ਸਾਉਣ: ਮਹਿਲਾਵਾਂ ਦੇ ਸ਼ਿੰਗਾਰ ਦੀ ਇਹ ਚੀਜ਼ ਮਾਂ ਲਕਸ਼ਮੀ ਨੂੰ ਕਰਦੀ ਹੈ ਨਾਰਾਜ਼

7/31/2019 1:42:11 PM

ਜਲੰਧਰ(ਬਿਊਰੋ)— ਅਸੀਂ ਅਕਸਰ ਆਪਣੇ ਸਿਆਣਿਆਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਔਰਤਾਂ ਨੂੰ ਹਰ ਤਿਉਹਾਰ 'ਤੇ 16 ਸ਼ਿੰਗਾਰ ਕਰਨਾ ਚਾਹੀਦਾ ਹੈ ਪਰ ਕੀ ਤੁਹਾਨੂੰ ਪਤਾ ਅਜਿਹਾ ਕਿਉਂ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਸ਼ਿੰਗਾਰ ਘਰ-ਪਰਿਵਾਰ ਵਿਚ ਸੁਖ ਲਿਆਉਂਦੇ ਹਨ। ਇਹ ਸਿਰਫ ਉਸ ਮਹਿਲਾ ਦੀ ਖੂਬਸੂਰਤੀ ਨੂੰ ਹੀ ਨਹੀਂ ਸਗੋਂ ਉਸ ਦੀ ਕਿਸਮਤ 'ਚ ਵੀ ਚਾਰ ਚੰਨ ਲਗਾ ਦਿੰਦੇ ਹਨ। ਭਗਵਾਨ ਸ਼ਿਵ ਦਾ ਪਿਆਰਾ ਮਹੀਨਾ ਸਾਉਣ ਚੱਲ ਰਿਹਾ ਹੈ, ਤਾਂ ਉਨ੍ਹਾਂ ਨੂੰ ਖੁਸ਼ ਕਰਨ ਲਈ ਵੀ ਇਹ ਸ਼ਿੰਗਾਰ ਕੀਤਾ ਜਾ ਸਕਦਾ ਹੈ ਪਰ ਇਨ੍ਹਾਂ 'ਚੋਂ ਕੁਝ ਅਜਿਹੀਆਂ ਵੀ ਚੀਜ਼ਾਂ ਹਨ ਜੋ ਭੁੱਲ ਕੇ ਵੀ ਇਸਤੇਮਾਲ 'ਚ ਨਹੀਂ ਲਿਆਉਣੀਆਂ ਚਾਹੀਦੀਆਂ।
— ਸਭ ਤੋਂ ਪਹਿਲਾਂ ਸ਼ਿੰਗਾਰ 'ਚ ਸੰਧੂਰ ਅਤੇ ਬਿੰਦੀ ਲਗਾਈ ਜਾਂਦੀ ਹੈ।
— ਕਈ ਔਰਤਾਂ ਨੂੰ ਕੱਜਲ ਅਤੇ ਮਹਿੰਦੀ ਲਗਾਉਣਾ ਚੰਗਾ ਨਹੀਂ ਲੱਗਦਾ ਪਰ ਕੱਜਲ ਲਗਾਉਣ ਨਾਲ ਅੱਖਾਂ ਦੀ ਖੂਬਸੂਰਤੀ ਵੱਧ ਜਾਂਦੀ ਹੈ ਅਤੇ ਨਾਲ ਹੀ ਇਹ ਬੁਰੀ ਨਜ਼ਰ ਤੋਂ ਵੀ ਬਚਾਉਂਦਾ ਹੈ ਅਤੇ ਮਹਿੰਦੀ ਦੇ ਰੰਗ ਨਾਲ ਪਤੀ ਦੇ ਪਿਆਰ ਦਾ ਪਤਾ ਲੱਗਦਾ ਹੈ। ਸਾਉਣ ਵਿਚ ਮਹਿੰਦੀ ਦਾ ਪ੍ਰਚਲਨ ਕੁਆਰੀਆਂ ਲੜਕੀਆਂ ਵਿਚ ਕਾਫੀ ਜ਼ਿਆਦਾ ਹੈ।
— ਗਜਰੇ ਅਤੇ ਮੰਗ ਟਿੱਕੇ ਦਾ ਰਿਵਾਜ਼ ਅਜਕੱਲ ਘੱਟ ਹੀ ਦੇਖਣ ਨੂੰ ਮਿਲਦਾ ਹੈ ਪਰ ਫਿਰ ਵੀ ਮਹਿਲਾਵਾਂ ਕਿਸੇ ਤਿਉਹਾਰ ਅਤੇ ਵਿਆਹ ਵਿਚ ਇਸ ਦਾ ਇਸਤੇਮਾਲ ਕਰ ਲੈਂਦੀਆਂ ਹਨ।
— ਪੁਰਾਣੇ ਸਮੇਂ ਵਿਚ ਨੱਥ ਪਾਉਣਾ ਗੈਰ-ਜ਼ਰੂਰੀ ਮੰਨਿਆ ਜਾਂਦਾ ਸੀ ਪਰ ਅਜੋਕੇ ਸਮੇਂ ਵਿਚ ਸਿਰਫ ਛੋਟੀ ਜਿਹੀ ਨੋਜਪਿਨ ਪਹਿਨਦੀ ਹੈ। ਜਿਸ ਨੂੰੰ ਲੌਂਗ ਕਿਹਾ ਜਾਂਦਾ ਹੈ।
— ਵਿਆਹ ਤੋਂ ਬਾਅਦ ਹੋਵੇ ਜਾਂ ਉਸ ਤੋਂ ਪਹਿਲਾਂ ਕੰਨ 'ਚ ਪਹਿਨੇ ਜਾਣ ਵਾਲੇ ਗਹਿਣੇ। ਔਰਤਾਂ ਬਹੁਤ ਪੰਸਦ ਕਰਦੀਆਂ ਹਨ। ਮਾਨਤਾ ਹੈ ਕਿ ਵਿਆਹ ਤੋਂ ਬਾਅਦ ਨੂੰਹ ਨੂੰ ਖਾਸਤੌਰ ਤੋਂ ਪਤੀ ਅਤੇ ਸਹੁਰਾ-ਘਰ ਵਾਲਿਆਂ ਦੀ ਬੁਰਾਈ ਕਰਨ ਅਤੇ ਸੁਣਨ ਤੋਂ ਦੂਰ ਰਹਿਣਾ ਚਾਹੀਦਾ ਹੈ।
— ਮੰਗਲ ਸੂਤਰ ਵਿਆਹੁਤਾ ਔਰਤ ਦਾ ਸਭ ਤੋਂ ਖਾਸ ਅਤੇ ਪਵਿੱਤਰ ਸ਼ਿੰਗਾਰ ਮੰਨਿਆ ਜਾਂਦਾ ਹੈ। ਇਹ ਇਕ ਸੁਹਾਗਨ ਦਾ ਪਤੀ ਪ੍ਰਤੀ ਵਚਨਵੱਧਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
— ਕਮਰਬੰਦ ਇਕ ਅਜਿਹਾ ਗਹਿਣਾ ਹੈ ਜੋ ਅਜੋਕੇ ਸਮੇਂ ਵਿਚ ਘੱਟ ਪ੍ਰਯੋਗ 'ਚ ਲਿਆਇਆ ਜਾਂਦਾ ਹੈ ਪਰ ਇਹ ਨਵ ਵਿਆਹੁਤਾ ਲਈ ਜ਼ਰੂਰੀ ਹੁੰਦਾ ਹੈ। ਕਮਰਬੰਦ ਇਸ ਗੱਲ ਦਾ ਪ੍ਰਤੀਕ ਹੈ ਕਿ ਸੁਹਾਗਣ ਹੁਣ ਆਪਣੇ ਘਰ ਦੀ ਮਲਿਕਾ ਹੈ।
— ਪੈਰਾਂ ਦੇ ਅੰਗੂਠੇ ਅਤੇ ਛੋਟੀ ਉਂਗਲੀ ਨੂੰ ਛੱਡ ਕੇ ਵਿਚਕਾਰ ਦੀਆਂ ਤਿੰਨ ਉਗਲਾਂ ਵਿਚ ਚਾਂਦੀ ਦਾ ਬਿਛੂਆ ਪਾਇਆ ਜਾਂਦਾ ਹੈ ਨਾਲ ਹੀ ਚਾਂਦੀ ਦੀ ਪੰਜੇਬ ਵੀ ਪੈਰਾਂ ਵਿਚ ਪਹਿਨਣ ਦਾ ਰਿਵਾਜ਼ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਸਿਰਫ ਚਾਂਦੀ ਦੇ ਬਣੇ ਹੀ ਹੋਣੇ ਚਾਹੀਦੇ ਹਨ। ਸੋਨੇ ਦੇ ਨਹੀਂ ਕਿਉਂਕਿ ਸੋਨੇ ਨੂੰ ਪਵਿੱਤਰ ਧਾਤੂ ਦਾ ਥਾਂ ਪ੍ਰਾਪਤ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਪੈਰਾਂ 'ਚ ਸੋਨੇ ਦਾ ਕੋਈ ਗਹਿਣਾ ਪਹਿਨਣ ਨਾਲ ਧਨ ਦੀ ਦੇਵੀ ਮਾਤਾ ਲਕਸ਼ਮੀ ਨਾਰਾਜ਼ ਹੁੰਦੀ ਹੈ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


manju bala

Edited By manju bala