ਵਾਸਤੂ ਮੁਤਾਬਕ ਨਵਾਂ ਘਰ ਬਣਾਉਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

1/3/2020 2:34:24 PM

ਜਲੰਧਰ(ਬਿਊਰੋ)— ਕਹਿੰਦੇ ਹਨ ਕਿ ਜਦੋਂ ਵੀ ਕੋਈ ਵਿਅਕਤੀ ਨਵਾਂ ਘਰ ਜਾਂ ਜ਼ਮੀਨ ਖਰੀਦਦਾ ਹੈ ਤਾਂ ਉਸ ਨੂੰ ਹਮੇਸ਼ਾ ਵਾਸਤੂ ਅਤੇ ਜੋਤਿਸ਼ ਦੇ ਹਿਸਾਬ ਨਾਲ ਹੀ ਖਰੀਦਣਾ ਚਾਹੀਦਾ ਹੈ ਪਰ ਜੇਕਰ ਕਿਰਾਏ 'ਤੇ ਮਕਾਨ ਖਰੀਦ ਰਹੇ ਹੋ ਤਾਂ ਉੱਥੇ ਜਾਣ ਤੋਂ ਪਹਿਲਾਂ ਉਸ ਥਾਂ ਦਾ ਸ਼ੁੱਧੀਕਰਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਸ਼ੁੱਧੀਕਰਨ ਕਰਨ ਤੋਂ ਬਾਅਦ ਹੀ ਉਸ ਘਰ 'ਚ ਗ੍ਰਹਿ ਪ੍ਰਵੇਸ਼ ਕਰਨਾ ਚਾਹੀਦਾ ਹੈ। ਇਸ ਨਾਲ ਉਹ ਘਰ ਤੁਹਾਡੇ ਲਈ ਵਧੀਆ ਸਾਬਿਤ ਹੋਵੇਗਾ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਸੀਂ ਵੀ ਨਵਾਂ ਘਰ ਜਾਂ ਪਲਾਟ ਖਰੀਦਿਆ ਹੈ ਤਾਂ ਕਿਹੜੇ ਉਪਾਅ ਤੁਹਾਡੇ ਲਈ ਲਾਭਕਾਰੀ ਰਹਿਣਗੇ।
— ਵਾਸਤੂ ਅਨੁਸਾਰ ਜੇਕਰ ਪਲਾਟ ਵਰਗ ਆਕਾਰ ਦਾ ਹੈ, ਤਾਂ ਉਸ ਦੇ ਅੱਗੇ ਦੀ ਥਾਂ ਛੱਡਦੇ ਹੋਏ ਪਿੱਛੇ ਵੱਲ ਮਕਾਨ ਬਣਵਾਉਣਾ ਚਾਹੀਦਾ ਹੈ ਪਰ ਜੇਕਰ ਆਇਤਾ ਆਕਾਰ ਦਾ ਦਾ ਹੈ ਤਾਂ ਉਸ ਹਾਲਤ 'ਚ ਮਕਾਨ ਅੱਗੇ ਹੀ ਬਣਵਾਉਣਾ ਚਾਹੀਦਾ ਹੈ।
— ਮਕਾਨ ਬਣਾਉਣ ਤੋਂ ਬਾਅਦ ਬਿਲਕੁੱਲ ਪਿੱਛੇ ਦੇ ਦੋਵਾਂ ਕੋਨਿਆਂ 'ਤੇ ਇਕ-ਇਕ ਤੇਜ ਲਾਈਟ ਜ਼ਰੂਰ ਲਗਵਾਓ।
— ਜੇਕਰ ਨਵਾਂ ਮਕਾਨ ਬਣਵਾਉਂਦੇ ਜਾਂ ਖਰੀਦ ਦੇ ਹੋ ਤਾਂ ਉਸ 'ਚ ਕਲਸ਼ ਜ਼ਰੂਰ ਰੱਖਣਾ ਚਾਹੀਦਾ ਹੈ ਅਤੇ ਇਸ ਕਲਸ਼ ਨੂੰ ਦੁੱਧ, ਸ਼ਹਿਦ, ਆਨਾਜ ਜਾਂ ਫਿਰ ਪਾਣੀ ਨਾਲ ਭਰਿਆ ਜਾ ਸਕਦਾ ਹੈ। ਕਹਿੰਦੇ ਹਨ ਕਿ ਅਜਿਹਾ ਕਰਨ ਨਾਲ ਨਵੇਂ ਘਰ 'ਚ ਵਾਸਤੂ ਦੋਸ਼ 'ਚ ਕਮੀ ਆਉਂਦੀ ਹੈ।
— ਜੇਕਰ ਪਲਾਟ ਜਾਂ ਮਕਾਨ ਦੇ ਪਿੱਛੇ ਪਹਾੜੀ, ਦਰੱਖਤ ਜਾਂ ਵੱਡੀ ਇਮਾਰਤ ਹੋਵੇ ਤਾਂ ਇਹ ਉੱਤਮ ਹੁੰਦੀ ਹੈ, ਕਿਉਂਕਿ ਇਹ ਤੁਹਾਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ।
— ਇਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹਾ ਕਿ ਮੇਨ ਦਰਵਾਜ਼ੇ ਵੱਲ ਪੌੜ੍ਹੀਆਂ ਨਹੀਂ ਹੋਣੀਆ ਚਾਹੀਦੀਆਂ।
— ਘਰ 'ਚ ਰਹਿਣ ਤੋਂ ਪਹਿਲਾਂ ਭਗਵਾਨ ਦੀ ਪੂਜਾ ਜਾਂ ਪਾਠ ਜ਼ਰੂਰ ਕਰਵਾਓ।
— ਡਰਾਇੰਗ ਰੂਮ ਹਮੇਸ਼ਾ ਉੱਤਰੀ ਦਿਸ਼ਾ ਵੱਲ ਹੋਣਾ ਚਾਹੀਦਾ ਅਤੇ ਇਸ ਦੇ ਨਾਲ ਹੀ ਫਰਨੀਚਰ ਦੱਖਣੀ ਅਤੇ ਪੱਛਮੀ ਕੰਧ ਨਾਲ ਲਗਾ ਕੇ ਰੱਖੋ।


manju bala

Edited By manju bala