ਵਾਸਤੂ ਮੁਤਾਬਕ ਘਰ ''ਚ ਰੱਖੋ ਇਹ ਚੀਜ਼ਾਂ, ਹੋਵੇਗੀ ਤਰੱਕੀ

5/19/2020 12:43:56 PM

ਜਲੰਧਰ(ਬਿਊਰੋ)— ਵਾਸਤੂ ਸ਼ਾਸਤਰ 'ਚ ਵਿਅਕਤੀ ਦੇ ਹਿੱਤ ਸੰਬੰਧੀ ਬਹੁਤ ਸਾਰੀਆਂ ਗੱਲਾਂ ਦਾ ਵਰਣਨ ਦੇਖਣ ਨੂੰ ਮਿਲਦਾ ਹੈ। ਇਸ 'ਚ ਬਹੁਤ ਸਾਰੀਆਂ ਚੀਜ਼ਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਜੇਕਰ ਵਿਅਕਤੀ ਆਪਣੀ ਜ਼ਿੰਦਗੀ 'ਚ ਅਪਣਾਉਂਦਾ ਹੈ ਤਾਂ ਉਸ ਦਾ ਜ਼ਿੰਦਗੀ 'ਚ ਸੁੱਖ-ਸਮਰਿੱਧੀ ਦਾ ਆਗਮਨ ਹੁੰਦਾ ਹੈ ਇੰਨਾ ਹੀ ਨਹੀਂ ਇਹ ਲੋਕਾਂ ਦੇ ਵਿਗੜੇ ਜੀਵਨ ਨੂੰ ਸੁਧਾਰ ਕੇ ਉਨ੍ਹਾਂ ਨੂੰ ਸਫਲਤਾ ਵੱਲ ਲੈ ਜਾਂਦਾ ਹੈ ਤਾਂ ਆਓ ਜਾਣਦੇ ਹਾਂ ਵਾਸਤੂ ਸੰਬੰਧੀ ਕੁਝ ਗੱਲਾਂ ਬਾਰੇ...
— ਵਾਸਤੂ 'ਚ ਮਿੱਟੀ ਨੂੰ ਬਹੁਤ ਹੀ ਮਹੱਤਵਪੂਰਣ ਅਤੇ ਉਪਯੋਗੀ ਮੰਨਿਆ ਜਾਂਦਾ ਹੈ। ਮਿੱਟੀ ਸੁੱਖ-ਸ਼ਾਂਤੀ ਅਤੇ ਚੰਗੀ ਕਿਸਮਤ ਦੀ ਪ੍ਰਤੀਕ ਹੁੰਦੀ ਹੈ। ਕੁਝ ਧਾਰਮਿਕ ਅਤੇ ਵਿਗਿਆਨਿਕ ਕਾਰਨਾਂ ਦੀ ਮਨੀਏ ਤਾਂ ਹਰ ਕਿਸੇ ਨੂੰ ਘਰ 'ਚ ਜ਼ਿਆਦਾ ਤੋਂ ਜ਼ਿਆਦਾ ਮਿੱਟੀ ਦੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਮਾਨਤਾ ਹੈ ਕਿ ਇਨ੍ਹਾਂ ਨੂੰ ਰੱਖਣ ਨਾਲ ਜੀਵਨ 'ਚ ਸੁੱਖ-ਸ਼ਾਂਤੀ ਆਉਂਦੀ ਹੈ, ਨਾਲ ਹੀ ਵਿਅਕਤੀ ਦੀ ਮਾੜੀ ਕਿਸਮਤ ਚੰਗੀ ਕਿਸਮਤ 'ਚ ਤਬਦੀਲ ਹੋ ਜਾਂਦੀ ਹੈ।
— ਘਰ ਦੀ ਦੁਕਾਨ ਦੀ ਉੱਤਰ-ਪੂਰਬ ਦਿਸ਼ਾ 'ਚ ਮਿੱਟੀ ਦੇ ਬਣੇ ਪੰਛੀ ਰੱਖਣ ਨਾਲ ਕਿਸੇ ਤਰ੍ਹਾਂ ਦੀ ਨਕਾਰਾਤਮਕ ਊਰਜਾ ਦਾ ਅਸਰ ਨਹੀਂ ਪੈਂਦਾ। ਨਾਲ ਹੀ ਤੁਹਾਡਾ ਮਾੜਾ ਸਮਾਂ ਚੰਗੇ ਸਮੇਂ 'ਚ ਬਦਲ ਜਾਂਦਾ ਹੈ।
— ਘਰ ਦੇ ਮੰਦਰ 'ਚ ਭਗਵਾਨ ਦੀ ਮਿੱਟੀ ਦੀ ਬਣੀ ਹੋਈ ਮੂਰਤੀ ਹੋਣੀ ਚਾਹੀਦੀ ਹੈ। ਅਜਿਹਾ ਹੋਣ 'ਤੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਘਰ-ਪਰਿਵਾਰ 'ਚ ਧਨ ਦੀ ਕੋਈ ਵੀ ਕਮੀ ਨਹੀਂ ਹੁੰਦੀ।
— ਘਰ ਦੀ ਰਸੋਈ 'ਚ ਹਮੇਸ਼ਾ ਇਕ ਮਿੱਟੀ ਦਾ ਘੜਾ ਜ਼ਰੂਰ ਹੋਣਾ ਚਾਹੀਦਾ ਹੈ। ਮਿੱਟੀ ਦੇ ਘੜੇ ਦਾ ਪਾਣੀ ਪੀਣ ਨਾਲ ਸਰੀਰ ਤਾਂ ਸਿਹਤਮੰਦ ਰਹਿੰਦਾ ਹੈ ਨਾਲ ਹੀ ਉੱਥੇ ਸਾਕਾਰਾਤਮਕ ਊਰਜਾ ਦਾ ਪ੍ਰਭਾਵ ਰਹਿੰਦਾ ਹੈ।
— ਰੋਜ਼ ਘਰ ਅਤੇ ਦੁਕਾਨ 'ਚ ਮਿੱਟੀ ਦੇ ਦੀਵੇ ਜਗਾ ਕੇ ਰੌਸ਼ਨੀ ਜ਼ਰੂਰ ਕਰਨੀ ਚਾਹੀਦੀ ਹੈ। ਜੇਕਰ ਤੁਹਾਡੇ ਵਿਆਹੁਤਾ ਜੀਵਨ 'ਚ ਪ੍ਰੇਸ਼ਾਨੀਆਂ ਚੱਲ ਰਹੀਆਂ ਹਨ ਤਾਂ ਰੋਜ਼ਾਨਾ ਤੁਲਸੀ ਦੇ ਪੌਦੇ ਅੱਗੇ ਮਿੱਟੀ ਦਾ ਦੀਵਾ ਜਗਾਉਣ ਚਾਹੀਦਾ ਹੈ।
— ਮਿੱਟੀ ਦੇ ਬਣੇ ਭਾਂਡਿਆਂ 'ਚ ਚਾਹ ਜਾਂ ਲੱਸੀ ਪੀਣ ਨਾਲ ਮੰਗਲ ਗ੍ਰਹਿ ਦਾ ਨਕਾਰਾਤਮਕ ਪ੍ਰਭਾਵ ਘੱਟ ਹੁੰਦਾ ਹੈ ਅਤੇ ਜ਼ਰੂਰੀ ਕੰਮਾਂ 'ਚ ਆ ਰਹੀਆਂ ਰੁਕਾਵਟਾਂ ਖਤਮ ਹੁੰਦੀਆਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

Content Editor manju bala