ਭੁੱਲ ਕੇ ਵੀ ਐਤਵਾਰ ਨੂੰ ਨਾ ਕਰੋ ਇਹ ਕੰਮ, ਸੂਰਜ ਦੇਵਤਾ ਹੋ ਸਕਦੇ ਹਨ ਨਾਰਾਜ਼

1/10/2021 1:40:23 PM

ਜਲੰਧਰ (ਬਿਊਰੋ) - ਹਫਤੇ ਦੇ ਆਖਰੀ ਦਿਨ ਐਤਵਾਰ ਵਾਲੇ ਦਿਨ ਲੋਕਾਂ ਨੂੰ ਕੰਮਾਂ ਤੋਂ ਛੁੱਟੀ ਹੁੰਦੀ ਹੈ। ਇਸ ਦਿਨ ਸਾਰੇ ਲੋਕ ਸਾਰਾ ਦਿਨ ਆਰਾਮ ਕਰਦੇ ਹਨ। ਇਸੇ ਚੱਕਰ 'ਚ ਲੋਕ ਐਤਵਾਰ ਨੂੰ ਕੁਝ ਅਜਿਹੇ ਕੰਮ ਕਰ ਬੈਠਦੇ ਹਨ, ਜਿਸ ਨਾਲ ਭਗਵਾਨ ਸੂਰਜ ਨਾਰਾਜ਼ ਹੋ ਜਾਂਦੇ ਹਨ ਅਤੇ ਵਿਅਕਤੀ ਨੂੰ ਉਸ ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਲਈ ਜੇਕਰ ਤੁਸੀਂ ਇਕ ਸਫਲ ਵਿਅਕਤੀ ਬਣਨਾ ਚਾਹੁੰਦੇ ਹੋ ਤਾਂ ਭੁੱਲ ਕੇ ਵੀ ਐਤਵਾਰ ਨੂੰ ਹੇਠ ਲਿਖੇ ਕੰਮ ਕਦੇ ਨਾ ਕਰੋ।

. ਐਤਵਾਰ ਵਾਲੇ ਦਿਨ ਕਦੇ ਵੀ ਸੂਰਜ ਨਿਕਲਣ ਤੋਂ ਬਾਅਦ ਨਾ ਉੱਠੋ। ਉਂਝ ਤਾਂ ਸਾਨੂੰ ਸਾਰਿਆਂ ਨੂੰ ਸੂਰਜ ਨਿਕਲਣ ਤੋਂ ਪਹਿਲਾਂ ਹੀ ਉੱਠਣਾ ਚਾਹੀਦਾ ਹੈ। ਲੇਟ ਉੱਠਣ ਨਾਲ ਕੁੰਡਲੀ 'ਚ ਸੂਰਜ ਕਮਜ਼ੋਰ ਹੋ ਜਾਂਦਾ ਹੈ।
. ਥਕਾਵਟ ਹੋਣ ਦੇ ਬਾਵਜੂਦ ਐਤਵਾਰ ਵਾਲੇ ਦਿਨ ਸ਼ਾਮ ਦੇ ਸਮੇਂ ਕਦੇ ਨਾ ਸੌਵੋ। ਇਸ ਦਿਨ ਸ਼ਾਮ ਨੂੰ ਸੌਂਣ ਨਾਲ ਧਨ ਦੀ ਹਾਨੀ ਹੁੰਦੀ ਹੈ।
. ਐਤਵਾਰ ਨੂੰ ਕਦੀ ਵੀ ਸੂਰਜ ਨੂੰ ਜਲ ਚੜ੍ਹਾਉਣਾ ਨਾ ਭੁਲੋ। ਉਂਝ ਤਾਂ ਰੋਜ਼ ਹੀ ਭਗਵਾਨ ਸੂਰਜ ਨੂੰ ਜਲ ਚੜ੍ਹਾਉਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰ ਪਾਉਂਦੇ ਤਾਂ ਐਤਵਾਰ ਵਾਲੇ ਦਿਨ ਭਗਵਾਨ ਸੂਰਜ ਨੂੰ ਜਲ ਜ਼ਰੂਰ ਚੜ੍ਹਾਓ। 
. ਐਤਵਾਰ ਵਾਲੇ ਦਿਨ ਕਿਸੇ ਗਰੀਬ, ਮਾਤਾ-ਪਿਤਾ ਆਦਿ ਦੀ ਬੇਇਜ਼ਤੀ ਨਾ ਕਰੋ। ਤੁਹਾਡੀ ਇਹੀ ਗਲਤੀ ਤੁਹਾਡੇ ਚੰਗੇ ਕੰਮਾਂ 'ਤੇ ਭਾਰੀ ਪੈ ਸਕਦੀ ਹੈ।

ਜ਼ਰੂਰ ਕਰੋ ਇਹ ਕੰਮ -
. ਹਰ ਐਤਵਾਰ ਜਲਦੀ ਉੱਠ ਕੇ ਇਸ਼ਨਾਨ ਕਰੋ ਅਤੇ ਇਸ ਤੋਂ ਬਾਅਦ ਮੰਦਰ ਜਾਓ ਜਾਂ ਫਿਰ ਘਰ 'ਚ ਹੀ ਜਲ ਚੜ੍ਹਾਓ। ਇਸ ਨਾਲ ਕੁੰਡਲੀ ਦੇ ਦੋਸ਼ਾਂ ਦਾ ਨਾਸ਼ ਹੋਵੇਗਾ।
. ਪੂਜਾ 'ਚ ਸੂਰਜ ਦੇਵ ਦਾ ਪਸੰਦ ਲਾਲ ਫੁੱਲ, ਲਾਲ ਚੰਦਨ, ਗੁਡਹਲ ਦਾ ਫੁੱਲ, ਚਾਵਲ ਚੜ੍ਹਾਓ। ਗੁੜ ਜਾਂ ਗੁੜ ਤੋਂ ਬਣੀ ਮਠਿਆਈ ਦਾ ਭੋਗ ਲਗਾਓ।
. ਪੂਜਾ ਤੋਂ ਬਾਅਦ ਮੱਥੇ 'ਤੇ ਲਾਲ ਚੰਦਨ ਦਾ ਟਿੱਕਾ ਜ਼ਰੂਰ ਲਗਾਓ।
 


sunita

Content Editor sunita