ਭਵਿੱਖਫਲ: ਸਿਤਾਰਾ ਵਪਾਰ ਤੇ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਵਾਲਾ
2/28/2020 2:08:20 AM
ਮੇਖ- ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਸਥਿਤੀ ਬਿਹਤਰ, ਯਤਨਾਂ-ਪ੍ਰੋਗਰਾਮਾਂ ’ਚ ਕਦਮ ਬੜ੍ਹਤ ਵੱਲ ਪਰ ਠੰਡੀਅਾਂ ਅਤੇ ਬਾਏ ਵਾਲੀਆਂ ਵਸਤਾਂ ਦੀ ਵਰਤੋਂ ਘੱਟ ਕਰੋ।
ਬ੍ਰਿਖ- ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਸਥਿਤੀ ਬਿਹਤਰ, ਯਤਨਾਂ-ਪ੍ਰੋਗਰਾਮਾਂ ’ਚ ਕਦਮ ਬੜ੍ਹਤ ਵੱਲ ਪਰ ਠੰਡੀਅਾਂ ਅਤੇ ਬਾਏ ਵਾਲੀਆਂ ਵਸਤਾਂ ਦੀ ਵਰਤੋਂ ਘੱਟ ਕਰੋ।
ਮਿਥੁਨ- ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਕਿਸੇ ਕਾਰੋਬਾਰੀ ਕੰਮ ’ਚੋਂ ਕੋਈ ਕੰਪਲੀਕੇਸ਼ਨ ਹਟ ਸਕਦੀ ਹੈ, ਕਾਰੋਬਾਰੀ ਕੰਮਾਂ ਨੂੰ ਨਿਪਟਾਉਣ ਲਈ ਸਮਾਂ ਚੰਗਾ।
ਕਰਕ- ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰਾਂ ਦੇ ਸਾਫਟ ਰੁਖ ਕਰ ਕੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਬਾਧਾ ਮੁਸ਼ਕਲ ਹਟੇਗੀ ਪਰ ਡਿੱਗਣ-ਫਿਸਲਣ ਦਾ ਡਰ ਰਹੇਗਾ।
ਸਿੰਘ- ਸਰੀਰ ’ਚ ਸੁਸਤੀ, ਆਲਸ, ਢਿੱਲਾਪਨ ਹਟੇਗਾ ਅਤੇ ਜਨਰਲ ਹਾਲਾਤ ਹੌਲੀ-ਹੌਲੀ ਬਿਹਤਰੀ ਵੱਲ ਚੱਲਣਗੇ, ਕੰਮਕਾਜੀ ਕੰਮਾਂ ’ਚ ਆਪ ਦੀ ਸਰਗਰਮੀ ਵਧੇਗੀ।
ਕੰਨਿਆ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਕੋਈ ਵੀ ਐਗਰੀਮੈਂਟ ਜਾਂ ਡੀਲ ਸੁਚੇਤ ਰਹਿ ਕੇ ਕਰਨੀ ਚਾਹੀਦੀ ਹੈ।
ਤੁਲਾ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ, ਪ੍ਰੋਗਰਾਮਾਂ ’ਚ ਕਦਮ ਬੜ੍ਹਤ ਵੱਲ, ਹਰ ਕੰਮ ਬਾਰੇ ਦੋਨੋਂ ਪਤੀ-ਪਤਨੀ ਦੀ ਇਕੋ ਜਿਹੀ ਸੋਚ ਅਪਰੋਚ ਰਹੇਗੀ।
ਬ੍ਰਿਸ਼ਚਕ- ਵੀਕ ਦਿਸਣ ਵਾਲੇ ਸ਼ਤਰੂ ਨੂੰ ਵੀ ਨਾ ਤਾਂ ਕਮਜ਼ੋਰ ਸਮਝੋ ਅਤੇ ਨਾ ਹੀ ਉਸ ਦੀ ਨੈਗੇਟਿਵ ਫੋਰਸ ਦਾ ਘੱਟ ਅੰਦਾਜ਼ਾ ਲਗਾਓ, ਸਫਰ ਵੀ ਪਲਾਨ ਨਾ ਕਰੋ।
ਧਨ- ਜਨਰਲ ਤੌਰ ’ਤੇ ਸਟਰਾਂਗ ਸਿਤਾਰਾ ਹਰ ਫਰੰਟ ’ਤੇ ਆਪ ਨੂੰ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਉਦੇਸ਼ ਪ੍ਰੋਗਰਾਮ, ਮਨੋਰਥ ਹੱਲ ਹੋਣਗੇ, ਮੋਰੇਲ ਬੂਸਟਿੰਗ ਬਣੀ ਰਹੇਗੀ।
ਮਕਰ- ਕੋਰਟ ਕਚਹਿਰੀ ਦੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਪਾਜ਼ੇਟਿਵ ਨਤੀਜਾ ਿਮਲਣ ਦੀ ਆਸ, ਅਫਸਰ ਆਪ ਦਾ ਿਲਹਾਜ਼ ਕਰਨਗੇ ਅਤੇ ਸਪੋਰਟਿਵ ਰਹਿਣਗੇ।
ਕੁੰਭ- ਵੱਡੇ ਲੋਕਾਂ ਨਾਲ ਮੇਲ-ਜੋਲ ਅਤੇ ਉਨ੍ਹਾਂ ਦੀ ਮਦਦ ਅਤੇ ਸਹਿਯੋਗ ਨਾਲ ਆਪ ਦੀ ਕੋਈ ਪ੍ਰਾਬਲਮ ਸੁਲਝੇਗੀ, ਸ਼ਤਰੂ ਕਮਜ਼ੋਰ ਤੇਜਹੀਣ ਰਹਿਣਗੇ।
ਮੀਨ- ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਕਿਸੇ ਕੰਮਕਾਜੀ ਪਲਾਨਿੰਗ ’ਚ ਥੋੜ੍ਹੀ ਬਹੁਤ ਪੇਸ਼ਕਦਮੀ ਹੋਵੇਗੀ, ਸ਼ਤਰੂ ਵੀ ਕਮਜ਼ੋਰ ਰਹਿਣਗੇ।
28 ਫਰਵਰੀ 2020, ਸ਼ੱੁਕਰਵਾਰ ਫੱਗਣ ਸੁਦੀ ਤਿਥੀ ਪੰਚਮੀ (ਪੂਰਾ ਦਿਨ-ਰਾਤ)
ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ
ਸੂਰਜ ਕੁੰਭ ’ਚ
ਚੰਦਰਮਾ ਮੇਖ ’ਚ
ਮੰਗਲ ਧਨ ’ਚ
ਬੁੱੱਧ ਕੁੰਭ ’ਚ
ਗੁਰੂ ਧਨ ’ਚ
ਸ਼ੁੱਕਰ ਮੀਨ ’ਚ
ਸ਼ਨੀ ਮਕਰ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਫੱਗਣ ਪ੍ਰਵਿਸ਼ਟੇ : 16, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 9 (ਫੱਗਣ), ਹਿਜਰੀ ਸਾਲ : 1441, ਮਹੀਨਾ : ਰਜ਼ਬ, ਤਰੀਕ : 3, ਸੂਰਜ ਉਦੈ : ਸਵੇਰੇ 7.01 ਵਜੇ, ਸੂਰਜ ਅਸਤ : ਸ਼ਾਮ 6.20 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਵਨੀ (28, 29 ਫਰਵਰੀ ਮੱਧ ਰਾਤ 4.03 ਤੱਕ) ਅਤੇ ਮਗਰੋਂ ਨਕਸ਼ੱਤਰ ਭਰਵੀ, ਯੋਗ : ਸ਼ੁਕਲ (ਪੂਰਵ ਦੁਪਹਿਰ 11.19 ਤਕ) ਅਤੇ ਮਗਰੋਂ ਯੋਗ ਬ੍ਰਹਮ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ-ਰਾਤ), 28 ਫਰਵਰੀ-29 ਫਰਵਰੀ ਮੱਧ ਰਾਤ 4.03 ਤਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਯਾਗਿਯ ਵਲਕਯ ਜਯੰਤੀ, ਰਾਸ਼ਟਰੀ ਵਿਗਿਆਨ ਦਿਵਸ , ਡਾ. ਰਜਿੰਦਰ ਪ੍ਰਸਾਦ ਪੁੰਨਤਿੱਥੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)