ਰਾਸ਼ੀਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

1/4/2020 1:32:11 AM

ਮੇਖ— ਵਪਾਰਕ ਅਤੇ ਕੰਮਕਾਜੀ ਕੰਮਾਂ 'ਚ ਸਫਲਤਾ ਮਿਲੇਗੀ, ਕੋਸ਼ਿਸ਼ਾਂ, ਇਰਾਦਿਆਂ, ਮਨੋਰਥਾਂ 'ਚ ਕਦਮ ਬੜ੍ਹਤ ਵੱਲ ਪਰ ਗਲੇ 'ਚ ਖਰਾਬੀ ਦਾ ਡਰ ਬਣਿਆ ਰਹੇਗਾ।

ਬ੍ਰਿਖ— ਸਿਤਾਰਾ ਉਲਝਣਾਂ-ਝਮੇਲਿਆਂ ਨੂੰ ਪੈਦਾ ਕਰਨ ਵਾਲਾ ਹੈ, ਇਸ ਲਈ ਕੋਈ ਇੰਪੋਰਟੈਂਟ ਕੰਮ ਹੱਥ 'ਚ ਨਾ ਲੈਣਾ ਬਿਹਤਰ ਰਹੇਗਾ, ਨੁਕਸਾਨ ਦਾ ਵੀ ਡਰ ਵਧੇਗਾ।

ਮਿਥੁਨ— ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ 'ਤੇ ਕਿਸੇ ਕਾਰੋਬਾਰੀ ਮੁਸ਼ਕਿਲ ਨੂੰ ਆਪ ਸਹੀ ਤੌਰ 'ਤੇ ਨਿਪਟਾ ਲਓਗੇ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਕਰਕ— ਅਫਸਰਾਂ ਦੇ ਸਾਫਟ-ਹਮਦਰਦਾਨਾ ਰੁਖ਼ ਕਰਕੇ ਆਪ ਦੀ ਕੋਈ ਸਰਕਾਰੀ ਬਾਧਾ-ਮੁਸ਼ਕਿਲ ਰਸਤੇ 'ਚੋਂ ਹਟ ਜਾਵੇਗੀ, ਦੁਸ਼ਮਣਾਂ ਦੀ ਆਪ ਅੱਗੇ ਕੋਈ ਖਾਸ ਪੇਸ਼ ਨਹੀਂ ਚੱਲ ਸਕੇਗੀ।

ਸਿੰਘ— ਜਨਰਲ ਸਿਤਾਰਾ ਸਟਰੌਂਗ, ਧਾਰਮਿਕ ਕੰਮਾਂ 'ਚ ਧਿਆਨ, ਵੈਸੇ ਵੀ ਆਪ ਦੂਜਿਆਂ 'ਤੇ ਹਰ ਪੱਖੋਂ ਪ੍ਰਭਾਵੀ-ਵਿਜਈ ਰਹੋਗੇ, ਅਰਥ ਦਸ਼ਾ ਵੀ ਕੰਫਰਟੇਬਲ ਰਹੇਗੀ।

ਕੰਨਿਆ— ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਸਿਹਤ ਬਾਰੇ ਸੁਚੇਤ ਰਹਿਣਾ ਠੀਕ ਰਹੇਗਾ, ਲੈਣ-ਦੇਣ ਦੇ ਕੰਮ ਵੀ ਸੰਭਲ-ਸੰਭਾਲ ਕੇ ਕਰਨੇ ਚਾਹੀਦੇ ਹਨ, ਸਫਰ ਟਾਲ ਦਿਓ।

ਤੁਲਾ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਫੈਮਿਲੀ ਫਰੰਟ 'ਤੇ ਤਾਲਮੇਲ-ਸਹਿਯੋਗ ਰਹੇਗਾ, ਵੱਡੇ ਲੋਕ ਵੀ ਕੰਸੀਡ੍ਰੇਟ ਅਤੇ ਮਿਹਰਬਾਨ ਰਹਿਣਗੇ।

ਬ੍ਰਿਸ਼ਚਕ— ਕੋਈ ਸ਼ਤਰੂ ਉਭਰ ਕੇ ਆਪ ਲਈ ਕੋਈ ਝਮੇਲਾ ਖੜ੍ਹਾ ਕਰ ਸਕਦਾ ਹੈ, ਇਸ ਲਈ ਦੁਸ਼ਮਣਾਂ ਦੀ ਸਰਗਰਮੀ 'ਤੇ ਨਜ਼ਰ ਰੱਖਣੀ ਜ਼ਰੂਰੀ, ਸਫਰ ਪ੍ਰੇਸ਼ਾਨੀ ਵਾਲਾ ਹੋਵੇਗਾ।

ਧਨ— ਜਨਰਲ ਸਿਤਾਰਾ ਸਟਰੌਂਗ, ਸੰਤਾਨ ਸਹਿਯੋਗ ਕਰੇਗੀ, ਰਿਲੀਜੀਅਸ ਕੰਮਾਂ 'ਚ ਰੁਚੀ ਰਹੇਗੀ, ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ।

ਮਕਰ— ਅਦਾਲਤ ਨਾਲ ਜੁੜੇ ਕਿਸੇ ਕੰਮ ਲਈ ਜੇ ਕੋਈ ਯਤਨ ਕਰੋਗੇ, ਉਸ 'ਚ ਕੁਝ ਨਾ ਕੁਝ ਬਿਹਤਰੀ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਵਿਰੋਧੀ ਤੇਜਹੀਣ-ਪ੍ਰਭਾਵਹੀਣ ਰਹਿਣਗੇ।

ਕੁੰਭ— ਵੱਡੇ ਲੋਕਾਂ ਦੇ ਸੁਪੋਰਟਿਵ ਰੁਖ਼ 'ਤੇ ਭਰੋਸਾ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਮਦਦ ਅਤੇ ਸਹਿਯੋਗ ਨਾਲ ਆਪ ਦਾ ਕੋਈ ਉਲਝਿਆ-ਰੁਕਿਆ ਕੰਮ ਸੁਲਝ ਸਕਦਾ ਹੈ।

ਮੀਨ— ਸਿਤਾਰਾ ਵਪਾਰ-ਕਾਰੋਬਾਰ ਦੇ ਕੰਮਾਂ ਲਈ ਸਟਰੌਂਗ, ਅਰਥਦਸ਼ਾ ਵੀ ਕੰਫਰਟੇਬਲ ਰਹੇਗੀ, ਜਨਰਲ ਤੌਰ 'ਤੇ ਸਫਲਤਾ ਸਾਥ ਦੇਵੇਗੀ, ਮਾਣ-ਯਸ਼ ਦੀ ਪ੍ਰਾਪਤੀ।

4 ਜਨਵਰੀ 2020, ਸ਼ਨੀਵਾਰ ਪੋਹ ਸੁਦੀ ਤਿਥੀ ਨੌਮੀ (4-5 ਮੱਧ ਰਾਤ 1.33 ਤੱਕ) ਅਤੇ ਮਗਰੋਂ ਤਿਥੀ ਦਸ਼ਮੀ।
ਸੂਰਜ ਉਦੈ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਧਨ 'ਚ
ਚੰਦਰਮਾ ਮੀਨ 'ਚ
ਮੰਗਲ ਬ੍ਰਿਸ਼ਚਕ 'ਚ
ਬੁੱਧ ਧਨ 'ਚ
ਗੁਰੂ ਧਨ 'ਚ
ਸ਼ੁੱਕਰ ਮਕਰ 'ਚ
ਸ਼ਨੀ ਧਨ 'ਚ                    
ਰਾਹੂ ਮਿਥੁਨ 'ਚ                                              
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਪੋਹ ਪ੍ਰਵਿਸ਼ਟੇ : 20, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 14 (ਪੋਹ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 8, ਸੂਰਜ ਉਦੈ : ਸਵੇਰੇ 7.31 ਵਜੇ, ਸੂਰਜ ਅਸਤ : ਸ਼ਾਮ 5.33 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੇਵਤੀ (ਸਵੇਰੇ 10.05 ਤਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ। ਯੋਗ : ਸ਼ਿਵ (ਰਾਤ 11.54 ਤਕ) ਅਤੇ ਮਗਰੋਂ ਯੋਗ ਸਿੱਧ। ਚੰਦਰਮਾ : ਮੀਨ ਰਾਸ਼ੀ 'ਤੇ (ਸਵੇਰੇ 10.05 ਤਕ) ਅਤੇ ਮਗਰੋਂ ਮੇਖ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਪੰਚਕ ਰਹੇਗੀ (ਸਵੇਰੇ 10.05 ਤਕ), ਸਵੇਰੇ 10.05 ਤਕ ਜੰਮੇ ਬੱਚੇ ਨੂੰ ਰੇਵਤੀ ਅਤੇ ਮਗਰੋਂ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ 9 ਤੋਂ ਸਾਢੇ ਦਸ ਵਜੇ ਤਕ।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


KamalJeet Singh

Edited By KamalJeet Singh