Diwali 2024 : ਘਰ 'ਚ ਪਈਆਂ ਇਹ ਬੇਕਾਰ ਚੀਜ਼ਾਂ ਹੁੰਦੀਆਂ ਨੇ ਅਸ਼ੁੱਭ, ਤੁਰੰਤ ਕੱਢੋ ਬਾਹਰ
10/24/2024 6:31:16 PM
ਵੈੱਬ ਡੈਸਕ- ਦੇਸ਼ ਭਰ 'ਚ ਦੀਵਾਲੀ ਦੇ ਤਿਉਹਾਰ ਦੀਆਂ ਤਿਆਰੀਆਂ ਹੋ ਰਹੀਆਂ ਹਨ। ਦੀਵਾਲੀ ਨੂੰ ਹੁਣ ਕੁਝ ਹੀ ਦਿਨ ਬਾਕੀ ਬਚੇ ਹਨ। ਇਸ ਦੌਰਾਨ ਹਰ ਘਰ 'ਚ ਮਾਂ ਲਕਸ਼ਮੀ ਦੇ ਆਉਣ ਦੀਆਂ ਤਿਆਰੀਆਂ ਜ਼ੋਰਾ-ਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਹਨ। ਸਾਫ਼-ਸਫਾਈ ਕੀਤੀ ਜਾ ਰਹੀ ਹੈ ਅਤੇ ਘਰਾਂ ਨੂੰ ਸਜਾਇਆ ਜਾ ਰਿਹਾ ਹੈ। ਇਸ ਆਰਟੀਕਲ ਰਾਹੀਂ ਅਸੀਂ ਤੁਹਾਨੂੰ ਦੀਵਾਲੀ ਮੌਕੇ ਘਰ ਦੀ ਸਫ਼ਾਈ ਦੌਰਾਨ ਕੁਝ ਚੀਜ਼ਾਂ ਨੂੰ ਸੁੱਟਣ ਦੀ ਸਲਾਹ ਦੇਵੇਗਾ ਜਿਨ੍ਹਾਂ ਨੂੰ ਘਰ 'ਚ ਰੱਖਣਾ ਨਕਾਰਾਤਮਕਤਾ ਦਾ ਕਾਰਨ ਬਣਦਾ ਹੈ। ਜੇਕਰ ਤੁਸੀਂ ਵੀ ਮਾਂ ਲਕਸ਼ਮੀ ਦੀ ਕਿਰਪਾ ਚਾਹੁੰਦੇ ਹੋ ਤਾਂ ਘਰ 'ਚ ਬੇਕਾਰ ਪਈਆਂ ਚੀਜ਼ਾਂ ਨੂੰ ਸਫ਼ਾਈ ਮੌਕੇ ਤੁਰੰਤ ਬਾਹਰ ਕਰ ਦਿਓ।
ਇਹ ਵੀ ਪੜ੍ਹੋ- Dhanteras 'ਤੇ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਖਰੀਦਾਰੀ, ਹੋ ਸਕਦੈ ਭਾਰੀ ਨੁਕਸਾਨ
ਖਰਾਬ ਹੋਇਆ ਲੋਹੇ ਦਾ ਸਾਮਾਨ
ਜੋਤਿਸ਼ ਸ਼ਾਸਤਰ ਦੇ ਮੁਤਾਬਕ ਜੇਕਰ ਘਰ 'ਚ ਖਰਾਬ ਲੋਹਾ ਰੱਖਿਆ ਹੁੰਦਾ ਹੈ, ਤਾਂ ਇਸ ਨਾਲ ਸ਼ਨੀ ਅਤੇ ਰਾਹੂ 'ਤੇ ਨੈਗੇਟਿਵ ਅਸਰ ਹੁੰਦਾ ਹੈ। ਇਸ ਨਾਲ ਆਰਥਿਕ ਅਤੇ ਸਰੀਰਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਮਾਂ ਲਕਸ਼ਮੀ ਨਾਰਾਜ਼ ਵੀ ਹੋ ਜਾਂਦੀ ਹੈ।
ਖੰਡਿਤ ਭਗਵਾਨ ਦੀਆਂ ਮੂਰਤੀਆਂ
ਘਰ 'ਚ ਜਾਂ ਘਰ ਦੇ ਮੰਦਰ 'ਚ ਖੰਡਿਤ ਮੂਰਤੀਆਂ ਰੱਖਣਾ ਮਤਲਬ ਨਕਾਰਾਤਮਕਤਾ ਨੂੰ ਸੱਦਾ ਦੇਣਾ ਹੈ। ਇਸ ਨਾਲ ਘਰ ਦੀ ਸੁੱਖ-ਸ਼ਾਂਤੀ ਭੰਗ ਹੁੰਦੀ ਹੈ।
ਇਹ ਵੀ ਪੜ੍ਹੋ- Dhanteras 'ਤੇ ਖਰੀਦਣ ਜਾ ਰਹੇ ਹੋ ਵਾਹਨ ਤਾਂ ਜਾਣ ਲਓ ਸ਼ੁੱਭ ਮਹੂਰਤ
ਪੁਰਾਣਾ ਟੁਟਿਆ ਹੋਇਆ ਫਰਨੀਚਰ
ਘਰ 'ਚ ਪੁਰਾਣਾ ਟੁਟਿਆ ਹੋਇਆ ਫਰਨੀਚਰ ਨਹੀਂ ਰੱਖਣਾ ਚਾਹੀਦਾ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਇਸ ਦੇ ਨਾਲ ਹੀ ਘਰ ਦੀ ਤਰੱਕੀ ਨਹੀਂ ਹੁੰਦੀ ਹੈ।
ਘਰ 'ਚ ਬੰਦ ਪਈ ਘੜੀ
ਜੇਕਰ ਤੁਹਾਡੇ ਘਰ 'ਚ ਬੰਦ ਘੜੀ ਪਈ ਹੈ ਤਾਂ ਉਸ ਨੂੰ ਸਹੀ ਕਰਵਾ ਲਓ ਜਾਂ ਫਿਰ ਬਾਹਰ ਸੁੱਟ ਦਿਓ। ਬੰਦ ਘੜੀ ਦਾ ਘਰ 'ਚ ਹੋਣਾ ਅਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਹੋਣ ਨਾਲ ਜੀਵਨ 'ਚ ਬਰਕਤ ਨਹੀਂ ਹੁੰਦੀ ਹੈ।
ਟੁੱਟਾ ਸ਼ੀਸ਼ਾ
ਘਰ 'ਚ ਟੁੱਟਾ ਹੋਇਆ ਸ਼ੀਸ਼ਾ ਵੀ ਨਹੀਂ ਰੱਖਣਾ ਚਾਹੀਦਾ। ਅਜਿਹਾ ਕਰਨ ਨਾਲ ਘਰ 'ਚ ਨਕਾਰਾਤਮਕ ਊਰਜਾ ਦਾ ਨਿਵਾਸ ਹੁੰਦਾ ਹੈ। ਇਸ ਦੇ ਨਾਲ ਹੀ ਘਰ ਦੇ ਲੋਕ ਬੀਮਾਰੀ ਅਤੇ ਹੋਰ ਪਰੇਸ਼ਾਨੀਆਂ ਤੋਂ ਗ੍ਰਸਿਤ ਰਹਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ