ਇਹ ਚੀਜ਼ਾਂ ਕਰਨਗੀਆਂ ਤੁਹਾਡੀ ਹਰ ਸਮੱਸਿਆ ਦਾ ਹੱਲ
5/21/2020 3:21:47 PM
ਜਲੰਧਰ(ਬਿਊਰੋ)— ਘਰ ਦੀ ਰਸੋਈ ਤੋਂ ਲੈ ਕੇ ਧਰਮ-ਕਰਮ ਦੇ ਕੰਮਾਂ 'ਚ ਹਲਦੀ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਜੋਤਿਸ਼ ਨਾਲ ਸਬੰਧਿਤ, ਹਰ ਕੰਮ ਵਿਚ ਸ਼ੁੱਭ ਅਤੇ ਮੰਗਲਕਾਰੀ ਹਲਦੀ ਵਧੀਆ ਭੂਮਿਕਾ ਨਿਭਾਉਂਦੀ ਹੈ। ਅਜਿਹਾ ਵੀ ਕਿਹਾ ਜਾ ਸਕਦਾ ਹੈ ਕਿ ਇਸ ਦੇ ਬਿਨਾਂ ਸਾਰੇ ਧਾਰਮਿਕ ਕੰਮ ਅਧੂਰੇ ਹਨ। ਇਹ ਗ੍ਰਹਿਆਂ ਨਾਲ ਜੁੜੀ ਹਰ ਸਮੱਸਿਆ ਨੂੰ ਖਤਮ ਕਰਦੀ ਹੈ। ਹਲਦੀ ਦੇ ਪੀਲੇ ਰੰਗ ਨੂੰ ਦੇਵ ਗੁਰੂ ਬ੍ਰਹਿਸਪਤੀ ਨਾਲ ਜੋੜਿਆ ਜਾਂਦਾ ਹੈ। ਉਂਝ ਤਾਂ ਇਹ ਕਈ ਰੰਗਾਂ ਦੀ ਹੁੰਦੀ ਹੈ, ਉਸ ਦੇ ਆਧਾਰ 'ਤੇ ਗ੍ਰਹਿਆਂ ਨਾਲ ਇਸ ਦਾ ਸੰਬੰਧ ਹੁੰਦਾ ਹੈ। ਜੋਤਿਸ਼ ਵਿਦਵਾਨ ਕਹਿੰਦੇ ਹਨ, ਗੁਰੂ ਗ੍ਰਹਿ ਨੂੰ ਮਜ਼ਬੂਤ ਕਰਨ ਵਿਚ ਹਲਦੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਦੈਵੀ ਗੁਣਾਂ ਨਾਲ ਭਰਪੂਰ ਹੈ। ਜੋ ਭੋਜਨ 'ਚ ਸਵਾਦ ਅਤੇ ਜ਼ਿੰਦਗੀ 'ਚ ਖੁਸ਼ਹਾਲੀ ਲਿਆਉਂਦੀ ਹੈ।
— ਜੋ ਲੋਕ ਪੀਲਾ ਪੁਖਰਾਜ ਖਰੀਦ ਕੇ ਨਹੀਂ ਪਾ ਸਕਦੇ ਉਹ ਵੀਰਵਾਰ ਦੀ ਸਵੇਰ ਗੱਠ ਵਾਲੀ ਪੀਲੀ ਹਲਦੀ ਨੂੰ ਪੀਲੇ ਧਾਗੇ 'ਚ ਬੰਨ੍ਹ ਕੇ ਪਾ ਲਓ। ਇਸ ਨੂੰ ਬਾਂਹ 'ਤੇ ਵੀ ਬੰਨ੍ਹ ਸਕਦੇ ਹੋ।
— ਹਲਦੀ ਦੀ ਮਾਲਾ ਬ੍ਰਹਿਸਪਤੀ ਵਾਰ ਨੂੰ ਧਾਰਨ ਕਰਨ ਨਾਲ ਵਿਦਿਆਰਥੀਆਂ ਦਾ ਮਨ ਪੜ੍ਹਾਈ ਵਿਚ ਲੱਗਦਾ ਹੈ ਅਤੇ ਦੋਸ਼ਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਮਾਨਸਿਕ ਸ਼ਾਂਤੀ ਮਿਲਦੀ ਹੈ।
— ਜੇਕਰ ਕਰਜ਼ ਤੋਂ ਪ੍ਰੇਸ਼ਾਨ ਹੋ ਤਾਂ ਗਣੇਸ਼ ਜੀ ਦੀ ਮੂਰਤੀ ਨੂੰ ਹਲਦੀ ਦੀ ਮਾਲਾ ਚੜ੍ਹਾਓ।
— ਪੀਲੀਏ ਦੇ ਰੋਗੀ ਜੇਕਰ ਹਲਦੀ ਦੀ ਮਾਲਾ ਧਾਰਨ ਕਰਨ ਤਾਂ ਜਲਦ ਆਰਾਮ ਮਿਲਦਾ ਹੈ।
— ਬ੍ਰਹਿਸਪਤੀ ਵਾਰ ਨੂੰ 'ਓਮ ਬਰੰਹ ਬ੍ਰਹਿਸਪਤਾਏ ਨਮ:' ਦਾ ਜਾਪ ਹਲਦੀ ਦੀ ਮਾਲਾ 'ਤੇ ਕਰਨ ਨਾਲ ਜ਼ਿੰਦਗੀ ਦੇ ਦੁੱਖਾਂ ਤੋਂ ਮੁਕਤੀ ਮਿਲਦੀ ਹੈ।