Diwali 2021: ਦੀਵਾਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਕੰਮ, ਘਰ ‘ਚ ਆਉਣਗੀਆਂ ਖ਼ੁਸ਼ੀਆਂ ਹੀ ਖ਼ੁਸ਼ੀਆਂ

11/2/2021 3:37:27 PM

ਜਲੰਧਰ (ਬਿਊਰੋ) - ਦੀਵਾਲੀ ਹਿੰਦੂ ਧਰਮ ਦਾ ਪ੍ਰਮੁੱਖ ਤਿਉਹਾਰ ਹੈ। ਦੀਵਾਲੀ ਇੱਕ ਅਜਿਹਾ ਤਿਉਹਾਰ ਹੈ, ਜੋ ਹਨੇਰੇ ’ਤੇ ਚਾਨਣ ਦੀ ਜਿੱਤ ਨੂੰ ਦਰਸਾਉਂਦਾ ਹੈ। ਦੀਵਾਲੀ ਦਾ ਤਿਉਹਾਰ ਹਰ ਸਾਲ ਕਤਕ ਦੇ ਮਹੀਨੇ ਮਨਾਇਆ ਜਾਂਦਾ ਹੈ। ਇਸ ਦਿਨ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਸਾਲ ਦੀਵਾਲੀ ਦਾ ਤਿਉਹਾਰ 4 ਨਵੰਬਰ 2021 ਨੂੰ ਮਨਾਇਆ ਜਾਵੇਗਾ। ਪੁਰਾਣਾਂ ਅਨੁਸਾਰ, ਭਗਵਾਨ ਰਾਮ ਜੀ ਦੀਵਾਲੀ ਵਾਲੇ ਦੇ ਦਿਨ ਅਯੁੱਧਿਆ ਤੋਂ ਪਰਤੇ ਸਨ, ਜਿਨ੍ਹਾਂ ਦੇ ਆਉਣ ਦੀ ਖੁਸ਼ੀ ਵਿਚ ਅਯੁੱਧਿਆ ਦੇ ਲੋਕਾਂ ਨੇ ਦੀਪ ਜਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ।

ਰੌਸ਼ਨੀ ਅਤੇ ਖੁਸ਼ਹਾਲੀ ਦੇ ਇਸ ਤਿਉਹਾਰ ਤੇ ਤੁਹਾਨੂੰ ਕੁਝ ਬਹੁਤ ਮਹੱਤਵਪੂਰਣ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਤੁਸੀਂ ਸੁਰੱਖਿਅਤ ਤਰੀਕੇ ਨਾਲ ਆਪਣੇ ਪੂਰੇ ਪਰਿਵਾਰ ਨਾਲ ਦੀਵਾਲੀ ਮਨਾਈ ਜਾ ਸਕੇ। ਸ਼ਾਸਤਰ ਅਨੁਸਾਰ ਦੀਵਾਲੀ ਦੇ ਦਿਨ ਮਾਂ ਲਕਸ਼ਮੀ ਘਰ ਆਉਂਦੀ ਹੈ। ਇਸ ਦਿਨ ਘਰ ਨੂੰ ਸਾਫ-ਸੁਥਰਾ ਅਤੇ ਸਜਾਉਣਾ ਚਾਹੀਦਾ ਹੈ। ਦੀਵਾਲੀ ਦੀ ਸ਼ਾਮ ਨੂੰ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਦੀਵਾਲੀ ਦੇ ਦਿਨ ਤੁਹਾਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ....

ਘਰ ਦੀ ਸਾਫ਼-ਸਫ਼ਾਈ ਜ਼ਰੂਰ ਕਰੋ ਰੌਸ਼ਨੀ ਦਾ ਵਿਸ਼ੇਸ਼ ਧਿਆਨ
ਦੀਵਾਲੀ ਦੇ ਤਿਉਹਾਰ ’ਤੇ ਆਪਣੇ ਘਰ ਦੀ ਸਾਫ਼-ਸਫ਼ਾਈ ਜ਼ਰੂਰ ਕਰੋ। ਸਾਫ਼-ਸਫ਼ਾਈ ਕਰਨ ਨਾਲ ਮਾਂ ਲਕਸ਼ਮੀ ਆਕਰਸ਼ਿਤ ਹੁੰਦੀ ਹੈ ਅਤੇ ਉਹ ਆਪਣੇ ਭਗਤਾਂ ਦੇ ਘਰ ਜ਼ਰੂਰ ਆਉਂਦੀ ਹੈ। ਇਸ ਤੋਂ ਇਲਾਵਾ ਗੰਦਗੀ ਅਤੇ ਧੂਲ-ਮਿੱਟੀ ਫੈਲੀ ਹੋਵੇ ਤਾਂ ਅਲਕਸ਼ਮੀ ਆਕਰਸ਼ਿਤ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰ - Diwali 2021 : ਦੀਵਾਲੀ ਵਾਲੇ ਦਿਨ ਜ਼ਰੂਰ ਵਿਖਾਈ ਦੇਣ ਇਹ ਚੀਜ਼ਾਂ, ਮੰਨਿਆ ਜਾਂਦਾ ਹੈ ‘ਸ਼ੁੱਭ ਸ਼ਗਨ’

PunjabKesari

ਰੌਸ਼ਨੀ ਦਾ ਵਿਸ਼ੇਸ਼ ਧਿਆਨ  
ਦੀਵਾਲੀ ਦੇ ਤਿਉਹਾਰ ’ਤੇ ਲੋਕਾਂ ਨੂੰ ਆਪਣੇ ਘਰ ’ਚ ਰੌਸ਼ਨੀ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਦੀਵਾਲੀ ਦੇ ਮੌਕੇ ਘਰ ਦੀਆਂ ਸਾਰੀਆਂ ਲਾਈਟਾਂ ਜਗਾਓ ਅਤੇ ਘਰ ਦੇ ਹਰੇਕ ਕੋਨੇ ’ਚ ਰੌਸ਼ਨੀ ਜ਼ਰੂਰ ਕਰੋ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਘਰ ਜ਼ਰੂਰ ਆਉਂਦੀ ਹੈ।

ਨਵੇਂ ਕਪੜੇ ਜ਼ਰੂਰ ਪਾਓ
ਦੀਵਾਲੀ ਵਾਲੇ ਦਿਨ ਸਵੇਰੇ ਨਹਾ ਕੇ ਅਤੇ ਨਵੇਂ ਕੱਪੜੇ ਪਾਉਣੇ ਚਾਹੀਦੇ ਹਨ। ਘਰ ਵਿਚ ਸਜਾਵਟ ਕਰਨੀ ਚਾਹੀਦੀ ਹੈ। ਇਸ ਦਿਨ ਚਾਰੇ ਪਾਸੇ ਰੌਸ਼ਨੀ ਹੋਣੀ ਚਾਹੀਦੀ ਹੈ। ਇਸ ਦਿਨ ਹਨੇਰੇ ਵਿਚ ਨਾ ਬੈਠੋ ਅਤੇ ਘਰ ਵਿਚ ਵਧੀਆ ਪਕਵਾਨ ਬਣਾਉ। ਆਪਣੇ ਘਰ ਅਤੇ ਪਰਿਵਾਰ ਵਿਚ ਬਜ਼ੁਰਗਾਂ ਦਾ ਆਸ਼ੀਰਵਾਦ ਲਓ।

ਪੜ੍ਹੋ ਇਹ ਵੀ ਖ਼ਬਰ - ਸੋਨੇ-ਚਾਂਦੀ ਤੋਂ ਜ਼ਿਆਦਾ ‘ਸ਼ੁੱਭ’ ਹੁੰਦੀਆਂ ਹਨ ਇਹ ਚੀਜ਼ਾਂ, ‘ਧਨਤੇਰਸ’ ’ਤੇ ਜ਼ਰੂਰ ਲਿਆਓ ਆਪਣੇ ਘਰ

PunjabKesari

ਸ਼ਾਮ ਨੂੰ ਮਾਂ ਲਕਸ਼ਮੀ ਦੀ ਪੂਜਾ ਕਰੋ
ਸ਼ਾਮ ਨੂੰ ਇਕ ਵਾਰ ਫਿਰ ਨਹਾ ਕੇ ਮਹਾਂਲਕਸ਼ਮੀ ਦੀ ਪੂਜਾ ਦੀ ਤਿਆਰੀ ਕਰਨੀ ਚਾਹੀਦੀ ਹੈ। ਤੁਸੀਂ ਮਾਰਕੀਟ ਤੋਂ ਲਿਆਂਦੀ ਮਾਂ ਲਕਸ਼ਮੀ ਦੀ ਫੋਟੋ ਜਾਂ ਮੂਰਤੀ ਸਥਾਪਿਤ ਕਰ ਸਕਦੇ ਹੋ। ਮਾਂ ਲਕਸ਼ਮੀ ਦੇ ਚਿੱਤਰ ਦੇ ਸਾਹਮਣੇ ਇਕ ਚੌਕੀ ਰੱਖੋ ਅਤੇ ਇਸ 'ਤੇ ਮੌਲੀ ਬੰਨ੍ਹੋ। ਇਸ 'ਤੇ ਗਣੇਸ਼ ਜੀ ਦੀ ਮਿੱਟੀ ਦੀ ਮੂਰਤੀ ਸਥਾਪਿਤ ਕਰਨ ਤੋਂ ਬਾਅਦ ਪੂਜਾ ਕਰੋ।

ਘਰੇਲੂ ਪਕਵਾਨਾਂ ਦਾ ਮਾਂ ਨੂੰ ਭੋਗ ਲਗਾਓ 
ਇਸ ਤੋਂ ਬਾਅਦ ਮਾਂ ਲਕਸ਼ਮੀ ਨੂੰ ਘਰੇਲੂ ਪਕਵਾਨਾਂ ਦਾ ਭੋਗ ਲਵਾਓ। ਤੁਸੀਂ ਪਹਿਲਾਂ ਆਪਣੇ ਘਰ ਦੇ ਮੰਦਰ ਵਿੱਚ ਦੀਵਾ ਜਗਾਓ ਅਤੇ ਫਿਰ ਬਾਹਰ ਜਾ ਕੇ ਦੀਵਾਲੀ ਦੇ ਦੀਪਕ ਜਗਾਓ। ਭਗਵਾਨ ਗਣੇਸ਼ ਅਤੇ ਲਕਸ਼ਮੀ ਜੀ ਦੀ ਪੂਜਾ ’ਚ ਲੱਡੂ ਚੜ੍ਹਾਉਣੇ ਜ਼ਰੂਰੀ ਹਨ।

ਪੜ੍ਹੋ ਇਹ ਵੀ ਖ਼ਬਰ - Diwali 2021: ਦੀਵਾਲੀ 'ਤੇ ਮਾਂ ਲਕਸ਼ਮੀ ਦੀ ‘ਤਸਵੀਰ’ ਲਿਆਉਂਦੇ ਸਮੇਂ ਰੱਖੋ ਇਨ੍ਹਾਂ ਗੱਲਾ ਦਾ ਖ਼ਾਸ ਧਿਆਨ, ਹੋਵੇਗਾ ਸ਼ੁੱਭ

PunjabKesari


rajwinder kaur

Content Editor rajwinder kaur