Diwali Special : ਘਰ 'ਚ ਕਿੱਥੇ-ਕਿੱਥੇ ਜਗਾਉਣੇ ਚਾਹੀਦੇ ਹਨ 'ਦੀਵੇ', ਜਾਣੋ ਕੀ ਹੈ ਇਸ ਦਾ ਮਹੱਤਵ
10/26/2024 6:25:42 PM
ਵੈੱਬ ਡੈਸਕ- Diwali 2024: ਦੇਸ਼ ਭਰ 'ਚ ਦੀਵਾਲੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਦੀਵਾਲੀ ਨੂੰ ਹੁਣ ਕੁਝ ਦਿਨ ਬਾਕੀ ਰਹਿ ਗਏ ਹਨ। ਇਸ ਨੂੰ ਰੋਸ਼ਨੀ ਦੇ ਤਿਉਹਾਰ ਵਜੋਂ ਮੰਨਿਆ ਜਾਂਦਾ ਹੈ। ਲੋਕ ਇਸ ਦਿਨ ਦੀਵੇ ਜਗਾ ਕੇ ਆਪਣੇ ਘਰ ਨੂੰ ਰੋਸ਼ਨ ਕਰਦੇ ਹਨ। ਦੀਵਾਲੀ ਦਾ ਤਿਉਹਾਰ ਮੁੱਖ ਤੌਰ ‘ਤੇ ਪੰਜ ਦਿਨ ਚੱਲਦਾ ਹੈ। ਜੋ ਧਨਤੇਰਸ ਤੋਂ ਸ਼ੁਰੂ ਹੁੰਦਾ ਹੈ ਅਤੇ ਭਾਈ ਦੂਜ ਵਾਲੇ ਦਿਨ ਸਮਾਪਤ ਹੁੰਦਾ ਹੈ। ਦੀਵਾਲੀ ‘ਤੇ ਮੁੱਖ ਤੌਰ ‘ਤੇ ਦੀਵੇ ਜਗਾਉਣ ਦੀ ਪ੍ਰਥਾ ਹੈ।
Diwali 2024 : ਘਰ 'ਚ ਪਈਆਂ ਇਹ ਬੇਕਾਰ ਚੀਜ਼ਾਂ ਹੁੰਦੀਆਂ ਨੇ ਅਸ਼ੁੱਭ, ਤੁਰੰਤ ਕੱਢੋ ਬਾਹਰ
ਜਾਣੋ ਘਰ 'ਚ ਕਿੱਥੇ-ਕਿੱਥੇ ਜਗਾਉਣੇ ਚਾਹੀਦੇ ਹਨ ਦੀਵੇ
Diwali ਵਿੱਚ ਮੁੱਖ ਤੌਰ ‘ਤੇ ਦੇਵੀ ਲਕਸ਼ਮੀ ਮਾਂ ਦੇ ਸਵਾਗਤ ਲਈ ਦੀਵੇ ਜਗਾਏ ਜਾਂਦੇ ਹਨ। ਦੀਵਾਲੀ ਦੀ ਰਾਤ ਮਾਂ ਲਕਸ਼ਮੀ ਜੀ ਦੀ ਪੂਜਾ ਦੌਰਾਨ ਪਹਿਲਾ ਦੀਵਾ ਜਗਾਓ। ਦੂਜਾ ਦੀਵਾ ਤੁਲਸੀ ਜੀ ਦੇ ਕੋਲ, ਤੀਜਾ ਮੁੱਖ ਦਰਵਾਜ਼ੇ ਦੇ ਬਾਹਰ, ਚੌਥਾ ਪਿੱਪਲ ਦੇ ਦਰੱਖਤ ਹੇਠਾਂ, ਪੰਜਵਾਂ ਘਰ ਦੇ ਨੇੜੇ ਮੰਦਰ ਵਿੱਚ, ਛੇਵਾਂ ਕੂੜੇ ਵਾਲੀ ਥਾਂ, ਸੱਤਵਾਂ ਬਾਥਰੂਮ ਦੇ ਬਾਹਰ, ਅੱਠਵਾਂ ਦੀਵਾ ਕੰਧਾਂ ਦੇ ਦੁਆਲੇ ਜਗਾਓ, ਨੌਵਾਂ ਦੀਵਾ ਖਿੜਕੀ ਦੇ ਨੇੜੇ, ਦੱਸਵਾਂ ਦੀਵਾ ਇਕ ਚੌਰਾਹੇ ‘ਤੇ ਜਗਾਓ। ਮੰਨਿਆ ਜਾਂਦਾ ਹੈ ਕਿ ਦੀਵਾਲੀ ਦੇ ਦਿਨ ਪੁਰਖਾਂ ਅਤੇ ਯਮ ਲਈ ਦੀਵੇ ਦਾਨ ਕਰਨ ਤੋਂ ਇਲਾਵਾ ਕੁਲ ਦੇਵੀ ਦੇ ਨਾਮ ‘ਤੇ ਦੀਵਾ ਜਗਾਉਣਾ ਨਾ ਭੁੱਲੋ।
ਇਹ ਵੀ ਪੜ੍ਹੋ- Dhanteras 'ਤੇ ਖਰੀਦਣ ਜਾ ਰਹੇ ਹੋ ਵਾਹਨ ਤਾਂ ਜਾਣ ਲਓ ਸ਼ੁੱਭ ਮਹੂਰਤ
ਪੌਰਾਣਿਕ ਮਾਨਤਾਵਾਂ ਦੇ ਅਨੁਸਾਰ, ਦੇਵੀ ਲਕਸ਼ਮੀ ਕਾਰਤਿਕ ਮਹੀਨੇ ਦੇ ਅਮਾਵਸਿਆ ‘ਤੇ ਸਮੁੰਦਰ ਮੰਥਨ ਤੋਂ ਪ੍ਰਗਟ ਹੋਈ ਸੀ, ਜਿਸ ਨੂੰ ਭਗਵਾਨ ਵਿਸ਼ਨੂੰ ਦੀ ਪਤਨੀ ਹੋਣ ਦੇ ਨਾਲ-ਨਾਲ ਦੌਲਤ, ਸ਼ਾਨ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
Diwali 2024 : ਘਰ 'ਚ ਪਈਆਂ ਇਹ ਬੇਕਾਰ ਚੀਜ਼ਾਂ ਹੁੰਦੀਆਂ ਨੇ ਅਸ਼ੁੱਭ, ਤੁਰੰਤ ਕੱਢੋ ਬਾਹਰ
ਦੀਵਾਲੀ ਮੌਕੇ ਦੀਵੇ ਜਗਾਉਣ ਦੀ ਮਹੱਤਤਾ
ਦੀਵਾਲੀ ਦੇ ਦਿਨ ਮਿੱਟੀ ਦੇ ਦੀਵੇ ਜਗਾਉਣਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਮਿੱਟੀ ਦਾ ਦੀਵਾ ਪੰਜ ਤੱਤਾਂ ਦਾ ਬਣਿਆ ਹੁੰਦਾ ਹੈ ਜੋ ਘਰ ਅਤੇ ਆਲੇ-ਦੁਆਲੇ ਦੇ ਵਾਤਾਵਰਨ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਦੇ ਹਨ। ਦੀਵਾਲੀ ਵਾਲੇ ਦਿਨ ਦੀਵਾ ਜਗਾਉਣ ਨਾਲ ਕ੍ਰੋਧ, ਲੋਭ ਦਾ ਨਾਸ਼ ਹੋ ਜਾਂਦਾ ਹੈ। ਦੀਵੇ ਨੂੰ ਘਰ ਵਿੱਚ ਚੰਗੀ ਕਿਸਮਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਮੁੱਖ ਤੌਰ ‘ਤੇ ਘਿਓ ਅਤੇ ਸਰ੍ਹੋਂ ਦੇ ਤੇਲ ਦੇ ਦੀਵੇ ਜਗਾਉਣ ਨਾਲ ਘਰ ‘ਚ ਖੁਸ਼ਹਾਲੀ ਆਉਂਦੀ ਹੈ। ਜੋਤਿਸ਼ ਅਨੁਸਾਰ ਦੀਵੇ ਵਿੱਚ ਦੇਵਤਿਆਂ ਦਾ ਪ੍ਰਕਾਸ਼ ਰਹਿੰਦਾ ਹੈ, ਇਸ ਦੇ ਪ੍ਰਕਾਸ਼ ਨਾਲ ਪ੍ਰਸਿੱਧੀ ਮਿਲਦੀ ਹੈ ਅਤੇ ਖੁਸ਼ਹਾਲੀ ਦੀ ਬਖਸ਼ਿਸ਼ ਹੁੰਦੀ ਹੈ।
ਇਹ ਵੀ ਪੜ੍ਹੋ-ਜਾਣ ਲਓ ਘਰ ਦੇ 'Main Gate' ਨਾਲ ਜੁੜੇ ਵਾਸਤੂ ਨਿਯਮ
ਮਾਂ ਲਕਸ਼ਮੀ ਜੀ ਦੀ ਪੂਜਾ
ਦੀਵਾਲੀ ‘ਤੇ ਹਰ ਘਰ ‘ਚ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ, ਇਸ ਲਈ ਇਸ ਦਿਨ ਘਰ ਦੇ ਕਿਸੇ ਵੀ ਕੋਨੇ ਨੂੰ ਹਨੇਰੇ ‘ਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਧਨ ਦੀ ਦੇਵੀ ਉੱਥੇ ਹੀ ਬਿਰਾਜਮਾਨ ਹੁੰਦੀ ਹੈ, ਜਿੱਥੇ ਘਰ ‘ਚ ਰੌਸ਼ਨੀ ਹੁੰਦੀ ਹੈ। ਕਈ ਲੋਕ ਦੀਵਾਲੀ ਦੀ ਪੂਰੀ ਰਾਤ ਦੀਵੇ ਜਗਾਉਂਦੇ ਰਹਿੰਦੇ ਹਨ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਦੇਵੀ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।