ਭਵਿੱਖਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਚੰਗੀ

3/2/2020 2:12:17 AM

ਮੇਖ- ਵਾਟਰ, ਡ੍ਰਿੰਕਸ, ਕੈਮੀਕਲਸ, ਪੇਂਟਸ, ਪੈਟਰੋਲੀਅਮ, ਲੂਬਰੀਕੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਕਾਰੋਬਾਰੀ ਟੂਰਿੰਗ ਫਰੂਟਫੂੱਲ।

ਬ੍ਰਿਖ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਮੂਡ ’ਚ ਖੁਸ਼ਦਿਲੀ, ਚੰਚਲਤਾ, ਰੰਗੀਨੀ, ਸਵਛੰਦਤਾ ਬਣੀ ਰਹੇਗੀ, ਸਟ੍ਰਾਂਗ ਮੋਰੇਲ ਆਪ ਨੂੰ ਬਹੁਤ ਐਕਟਿਵ ਰੱਖੇਗਾ।

ਮਿਥੁਨ- ਖਰਚਿਆਂ ਦਾ ਪ੍ਰੈੱਸ਼ਰ ਅਰਥ ਦਸ਼ਾ ਤੰਗ ਰੱਖੇਗਾ, ਧਨ ਹਾਨੀ ਦਾ ਵੀ ਡਰ ਰਹੇਗਾ, ਵੀਕ ਸਿਤਾਰੇ ਕਰ ਕੇ ਆਪ ਨੂੰ ਹਰ ਕਦਮ ਫੂਕ-ਫੂਕ ਕੇ ਚੁੱਕਣਾ ਚਾਹੀਦਾ ਹੈ।

ਕਰਕ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮ ਸੰਵਾਰਨ, ਕਾਰੋਬਾਰੀ ਟੂਰਿੰਗ ਦਾ ਬਿਹਤਰ ਨਤੀਜਾ ਦੇਣ ਵਾਲਾ, ਯਤਨ ਕਰਨ ’ਤੇ ਕਿਸੇ ਕੰਮਕਾਜੀ ਕੰਮ ’ਚੋਂ ਕੋਈ ਬਾਧਾ ਮੁਸ਼ਕਿਲ ਹਟੇਗੀ।

ਸਿੰਘ- ਸਟ੍ਰਾਂਗ ਸਿਤਾਰਾ ਕਿਸੇ ਸਰਕਾਰੀ ਕੰਮ ’ਚ ਆਪ ਦੀ ਪੈਠ ਬਣਾਉਣ ਵਾਲਾ, ਵੱਡੇ ਲੋਕ ਆਪ ਦੀ ਗੱਲ ਧਿਆਨ-ਹਮਦਰਦੀ ਅਤੇ ਧੀਰਜ ਨਾਲ ਸੁਣਨਗੇ, ਸ਼ਤਰੂ ਕਮਜ਼ੋਰ।

ਕੰਨਿਆ- ਰਿਲੀਜੀਅਸ ਲਿਟਰੇਚਰ ਸਟੱਡੀ ਕਰਨ, ਕਥਾਵਾਰਤਾ-ਕੀਰਤਨ, ਸਤਿਸੰਗ ਸੁਣਨ ’ਚ ਜੀਅ ਲੱਗੇਗਾ, ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਿਹਤਰ ਬਣਨਗੇ, ਮਾਣ-ਸਨਮਾਨ ਦੀ ਪ੍ਰਾਪਤੀ।

ਤੁਲਾ- ਸਿਹਤ ਦੇ ਵਿਗੜਣ, ਨੁਕਸਾਨ ਹੋਣ,ਪੇਮੈਂਟ ਫਸਣ ਦਾ ਡਰ ਰਹੇਗਾ, ਵੈਸੇ ਬੇਤੁਕੇ ਖਾਣ-ਪੀਣ ਤੋਂ ਵੀ ਬਚਣਾ ਚਾਹੀਦਾ ਹੈ, ਸਫਰ ਪਰੇਸ਼ਾਨੀ, ਝਮੇਲਿਆਂ ਅਤੇ ਟੈਨਸ਼ਨ ਵਾਲਾ ਹੋਵੇਗਾ।

ਬ੍ਰਿਸ਼ਚਕ- ਪਤੀ-ਪਤਨੀ ਰਿਲੇਸ਼ਨਸ਼ਿਪ ’ਚ ਮਿਠਾਸ-ਸਦਭਾਵ, ਤਾਲਮੇਲ ਰਹੇਗਾ, ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮਨ ਸਫਰ ਲਈ ਰਾਜ਼ੀ ਰਹੇਗਾ, ਮੂਡ ’ਚ ਖੁਸ਼ਦਿਲੀ ਰਹੇਗੀ।

ਧਨ- ਕਿਸੇ ਸਟ੍ਰਾਂਗ ਵਿਰੋਧੀ ਨਾਲ ਟਕਰਾਅ ਦੇ ਵਧੇ ਹੋਏ ਖਤਰੇ ਕਰ ਕੇ ਮਨ ਡਰਿਆ-ਡਰਿਆ ਅਤੇ ਡਿਸਟਰਬ ਜਿਹਾ ਰਹੇਗਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

ਮਕਰ- ਸੰਤਾਨ ਦੇ ਸਹਿਯੋਗੀ ਅਤੇ ਸੁਪੋਰਟਿਵ ਰੁਖ ਕਰ ਕੇ ਆਪ ਨੂੰ ਆਪਣੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ’ਚ ਮਦਦ ਮਿਲੇਗੀ, ਯਤਨ ਕਰਨ ’ਤੇ ਕੋਈ ਪ੍ਰੋਗਰਾਮ ਬਿਹਤਰ ਬਣੇਗਾ।

ਕੁੰਭ- ਕਿਸੇ ਪ੍ਰਾਪਰਟੀ ਦੇ ਕੰਮ ਲਈ ਜੇ ਆਪ ਭੱਜਦੌੜ ਕਰੋਗੇ ਤਾਂ ਉਸਦਾ ਬਿਹਤਰ ਰਿਜ਼ਲਟ ਿਮਲੇਗਾ, ਵਿਰੋਧੀ ਵੀ ਨਿਸਤੇਜ, ਪ੍ਰਭਾਵਹੀਣ ਰਹਿਣਗੇ, ਤੇਜਜ ਪ੍ਰਭਾਵ ਬਣਿਆ ਰਹੇਗਾ।

ਮੀਨ- ਕਿਸੇ ਸੱਜਣ ਮਿੱਤਰ ਜਾਂ ਕਿਸੇ ਵੱਡੇ ਆਦਮੀ ਦਾ ਸਹਿਯੋਗ ਲੈਣ ਲਈ ਜੇ ਕਰ ਆਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ ਅਤੇ ਉਸ ਦਾ ਰੁਖ ਸੁਪੋਰਟਿਵ ਰਹੇਗਾ।

2 ਮਾਰਚ 2020, ਸੋਮਵਾਰ ਫੱਗਣ ਸੁਦੀ ਤਿਥੀ ਸਪਤਮੀ (ਦੁਪਹਿਰ 12.53 ਤੱਕ ਅਤੇ ਮਗਰੋਂ ਤਿੱਥੀ ਅਸ਼ਟਮੀ)

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਕੁੰਭ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਧਨ ’ਚ

ਬੁੱੱਧ ਕੁੰਭ ’ਚ

ਗੁਰੂ ਧਨ ’ਚ

ਸ਼ੁੱਕਰ ਮੇਖ ’ਚ

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਫੱਗਣ ਪ੍ਰਵਿਸ਼ਟੇ : 19, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 12 (ਫੱਗਣ), ਹਿਜਰੀ ਸਾਲ : 1441, ਮਹੀਨਾ : ਰਜ਼ਬ, ਤਰੀਕ : 6, ਸੂਰਜ ਉਦੈ : ਸਵੇਰੇ 6.57 ਵਜੇ, ਸੂਰਜ ਅਸਤ : ਸ਼ਾਮ 6.23 ਵਜੇ (ਜਲੰਧਰ ਟਾਈਮ), ਨਕਸ਼ੱਤਰ : ਕ੍ਰਿਤਿਕਾ (ਸਵੇਰੇ 8.55 ਤੱਕ) ਮਗਰੋਂ ਨਕਸ਼ੱਤਰ ਰੋਹਿਣੀ, ਯੋਗ : ਵੈਧ੍ਰਿਤੀ (ਦੁਪਹਿਰ 12.44 ਤੱਕ) ਅਤੇ ਮਗਰੋਂ ਯੋਗ ਿਵਸ਼ਕੁੰਭ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ-ਰਾਤ), ਭਦਰਾ ਰਹੇਗੀ (ਦੁਪਹਿਰ 12.53 ਤੋਂ ਲੈ ਕੇ 2-3 ਮੱਧ ਰਾਤ 1.23 ਤੱਕ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤਕ। ਪੁਰਬ, ਦਿਵਸ ਅਤੇ ਿਤਉਹਾਰ : ਸਰੋਜਿਨੀ ਨਾਇਡੂ ਪੁੰਨ ਤਿੱਥੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Edited By Bharat Thapa