ਭਵਿੱਖਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਚੰਗੀ

3/18/2020 2:11:15 AM

ਮੇਖ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਹਰ ਫੰ੍ਰਟ ’ਤੇ ਆਪ ਨੂੰ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਰਿਲੀਜੀਅਸ ਕੰਮਾਂ ਅਤੇ ਕਥਾ-ਵਾਰਤਾ-ਕੀਰਤਨ ’ਚ ਜੀਅ ਲੱਗੇਗਾ।

ਬ੍ਰਿਖ- ਸਿਤਾਰਾ ਸਿਹਤ ਨੰੂ ਅਪਸੈੱਟ ਅਤੇ ਮਨ ਨੂੰ ਟੈਂਸ, ਉਚਾਟ ਰੱਖਣ ਵਾਲਾ, ਸਫਰ ਵੀ ਨਾ ਕਰਨਾ ਸਹੀ ਰਹੇਗਾ, ਕਿਸੇ ’ਤੇ ਵੀ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ।

ਮਿਥੁਨ- ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਚੰਗੀ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ ਪਰ ਫੈਮਿਲੀ ਫ੍ਰੰਟ ’ਤੇ ਕੁਝ ਤਣਾਤਣੀ, ਖਿਚੋਤਾਣ, ਟੈਨਸ਼ਨ ਬਣੀ ਰਹੇਗੀ।

ਕਰਕ- ਸਿਤਾਰਾ ਨੁਕਸਾਨ ਪ੍ਰੇਸ਼ਾਨੀ ਵਾਲਾ, ਸ਼ਤਰੂ ਆਪ ਨੂੰ ਘੇਰਨ , ਪ੍ਰੇਸ਼ਾਨ ਕਰਨ ਅਤੇ ਉਲਝਾਉਣ ਲਈ ਆਪਣੀਆੰ ਸ਼ਰਾਰਤਾਂ ’ਚ ਲੱਗੇ ਰਹਿਣਗੇ, ਡਿਗਣ ਫਿਸਲਣ ਦਾ ਡਰ।

ਸਿੰਘ- ਸਿਤਾਰਾ ਆਪ ਦੀ ਪੈਠ, ਛਾਪ ਬਣਾਈ ਰੱਖਣ ਵਾਲਾ, ਵਿਰੋਧੀ ਆਪ ਅੱਗੇ ਠਹਿਰ ਨਾ ਸਕਣਗੇ, ਮੋਰੇਲ ਬੂਸਟਿੰਗ ਰਹੇਗੀ, ਇਰਾਦਿਆਂ ’ਚ ਮਜ਼ਬੂਤੀ ਇੱਜ਼ਤਮਾਣ ਦੀ ਪ੍ਰਾਪਤੀ।

ਕੰਨਿਆ- ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਵੱਡੇ ਲੋਕਾਂ ’ਚ ਆਪ ਦੀ ਲਿਹਾਜ਼ਦਾਰੀ ਬਣੀ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਤੁਲਾ- ਮਿੱਤਰਾਂ-ਸੱਜਣ ਸਾਥੀਅਾਂ, ਕਾਰੋਬਾਰੀ ਪਾਰਟਨਰਜ਼ ਦਾ ਰੁਖ ਆਪ ਦੇ ਪ੍ਰਤੀ ਸੁਪਰੋਟਿਵ ਅਤੇ ਕੋ-ਅਾਪਰੇਟਿਵ ਰਹੇਗਾ, ਆਪ ਉਨ੍ਹਾਂ ਨੂੰ ਆਪਣੀ ਮਰਜ਼ੀ ਮੁਤਾਬਕ ਯੂਜ਼ ਕਰ ਸਕੋਗੇ।

ਬ੍ਰਿਸ਼ਚਕ- ਸਿਤਾਰਾ ਆਮਦਨ ਲਈ ਚੰਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਟੂਰਿੰਗ ਫਰੂਟ ਫੁਲ ਰਹੇਗੀ, ਕਿਸੇ ਪੈਂਡਿੰਗ ਪਏ ਕਾਰੋਬਾਰੀ ਕੰਮ ’ਚ ਕੁਝ ਪੇਸ਼ਕਦਮੀ ਹੋਵੇਗੀ।

ਧਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਐਕਸਪੋਜ਼ਰ ਤੋਂ ਬਚਾਅ ਰੱਖੋ।

ਮਕਰ- ਸਿਤਾਰਾ ਕੰਮਕਾਜੀ ਕੰਮਾਂ ’ਚ ਨੁਕਸਾਨ ਦੇਣ ਅਤੇ ਉਲਝਣਾਂ -ਝਮੇਲਿਆਂ ਨੂੰ ਜਗਾਈ ਰੱਖਣ ਵਾਲਾ, ਕਿਸੇ ਦੀ ਜ਼ਿੰਮੇਵਾਰੀ ’ਚ ਵੀ ਫਸਣ ਤੋਂ ਬਚਣਾ ਚਾਹੀਦਾ ਹੈ।।

ਕੁੰਭ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ ਅਤੇ ਹਰ ਫ੍ਰੰਟ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਸ਼ਤਰੂ ਕਮਜ਼ੋਰ ਤੇਜਹੀਣ, ਪ੍ਰਭਾਵਹੀਣ ਰਹਿਣਗੇ।

ਮੀਨ- ਸਿਤਾਰਾ ਰਾਜ ਦਰਬਾਰ ਦੇ ਕੰਮਾਂ ’ਚ ਸਫਲਤਾ ਦੇਣ ਵਾਲਾ, ਅਫਸਰਾਂ ਦੇ ਰੁਖ ਨੂੰ ਨਰਮ ਰੱਖਣ, ਦੁਸ਼ਮਣਾਂ ਨੂੰ ਉਤਸ਼ਾਹਹੀਣ ਰੱਖਣ ਵਾਲਾ ਹੈ, ਮਨੋਬਲ ਦਬਦਬਾ ਵੀ ਬਣਿਆ ਰਹੇਗਾ।

18 ਮਾਰਚ 2020, ਬੁੱਧਵਾਰ ਚੇਤ ਵਦੀ ਤਿਥੀ ਦਸ਼ਮੀ (18-19 ਮੱਧ ਰਾਤ 4.27 ਤਕ) ਅਤੇ ਮਗਰੋਂ ਤਿਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੀਨ ’ਚ

ਚੰਦਰਮਾ ਧਨ ’ਚ

ਮੰਗਲ ਧਨ ’ਚ

ਬੁੱੱਧ ਕੁੰਭ ’ਚ

ਗੁਰੂ ਧਨ ’ਚ

ਸ਼ੁੱਕਰ ਮੇਖ ’ਚ        ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਚੇਤ ਪ੍ਰਵਿਸ਼ਟੇ : 5, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 28 (ਫੱਗਣ), ਹਿਜਰੀ ਸਾਲ : 1441, ਮਹੀਨਾ : ਰਜ਼ਬ, ਤਰੀਕ : 22, ਸੂਰਜ ਉਦੈ : ਸਵੇਰੇ 6.38 ਵਜੇ, ਸੂਰਜ ਅਸਤ : ਸ਼ਾਮ 6.34 ਵਜੇ (ਜਲੰਧਰ ਟਾਈਮ), ਨਕਸ਼ੱਤਰ :ਪੁਰਵਾ ਖਾੜਾ (ਦੁਪਹਿਰ 1.01 ਤਕ) ਅਤੇ ਮਗਰੋਂ ਨਕਸ਼ੱਤਰ ਉਤਰਾ ਖਾੜਾ ਯੋਗ : ਵਰਿਯਾਨ (ਪੂਰਵ ਦੁਪਹਿਰ 11.47 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਧਨ ਰਾਸ਼ੀ ’ਤੇ (ਸ਼ਾਮ 7.25 ਤੱਕ) ਅਤੇ ਮਗਰੋਂ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ ਬਾਅਦ ਦੁਪਹਿਰ 3.55 ਤੋਂ ਲੈ ਕੇ 18-19 ਮੱਧ ਰਾਤ 4.27 ਤਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ ਦੁਪਹਿਰ 12 ਤੋਂ ਡੇਢ ਵਜੇ ਤਕ

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Edited By Bharat Thapa