ਬੁੱਧਵਾਰ ਕਰੋ ਇਹ ਕੰਮ, ਹੋਵੇਗਾ ਲਾਭ

5/20/2020 11:51:05 AM

ਜਲੰਧਰ(ਬਿਊਰੋ)— ਹਰ ਇਕ ਵਿਅਕਤੀ ਆਪਣੀ ਜ਼ਿੰਦਗੀ ਵਿਚ ਸਫਲਤਾ ਪਾਉਣ ਦੀ ਇੱਛਾ ਰੱਖਦਾ ਹੈ ਪਰ ਕੁਝ ਲੋਕਾਂ ਨਾਲ ਅਕਸਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਕਈ ਵਾਰ ਉਨ੍ਹਾਂ ਦੇ ਕਈ ਪੁਰਾਣੇ ਕੰਮ ਵੀ ਪੂਰੇ ਨਹੀਂ ਹੋ ਪਾਉਂਦੇ। ਇਸ ਦੇ ਨਾਲ ਹੀ ਉਨ੍ਹਾਂ ਦੁਆਰਾ ਕੀਤੇ ਗਏ ਨਵੇਂ ਕੰਮਾਂ ਵਿਚ ਵੀ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਣ ਲੱਗਦੀਆਂ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹਾ ਕੁਝ ਹੁੰਦਾ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਇਸ ਵੱਡੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਬੁੱਧਵਾਰ ਦੇ ਦਿਨ ਅਸੀਂ ਤੁਹਾਨੂੰ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅੱਜ ਦੇ ਦਿਨ ਕਰਨ ਨਾਲ ਤੁਹਾਡੇ ਸਾਰੇ ਰੁੱਕੇ ਹੋਏ ਕੰਮ ਆਪਣੇ ਆਪ ਬਣ ਜਾਣਗੇ। ਤਾਂ ਆਓ ਜਾਣਦੇ ਹਾਂ ਕੁਝ ਖਾਸ ਉਪਾਅ—
— ਜੋਤਿਸ਼ ਅਨੁਸਾਰ ਇਸ ਪ੍ਰਯੋਗ 'ਚ ਇੰਨੀ ਸ਼ਕਤੀ ਹੈ ਕਿ ਇਸ ਨਾਲ ਤੁਹਾਡੇ ਨਵੇਂ ਹੀ ਨਹੀਂ ਸਗੋਂ ਪੁਰਾਣੇ ਤੋਂ ਪੁਰਾਣੇ ਰੁੱਕੇ ਹੋਏ ਕੰਮ, ਵਿਗੜੇ ਹੋਏ ਕੰਮ ਵੀ ਦੇਖਦੇ ਹੀ ਦੇਖਦੇ ਪੂਰੇ ਹੋ ਜਾਣਗੇ।
— ਬੁੱਧਵਾਰ ਦਾ ਦਿਨ ਭਗਵਾਨ ਗਣੇਸ਼ ਦਾ ਹੈ। ਇਸ ਲਈ ਇਸ ਦਿਨ ਇਨ੍ਹਾਂ ਦੀ ਪੂਜਾ ਕਰਨੀ ਬਹੁਤ ਹੀ ਸ਼ੁੱਭ ਹੁੰਦੀ ਹੈ। ਇਸ ਤੋਂ ਉਹ ਖੁਸ਼ ਹੋ ਕੇ ਗਣੇਸ਼ ਜੀ ਆਪਣੇ ਭਗਤਾਂ ਦੇ ਸਾਰੇ ਕਸ਼ਟਾਂ ਨੂੰ ਦੂਰ ਕਰਦੇ ਹਨ ਅਤੇ ਉਨ੍ਹਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਨੂੰ ਪੂਰੀਆਂ ਕਰਦੇ ਹਨ।
—  ਬੁੱਧਵਾਰ ਦੇ ਦਿਨ ਘਰ ਵਿਚ ਹੀ ਮਿੱਟੀ ਦੇ ਗਣੇਸ਼ ਜੀ ਬਣਾ ਕੇ ਤਾਜ਼ੇ ਗੰਨੇ ਦੇ ਜੂਸ ਅਤੇ 108 ਸਫੈਦ ਦੁਰਵਾ ਨਾਲ ਅਭਿਸ਼ੇਕ ਕਰਨ ਨਾਲ ਪੁਰਾਣੇ ਤੋਂ ਪੁਰਾਣੇ ਰੁੱਕੇ ਹੋਏ ਕੰਮ ਕੁਝ ਹੀ ਦਿਨਾਂ ਵਿਚ ਪੂਰੇ ਹੋ ਜਾਣਗੇ।
— ਇਸ ਦਿਨ ਹਾਥੀ ਨੂੰ ਹਰਾ ਚਾਰਾ ਖਿਲਾਉਣ ਨਾਲ ਜ਼ਿੰਦਗੀ ਵਿਚ ਆ ਰਹੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
— 21 ਗੁੜ ਦੀਆਂ ਡੱਲੀਆਂ ਸ਼੍ਰੀ ਗਣੇਸ਼ ਮੰਦਰ ਵਿਚ ਜਾ ਕੇ ਭਗਵਾਨ ਗਣੇਸ਼ ਨੂੰ ਚੜ੍ਹਾਓ। ਇਸ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
— ਜੇਕਰ ਤੁਸੀਂ ਬਹੁਤ ਧਨ ਪਾਉਣਾ ਚਾਹੁੰਦੇ ਹੋ ਤਾਂ ਬੁੱਧਵਾਰ ਗਣੇਸ਼ ਜੀ ਨੂੰ ਸ਼ੁੱਧ ਘਿਉ ਅਤੇ ਗੁੜ ਦਾ ਭੋਗ ਲਗਾਓ। ਇਸ ਨਾਲ ਧਨ ਦੀ ਪ੍ਰਾਪਤੀ ਦੇ ਯੋਗ ਬਣਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

Content Editor manju bala