ਭਵਿੱਖਫਲ : ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

11/6/2019 2:05:51 AM

ਮੇਖ- ਲੋਹਾ-ਮਸ਼ੀਨਰੀ ਅਤੇ ਉਨ੍ਹਾਂ ਦੇ ਕਲਪੁਰਜ਼ਿਅਾਂ, ਹਾਰਡ-ਵੇਅਰ,ਵ੍ਹੀਕਲਜ਼ ਦੀ ਸੇਲ-ਪ੍ਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।

ਬ੍ਰਿਖ- ਅਫਸਰਾਂ ਦੇ ਸੁਪੋਰਟਿਵ ਅਤੇ ਹਮਦਰਦਾਨਾ ਰੁਖ਼ ਕਰਕੇ ਰਾਜ-ਦਰਬਾਰ ’ਚ ਜਾਣ ’ਤੇ ਨਾ ਸਿਰਫ ਆਪ ਦੀ ਪੈਠ ਵਧੇਗੀ, ਬਲਕਿ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ।

ਮਿਥੁਨ- ਆਪ ਦੀ ਮੰਝੀ ਹੋਈ ਸੋਚ ਵੱਲ ਹਰ ਕੋਈ ਧਿਆਨ ਦੇਵੇਗਾ, ਰਿਲੀਜੀਅਸ ਕੰਮਾਂ ਅਤੇ ਰਿਲੀਜੀਅਸ ਲਿਟਰੇਚਰ ਪੜ੍ਹਨ ’ਚ ਇੰਟਰਸਟ ਬਣਿਆ ਰਹੇਗਾ।

ਕਰਕ- ਸਿਤਾਰਾ ਸਿਹਤ ਲਈ ਕਮਜ਼ੋਰ, ਸੁਸਤ ਅਤੇ ਕਮਜ਼ੋਰ ਤਬੀਅਤ ਕਰਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਹੀਂ ਹੋਵੇਗਾ, ਸਫਰ ਵੀ ਟਾਲ ਦਿਓ।

ਸਿੰਘ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ, ਸਹਿਯੋਗ ਬਣਿਆ ਰਹੇਗਾ, ਹਰ ਮਾਮਲੇੇ ’ਚ ਦੋਨੋਂ ਪਤੀ-ਪਤਨੀ ਦੀ ਇਕ ਹੀ ਸੋਚ ਰਹੇਗੀ।

ਕੰਨਿਆ- ਦੁਸ਼ਮਣਾਂ ਦੀ ਉਛਲ-ਕੂਦ ਕਰਕੇ ਆਪ ਕਿਸੇ ਨਾ ਕਿਸੇ ਝਮੇਲੇ-ਕੰਪਲੀਕੇਸ਼ਨ ’ਚ ਫਸ ਸਕਦੇ ਹੋ, ਇਸ ਲਈ ਆਪਣੇ ਆਪ ਨੂੰ ਬਚਾਅ ਕੇ ਰੱਖਣਾ ਸਹੀ ਰਹੇਗਾ।

ਤੁਲਾ- ਰਿਲੀਜੀਅਸ ਲਿਟਰੇਚਰ ਦੇ ਪੜ੍ਹਨ-ਪੜ੍ਹਾਉਣ ਅਤੇ ਕਥਾ-ਵਾਰਤਾ, ਸਤਿਸੰਗ ਸੁਣਨ ’ਚ ਜੀਅ ਲੱਗੇਗਾ, ਜਨਰਲ ਤੌਰ ’ਤੇ ਵੀ ਕਦਮ ਬੜ੍ਹਤ ਵੱਲ ਰਹੇਗਾ।

ਬ੍ਰਿਸ਼ਚਕ- ਪ੍ਰਾਪਰਟੀ ਦੇ ਕੰਮਾਂ ਨੂੰ ਨਿਪਟਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਚੰਗੀ ਰਿਟਰਨ ਮਿਲੇਗੀ, ਵਿਰੋਧੀ ਵੀ ਨਿਸਤੇਜ-ਪ੍ਰਭਾਵਹੀਣ ਰਹਿਣਗੇ।

ਧਨ- ਵੱਡੇ ਲੋਕ ਆਪ ਦੇ ਪ੍ਰਤੀ ਸਾਫਟ, ਸੁਪੋਰਟਿਵ, ਹਮਦਰਦਾਨਾ ਰੁਖ਼ ਰੱਖਣਗੇ ਅਤੇ ਉਹ ਆਪ ਦੀ ਉਮੀਦ ’ਤੇ ਪੂਰਾ ਉਤਰਨਗੇ, ਮਨ ’ਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ।

ਮਕਰ- ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕਿਸੇ ਕੰਮਕਾਜੀ ਕੰਮ ’ਚ ਪੇਸ਼ ਆ ਰਹੀ ਕੋਈ ਬਾਧਾ-ਮੁਸ਼ਕਿਲ ਕਮਜ਼ੋਰ ਹੋਵੇਗੀ, ਮਾਣ-ਯਸ਼ ਦੀ ਪ੍ਰਾਪਤੀ।

ਕੁੰਭ- ਸਿਤਾਰਾ ਅਰਥ ਅਤੇ ਕਾਰੋਬਾਰੀ ਦਸ਼ਾ ਲਈ ਚੰਗਾ, ਯਤਨਾਂ-ਪ੍ਰੋਗਰਾਮਾਂ ’ਚ ਸਕਸੈੱਸ ਮਿਲੇਗੀ ਪਰ ਠੰਡੀਅਾਂ ਵਸਤਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।

ਮੀਨ- ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਕਿਸੇ ਨਾ ਕਿਸੇ ਕੰਪਲੀਕੇਸ਼ਨ ਦੇ ਉਭਰਨ ਦਾ ਡਰ ਬਣਿਆ ਰਹੇਗਾ, ਕਿਸੇ ’ਤੇ ਜ਼ਿਆਦਾ ਭਰੋਸਾ ਕਰਨ ਨਾਲ ਕੋਈ ਪ੍ਰੇਸ਼ਾਨੀ ਵਧ ਸਕਦੀ ਹੈ।

6 ਨਵੰਬਰ 2019, ਬੁੱਧਵਾਰ

ਕੱਤਕ ਸੁਦੀ ਤਿਥੀ ਨੌਮੀ (ਸਵੇਰੇ 7.22 ਤਕ) ਅਤੇ ਮਗਰੋਂ ਤਿਥੀ ਦਸ਼ਮੀ।

ਸੂਰਜ ਤੁਲਾ ’ਚ

ਚੰਦਰਮਾ ਕੁੰਭ ’ਚ

ਮੰਗਲ ਕੰਨਿਆ ’ਚ

ਬੁੱੱਧ ਬ੍ਰਿਸ਼ਚਕ ’ਚ

ਗੁਰੂ ਧਨ ’ਚ

ਸ਼ੁੱਕਰ ਬ੍ਰਿਸ਼ਚਕ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਕੱਤਕ ਪ੍ਰਵਿਸ਼ਟੇ : 21, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 15 (ਕੱਤਕ), ਹਿਜਰੀ ਸਾਲ : 1441, ਮਹੀਨਾ : ਰਬਿ-ਉਲ-ਅੱਵਲ, ਤਰੀਕ : 8, ਸੂਰਜ ਉਦੈ ਸਵੇਰੇ : 6.51 ਵਜੇ, ਸੂਰਜ ਅਸਤ : ਸ਼ਾਮ 5.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (ਪੂਰਾ ਦਿਨ-ਰਾਤ)। ਯੋਗ : ਵਿਧ੍ਰੀ (ਸਵੇਰੇ 7.47 ਵਜੇ ਤਕ) ਅਤੇ ਮਗਰੋਂ ਯੋਗ ਧਰੁਵ। ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ-ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ। ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

 


Bharat Thapa

Edited By Bharat Thapa