ਭੋਲੇਨਾਥ ਦੀ ਕਿਰਪਾ ਪਾਉਣ ਲਈ ਸੋਮਵਾਰ ਜ਼ਰੂਰ ਕਰੋ ਇਹ ਕੰਮ

5/18/2020 1:43:01 PM

ਜਲੰਧਰ(ਬਿਊਰੋ)— ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਸੋਮਵਾਰ ਦਾ ਦਿਨ ਸ਼ਿਵ ਭਗਵਾਨ ਦਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਇਸ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਜੋਤਿਸ਼ ਦੀ ਮੰਨੀਏ ਤਾਂ ਇਸ ਦਿਨ ਭਗਵਾਨ ਸ਼ੰਕਰ ਦੀ ਕੁਝ ਸਪੈਸ਼ਲ ਤਰੀਕਿਆਂ ਨਾਲ ਪੂਜਾ ਕਰਨ ਨਾਲ ਕਿਰਪਾ ਮਿਲਦੀ ਹੈ। ਸ਼ਾਸਤਰਾਂ 'ਚ ਅਜਿਹੇ 7 ਉਪਾਅ ਹਨ, ਜਿਸ ਨੂੰ ਕਰਨ ਨਾਲ ਕਾਫੀ ਲਾਭ ਮਿਲਦੇ ਹਨ।
Shiv Shankar Decoration Tiles, सजावटी टाइल in Morbi ...

ਇਸ ਦੀ ਨਾਲ ਹੀ ਸੋਮਵਾਰ ਦੇ ਦਿਨ ਸਿਰਫ ਸ਼ਿਵ ਜੀ ਭਗਵਾਨ ਹੀ ਨਹੀਂ ਕੁਝ ਹੋਰ ਦੇਵਤਾਵਾਂ ਨੂੰ ਵੀ ਖੁਸ਼ ਕੀਤਾ ਜਾ ਸਕਦਾ ਹੈ। ਇਸ ਦਿਨ ਪੂਜਾ ਦੇ ਨਾਲ-ਨਾਲ ਚੰਦਰ ਗ੍ਰਹਿ ਦੇ ਉਪਾਅ ਵੀ ਕੀਤੇ ਜਾਂਦੇ ਹਨ। ਜੇਕਰ ਤੁਸੀਂ ਵੀ ਇਨ੍ਹਾਂ ਉਪਾਆਂ ਨੂੰ ਕਰਦੇ ਹੋ ਤਾਂ ਤੁਹਾਡੀਆਂ ਧਨ ਸੰਬੰਧੀ ਪ੍ਰੇਸ਼ਾਨੀਆਂ ਅਤੇ ਮਾਨਸਿਕ ਤਣਾਅ ਘੱਟ ਹੋ ਸਕਦੇ ਹਨ। ਸੋਮਵਾਰ ਦੇ ਵਿਸ਼ੇਸ਼ ਦਿਨ ਸ਼ਿਵ ਜੀ ਨੂੰ ਦੁੱਧ ਅਤੇ ਜਲ ਨਾਲ ਅਭਿਸ਼ੇਕ ਕਰੋ।
PunjabKesari

ਸੋਮਵਾਰ ਦੇ ਦਿਨ ਮਹਾਮ੍ਰਿਤਯੂੰਜੈਯ ਮਾਤਰ ਦਾ ਜਾਪ ਕਰੋ। ਜਾਪ ਘੱਟ ਤੋਂ ਘੱਟ 108 ਵਾਰ ਕਰੋ। ਮੰਤਰ ਦਾ ਜਾਪ ਕਰਨ ਲਈ ਰੁੱਦਰਾਕਸ਼ ਦੀ ਮਾਲਾ ਦਾ ਇਸਤੇਮਾਲ ਕਰੋ। ਸੋਮਵਾਰ ਦੇ ਦਿਨ ਸ਼ਿਵ ਜੀ ਦੇ ਮੰਦਰ ਜਾਓ ਅਤੇ ਉੱਥੇ ਗਰੀਬ ਲੋਕਾਂ ਨੂੰ ਦਾਨ ਕਰੋ।
PunjabKesari
ਸੋਮਵਾਰ ਦੇ ਦਿਨ ਵਿਆਹੁਤਾ ਮਹਿਲਾਵਾਂ ਨੂੰ ਸੁਹਾਗ ਦਾ ਸਾਮਾਨ ਦਾਨ ਕਰੋ। ਸੁਹਾਗ ਦੇ ਸਾਮਾਨ 'ਚ ਲਾਲ ਚੂੜੀਆਂ, ਸੰਧੂਰ ਅਤੇ ਲਾਲ ਸਾੜ੍ਹੀ ਦਾ ਦਾਨ ਕਰੋ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

Content Editor manju bala