ਵਾਸਤੂ ਅਨੁਸਾਰ ਇਨ੍ਹਾਂ ਥਾਵਾਂ ''ਤੇ ਨਾ ਲਿਆਓ ਜੁੱਤੀ, ਹੋਵੇਗਾ ਨੁਕਸਾਨ

10/13/2019 3:51:53 PM

ਜਲੰਧਰ(ਬਿਊਰੋ)— ਹਿੰਦੂ ਸ਼ਾਸਤਰਾਂ 'ਚ ਮਨੁੱਖ ਦੇ ਹਿੱਤਾਂ ਲਈ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਦੱਸੀਆਂ ਗਈਆਂ ਹਨ। ਜੇਕਰ ਵਿਅਕਤੀ ਇਨ੍ਹਾਂ ਗੱਲਾਂ 'ਤੇ ਅਮਲ ਕਰੇ ਤਾਂ ਉਹ ਆਪਣੇ ਦੁੱਖ-ਤਕਲੀਫਾਂ ਤੋਂ ਹਮੇਸ਼ਾ-ਹਮੇਸ਼ਾ ਲਈ ਛੁਟਕਾਰਾ ਪਾ ਸਕਦਾ ਹੈ। ਵਾਸਤੂ ਸ਼ਾਸਤਰ 'ਚ ਅਜਿਹੀਆਂ 5 ਥਾਵਾਂ ਹਨ, ਜੋ ਬਹੁਤ ਹੀ ਪਵਿੱਤਰ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਥਾਵਾਂ 'ਤੇ 'ਤੇ ਜੁੱਤੀ-ਚੱਪਲ ਪਾ ਕੇ ਜਾਣਾ ਬਹੁਤ ਬੁਰਾ ਮੰਨਿਆ ਜਾਂਦਾ ਹੈ। ਇਸ ਨਾਲ ਘਰ ਦਾ ਵਾਸਤੂ ਵੀ ਪ੍ਰਭਾਵਿਤ ਹੁੰਦਾ ਹੈ। ਅਜਿਹਾ ਕਰਨ ਨਾਲ ਸਾਨੂੰ ਦੁਖਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਧਿਆਨ ਰੱਖੋ ਇਨ੍ਹਾਂ 5 ਥਾਵਾਂ ਉੱਤੇ ਕਦੇ ਜਾਂਦੇ ਸਮੇਂ ਜੁੱਤੀ ਜਾਂ ਚੱਪਲ ਨਾ ਪਾਓ।

ਰਸੋਈ

ਰਸੋਈ ਘਰ ਦੇ ਸਭ ਤੋਂ ਖਾਸ ਹਿੱਸਿਆਂ 'ਚੋਂ ਇਕ ਮੰਨੀ ਜਾਂਦੀ ਹੈ। ਰਸੋਈ 'ਚ ਹੀ ਭੋਜਨ ਪਕਾਇਆ ਜਾਂਦਾ ਹੈ, ਅਨਾਜ ਨਾਲ ਹੀ ਘਰ 'ਚ ਅੱਗ ਵੀ ਰਸੋਈ 'ਚ ਹੀ ਸਥਾਪਤ ਹੁੰਦੀ ਹੈ। ਧਰਮ-ਗ੍ਰੰਥਾਂ ਅਤੇ ਸ਼ਾਸਤਰਾਂ 'ਚ ਅਨਾਜ ਅਤੇ ਅੱਗ ਦੋਵਾਂ ਨੂੰ ਹੀ ਦੇਵ-ਤੁਲਿਆ ਮੰਨਿਆ ਗਿਆ ਹੈ। ਇਸ ਲਈ, ਰਸੋਈ ਘਰ 'ਚ ਜਾਂਦੇ ਸਮੇਂ ਜੁੱਤੀ-ਚੱਪਲ ਪਹਿਨਣਾ ਗਲਤ ਮੰਨਿਆ ਜਾਂਦਾ ਹੈ।

ਤਿਜੋਰੀ

ਤਿਜੋਰੀ 'ਚ ਪੈਸਾ ਰੱਖਿਆ ਜਾਂਦਾ ਹੈ, ਜਿਸ ਨੂੰ ਦੇਵੀ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਦੇਵੀ-ਦੇਵਤਾਵਾਂ ਦੀ ਪੂਜਾ ਕਰਦੇ ਸਮੇਂ ਜੁੱਤੀਆਂ-ਚੱਪਲ ਦਾ ਪ੍ਰਯੋਗ ਨਹੀਂ ਕਰਦੇ, ਉਸੇ ਤਰ੍ਹਾਂ ਤਿਜੋਰੀ 'ਚ ਸਾਮਾਨ ਰੱਖਦੇ ਜਾਂ ਕੱਢਦੇ ਸਮੇਂ ਵੀ ਜੁੱਤੀ-ਚੱਪਲ ਉਤਾਰ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣ ਨਾਲ ਦੇਵੀ ਲਕਸ਼ਮੀ ਦੀ ਕ੍ਰਿਪਾ ਹਮੇਸ਼ਾ ਬਣੀ ਰਹਿੰਦੀ ਹੈ।

ਭੰਡਾਰ ਘਰ

ਭੰਡਾਰ ਘਰ ਜਿਸ ਤਰ੍ਹਾਂ ਰਸੋਈ 'ਚ ਅਨਾਜ ਦੀ ਰਿਹਾਇਸ਼ ਹੁੰਦੀ ਹੈ, ਉਸੇ ਤਰ੍ਹਾਂ ਭੰਡਾਰ ਘਰ ਦਾ ਸੰਬੰਧ ਵੀ ਆਨਾਜ ਨਾਲ ਹੁੰਦਾ ਹੈ। ਭੰਡਾਰ ਘਰ ਦੀ ਸਾਫ-ਸਫਾਈ ਦਾ ਧਿਆਨ ਰੱਖਣਾ ਬਹੁਤ ਹੀ ਜਰੂਰੀ ਹੈ। ਭੰਡਾਰ ਘਰ 'ਚ ਜੁੱਤੀਆਂ-ਚੱਪਲ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਹੈ। ਜੋ ਵਿਅਕਤੀ ਭੰਡਾਰ ਘਰ 'ਚ ਜੁੱਤੀਆਂ-ਚੱਪਲ ਦਾ ਪ੍ਰਯੋਗ ਨਹੀਂ ਕਰਦਾ ਅਤੇ ਉੱਥੇ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖਦਾ ਹੈ, ਉਸ ਦੇ ਘਰ 'ਚ ਕਦੇ ਵੀ ਆਨਾਜ ਦੀ ਕਮੀ ਨਹੀਂ ਹੁੰਦੀ।

ਪਵਿੱਤਰ ਨਦੀ

ਮੰਦਰਾਂ ਦੀ ਤਰ੍ਹਾਂ ਹੀ ਨਦੀਆਂ ਨੂੰ ਵੀ ਪਵਿੱਤਰ ਮੰਨ ਕੇ ਇਨ੍ਹਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਇਹ ਹੀ ਨਹੀਂ ਇਸ ਦਾ ਵਰਣਨ ਕਈ ਧਰਮ-ਗ੍ਰੰਥਾਂ 'ਚ ਵੀ ਪਾਇਆ ਜਾਂਦਾ ਹੈ। ਜਿਸ ਤਰ੍ਹਾਂ ਮੰਦਰ 'ਚ ਪਰਵੇਸ਼ ਕਰਨ ਨਾਲ ਪਹਿਲਾਂ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ, ਉਸੀ ਤਰ੍ਹਾਂ ਪਵਿੱਤਰ ਨਦੀਆਂ 'ਚ ਵੀ ਇਸ਼ਨਾਨ ਕਰਨ ਨਾਲ ਪਹਿਲਾਂ ਜੁੱਤੀਆਂ-ਚੱਪਲ ਜਾਂ ਚਮੜੇ ਨਾਲ ਬਣੀਆਂ ਵਸਤੂਆਂ ਉਤਾਰ ਦੇਣਾ ਚਾਹੀਦਾ ਹੈ। ਜੁੱਤੀਆਂ ਪਾ ਕੇ ਨਦੀ 'ਚ ਜਾਣ ਨਾਲ ਕਿਸੇ ਪਾਪ ਤੋਂ ਘੱਟ ਨਹੀ ਮੰਨਿਆ ਜਾਂਦਾ।

ਮੰਦਰ

ਮੰਦਰ ਹਿੰਦੂ ਧਰਮ ਦੇ ਸਭ ਤੋਂ ਪਵਿੱਤਰ ਥਾਵਾਂ 'ਚੋਂ ਇਕ ਹੈ। ਮੰਦਰ ਵਿਚ ਖੁੱਦ ਦੇਵੀ-ਦੇਵਤਾਵਾ ਦਾ ਵਾਸ ਮੰਨਿਆ ਜਾਂਦਾ ਹੈ, ਇਸ ਲਈ ਹਰ ਤਰ੍ਹਾਂ ਹਰ ਤਰ੍ਹਾਂ ਦੀ ਸਾਫ-ਸਫਾਈ ਅਤੇ ਸ਼ੁੱਧਤਾ ਦਾ ਧਿਆਨ ਰੱਖਣਾ ਬਹੁਤ ਹੀ ਜਰੂਰੀ ਹੁੰਦਾ ਹੈ। ਮੰਦਰ ਜਾਂਦੇ ਸਮੇਂ ਵਿਸ਼ੇਸ਼ ਰੂਪ ਨਾਲ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕਦੀ ਵੀ ਜੁੱਤੀਆਂ ਪਹਿਣ ਕੇ ਕਦੀ ਵੀ ਮੰਦਰ ਨਾ ਜਾਓ।
 


manju bala

Edited By manju bala