ਇਸ ਵਿਧੀ ਨਾਲ ਕਰੋ ਭਗਵਾਨ ਸ਼ਿਵ ਦੀ ਪੂਜਾ, ਸਾਰੀਆਂ ਇੱਛਾਵਾਂ ਹੋਣਗੀਆਂ ਪੂਰੀਆਂ

1/11/2021 3:09:38 PM

ਜਲੰਧਰ(ਬਿਊਰੋ): ਹਿੰਦੂ ਧਰਮ ’ਚ ਸੋਮਵਾਰ ਦੇ ਦਿਨ ਭਗਵਾਨ ਸ਼ਿਵ ਜੀ ਦੀ ਪੂਜਾ ਕਰਨੀ ਸ਼ੁੱਭ ਮੰਨੀ ਜਾਂਦੀ ਹੈ। ਸੋਮਵਾਰ ਨੂੰ ਭੋਲੇਨਾਥ ਜੀ ਦੀ ਪੂਜਾ ਕਰਨ ਨਾਲ ਵਿਅਕਤੀ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਕਈ ਲੋਕ ਸੋਮਵਾਰ ਨੂੰ ਵਰਤ ਵੀ ਰੱਖਦੇ ਹਨ। ਇਸ ਦਿਨ ਵਿਆਹੁਤਾ ਜੋੜੇ ਜਦੋਂ ਮੰਦਰ ’ਚ ਜਾ ਕੇ ਪੂਜਾ ਕਰਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ’ਚ ਸੁੱਖ ਆਉਂਦਾ ਹੈ। ਸੋਮਵਾਰ ਨੂੰ ਸੱਚੇ ਮੰਨ ਨਾਲ ਭਗਵਾਨ ਸ਼ਿਵ ਜੀ ਦੀ ਪੂਜਾ ਕਰਨ ਨਾਲ ਭਗਵਾਨ ਜੀ ਜਲਦੀ ਖੁਸ਼ ਹੋ ਜਾਂਦੇ ਹਨ। ਇਸ ਨਾਲ ਧਨ ਆਉਣ ਦੇ ਸਾਰੇ ਰਾਸਤੇ ਖੁੱਲ੍ਹ ਜਾਂਦੇ ਹਨ। ਜੇਕਰ ਇਨ੍ਹਾਂ ਦੀ ਪੂਜਾ ਅਰਚਨਾ ’ਚ ਕਿਸੇ ਪ੍ਰਕਾਰ ਦੀ ਭੁੱਲ ਹੋ ਜਾਵੇ ਤਾਂ ਭਗਵਾਨ ਨਾਰਾਜ਼ ਹੋ ਸਕਦੇ ਹਨ। ਇਸ ਲਈ ਹਰ ਇਕ ਵਿਅਕਤੀ ਨੂੰ ਇਨ੍ਹਾਂ ਦੀ ਪੂਜਾ ’ਚ ਕੁਝ ਸਾਵਧਾਨੀਆਂ ਜ਼ਰੂਰ ਵਰਤਨੀਆਂ ਚਾਹੀਦੀਆਂ ਹਨ। 
ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ : -
ਹਰੇ ਰੰਗ ਦੇ ਕੱਪੜੇ ਪਾ ਕੇ ਕਰੋ ਪੂਜਾ : ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਕੱਪੜਿਆਂ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਜਦਕਿ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਸ਼ਾਸਤਰਾਂ ਮੁਤਾਬਕ ਸ਼ਿਵ ਦੀ ਪੂਜਾ ਦੇ ਸਮੇਂ ਹਰੇ ਰੰਗ ਦੇ ਕੱਪੜੇ ਪਾਉਣੇ ਸ਼ੁੱਭ ਮੰਨੇ ਜਾਂਦੇ ਹਨ, ਜੋ ਲੋਕ ਇਸ ਦੀ ਪਾਲਣਾ ਨਹੀਂ ਕਰਦੇ ਅਤੇ ਕਿਸੇ ਵੀ ਰੰਗ ਦੇ ਕੱਪੜੇ ਪਹਿਨ ਕੇ ਪੂਜਾ ਕਰ ਲੈਂਦੇ ਹਨ ਉਨ੍ਹਾਂ ’ਤੇ ਸ਼ਿਵ ਜੀ ਦੀ ਕ੍ਰਿਪਾ ਨਹੀਂ ਹੁੰਦੀ ਅਤੇ ਨਾ ਹੀ ਪੂਜਾ ਦਾ ਠੀਕ ਫ਼ਲ ਮਿਲ ਪਾਉਂਦਾ ਹੈ।
ਕਾਲੇ ਰੰਗ ਦੇ ਕੱਪੜਿਆਂ ਤੋਂ ਕਰੋ ਪਰਹੇਜ਼: ਸੋਮਵਾਰ ਦੇ ਦਿਨ ਪੂਜਾ ਕਰਦੇ ਹੋਏ ਭੁੱਲ ਕੇ ਵੀ ਕਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ। ਧਾਰਮਿਕ ਮਾਨਤਾਵਾਂ ਦੀ ਮੰਨੀਏ ਤਾਂ ਭਗਵਾਨ ਸ਼ਿਵ ਨੂੰ ਕਾਲਾ ਰੰਗ ਪਸੰਦ ਨਹੀਂ ਹੈ। ਅਜਿਹੀ ਹਾਲਤ ’ਚ ਸ਼ਿਵ ਜੀ ਦੀ ਪੂਜਾ ਦੌਰਾਨ ਕਾਲੇ ਕੱਪੜੇ ਪਹਿਨਣ ਤੋਂ ਹਮੇਸ਼ਾ ਬਚੋ ਅਤੇ ਕੋਸ਼ਿਸ਼ ਕਰੋ ਕਿ ਸੋਮਵਾਰ ਨੂੰ ਸ਼ਿਵ ਪੂਜਾ ’ਚ ਹਰਾ, ਲਾਲ, ਸਫੈਦ, ਪੀਲਾ ਜਾਂ ਅਸਮਾਨੀ ਰੰਗ ਦੇ ਕੱਪੜੇ ਪਾਓ।
ਗਲ਼ਤੀ ਨਾਲ ਵੀ ਨਾ ਚੜਾਓ ਇਹ ਚੀਜ਼ਾਂ : ਮਾਨਤਾ ਹੈ ਕਿ ਸ਼ਿਵ ਜੀ ਨੂੰ ਸਫੈਦ ਰੰਗ ਦੇ ਫੁੱਲ ਪਸੰਦ ਹੁੰਦੇ ਹਨ ਪਰ ਉੱਥੇ ਹੀ ਕੇਤਕੀ ਦਾ ਫੁੱਲ ਸਫੈਦ ਹੋਣ ਦੇ ਬਾਵਜੂਦ ਸ਼ਿਵ ਜੀ ਦੀ ਪੂਜਾ ’ਚ ਨਹੀਂ ਵਰਤੋਂ ਕੀਤਾ ਜਾਂਦਾ ਹੈ। ਉੱਥੇ ਹੀ ਭਗਵਾਨ ਸ਼ਿਵ ਦੀ ਪੂਜਾ ’ਚ ਸ਼ੰਖ ਨਾਲ ਜਲ ਅਰਪਿਤ ਕਰਨ ਦਾ ਵਿਧਾਨ ਵੀ ਨਹੀਂ ਹੈ।  
ਨਾਰੀਅਲ ਦਾ ਪਾਣੀ ਨਹੀਂ ਚੜਾਉਣਾ: ਸ਼ਿਵ ਜੀ ਦੀ ਪੂਜਾ ’ਚ ਜੇਕਰ ਤੁਸੀਂ ਚਾਵਲ ਚੜ੍ਹਾਉਂਦੇ ਹੋ ਤਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਇਹ ਚੌਲ ਖੰਡਿਤ ਨਹੀਂ ਹੋਣੇ ਚਾਹੀਦੇ। ਇਸ ਦੇ ਨਾਲ ਹੀ ਸ਼ਿਵ ਜੀ ਨੂੰ ਤੁਸੀਂ ਨਾਰੀਅਲ ਤਾਂ ਚੜ੍ਹਾ ਸਕਦੇ ਹੋ ਪਰ ਨਾਰੀਅਲ ਦਾ ਪਾਣੀ ਨਹੀਂ ਚੜ੍ਹਾ ਸਕਦੇ।
ਧਨ ਪ੍ਰਾਪਤੀ ਲਈ ਕਰੋ ਇਹ ਉਪਾਅ: ਜੋਤਿਸ਼ ਅਨੁਸਾਰ ਦੋ ਕਪੂਰ ਅਤੇ ਇਕ ਲੌਂਗ ਦੇ ਉਪਾਅ ਨਾਲ ਤੁਸੀਂ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹੋ। ਇਸ ਉਪਾਅ ਨਾਲ ਧਨ ਆਉਣ ਦੇ ਸਾਰੇ ਰਸਤੇ ਖੁੱਲ੍ਹ ਜਾਂਦੇ ਹਨ।  
 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ। 


Aarti dhillon

Content Editor Aarti dhillon