ਇਸ ਦਿਸ਼ਾ ''ਚ ਲਗਾਇਆ ਸ਼ੀਸ਼ਾ ਹੁੰਦਾ ਹੈ ਲਾਭਕਾਰੀ

9/22/2019 12:28:40 PM

ਜਲੰਧਰ(ਬਿਊਰੋ)- ਸ਼ੀਸ਼ਾ ਇਕ ਅਜਿਹੀ ਚੀਜ਼ ਹੈ, ਜੋ ਸਾਨੂੰ ਖੁਦ ਨਾਲ ਰੂ-ਬ-ਰੂ ਕਰਵਾਉਂਦੀ ਹੈ। ਕਈ ਘਰਾਂ 'ਚ ਇਸ ਦੀ ਗਿਣਤੀ ਇਕ ਤੋਂ ਵਧ ਹੁੰਦੀ ਹੈ। ਲੋਕ ਆਪਣੀ-ਆਪਣੀ ਪਸੰਦ ਨਾਲ ਸ਼ੀਸ਼ੇ ਨੂੰ ਖਰੀਦ ਕੇ ਘਰ ਦੇ ਕਿਸੇ ਵੀ ਕੋਨੇ 'ਚ ਲੱਗਾ ਦਿੰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਅਜਿਹਾ ਕਰਨਾ ਵਾਸਤੂ ਦੇ ਹਿਸਾਬ ਨਾਲ ਮਨ੍ਹਾ ਹੈ। ਕਿਸੇ ਵੀ ਕੋਨੇ 'ਚ ਇਸ ਨੂੰ ਲਗਾਉਣ ਨਾਲ ਘਰ 'ਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਇਨ੍ਹਾਂ ਦਾ ਸਹੀ ਦਿਸ਼ਾ 'ਚ ਲੱਗੇ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ।

ਵਾਸਤੂ ਸ਼ਾਸਤਰ 'ਚ ਸ਼ੀਸ਼ੇ ਨੂੰ ਮੁੱਖ ਸਰੋਤ ਦੱਸਿਆ ਗਿਆ ਹੈ, ਜਿਸ ਵਲੋਂ ਘਰ 'ਚ ਹਮੇਸ਼ਾ ਸਕਾਰਾਤਮਕ ਊਰਜਾ ਦਾ ਸੁਖਦ ਅਹਿਸਾਸ ਹੁੰਦਾ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਸ਼ੀਸ਼ੇ ਨਾਲ ਜੁੜੇ ਵਾਸਤੂ ਟਿਪਸ ਬਾਰੇ ਦੱਸਾਂਗੇ। ਜਿਸ ਨੂੰ ਅਪਣਾ ਕੇ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰ ਜਾਵੇਗਾ।
1- ਘਰ ਦੇ ਉੱਤਰ ਜਾਂ ਪੂਰਬ ਵਾਲੇ ਪਾਸੇ ਕੰਧ 'ਤੇ ਸਥਿਤ ਵਾਸ਼ ਬੇਸਿਨ ਦੇ ਉੱਪਰ ਸ਼ੀਸ਼ਾ ਵੀ ਲਗਾਓ, ਇਹ ਸ਼ੁੱਭ ਮੰਨਿਆ ਜਾਂਦਾ ਹੈ।
2- ਭਵਨ ਦੇ ਪੂਰਬੀ ਅਤੇ ਉੱਤਰੀ ਦਿਸ਼ਾ 'ਚ ਸ਼ੀਸ਼ਾ ਲਗਾਉਣਾ ਲਾਭਦਾਇਕ ਹੁੰਦਾ ਹੈ।
3- ਘਰ 'ਚ ਛੋਟੀ ਜਗ੍ਹਾ 'ਤੇ ਸ਼ੀਸ਼ਾ ਰੱਖਣ ਨਾਲ ਚਮਤਕਾਰੀ ਪ੍ਰਭਾਵ ਪੈਦਾ ਹੁੰਦਾ ਹੈ। 
4- ਘਰ ਦੇ ਕਿਸੇ ਵੀ ਕੋਨੇ 'ਚ ਸ਼ੀਸ਼ਾ ਲੱਗਿਆ ਹੋਵੇ, ਸਿਰਫ ਇਕ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਉਸ 'ਚ ਸ਼ੁੱਭ ਵਸਤੂਆਂ ਦਾ ਪਰਛਾਂਵਾ ਹੋਣਾ ਚਾਹੀਦਾ।
5- ਕਮਰੇ ਦੀਆਂ ਕੰਧਾਂ 'ਤੇ ਆਹਮਣੇ-ਸਾਹਮਣੇ ਸ਼ੀਸ਼ਾ ਲਗਾਉਣ ਨਾਲ ਘਰ ਦੇ ਮੈਂਬਰਾਂ 'ਚ ਬੇਚੈਨੀ ਅਤੇ ਉਲਝਣ ਪੈਦਾ ਹੁੰਦੀ ਹੈ।
ਵਾਸਤੂ ਸ਼ਾਸਤਰ 'ਚ ਦੱਸਿਆ ਗਿਆ ਹੈ ਕਿ ਕਦੇ ਵੀ ਸ਼ੀਸ਼ੇ ਨੂੰ ਆਪਣੇ ਮਨ ਨਾਲ ਕਿਸੇ ਵੀ ਆਕਾਰ 'ਚ ਕੱਟਵਾ ਕੇ ਵਰਤੋਂ 'ਚ ਨਾ ਲਿਆਓ। ਅਜਿਹਾ ਕਰਨਾ ਹਾਨੀਕਾਰਕ ਸਾਬਤ ਹੋ ਸਕਦਾ ਹੈ। 
6- ਕਿਸੇ ਵੀ ਕੰਧ 'ਤੇ ਸ਼ੀਸ਼ਾ ਲਗਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਉਹ ਨਾ ਇਕ ਦਮ ਹੇਠਾਂ ਹੋਵੇ ਅਤੇ ਨਾ ਹੀ ਵਧ ਉੱਪਰ, ਨਹੀਂ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਸਿਰਦਰਦ ਪਰੇਸ਼ਾਨ ਕਰ ਸਕਦਾ ਹੈ।
7- ਕਹਿੰਦੇ ਹਨ ਜੇਕਰ ਬੈੱਡਰੂਮ 'ਚ ਬਿਸਤਰ ਦੇ ਸਾਹਮਣੇ ਸ਼ੀਸ਼ਾ ਲੱਗਾ ਹੋਵੇ ਤਾਂ ਉਸ ਨੂੰ ਤੁਰੰਤ ਹਟਾ ਦਿਓ। ਕਿਉਂਕਿ ਇੱਥੇ ਸ਼ੀਸ਼ੇ ਦੀ ਹਾਜ਼ਰੀ ਵਿਆਹੁਤਾ ਜੀਵਨ ਅਤੇ ਪਿਆਰ ਨੂੰ ਤਬਾਹ ਕਰ ਸਕਦੀ ਹੈ।
8- ਸ਼ੀਸ਼ੇ ਨੂੰ ਖਿੜਕੀ ਜਾਂ ਦਰਵਾਜ਼ੇ ਵੱਲ ਦੇਖਦਾ ਹੋਇਆ ਕਦੇ ਨਾ ਲਗਾਓ।

 

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91 98566-00786 'ਤੇ ਜ਼ਰੂਰ ਫੋਨ ਕਰੋ।


manju bala

Edited By manju bala