Dhanteras 'ਤੇ ਕਿਉਂ ਜਗਾਏ ਜਾਂਦੇ ਹਨ '13 ਦੀਵੇ', ਕੀ ਹੈ ਇਸ ਦਾ ਮਹੱਤਵ

10/24/2024 6:28:55 PM

ਵੈੱਬ ਡੈਸਕ : ਦੀਵਾਲੀ ਹਿੰਦੂ ਧਰਮ ਦਾ ਇੱਕ ਵਿਸ਼ੇਸ਼ ਤਿਉਹਾਰ ਹੈ। ਦੀਵਾਲੀ ਤੋਂ ਪਹਿਲਾਂ ਧਨਤੇਰਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਵਾਰ ਇਹ ਖ਼ਾਸ ਦਿਨ 29 ਅਕਤੂਬਰ ਨੂੰ ਮਨਾਇਆ ਜਾ ਰਿਹਾ ਹਹੈ। ਧਨਤੇਰਸ ਦਾ ਦਿਨ ਵੀ ਬਹੁਤ ਖ਼ਾਸ ਅਤੇ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਸੋਨਾ-ਚਾਂਦੀ ਖਰੀਦਣ ਤੋਂ ਇਲਾਵਾ ਕੁਝ ਖ਼ਾਸ ਨਿਯਮਾਂ ਦੀ ਪਾਲਣਾ ਵੀ ਕਰਦੇ ਹਨ। ਇਨ੍ਹਾਂ ‘ਚੋਂ ਇੱਕ ਧਨਤੇਰਸ ‘ਤੇ 13 ਦੀਵੇ ਜਗਾਉਣ ਦੀ ਪਰੰਪਰਾ ਹੈ। ਸ਼ਾਸਤਰਾਂ ਅਨੁਸਾਰ, ਧਨਤੇਰਸ ਮੌਕੇ ਇਸ ਦਿਨ ਵੱਖ-ਵੱਖ ਥਾਵਾਂ ‘ਤੇ 13 ਦੀਵੇ ਜਗਾਏ ਜਾਂਦੇ ਹਨ ਅਤੇ ਇਸ ਨੂੰ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਆਓ ਜਾਣਦੇ ਹਾਂ ਧਨਤੇਰਸ ਦੀ ਇਸ ਪਰੰਪਰਾ ਪਿੱਛੇ ਕੀ ਕਾਰਨ ਹੈ। 

PunjabKesari
13 ਦੀਵੇ ਜਗਾਉਣ ਦੀ ਪਰੰਪਰਾ ਦਾ ਮਹੱਤਵ
ਧਨਤੇਰਸ ਵਾਲੇ ਦਿਨ ਘਰ ਦੇ ਬਾਹਰ ਦੱਖਣ ਵੱਲ ਮੂੰਹ ਕਰਕੇ ਕੂੜੇਦਾਨ ਕੋਲ ਪਹਿਲਾ ਦੀਵਾ ਜਗਾਓ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਪਰਿਵਾਰ 'ਚ ਬੇਵਕਤੀ ਮੌਤ ਦਾ ਡਰ ਘੱਟ ਜਾਂਦਾ ਹੈ।
ਦੂਜਾ ਦੀਵਾ ਘਿਓ ਨਾਲ ਜਗਾ ਕੇ ਘਰ ਦੇ ਮੰਦਰ ‘ਚ ਰੱਖਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਚੰਗੀ ਕਿਸਮਤ ਮਿਲਦੀ ਹੈ।

ਇਹ ਵੀ ਪੜ੍ਹੋ- Dhanteras 'ਤੇ ਖਰੀਦਣ ਜਾ ਰਹੇ ਹੋ ਵਾਹਨ ਤਾਂ ਜਾਣ ਲਓ ਸ਼ੁੱਭ ਮਹੂਰਤ
ਤੀਜਾ ਦੀਵਾ ਦੇਵੀ ਲਕਸ਼ਮੀ ਜੀ ਦੇ ਸਾਹਮਣੇ ਜਗਾਇਆ ਜਾਂਦਾ ਹੈ। ਆਰਥਿਕ ਲਾਭ ਅਤੇ ਜੀਵਨ 'ਚ ਸਫ਼ਲਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਇਸ ਦੀਵੇ ਨੂੰ ਜਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ।
ਚੌਥਾ ਦੀਵਾ ਤੁਲਸੀ ਮਾਂ ਦੇ ਸਾਹਮਣੇ ਜਗਾਉਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਘਰ ‘ਚ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ।
ਪੰਜਵਾਂ ਦੀਵਾ ਘਰ ਦੇ ਮੁੱਖ ਦਰਵਾਜ਼ੇ ਸਾਹਮਣੇ ਜਗਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਘਰ ਤੋਂ ਨਕਾਰਾਤਮਕਤਾ ਨੂੰ ਦੂਰ ਕਰਦਾ ਹੈ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਕਰਦਾ ਹੈ।
ਛੇਵਾਂ ਦੀਵਾ ਸਰ੍ਹੋਂ ਦੇ ਤੇਲ ਨਾਲ ਜਗਾਇਆ ਜਾਂਦਾ ਹੈ ਅਤੇ ਪੀਪਲ ਦੇ ਦਰੱਖਤ ਹੇਠਾਂ ਰੱਖਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਵਿੱਤੀ ਸੰਕਟ ਤੋਂ ਬਚਾਉਂਦਾ ਹੈ।
ਸੱਤਵਾਂ ਦੀਵਾ ਘਰ ਦੇ ਨੇੜੇ ਇੱਕ ਮੰਦਰ 'ਚ ਜਗਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਘਰ ‘ਚ ਖੁਸ਼ਹਾਲੀ ਆਉਂਦੀ ਹੈ।

PunjabKesari

ਇਹ ਵੀ ਪੜ੍ਹੋ- Dhanteras 'ਤੇ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਖਰੀਦਾਰੀ, ਹੋ ਸਕਦੈ ਭਾਰੀ ਨੁਕਸਾਨ
ਡਸਟਬਿਨ ਕੋਲ ਅੱਠਵਾਂ ਦੀਵਾ ਜਗਾਉਣਾ ਸ਼ੁਭ ਹੈ। ਇਹ ਦੀਵਾ ਬੁਰਾਈਆਂ ਦਾ ਨਾਸ਼ ਕਰਦਾ ਹੈ ਅਤੇ ਪਰਿਵਾਰ 'ਚ ਖੁਸ਼ਹਾਲੀ ਲਿਆਉਂਦਾ ਹੈ।
ਨੌਵਾਂ ਦੀਵਾ ਟਾਇਲਟ ਦੇ ਬਾਹਰ ਜਗਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਜੀਵਨ 'ਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਵਧਦਾ ਹੈ।
ਘਰ ਦੀ ਛੱਤ ‘ਤੇ ਦਸਵਾਂ ਦੀਵਾ ਜਗਾਉਣਾ ਚਾਹੀਦਾ ਹੈ। ਇਹ ਜੀਵਨ 'ਚੋਂ ਹਨ੍ਹੇਰੇ ਨੂੰ ਦੂਰ ਕਰਦਾ ਹੈ ਅਤੇ ਇਸ ਨੂੰ ਰੌਸ਼ਨੀ ਨਾਲ ਭਰ ਦਿੰਦਾ ਹੈ।

PunjabKesari
ਗਿਆਰ੍ਹਵਾਂ ਦੀਵਾ ਘਰ ਦੀ ਖਿੜਕੀ ਕੋਲ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਦੀਵਾ ਬੁਰੀ ਅਤੇ ਨਕਾਰਾਤਮਕ ਊਰਜਾ ਨਾਲ ਲੜਨ ‘ਚ ਮਦਦਗਾਰ ਸਾਬਤ ਹੁੰਦਾ ਹੈ।
ਬਾਰ੍ਹਵਾਂ ਦੀਵਾ ਘਰ 'ਚ ਸਭ ਤੋਂ ਉੱਚੇ ਸਥਾਨ ‘ਤੇ ਰੱਖਿਆ ਜਾਂਦਾ ਹੈ, ਤਾਂ ਜੋ ਪਰਿਵਾਰ 'ਚ ਹਰ ਕਿਸੇ ਦੀ ਸਿਹਤ ਠੀਕ ਰਹੇ।
ਤੇਰ੍ਹਵਾਂ ਦੀਵਾ ਘਰ ਦੇ ਚੌਰਾਹੇ ਨੂੰ ਸਜਾਉਣ ਲਈ ਰੱਖਿਆ ਜਾਂਦਾ ਹੈ। ਦਿੱਖ 'ਚ ਸੁੰਦਰ ਹੋਣ ਦੇ ਨਾਲ-ਨਾਲ ਇਹ ਜੀਵਨ 'ਚ ਸਕਾਰਾਤਮਕ ਊਰਜਾ ਦੇ ਪ੍ਰਵਾਹ ਨੂੰ ਵੀ ਵਧਾਉਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


Aarti dhillon

Content Editor Aarti dhillon