Diwali ਦੀ ਪੂਜਾ ਮੌਕੇ ਮਾਂ ਲਕਸ਼ਮੀ ਜੀ ਨੂੰ ਜ਼ਰੂਰ ਲਗਾਓ ਇਨ੍ਹਾਂ ਚੀਜ਼ਾਂ ਦਾ ਭੋਗ, ਹੋਵੇਗੀ ਕਿਰਪਾ
10/31/2024 11:53:48 AM
ਵੈੱਬ ਡੈਸਕ- ਅੱਜ ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ। ਦੀਵਾਲੀ ਵਾਲੇ ਦਿਨ ਹਰ ਘਰ ਵਿਚ ਮਾਂ ਲਕਸ਼ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ। ਇਸ ਦਿਨ ਮਾਂ ਆਪਣੇ ਭਗਤਾਂ ਨੂੰ ਆਸ਼ੀਰਵਾਦ ਦਿੰਦੀ ਹੈ। ਮਾਂ ਲਕਸ਼ਮੀ ਜੀ ਦੀ ਕ੍ਰਿਰਪਾ ਨਾਲ ਘਰ ਵਿਚ ਧਨ ਦੌਲਤ ਦੀ ਕਮੀਂ ਨਹੀਂ ਰਹਿੰਦੀ ਅਤੇ ਖ਼ੁਸ਼ੀਆਂ ਵਿਚ ਵਾਧਾ ਹੁੰਦਾ ਹੈ।
ਮਾਂ ਲਕਸ਼ਮੀ ਨੂੰ ਖ਼ੁਸ਼ ਕਰਨ ਲਈ ਵਿਸ਼ੇਸ਼ ਤੌਰ ਉੱਤੇ ਸਜਾਵਟ ਕੀਤੀ ਜਾਂਦੀ ਹੈ ਅਤੇ ਮਾਂ ਲਕਸ਼ਮੀ ਨੂੰ ਕਈ ਤਰ੍ਹਾਂ ਦਾ ਭੋਗ ਲਗਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ ਚੀਜ਼ਾਂ ਦਾ ਭੋਗ ਲਗਾਉਣ ਨਾਲ ਮਾਂ ਲਕਸ਼ਮੀ ਪ੍ਰਸ਼ੰਨ ਹੁੰਦੀ ਹੈ। ਆਓ ਜਾਣਦੇ ਹਾਂ ਮਾਂ ਲਕਸ਼ਮੀ ਨੂੰ ਕਿਹੜੀਆਂ 5 ਚੀਜ਼ਾਂ ਦਾ ਭੋਗ ਲਾਜ਼ਮੀ ਲਗਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ- 'ਪਿੱਤਰ ਦੋਸ਼' ਤੋਂ ਮੁਕਤੀ ਪਾਉਣ ਲਈ ਇਸ Diwali ਤੇ ਕਰੋ ਇਹ ਕੰਮ, ਮਿਲੇਗਾ ਆਸ਼ੀਰਵਾਦ
ਕੇਸਰ ਦੀ ਖੀਰ ਦਾ ਭੋਗ
ਦੀਵਾਲੀ ਦੀ ਪੂਜਾ ਦੇ ਸਮੇਂ ਮਾਂ ਲਕਸ਼ਮੀ ਨੂੰ ਕੇਸਰ ਦੀ ਖੀਰ ਦਾ ਭੋਗ ਜ਼ਰੂਰ ਲਗਾਉਣਾ ਚਾਹੀਦਾ ਹੈ। ਕੇਸ਼ਰ ਦੀ ਖੀਰ ਮਾਂ ਲਕਸ਼ਮੀ ਨੂੰ ਬਹੁਤ ਪਸੰਦ ਹੈ। ਕੇਸਰ ਦੀ ਖੀਰ ਦਾ ਭੋਗ ਲਗਾਉਣ ਨਾਲ ਮਾਂ ਲਕਸ਼ਮੀ ਪ੍ਰਸੰਨ ਹੁੰਦੀ ਹੈ। ਜੇਕਰ ਦੀਵਾਲੀ ਮੌਕੇ ਤੁਹਾਡੇ ਘਰ ਵਿਚ ਕੇਸਰ ਮੌਜੂਦ ਨਹੀਂ ਹੈ, ਤਾਂ ਕੇਸਰ ਤੋਂ ਬਿਨਾਂ ਹੀ ਖੀਰ ਬਣਾ ਕੇ ਮਾਂ ਲਕਸ਼ਮੀ ਨੂੰ ਭੋਗ ਲਗਾਓ।
ਇਹ ਵੀ ਪੜ੍ਹੋ- Diwali 'ਤੇ ਕਿੰਝ ਕਰੀਏ 'ਘਰ ਦੀ ਲਾਈਟਿੰਗ'? ਬਣੇਗੀ ਰਹੇਗੀ ਸੁੱਖ-ਸ਼ਾਂਤੀ
ਮਾਂ ਲਕਸ਼ਮੀ ਨੂੰ ਪਸੰਦ ਹਨ ਖਿੱਲਾਂ
ਮਾਂ ਲਕਸ਼ਮੀ ਨੂੰ ਖਿੱਲਾਂ ਬਹੁਤ ਪਸੰਦ ਹਨ। ਦੀਵਾਲੀ ਮੌਕੇ ਮਾਂ ਲਕਸ਼ਮੀ ਜੀ ਨੂੰ ਖਿੱਲਾਂ ਦਾ ਭੋਗ ਲਗਾਉਣ ਦੀ ਪਰੰਪਰਾ ਬਹੁਤ ਹੀ ਪੁਰਾਣੀ ਹੈ। ਮੰਨਿਆ ਜਾਂਦਾ ਹੈ ਕਿ ਦੀਵਾਲੀ ਮੌਕੇ ਮਾਂ ਲਕਸ਼ਮੀ ਨੂੰ ਖਿੱਲਾਂ ਦਾ ਭੋਗ ਲਗਾਉਣ ਨਾਲ ਘਰ ਵਿਚ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਪੈਸੇ ਅਤੇ ਵਪਾਰ ਵਿਚ ਵਾਧਾ ਹੁੰਦਾ ਹੈ। ਇਸਦੇ ਨਾਲ ਹੀ ਘਰ ਵਿਚੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ। ਇਸ ਲਈ ਦੀਵਾਲੀ ਵਾਲੇ ਦਿਨ ਭੋਗ ਵਾਲੀ ਥਾਲੀ ਵਿਚ ਖਿੱਲਾਂ ਜ਼ਰੂਰ ਸ਼ਾਮਲ ਕਰੋ।
ਪਤਾਸੇ
ਦੀਵਾਲੀ ਵਾਲੇ ਦਿਨ ਮਾਂ ਲਕਸ਼ਮੀ ਨੂੰ ਪਤਾਸਿਆਂ ਦਾ ਭੋਗ ਲਾਜ਼ਮੀ ਲਗਾਉਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਮਾਂ ਲਕਸ਼ਮੀ ਨੂੰ ਭੋਗ ਵਜੋਂ ਪਤਾਸੇ ਚੜ੍ਹਾਉਣ ਨਾਲ ਸ਼ੁੱਕਰ ਦੋਸ਼ ਦੂਰ ਹੁੰਦਾ ਹੈ। ਘਰ ਵਿਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਇਸਦੇ ਨਾਲ ਹੀ ਵਿਆਹੁਤਾ ਜੀਵਨ ਵਿਚ ਖ਼ੁਸ਼ਹਾਲੀ ਆਉਂਦੀ ਹੈ। ਇਸ ਲਈ ਭੋਗ ਦੀ ਥਾਲੀ ਵਿਚ ਪਤਾਸੇ ਜ਼ਰੂਰ ਰੱਖਣੇ ਚਾਹੀਦੇ ਹਨ।
ਇਹ ਵੀ ਪੜ੍ਹੋ- 'ਪਿੱਤਰ ਦੋਸ਼' ਤੋਂ ਮੁਕਤੀ ਪਾਉਣ ਲਈ ਇਸ Diwali ਤੇ ਕਰੋ ਇਹ ਕੰਮ, ਮਿਲੇਗਾ ਆਸ਼ੀਰਵਾਦ
ਮਠਿਆਈਆਂ ਤੇ ਫਲ ਹਨ ਜ਼ਰੂਰੀ
ਮਾਂ ਲਕਸ਼ਮੀ ਨੂੰ ਭੋਗ ਲਗਾਉਣ ਵਾਲੀਆਂ ਚੀਜ਼ਾਂ ਵਿਚ ਫਲ ਤੇ ਮਠਿਆਈਆਂ ਜ਼ਰੂਰ ਸ਼ਾਮਲ ਕਰੋ। ਮਾਂ ਲਕਸ਼ਮੀ ਜੀ ਨੂੰ ਫਲ ਤੇ ਮਠਿਆਈਆਂ ਦਾ ਭੋਗ ਲਗਾਉਣ ਨਾਲ ਮਾਂ ਲਕਸ਼ਮੀ ਜੀ ਪ੍ਰਸੰਨ ਹੁੰਦੀ ਹੈ। ਮਾਂ ਲਕਸ਼ਮੀ ਨੂੰ ਭੋਗ ਲਗਾਉਣ ਵਾਲੀਆਂ ਚੀਜ਼ਾਂ ਵਿਚ ਨਾਰੀਅਲ, ਸੇਬ, ਕੇਲਾ, ਅਨਾਰ ਆਦਿ ਨੂੰ ਜ਼ਰੂਰ ਸ਼ਾਮਲ ਕਰੋ। ਇਸਦੇ ਨਾਲ ਹੀ ਮਠਿਆਈਆਂ ਵਿਚ ਚਿੱਟੇ ਰੰਗ ਦੀ ਮਠਿਆਈ ਜ਼ਰੂਰ ਰੱਖੋ।
ਸਿੰਘਾੜੇ
ਮਾਂ ਲਕਸ਼ਮੀ ਨੂੰ ਸ਼ਿੰਘਾੜਿਆਂ ਦਾ ਭੋਗ ਲਗਾਉਣਾ ਬਹੁਤ ਸ਼ੁੱਭ ਹੁੰਦਾ ਹੈ। ਇਹ ਵਿਸ਼ੇਸ਼ ਫ਼ਲ ਮਾਂ ਲਕਸ਼ਮੀ ਜੀ ਨੂੰ ਬਹੁਤ ਪਸੰਦ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਮਾਂ ਲਕਸ਼ਮੀ ਜੀ ਨੂੰ ਸਿੰਘਾੜੇ ਦੇ ਫਲ ਦਾ ਭੋਗ ਲਗਾਉਣ ਨਾਲ, ਮਾਂ ਲਕਸ਼ਮੀ ਬਹੁਤ ਪ੍ਰਸੰਨ ਹੁੰਦੀ ਹੈ। ਇਸ ਨਾਲ ਮਾਂ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਜਿਸ ਨਾਲ ਘਰ ਵਿਚ ਧਨ ਦੌਲਤ ਦੀ ਕਮੀਂ ਨਹੀਂ ਰਹਿੰਦੀ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ