Diwali 2025: ਨਾਰੀਅਲ ਨਾਲ ਕਰੋ ਇਹ ਚਮਤਕਾਰੀ ਉਪਾਅ, ਸਾਲ ਭਰ ਵਰ੍ਹੇਗਾ ਨੋਟਾਂ ਦਾ ਮੀਂਹ
10/14/2025 10:23:58 AM

ਵੈੱਬ ਡੈਸਕ- ਦੀਵਾਲੀ ਦੇ ਪਵਿੱਤਰ ਮੌਕੇ 'ਤੇ ਹਰ ਘਰ 'ਚ ਭਗਵਾਨ ਗਣੇਸ਼ ਅਤੇ ਮਾਤਾ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਅਯੁੱਧਿਆ ਦੇ ਜੋਤਿਸ਼ ਪੰਡਿਤ ਕਲਕੀ ਰਾਮ ਅਨੁਸਾਰ, ਦੀਵਾਲੀ ਦੇ ਦਿਨ ਜਟਾ ਵਾਲੇ ਨਾਰੀਅਲ ਨਾਲ ਵਿਸ਼ੇਸ਼ ਉਪਾਅ ਕਰਨ ਨਾਲ ਮਾਤਾ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ ਅਤੇ ਪੂਰੇ ਸਾਲ ਪੈਸਿਆਂ ਦੀ ਕਮੀ ਨਹੀਂ ਹੁੰਦੀ।
ਜੋਤਿਸ਼ ਸ਼ਾਸਤਰ ਅਨੁਸਾਰ ਦੀਵਾਲੀ ਦੀ ਮੱਧ ਰਾਤ ਕੀਤੇ ਜਾਣ ਵਾਲੇ ਉਪਾਅ ਬੇਹੱਦ ਸ਼ੁੱਭ ਮੰਨੇ ਜਾਂਦੇ ਹਨ। ਪੰਡਿਤ ਕਲਕੀ ਰਾਮ ਨੇ ਦੱਸਿਆ ਕਿ ਦੀਵਾਲੀ ਤੋਂ ਇਕ ਦਿਨ ਪਹਿਲਾਂ ਹਵਨ 'ਚ ਰੱਖਣ ਵਾਲਾ ਜਟਾ ਨਾਰੀਅਲ ਘਰ ਲਿਆਉਣਾ ਚਾਹੀਦਾ। ਇਸ ਨਾਰੀਅਲ ਨਾਲ ਕੀਤੇ ਗਏ ਉਪਾਅ ਪੂਰੇ ਸਾਲ ਧਨ ਦੀ ਦੇਵੀ ਨੂੰ ਖੁਸ਼ ਰੱਖਦੇ ਹਨ ਅਤੇ ਆਰਥਿਕ ਤੰਗੀ ਤੋਂ ਮੁਕਤੀ ਦਿਵਾਉਂਦੇ ਹਨ।
ਕਿਵੇਂ ਕਰੀਏ ਪੂਜਾ
ਦੀਵਾਲੀ ਦੇ ਦਿਨ ਬ੍ਰਹਮ ਮਹੂਰਤ 'ਚ, ਬਿਸਤਰ ਤੋਂ ਉੱਠਦੇ ਹੀ ਬਿਨਾਂ ਕਿਸੇ ਨੂੰ ਕੁਝ ਕਹੇ ਨਾਰੀਅਲ ਨੂੰ ਘਰ ਦੇ ਨੇੜੇ ਸਰੋਵਰ, ਤਾਲਾਬ ਜਾਂ ਨਦੀ 'ਚ ਲੈ ਕੇ ਜਾਣਾ ਚਾਹੀਦਾ। ਇਸ ਨੂੰ ਪਾਣੀ 'ਚ ਕਿਨੇ ਕੋਨੇ 'ਚ ਦਬਾ ਕੇ ਰੱਖੋ ਅਤੇ ਪ੍ਰਾਰਥਨਾ ਕਰੋ ਕਿ ਮਾਤਾ ਲਕਸ਼ਮੀ ਤੁਹਾਡੇ ਘਰ ਆਉਣ ਅਤੇ ਤੁਹਾਡੇ ਨਾਲ ਰਹਿਣ। ਇਹ ਪ੍ਰਾਰਥਨਾ ਚੁੱਪਚਾਪ ਕਰਨੀ ਚਾਹੀਦੀ ਹੈ।
ਵਿਸ਼ੇਸ਼ ਪੂਜਾ
ਸੂਰਜ ਡੁੱਬਣ ਦੇ ਸਮੇਂ ਲਾਲ ਕੱਪੜਾ ਲੈ ਕੇ ਉਸੇ ਜਗ੍ਹਾ ਜਾਓ, ਜਿੱਥੇ ਨਾਰੀਅਲ ਰੱਖਿਆ ਸੀ। ਨਾਰੀਅਲ ਨੂੰ ਕੱਢ ਕੇ ਲਾਲ ਕੱਪੜੇ 'ਚ ਰੱਖੋ ਅਤੇ ਪਵਿੱਤਰ ਪਾਣੀ ਨਾਲ ਇਸ਼ਨਾਨ ਕਰਵਾਓ। ਇਸ ਤੋਂ ਬਾਅਦ ਨਾਰੀਅਲ ਘਰ ਲੈ ਆਓ। ਹੁਣ ਇਸ ਨਾਰੀਅਲ ਨੂੰ ਤਿਲਕ ਕਰੋ, ਪੂਜਾ ਕਰ ਕੇ ਆਰਤੀ ਕਰੋ। ਅਗਲੇ ਦਿਨ ਸਵੇਰੇ ਉਸ ਨਾਰੀਅਲ ਨੂੰ ਘਰ 'ਚ ਪੈਸੇ ਰੱਖਣ ਵਾਲੀ ਜਗ੍ਹਾ 'ਤੇ ਰੱਖ ਦਿਓ। ਯਾਦ ਰਹੇ ਕਿ ਪੂਰੇ ਉਪਾਅ ਦੌਰਾਨ ਕਿਸੇ ਨਾਲ ਗੱਲਬਾਤ ਨਾ ਕਰੋ। ਨਾਰੀਅਲ ਨੂੰ ਲਿਆਂਦੇ ਜਾਂ ਰੱਖਦੇ ਸਮੇਂ ਮੌਨ ਵਰਤ ਬਣਾਈ ਰੱਖੋ। ਮਾਨਤਾ ਹੈ ਕਿ ਸਫ਼ਲਤਾਪੂਰਵਕ ਅਜਿਹਾ ਕਰ ਲਿਆ ਜਾਵੇ ਤਾਂ ਮਾਤਾ ਲਕਸ਼ਮੀ ਖੁਸ਼ ਹੁੰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8