Diwali 2021: ਦੀਵਾਲੀ ਵਾਲੇ ਦਿਨ ਘਰ ''ਚ ਜ਼ਰੂਰ ਬਣਾਓ ਇਹ ‘ਚਿੰਨ੍ਹ’, ਮਾਲਾਮਾਲ ਕਰ ਦੇਵੇਗੀ ਮਾਂ ਲਕਸ਼ਮੀ
11/4/2021 9:12:59 AM

ਜਲੰਧਰ (ਬਿਊਰੋ) - ਦੀਵਾਲੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੀਵਾਲੀ ਦੇ ਸ਼ੁੱਭ ਤਿਉਹਾਰ 'ਤੇ ਲੋਕਾਂ ਵਲੋਂ ਮਾਂ ਲਕਸ਼ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਮਾਂ ਲਕਸ਼ਮੀ ਨੂੰ ਖੁਸ਼ ਕਰਨ ਲਈ ਕੋਈ ਨਾ ਕੋਈ ਉਪਾਅ ਜ਼ਰੂਰ ਕਰਦੇ ਹਨ। ਰੌਸ਼ਨੀ ਦਾ ਇਹ ਤਿਉਹਾਰ ਧਨ ਦੀ ਪ੍ਰਾਪਤੀ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਸੇ ਲਈ ਲੋਕ ਮਾਂ ਲਕਸ਼ਮੀ ਦੀ ਪੂਜਾ ਕਰਦੇ ਹਨ ਤੇ ਮਾਂ ਨੂੰ ਖੁਸ਼ ਕਰਕੇ ਉਨ੍ਹਾਂ ਦਾ ਆਸ਼ਿਰਵਾਦ ਪ੍ਰਾਪਤ ਕਰਦੇ ਹਨ।
ਭਗਵਾਨ ਗਣੇਸ਼ ਜੀ
ਹਰ ਪੂਜਾ ਜਾਂ ਧਾਰਮਿਕ ਕੰਮ ਕਰਨ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਸਵਾਸਤਿਕ ਦਾ ਨਿਸ਼ਾਨ ਭਗਵਾਨ ਗਣੇਸ਼ ਦਾ ਸਵਰੂਪ ਹੈ। ਇਸ ਲਈ ਇਸ ਦੀ ਸਥਾਪਨਾ ਕਰਕੇ ਤੁਸੀਂ ਮਾਂ ਲਕਸ਼ਮੀ ਨੂੰ ਖੁਸ਼ ਕਰ ਸਕਦੇ ਹੋ। ਇਸ ਦਾ ਅਰਥ ਹੈ ਸ਼ੁੱਭ, ਮੰਗਲ, ਕਲਿਆਣ ਕਰਨ ਵਾਲਾ। ਇਹ ਦੇਵਤਿਆਂ ਦਾ ਪ੍ਰਤੀਕ ਹੈ। ਇਹੀ ਕਾਰਨ ਹੈ ਕਿ ਸਾਰੇ ਸ਼ਾਸਤਰਾਂ 'ਚ ਇਸ ਨੂੰ ਸ਼ੁੱਭਤਾ ਅਤੇ ਸਾਕਾਰਾਤਮਕ ਊਰਜਾ ਦੇਣ ਵਾਲਾ ਦੱਸਿਆ ਗਿਆ ਹੈ।
ਓਮ
ਓਮ ਸਾਰੇ ਬ੍ਰਹਮ ਨੂੰ ਪ੍ਰਗਟ ਕਰਨ ਵਾਲਾ ਪਵਿੱਤਰ ਸ਼ਬਦ ਹੈ। ਓਮ ਦਾ ਉਚਾਰਨ ਆਤਮਿਕ ਬਲ ਹੈ। ਰਿਸ਼ੀ ਮੁਨੀਆਂ ਨੇ ਹਰ ਮੰਤਰ ਦੇ ਅੱਗੇ ਓਮ ਜੋੜਿਆ ਹੈ। ਇਸੇ ਲਈ ਇਸ ਦਾ ਉਚਾਰਨ ਕਰਨ ਨਾਲ ਆਤਮਿਕ ਸ਼ਾਂਤੀ ਮਿਲਦੀ ਹੈ।
ਪੜ੍ਹੋ ਇਹ ਵੀ ਖ਼ਬਰ - Diwali 2021: ਦੀਵਾਲੀ ਦੇ ਤਿਉਹਾਰ ’ਤੇ ਜਾਣੋ ਕਿੰਨੇ ਅਤੇ ਕਿਹੜੇ ਤੇਲ ਨਾਲ ਜਗਾਉਣੇ ‘ਸ਼ੁੱਭ’ ਮੰਨੇ ਜਾਂਦੇ ਨੇ ‘ਦੀਵੇ’
ਕਮਲ ਦੇ ਫੁੱਲ
ਲਕਸ਼ਮੀ ਮਾਤਾ ਹਮੇਸ਼ਾ ਕਮਲ ਦੇ ਫੁੱਲ 'ਤੇ ਹੀ ਬੈਠਦੇ ਜਾਂ ਖੜ੍ਹੇ ਹੁੰਦੇ ਹਨ। ਕਮਲ ਲਕਸ਼ਮੀ ਜੀ ਦਾ ਪਸੰਦੀਦਾ ਫੁੱਲ ਹੈ, ਇਸ ਲਈ ਲਕਸ਼ਮੀ ਜੀ ਨੂੰ ਖੁਸ਼ ਕਰਨ ਲਈ ਕਮਲ ਦੇ ਫੁੱਲ ਅਰਪਿਤ ਕੀਤੇ ਜਾਂਦੇ ਹਨ। ਚਿੱਕੜ 'ਚ ਕਮਲ ਦੇ ਫੁੱਲ ਦਾ ਖਿੜ੍ਹਨਾ ਸਾਨੂੰ ਸਕਾਰਾਤਮਕ ਸੋਚ ਨੂੰ ਵਧਾਵਾ ਦੇਣਾ ਸਿਖਾਉਂਦਾ ਹੈ। ਜੇਕਰ ਤੁਸੀਂ ਮਾਂ ਲਕਸ਼ਮੀ ਨੂੰ ਕਮਲ ਦਾ ਫੁੱਲ ਚੜ੍ਹਾਉਂਦੇ ਹੋ ਤਾਂ ਤੁਹਾਨੂੰ ਧਨ ਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਕਲਸ਼ ਅਤੇ ਨਾਰੀਅਲ
ਹਰ ਸ਼ੁੱਭ ਕੰਮ ਕਰਨ ਸਮੇਂ ਅਸੀਂ ਕਲਸ਼ ਸਜਾਉਂਦੇ ਹਨ। ਪਾਣੀ ਨਾਲ ਭਰਿਆ ਮਿੱਟੀ, ਤਾਂਬੇ ਜਾਂ ਪਿੱਤਲ ਦਾ ਘੜਾ, ਅੰਬ ਦੇ ਪੱਤੇ ਅਤੇ ਉਸ 'ਤੇ ਅਨਾਜ ਨਾਲ ਭਰਿਆ ਢੱਕਣ ਅਤੇ ਹਰਾ ਨਾਰੀਅਲ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਹ ਮਾਨਤਾ ਹੈ ਕਿ ਅੰਬ ਦੇ ਹਰੇ ਰੰਗ ਦੇ ਪੱਤੇ ਸ਼ਾਂਤੀ ਅਤੇ ਸਥਿਰਤਾ ਦੇ ਪ੍ਰਤੀਕ ਹਨ ਤਾਂ ਪਾਣੀ ਨਾਲ ਘਰ ਅਤੇ ਅਨਾਜ ਵਾਲਾ ਢੱਕਣ ਧਨ ਦਾ।
ਪੜ੍ਹੋ ਇਹ ਵੀ ਖ਼ਬਰ - Diwali 2021 : ਦੀਵਾਲੀ ਵਾਲੇ ਦਿਨ ਜ਼ਰੂਰ ਵਿਖਾਈ ਦੇਣ ਇਹ ਚੀਜ਼ਾਂ, ਮੰਨਿਆ ਜਾਂਦਾ ਹੈ ‘ਸ਼ੁੱਭ ਸ਼ਗਨ’
ਅੰਬ ਦੇ ਪੱਤੇ
ਘਰ ਦੇ ਮੁੱਖ ਦੁਆਰ 'ਤੇ ਅੰਬ ਦੇ ਪੱਤਿਆਂ ਨਾਲ ਬਣਿਆ ਵੰਦਨਵਾਰ ਜਾਂ ਤੋਰਨ ਸਜਾਇਆ ਜਾਂਦਾ ਹੈ ਤਾਂ ਕਿ ਘਰ 'ਚ ਸਕਾਰਾਤਮਕ ਊਰਜਾ ਭਰ ਜਾਵੇ। ਇਨ੍ਹਾਂ ਦੀ ਵਰਤੋਂ ਕਲਸ਼ ਸਥਾਪਨਾ ਸਮੇਂ ਵੀ ਕੀਤੀ ਜਾਂਦੀ ਹੈ। ਅੰਬ ਦੇ ਪੱਤਿਆਂ ਨੂੰ ਮੌਲੀ ਦੇ ਧਾਗੇ ਨਾਲ ਬੰਨ੍ਹ ਕੇ ਟੰਗਿਆ ਜਾਂਦਾ ਹੈ। ਹਰ ਵੰਦਨਵਾਰ 'ਤੇ ਸਿੰਧੂਰ ਨਾਲ ਇਕ ਹੋਰ ਸ਼ੁੱਭ ਅਤੇ ਦੂਜੇ ਪਾਸੇ ਲਾਭ ਲਿੱਖਣਾ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - Diwali 2021: ਦੀਵਾਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਕੰਮ, ਘਰ ‘ਚ ਆਉਣਗੀਆਂ ਖ਼ੁਸ਼ੀਆਂ ਹੀ ਖ਼ੁਸ਼ੀਆਂ
ਮਾਤਾ ਲਕਸ਼ਮੀ ਤੇ ਗਣੇਸ਼ ਜੀ ਦੇ ਸਰੂਪ
ਤੁਸੀਂ ਘਰ 'ਚ ਮਾਤਾ ਲਕਸ਼ਮੀ ਤੇ ਗਣੇਸ਼ ਜੀ ਦੇ ਸਰੂਪ ਵੀ ਸਜਾ ਸਕਦੇ ਹੋ। ਬਾਜ਼ਾਰਾਂ 'ਚ ਇਨ੍ਹਾਂ ਦੇ ਪੋਸਟਰ ਜਾਂ ਮੂਰਤੀਆਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਸਾਰੇ ਜਾਣਦੇ ਹਨ ਕਿ ਦੇਵੀ ਲਕਸ਼ਮੀ ਧਨ ਦੀ ਦੇਵੀ ਹੈ ਅਤੇ ਗਣੇਸ਼ ਜੀ ਸ਼ਾਂਤੀ ਦੇ ਦੇਵ ਹੈ। ਜਿੱਥੇ ਸ਼ਾਂਤੀ ਹੁੰਦੀ ਹੈ ਉੱਥੇ ਲਕਸ਼ਮੀ ਦੇਵੀ ਵਾਸ ਕਰਦੀ ਹੈ। ਇਸੇ ਕਾਰਨ ਦੀਵਾਲੀ ਦੀ ਰਾਤ ਇਨ੍ਹਾਂ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ।
ਘਰ ’ਚ ਮਿੱਟੀ ਦੇ ਦੀਵੇ ਜਗਾਓ
ਉਂਝ ਤਾਂ ਦੀਵਾਲੀ ਦੀ ਰਾਤ ਲੋਕ ਦੀਵੇ ਜਗਾਉਂਦੇ ਹੀ ਹਨ। ਜੇਕਰ ਤੁਸੀਂ ਰੰਗੀਨ ਲਾਈਟਾਂ ਨਾਲ ਕੰਮ ਚਲਾਉਣਾ ਚਾਹੁੰਦੇ ਹੋ ਤਾਂ ਵੀ ਘਰ 'ਚ ਦੀਵੇ ਲਿਆਉਣੇ ਨਾ ਭੁੱਲੋ। ਦੀਵੇ ਦਾ ਸੰਬੰਧ ਸਿਰਫ ਮਿੱਟੀ ਦੇ ਪਾਤਰ ਨਾਲ ਨਹੀਂ ਹੈ ਸਗੋਂ ਇਹ ਆਸ਼ਾ ਦਾ ਪ੍ਰਤੀਕ ਵੀ ਹੈ। ਇਸ ਦੀ ਲੌ ਸਿਰਫ ਰੌਸ਼ਨੀ ਹੀ ਨਹੀਂ ਦਿੰਦੀ ਸਗੋਂ ਹਨ੍ਹੇਰੇ ਤੋਂ ਰੌਸ਼ਨੀ ਵੱਲ ਅਤੇ ਹੇਠਾਂ ਤੋਂ ਉਪਰ ਵੱਲ ਨੂੰ ਉੱਠਣ ਦੀ ਪ੍ਰੇਰਣਾ ਵੀ ਦਿੰਦੀ ਹੈ।
ਪੜ੍ਹੋ ਇਹ ਵੀ ਖ਼ਬਰ - Diwali 2021: ਦੀਵਾਲੀ 'ਤੇ ਮਾਂ ਲਕਸ਼ਮੀ ਦੀ ‘ਤਸਵੀਰ’ ਲਿਆਉਂਦੇ ਸਮੇਂ ਰੱਖੋ ਇਨ੍ਹਾਂ ਗੱਲਾ ਦਾ ਖ਼ਾਸ ਧਿਆਨ, ਹੋਵੇਗਾ ਸ਼ੁੱਭ
ਘਰ ਦੇ ਇਨ੍ਹਾਂ ਥਾਵਾਂ ’ਤੇ ਜਗਾਓ ਦੀਵੇ
ਲਕਸ਼ਮੀ ਪੂਜਾ ਦੇ ਬਾਅਦ ਅਨੇਕਾਂ ਦੀਵੇ ਜਗਾ ਕੇ ਉਨ੍ਹਾਂ ਨੂੰ ਚੌਰਾਹੇ, ਪਾਣੀ ਦੇ ਨੇੜੇ, ਤੁਲਸੀ ਦੇ ਪੌਦਿਆਂ ਦੇ ਨੇੜੇ, ਪਿੱਪਲ ਦੇ ਹੇਠਾਂ ਅਤੇ ਘਰ ਦੇ ਮੁੱਖ ਦੁਆਰ ਦੇ ਦੋਹਾਂ ਪਾਸੇ ਰੱਖਿਆ ਜਾਂਦਾ ਹੈ। ਸਾਰੇ ਦੀਵਿਆਂ 'ਚ ਸਰ੍ਹੋਂ ਦੇ ਤੇਲ ਦੀ ਬੱਤੀ ਰੱਖੀ ਜਾਂਦੀ ਹੈ।
ਲਕਸ਼ਮੀ ਮਾਤਾ ਦੇ ਪੈਰਾਂ ਦੇ ਚਿੱਤਰ
ਦੀਵਾਲੀ 'ਤੇ ਲਕਸ਼ਮੀ ਮਾਤਾ ਦੇ ਪੈਰਾਂ ਦੇ ਚਿੱਤਰ ਬਣਾ ਕੇ ਉਨ੍ਹਾਂ ਨੂੰ ਆਪਣੇ ਘਰ ਸੱਦਾ ਦਿਓ। ਮੁੱਖ ਦੁਆਰ ਦੇ ਅੱਗੇ ਰੰਗੋਲੀ ਬਣਾ ਕੇ ਮਾਂ ਦੇ ਪੈਰਾਂ ਨੂੰ ਘਰ ਦੇ ਅੰਦਰ ਪ੍ਰਵੇਸ਼ ਕਰਨ ਦੀ ਮੁੱਦਰਾ 'ਚ ਚਿੱਤਰ ਬਣਾਓ। ਉਂਝ ਬਾਜ਼ਾਰਾਂ ਤੋਂ ਰੈਡੀਮੇਡ ਲਕਸ਼ਮੀ ਦੇ ਪੈਰਾਂ ਨੂੰ ਲਿਆ ਕੇ ਵੀ ਰੱਖਿਆ ਜਾ ਸਕਦਾ ਹੈ।