ਮਾਂ ਲਕਸ਼ਮੀ ਦੀ ਪੂਜਾ ਨਾਲ ਨਹੀਂ ਰਹੇਗੀ ਪੈਸਿਆਂ ਦੀ ਕਮੀ, ਬਣਨਗੇ ਸਾਰੇ ਕੰਮ

1/31/2020 12:55:38 PM

ਜਲੰਧਰ(ਬਿਊਰੋ)— ਹਿੰਦੂ ਧਰਮ ਵਿਚ ਮਾਤਾ ਲਕਸ਼ਮੀ ਨੂੰ ਧਨ ਦੀ ਦੇਵੀ ਦੇ ਰੂਪ ਵਿਚ ਪੂਜਿਆ ਜਾਂਦਾ ਹੈ। ਮਾਂ ਲਕਸ਼ਮੀ ਆਪਣੇ ਭਗਤਾਂ ਤੋਂ ਬਹੁਤ ਜਲਦੀ ਖੁਸ਼ ਹੋ ਜਾਂਦੀ ਹੈ। ਜ਼ਿੰਦਗੀ 'ਚ ਕਦੇ ਪੈਸੇ ਨੂੰ ਲੈ ਕੇ ਜੇਕਰ ਕੋਈ ਪ੍ਰੇਸ਼ਾਨੀ ਹੋ ਜਾਂਦੀ ਹੈ ਤਾਂ ਅਸੀਂ ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਲਈ ਕੋਈ ਨਾ ਕੋਈ ਉਪਾਅ ਜ਼ਰੂਰ ਕਰਦੇ ਹਾਂ, ਜਿਸ ਨਾਲ ਸਾਡੀ ਆਰਥਿਕ ਸਥਿਤੀ ਠੀਕ ਹੋ ਸਕੇ। ਮਾਂ ਲਕਸ਼ਮੀ ਭਗਵਾਨ ਵਿਸ਼ਣੂ ਦੀ ਪਤਨੀ ਹੈ। ਇਸ ਲਈ ਜੋਤਿਸ਼ ਮੁਤਾਬਕ ਅਜਿਹਾ ਉਪਾਅ ਕਰਨਾ ਚਾਹੀਦਾ ਹੈ, ਜਿਸ ਨਾਲ ਦੋਵੇਂ ਵੀ ਖੁਸ਼ ਹੋ ਜਾਣ। ਮਾਂ ਲਕਸ਼ਮੀ ਦੀ ਉਪਾਸਨਾ ਹੀ ਤੁਹਾਨੂੰ ਧਨ ਦੀ ਪ੍ਰਾਪਤੀ ਕਰਵਾ ਸਕਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਉਪਾਸਨਾ ਦੇ ਜ਼ਰੀਏ ਮਾਂ ਲਕਸ਼ਮੀ ਨੂੰ ਖੁਸ਼ ਕਰੋ। ਕਈ ਵਾਰ ਲੋਕ ਮਿਹਨਤ ਕਰਨ ਦੇ ਬਾਅਦ ਵੀ ਮਾਤਾ ਲਕਸ਼ਮੀ ਦੀ ਕਿਰਪਾ ਨਹੀਂ ਪ੍ਰਾਪਤ ਕਰ ਪਾਉਂਦੇ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ 'ਤੇ ਮਾਤਾ ਲਕਸ਼ਮੀ ਦੀ ਅਪਾਰ ਕਿਰਪਾ ਹੋਵੇ ਤਾਂ ਤੁਸੀਂ ਵੀ ਹੇਠਾਂ ਦੱਸੇ ਗਏ ਉਪਾਅ ਜ਼ਰੂਰ ਕਰੋ, ਜਿਸ ਨਾਲ ਮਾਤਾ ਲਕਸ਼ਮੀ ਤੁਹਾਡੇ ਤੋਂ ਖੁਸ਼ ਹੋ ਜਾਵੇਗੀ।

ਉਪਾਅ  :-
ਸ਼ੁੱਕਰਵਾਰ ਦੇ ਦਿਨ ਬ੍ਰਹਮਾ ਮਹੂਰਤ ਵਿਚ ਉੱਠ ਕੇ ਇਸ਼ਨਾਨ ਕਰੋ। ਇਸ ਤੋਂ ਬਾਅਦ ਮਾਂ ਲਕਸ਼ਮੀ ਅਤੇ ਭਗਵਾਨ ਵਿਸ਼ਣੂ ਜੀ ਦੀ ਪੂਜਾ ਕਰੋ। ਸ਼ੁੱਧ ਘਿਓ ਦਾ ਦੀਵਾ ਜਗਾ ਕੇ ਸ਼੍ਰੀ ਸੂਕਤ ਦਾ ਪਾਠ ਕਰਨਾ ਚਾਹੀਦਾ ਹੈ।
— ਸ਼ਾਮ ਦੇ ਸਮੇਂ ਪਿੱਪਲ ਦੇ ਦਰੱਖਤ 'ਤੇ ਸਰ੍ਹੋਂ ਦੇ ਤੇਲ ਵਿਚ 3 ਬੱਤੀਆਂ ਵਾਲਾ ਦੀਵਾ ਜਗਾਓ। ਇਸ ਦੇ ਨਾਲ ਹੀ 5 ਮੇਵੇ ਦੀ ਮਠਿਆਈ ਚੜ੍ਹਾਓ ਅਤੇ ਬਾਅਦ ਵਿਚ ਇਸ ਪ੍ਰਸਾਦ ਨੂੰ ਗਰੀਬਾਂ 'ਚ ਵੰਡ ਦਿਓ।
— ਮਾਤਾ ਲਕਸ਼ਮੀ ਦੀ ਪੂਜਾਂ ਕਰਨ ਤੋਂ ਬਾਅਦ ਸ਼ੰਖ ਵਿਚ ਪਾਣੀ ਭਰ ਕੇ ਭਗਵਾਨ ਵਿਸ਼ਣੂ ਦੀ ਪੂਜਾ ਕਰਨ ਨਾਲ ਮਾਂ ਜਲਦੀ ਖੁਸ਼ ਹੁੰਦੀ ਹੈ।
— ਇਸ ਦਿਨ ਗਰੀਬਾਂ ਨੂੰ ਆਪਣੀ ਸਮਰੱਥਾ ਅਨੁਸਾਰ ਦਾਨ ਦੇਣਾ ਚਾਹੀਦਾ ਹੈ। ਜੇਕਰ ਸੰਭਵ ਹੋਵੇ ਤਾਂ ਸਫੈਦ ਰੰਗ ਦੇ ਕੱਪੜੇ ਜਾਂ ਸਫੈਦ ਰੰਗ ਦੀ ਕੋਈ ਚੀਜ਼ ਜਿਵੇਂ ਦੁੱਧ, ਚੀਨੀ, ਚੌਲ ਆਦਿ ਦਾ ਦਾਨ ਕਰਨਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ।
— ਲਕਸ਼ਮੀ ਸ਼੍ਰੀ ਯੰਤਰ ਦਾ ਅਭਿਸ਼ੇਕ ਗਾਂ ਦੇ ਦੁੱਧ ਨਾਲ ਕਰੋ। ਇਸ ਤੋਂ ਬਾਅਦ ਉਸ ਪਾਣੀ ਨੂੰ ਪੂਰੇ ਘਰ ਵਿਚ ਛਿੜਕ ਦਿਓ। ਇਸ ਨਾਲ ਧਨ ਲਾਭ ਦੀ ਪ੍ਰਾਪਤੀ ਹੋਵੇਗੀ।

ਭਗਵਾਨ ਵਿਸ਼ਣੂ ਦਾ ਕਰੋ ਅਭਿਸ਼ੇਕ
ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਲਈ ਸ਼ੁੱਕਰਵਾਰ ਦੇ ਦਿਨ ਸ਼ੰਖ 'ਚ ਪਾਣੀ ਭਰ ਕੇ ਭਗਵਾਨ ਵਿਸ਼ਣੂ ਦਾ ਅਭਿਸ਼ੇਕ ਕਰੋ। ਇਸ ਉਪਾਅ ਨਾਲ ਮਾਂ ਲਕਸ਼ਮੀ ਜਲਦੀ ਖੁਸ਼ ਹੋ ਜਾਂਦੀ ਹੈ। ਲਗਾਤਾਰ 3 ਸ਼ੁੱਕਰਵਾਰ ਇਹ ਉਪਾਅ ਕਰਨ ਨਾਲ ਮਾਂ ਲਕਸ਼ਮੀ ਕਿਰਪਾ ਜ਼ਰੂਰ ਕਰਦੀ ਹੈ।

ਖੀਰ ਦਾ ਲਗਵਾਓ ਭੋਗ
ਅਜਿਹੀ ਮਾਨਤਾ ਹੈ ਕਿ ਮਾਂ ਲਕਸ਼ਮੀ ਸ਼ੁੱਕਰਵਾਰ ਦੇ ਦਿਨ ਭੋਗ ਲਗਵਾਉਣ ਨਾਲ ਖੁਸ਼ ਹੁੰਦੀ ਹੈ। ਚੌਲ ਅਤੇ ਦੁੱਧ ਨਾਲ ਬਣੀ ਖੀਰ ਦਾ ਮਾਤਾ ਲਕਸ਼ਮੀ ਨੂੰ ਸ਼ਾਮ ਦੇ ਸਮੇਂ ਭੋਗ ਲਗਵਾਓ। ਇਸ ਦਿਨ ਤੁਸੀਂ ਪਿੱਤਲ ਦਾ ਦੀਵਾ ਵੀ ਜਗਾ ਸਕਦੇ ਹੋ। ਜਦੋਂ ਰਾਤ 'ਚ ਤੁਹਾਡੇ ਖਾਣੇ ਦਾ ਸਮਾਂ ਹੋਵੇ ਤਾਂ ਉਸ ਦੌਰਾਨ ਖੀਰ ਨੂੰ ਆਪਣੇ ਪਰਿਵਾਰ ਵਾਲਿਆਂ ਨਾਲ ਖਾਓ।


ਇਸ ਮੰਤਰ ਦਾ ਕਰੋ ਜਾਪ
''ਓਮ ਸ਼੍ਰੀ ਸ਼ਰੀਏ ਨਮ:'' ਮੰਤਰ ਦਾ 108 ਵਾਰ ਜਾਪ ਕਰੋ। ਇਸ ਮੰਤਰ ਦਾ ਜਾਪ ਕਰਨ ਨਾਲ ਘਰ 'ਚ ਆ ਰਹੀ ਆਰਥਿਕ ਤੰਗੀ ਜਲਦੀ ਦੂਰ ਹੋਵੇਗੀ ਅਤੇ ਜ਼ਿੰਦਗੀ 'ਚ ਖੁਸ਼ਹਾਲੀ ਆਵੇਗੀ।


sunita

Edited By sunita