੀਰ
ਦੀਵਾਲੀ ਮੌਕੇ ਘਰ ਦੇ ਮੁੱਖ ਦਰਵਾਜ਼ੇ 'ਤੇ ਗਣੇਸ਼ ਜੀ ਦੀ ਤਸਵੀਰ ਰੱਖਣਾ ਵੀ ਸ਼ੁੱਭ ਮੰਨਿਆ ਜਾਂਦਾ ਹੈ। ਵਾਸਤੂ ਮੁਤਾਬਕ ਉਨ੍ਹਾਂ ਦੀ ਤਸਵੀਰ ਇਸ ਤਰ੍ਹਾਂ ਲਗਾਉਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਪਿੱਠ ਬਾਹਰ ਵੱਲ ਨੂੰ ਹੋਵੇ ਅਤੇ ਉਨ੍ਹਾਂ ਦਾ ਚਿਹਰਾ ਘਰ ਵੱਲ। ਅਜਿਹਾ ਕਰਨ ਨਾਲ ਰੁਕਾਵਟਾਂ ਦਾ ਨਾਸ਼ ਹੁੰਦਾ ਹੈ ਅਤੇ ਹਰ ਕੰਮ 'ਚ ਸਫ਼ਲਤਾ ਮਿਲਦੀ ਹੈ।
5. ਬੰਦਨਵਾਰ
ਹਰ ਸ਼ੁੱਭ ਕੰਮ ਵਿਚ ਘਰ ਦੇ ਮੁੱਖ ਦਰਵਾਜ਼ੇ 'ਤੇ ਬੰਦਨਵਾਰ ਬੰਨ੍ਹਿਆ ਜਾਂਦਾ ਹੈ। ਸਨਾਤਨ ਧਰਮ 'ਚ ਇਸ ਨੂੰ ਬਹੁਤ ਪੱਵਿਤਰ ਮੰਨਿਆ ਜਾਂਦਾ ਹੈ। ਦੀਵਾਲੀ ਮੌਕੇ ਬੰਦਨਵਾਰ ਨੂੰ ਦਰਵਾਜ਼ੇ 'ਤੇ ਲਾਉਣਾ ਚੰਗੀ ਕਿਸਮਤ ਨੂੰ ਸੱਦਾ ਦੇਣਾ ਹੈ। ਇਸ ਨੂੰ ਲਗਾਉਣ ਨਾਲ ਘਰ 'ਚ ਮਾਂ ਲਕਸ਼ਮੀ ਦਾ ਆਗਮਨ ਹੁੰਦਾ ਹੈ। ਵਾਸਤੂ ਮੁਤਾਬਕ ਬੰਦਨਵਾਰ 'ਚ ਅੰਬ ਜਾਂ ਅਸ਼ੋਕ ਦੇ ਪੱਤਿਆਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।