ਅੱਜ ਮਨਾਇਆ ਜਾ ਰਿਹੈ ਨਰਕ ਚਤੁਰਥੀ ਦਾ ਤਿਉਹਾਰ, ਜਾਣੋ ਕੀ ਹੈ ਇਸ ਦਾ ਮਹੱਤਵ

11/3/2021 5:22:17 PM

ਨਵੀਂ ਦਿੱਲੀ - ਅੱਜ 3 ਨਵੰਬਰ 2021 ਦੇ ਦਿਨ ਬੁੱਧਵਾਰ ਨੂੰ ਨਰਕ ਚਤੁਰਦਸ਼ੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਹਰ ਸਾਲ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਕਾਰਤਿਕ ਕ੍ਰਿਸ਼ਨ ਚਤੁਦਰਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਪਵਨਪੁਤਰ ਹਨੂੰਮਾਨ, ਮਾਂ ਕਾਲੀ, ਮੌਤ ਦੇ ਦੇਵਤਾ ਯਮਰਾਜ ਅਤੇ ਖਾਸ ਕਰਕੇ ਭਗਵਾਨ ਕ੍ਰਿਸ਼ਨ ਦੀ ਪੂਜਾ ਕਰਨ ਦਾ ਨਿਯਮ ਹੈ।

ਇਹ ਵੀ ਪੜ੍ਹੋ : Vastu Tips: ਤਿਉਹਾਰਾਂ ਮੌਕੇ ਇਨ੍ਹਾਂ ਨਿਯਮਾਂ ਮੁਤਾਬਕ ਸਜਾਓ ਘਰ, ਸਾਰਾ ਸਾਲ ਨਹੀਂ ਹੋਵੇਗੀ ਪੈਸੇ ਦੀ ਤੰਗੀ

ਨਰਕ ਚਤੁਰਦਸ਼ੀ ਨਾਲ ਸਬੰਧਤ ਮਿਥਿਹਾਸ(Narak chaturdashi katha)

ਪ੍ਰਾਚੀਨ ਕਾਲ ਵਿੱਚ ਨਰਕਾਸੁਰ ਨਾਮ ਦੇ ਇੱਕ ਦੈਂਤ ਨੇ ਆਪਣੀਆਂ ਸ਼ਕਤੀਆਂ ਨਾਲ ਦੇਵਤਿਆਂ ਅਤੇ ਰਿਸ਼ੀ-ਮੁਨੀਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਸੀ। ਨਰਕਾਸੁਰ ਦਾ ਜ਼ੁਲਮ ਇੰਨਾ ਵਧ ਗਿਆ ਸੀ ਕਿ ਉਸਨੇ ਦੇਵਤਿਆਂ ਅਤੇ ਸੰਤਾਂ ਦੀਆਂ 16,000 ਔਰਤਾਂ ਨੂੰ ਆਪਣਾ ਬੰਦੀ ਬਣਾ ਲਿਆ। ਨਰਕਾਸੁਰ ਦੇ ਜ਼ੁਲਮਾਂ ​​ਤੋਂ ਪ੍ਰੇਸ਼ਾਨ ਹੋ ਕੇ ਸਾਰੇ ਦੇਵਤੇ ਅਤੇ ਰਿਸ਼ੀ ਭਗਵਾਨ ਕ੍ਰਿਸ਼ਨ ਦੀ ਸ਼ਰਨ ਵਿਚ ਚਲੇ ਗਏ।

ਇਹ ਵੀ ਪੜ੍ਹੋ : Vastu Tips : ਜੇਕਰ ਤੁਸੀਂ ਵੀ ਕਰ ਰਹੇ ਹੋ ਇਹ ਕੰਮ ਤਾਂ ਤੁਹਾਡੇ ਘਰੋਂ ਰੁੱਸ ਕੇ ਜਾ ਸਕਦੀ ਹੈ ਮਾਂ ਲਕਸ਼ਮੀ

ਇਸ ਤੋਂ ਬਾਅਦ ਭਗਵਾਨ ਕ੍ਰਿਸ਼ਨ ਨੇ ਸਾਰਿਆਂ ਨੂੰ ਨਰਕਾਸੁਰ ਦੇ ਆਤੰਕ ਤੋਂ ਛੁਟਕਾਰਾ ਦਵਾਉਣ ਦਾ ਭਰੋਸਾ ਦਿੱਤਾ। ਨਰਕਾਸੁਰ ਨੂੰ ਇੱਕ ਔਰਤ ਦੇ ਹੱਥੋਂ ਮਰਨ ਦਾ ਸਰਾਪ ਮਿਲਿਆ ਸੀ, ਇਸ ਲਈ ਭਗਵਾਨ ਕ੍ਰਿਸ਼ਨ ਨੇ ਆਪਣੀ ਪਤਨੀ ਸਤਿਆਭਾਮਾ ਦੀ ਮਦਦ ਨਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਦਸ਼ੀ ਨੂੰ ਨਰਕਾਸੁਰ ਨੂੰ ਮਾਰਿਆ ਅਤੇ 16 ਹਜ਼ਾਰ ਔਰਤਾਂ ਨੂੰ ਉਸ ਦੀ ਕੈਦ ਤੋਂ ਆਜ਼ਾਦ ਕਰਵਾਇਆ। ਬਾਅਦ ਵਿੱਚ ਇਹ ਸਾਰੀਆਂ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ 16 ਹਜ਼ਾਰ ਰਾਣੀਆਂ ਵਜੋਂ ਜਾਣੀਆਂ ਜਾਣ ਲੱਗੀਆਂ। ਨਰਕਾਸੁਰ ਦੇ ਮਰਨ(ਕਤਲ) ਤੋਂ ਬਾਅਦ ਕਾਰਤਿਕ ਮਹੀਨੇ ਦੀ ਮੱਸਿਆ ਨੂੰ ਲੋਕਾਂ ਨੇ ਆਪਣੇ ਘਰਾਂ ਵਿਚ ਦੀਵੇ ਜਗਾਏ ਅਤੇ ਉਦੋਂ ਸਮੇਂ ਤੋਂ ਨਰਕਾ ਚਤੁਦਸ਼ੀ ਦਾ ਤਿਉਹਾਰ ਮਨਾਇਆ ਜਾਣ ਲੱਗਾ।

ਆਚਾਰੀਆ ਲੋਕੇਸ਼ ਧਮੀਜਾ
ਵੈੱਬਸਾਈਟ - https://www.gurukulastro.com/ 

ਇਹ ਵੀ ਪੜ੍ਹੋ : Vastu Tips : ਜਾਣੋ ਇਮਾਰਤ ਬਣਾਉਣ 'ਚ ਪੁਰਾਣੀ ਸਮੱਗਰੀ ਦੀ ਵਰਤੋਂ ਕਰਨਾ ਸ਼ੁੱਭ ਹੈ ਜਾਂ ਅਸ਼ੁੱਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur