Diwali ਮੌਕੇ ਇਨ੍ਹਾਂ ਸਟਾਈਲਿਸ਼ ਦੀਵਿਆਂ ਨਾਲ ਜਗਮਗਾਓ ਆਪਣਾ ਘਰ

10/27/2024 5:26:04 AM

ਵੈੱਬ ਡੈਸਕ (Diwali 2024) : ਦੇਸ਼ ਭਰ 'ਚ ਦੀਵਾਲੀ ਦੀਆਂ ਤਿਆਰੀਆਂ ਚਲ ਰਹੀਆਂ ਹਨ। ਦੀਵਾਲੀ ਦਾ ਤਿਉਹਾਰ ਇਸ ਸਾਲ 31 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਕੱਤਕ ਦੇ ਮਹੀਨੇ ਦੀ ਕਾਲੀ ਮੱਸਿਆ ਭਾਵ ਦੀਵਾਲੀ ਦੀ ਰਾਤ ਨੂੰ ਹਰੇਕ ਘਰ ਦੀਵਿਆਂ ਦੀ ਰੌਸ਼ਨੀ ਨਾਲ ਜਗਮਗਾਉਂਦਾ ਨਜ਼ਰ ਆਉਂਦਾ ਹੈ। ਮਾਨਤਾਵਾਂ ਮੁਤਾਬਕ, ਇਸ ਦਿਨ ਮਾਂ ਲਕਸ਼ਮੀ ਜੀ (Maa Lakshmi Ji) ਘਰ ਆਉਂਦੀ ਹੈ, ਜਿਨ੍ਹਾਂ ਦੇ ਆਉਣ ਲਈ ਘਰ ’ਚ ਦੀਵੇ ਜਗਾਏ ਜਾਂਦੇ ਹਨ। ਸ਼ਾਸਤਰਾਂ ਮੁਤਾਬਕ, ਜੇਕਰ ਮਾਂ ਲਕਸ਼ਮੀ ਦੀ ਪੂਜਾ ਪ੍ਰਦੋਸ਼ ਕਾਲ 'ਚ ਕੀਤੀ ਜਾਵੇ ਤਾਂ ਉਨ੍ਹਾਂ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ। ਦੀਵਾਲੀ ਦੀ ਰਾਤ ਮਿੱਟੀ ਦੇ ਦੀਵੇ ’ਚ ਤੇਲ ਪਾ ਕੇ ਜਗਾਉਣੇ ਸ਼ੁੱਭ ਮੰਨੇ ਜਾਂਦੇ ਹਨ।

Diwali 2024 : ਘਰ 'ਚ ਪਈਆਂ ਇਹ ਬੇਕਾਰ ਚੀਜ਼ਾਂ ਹੁੰਦੀਆਂ ਨੇ ਅਸ਼ੁੱਭ, ਤੁਰੰਤ ਕੱਢੋ ਬਾਹਰ

PunjabKesari
ਰੌਸ਼ਨੀਆਂ ਦਾ ਤਿਉਹਾਰ ਕਹੇ ਜਾਣ ਵਾਲੇ ਦੀਵਾਲੀ (Diwali 2024) ਦੇ ਤਿਉਹਾਰ ’ਤੇ ਅਸੀਂ ਆਪਣੇ ਘਰ ਨੂੰ ਰੰਗੋਲੀ ਦੇ ਨਾਲ-ਨਾਲ ਦੀਵੇ ਜਗਾ ਕੇ ਵੀ ਸਜਾਉਂਦੇ ਹਨ। ਇਹ ਅਜਿਹਾ ਤਿਉਹਾਰ ਹੈ, ਜਿਥੇ ਦੀਵੇ ਜਗਾਉਣ ਨਾਲ ਸਾਰੇ ਘਰ ’ਚ ਰੌਸ਼ਨ ਹੋ ਜਾਂਦੀ ਹੈ। ਅਜਿਹੇ 'ਚ ਦੀਵਿਆਂ ਨੂੰ ਘਰ ਦੇ ਬਾਹਰ ਸਹੀ ਤਰੀਕੇ ਨਾਲ ਰੱਖਣ ਦੀ ਥਾਂ ਜੇਕਰ ਉਨ੍ਹਾਂ ਨੂੰ ਸਹੀ ਤਰ੍ਹਾਂ ਸਜਾਇਆ ਜਾਵੇ ਤਾਂ ਖ਼ੂਬਸੂਰਤੀ ਹੋਰ ਵਧ ਜਾਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੀਵਾਲੀ ਦੇ ਮੌਕੇ ਕਿਹੜੇ-ਕਿਹੜੇ ਦੀਵੇ ਘਰ ਦੀ ਖ਼ੂਬਸੂਰਤੀ ਨੂੰ ਵਧਾਉਂਦੇ ਹਨ, ਦੇ ਬਾਰੇ ਦੱਸਾਂਗੇ....

ਇਹ ਵੀ ਪੜ੍ਹੋ-ਜਾਣ ਲਓ ਘਰ ਦੇ 'Main Gate' ਨਾਲ ਜੁੜੇ ਵਾਸਤੂ ਨਿਯਮ

PunjabKesari
ਘੱਟ ਪੈਸਿਆਂ ਨਾਲ ਇੰਝ ਕਰੋ ਦੀਵੇ ਦੀ ਸਜਾਵਟ
Diwali ਦੇ ਮੌਕੇ ਘੱਟ ਪੈਸਿਆਂ 'ਚ ਵੀ ਤੁਸੀਂ ਮਿੱਟੀ ਦੇ ਦੀਵੇ ਦੀ ਸਜਾਵਟ ਕਰ ਸਕਦੇ ਹੋ। ਮਿੱਟੀ ਦੇ ਦੀਵੇ ਲੈ ਕੇ ਉਨ੍ਹਾਂ ਨੂੰ ਆਪਣੀ ਪਸੰਦ ਦਾ ਪੇਂਟ ਕਰੋ। ਉਸ ’ਤੇ ਪੇਂਟ ਨਾਲ ਕਈ ਤਰ੍ਹਾਂ ਦੇ ਆਕਾਰ ਬਣਾ ਸਕਦੇ ਹੋ।

PunjabKesari
ਇਨ੍ਹਾਂ ਚੀਜ਼ਾਂ ਨਾਲ ਸਜਾਓ ਦੀਵੇ
ਦੀਵਾਲੀ ਦੇ ਮੌਕੇ ਤੁਸੀਂ ਪੇਂਟ ਕੀਤੇ ਦੀਵੇ ਨੂੰ ਸਜਾਉਣ ਲਈ ਉਸ ’ਤੇ ਕਈ ਚੀਜ਼ਾਂ ਲਗਾ ਸਕਦੇ ਹੋ। ਤੁਸੀਂ ਦੀਵੇ ’ਤੇ ਆਪਣੀ ਇੱਛਾ ਅਨੁਸਾਰ ਸ਼ੀਸ਼ੇ, ਕੁੰਦਨ, ਸਟੋਨ, ਬਿੰਦੀ, ਸਿਤਾਰੇ, ਮੋਤੀ ਆਦਿ ਵੀ ਲੱਗਾ ਸਕਦੇ ਹੋ।
ਇਨ੍ਹਾਂ ਰੰਗਾਂ ਦੀ ਕਰੋ ਵੱਧ ਵਰਤੋਂ
ਦੀਵਾਲੀ ਦੇ ਤਿਉਹਾਰ ’ਤੇ ਮਿੱਟੀ ਦੇ ਦੀਵੇ ਤੁਸੀਂ ਆਸਾਨੀ ਨਾਲ ਮਿਲ ਜਾਣਗੇ। ਤੁਸੀਂ ਦੀਵਿਆਂ ’ਤੇ ਆਪਣੀ ਪਸੰਦ ਦੇ ਜਿਵੇਂ ਲਾਲ, ਪੀਲੇ, ਨੀਲੇ, ਸੋਨੇ ਦੇ ਰੰਗਾਂ ਵਿੱਚ ਪੇਂਟ ਕਰ ਸਕਦੇ ਹੋ ਅਤੇ ਆਪਣੀ ਰਚਨਾਤਮਕਤਾ ਦਿਖਾ ਸਕਦੇ ਹੋ। ਇਸ ਨਾਲ ਤੁਹਾਨੂੰ ਚੰਗਾ ਲੱਗੇਗਾ ਅਤੇ ਘਰ ਵੀ ਰੌਸ਼ਨ ਹੋ ਜਾਵੇਗਾ।

PunjabKesari
ਘਰ ਦੇ ਕਿਸੇ ਵੀ ਹਿੱਸੇ ’ਚ ਰੱਖੋ ਦੀਵੇ
ਦੀਵਾਲੀ ਦੇ ਮੌਕੇ ਤੁਸੀਂ ਦੀਵੇ ਦੀ ਸਜਾਵਟ ਕਰਕੇ ਉਸ ਨੂੰ ਘਰ ਦੇ ਕਿਸੇ ਵੀ ਕੋਨੇ ਜਾਂ ਕਿਸੇ ਵੀ ਹਿੱਸੇ ’ਚ ਰੱਖ ਸਕਦੇ ਹੋ, ਜਿਸ ਨਾਲ ਘਰ ਦੀ ਸਜਾਵਟ ਹੋ ਜਾਵੇਗੀ। ਰੰਗੋਲੀ ’ਚ ਵੀ ਤੁਸੀਂ ਖੁਦ ਪੇਂਟ ਕੀਤੇ ਹੋਏ ਦੀਵੇ ਜਗਾਓ, ਜਿਸ ਨਾਲ ਘਰ ਦੀ ਸੁੰਦਰਤਾ ਅਤੇ ਰੌਸ਼ਨੀ ਜ਼ਿਆਦਾ ਵੱਧ ਜਾਵੇਗੀ। 

PunjabKesari
ਗਿਲਾਸ ਦੀ ਵਰਤੋਂ
ਦੀਵਾਲੀ ਦੇ ਮੌਕੇ ਤੁਸੀਂ ਛੋਟੇ-ਛੋਟੇ ਸ਼ਾੱਰਟ ਗਿਲਾਸ ਦੀ ਵਰਤੋਂ ਵੀ ਕਰ ਸਕਦੇ ਹੋ। ਇਨ੍ਹਾਂ ਗਿਲਾਸਾਂ ਦੇ ਅੰਦਰ ਤੁਸੀਂ ਦੀਵੇ ਜਗਾ ਕੇ ਰੌਸ਼ਨੀ ਕਰ ਸਕਦੇ ਹੋ। ਤੁਸੀਂ ਗਿਲਾਸ ’ਚ ਫੁੱਲ ਪਾ ਕੇ ਵੀ ਦੀਵੇ ਜਗਾ ਸਕਦੇ ਹੋ। 

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Aarti dhillon

Content Editor Aarti dhillon