ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ
9/23/2019 2:17:46 AM

ਮੇਖ- ਹਾਈ ਮੋਰੇਲ ਕਰਕੇ ਆਪ ਨੂੰ ਹਰ ਕੰਮ ਆਸਾਨ ਦਿਖੇਗਾ, ਉਤਸ਼ਾਹ-ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ ਪਰ ਦੁਸ਼ਮਣਾਂ ’ਤੇ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ।
ਬ੍ਰਿਖ- ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਕੰਮਾਂ ’ਚ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ ਪਰ ਸਿਹਤ ਲਈ ਸਿਤਾਰਾ ਕਮਜ਼ੋਰ ਹੈ, ਇਸ ਲਈ ਸੰਭਲ-ਸੰਭਾਲ ਕੇ ਰਹੋ।
ਮਿਥੁਨ- ਕਾਰੋਬਾਰੀ ਫਰੰਟ ’ਤੇ ਸਥਿਤੀ ਬਿਹਤਰ, ਸਰੀਰ ਐਕਟਿਵ ਅਤੇ ਚੁਸਤ ਰਹੇਗਾ ਪਰ ਮੌਸਮ ਦਾ ਐਕਸਪੋਜ਼ਰ, ਕਿਸੇ ਸਮੇਂ ਸਿਹਤ ਨੂੰ ਅਪਸੈੱਟ ਜ਼ਰੂਰ ਰੱਖ ਸਕਦਾ ਹੈ।
ਕਰਕ- ਖਰਚ ਹੱਥ ਰੋਕ ਕੇ ਕਰਨਾ ਸਹੀ ਰਹੇਗਾ, ਵਰਨਾ ਕਿਸੇ ਸਮੇਂ ਉਧਾਰੀ ਦੀ ਨੌਬਤ ਬਣ ਜਾਣ ਦਾ ਡਰ, ਪੇਮੈਂਟਸ ਅਤੇ ਲੈਣ-ਦੇਣ ਕਰਦੇ ਸਮੇਂ ਸੁਚੇਤ ਰਹੋ।
ਸਿੰਘ- ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਕਿਸੇ ਕੰਮਕਾਜੀ ਕੰਮ ’ਚੋਂ ਕੋਈ ਬਾਧਾ-ਮੁਸ਼ਕਿਲ ਹਟੇਗੀ, ਕਾਰੋਬਾਰੀ ਟੂਰਿੰਗ ਫਰੂਟਫੁੱਲ।
ਕੰਨਿਆ- ਵੱਡੇ ਲੋਕਾਂ ਦੇ ਲਚੀਲੇ ਰੁਖ਼ ਕਰਕੇ ਆਪ ਦਾ ਕੋਈ ਉਲਝਿਆ-ਰੁਕਿਆ ਕੰਮ ਆਪਣੀ ਮੰਜ਼ਿਲ ਵੱਲ ਥੋੜ੍ਹਾ ਅੱਗੇ ਵਧ ਸਕਦਾ ਹੈ, ਵਿਰੋਧੀ ਨਿਸਤੇਜ ਰਹਿਣਗੇ।
ਤੁਲਾ- ਆਪਣੇ ਕੰਮਾਂ ਨੂੰ ਨਿਪਟਾਉਣ ਲਈ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਚੰਗੀ ਰਿਟਰਨ ਮਿਲੇਗੀ, ਦਿਲ-ਦਿਮਾਗ ’ਤੇ ਪਾਜ਼ੇਟਿਵ ਸੋਚ ਅਪਰੋਚ ਰਹੇਗੀ।
ਬ੍ਰਿਸ਼ਚਕ- ਸਿਤਾਰਾ ਪੇਟ ਲਈ ਠੀਕ ਨਹੀਂ, ਪੂਰਾ ਪ੍ਰਹੇਜ਼ ਰੱਖਣ ਦੇ ਬਾਵਜੂਦ ਵੀ ਸਿਹਤ ਕੁਝ ਵਿਗੜੀ-ਵਿਗੜੀ ਰਹੇਗੀ, ਲੈਣ-ਦੇਣ ਦੇ ਕੰਮ ਵੀ ਅਲਰਟ ਰਹਿ ਕੇ ਕਰੋ।
ਧਨ- ਵਪਾਰ ਅਤੇ ਕੰਮਕਾਜ ਦੇ ਹਾਲਾਤ ਸੰਤੋਖਜਨਕ, ਸਫਲਤਾ ਸਾਥ ਦੇਵੇਗੀ ਪਰ ਫੈਮਿਲੀ ਫਰੰਟ ’ਤੇ ਕੁਝ ਖਿੱਚਾਤਣੀ, ਟਕਰਾਓ, ਤਕਰਾਰ ਰਹਿਣ ਦਾ ਡਰ।
ਮਕਰ- ਵੀਕ ਮਨੋਬਲ ਅਤੇ ਡਾਵਾਂਡੋਲ ਮਨ-ਸਥਿਤੀ ਕਰਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਹੀਂ ਹੋਵੇਗਾ, ਨੁਕਸਾਨ-ਪ੍ਰੇਸ਼ਾਨੀ ਦਾ ਡਰ।
ਕੁੰਭ- ਸੋਚ-ਵਿਚਾਰ ’ਚ ਗੰਭੀਰਤਾ ਅਤੇ ਸਮਝਦਾਰੀ ਰਹੇਗੀ, ਹਰ ਕੋਈ ਆਪ ਦੀ ਸੁਲਝੀ ਅਤੇ ਮੰਝੀ ਹੋਈ ਸੋਚ ਵੱਲ ਧਿਆਨ ਦੇਵੇਗਾ, ਸ਼ਤਰੂ ਕਮਜ਼ੋਰ।
ਮੀਨ- ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਵੱਡੇ ਲੋਕਾਂ ਦੀ ਮਦਦ-ਸਹਿਯੋਗ ’ਤੇ ਭਰੋਸਾ ਕੀਤਾ ਜਾ ਸਕਦਾ ਹੈ।
23 ਸਤੰਬਰ 2019, ਸੋਮਵਾਰ ਅੱਸੂ ਵਦੀ ਤਿਥੀ ਨੌਮੀ (ਸ਼ਾਮ 6.37 ਤਕ) ਅਤੇ ਮਗਰੋਂ ਤਿਥੀ ਦਸ਼ਮੀ
ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਮਿਥੁਨ ’ਚ
ਮੰਗਲ ਸਿੰਘ ’ਚ
ਬੁੱੱਧ ਕੰਨਿਆ ’ਚ
ਗੁਰੂ ਬ੍ਰਿਸ਼ਚਕ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਅੱਸੂ ਪ੍ਰਵਿਸ਼ਟੇ : 7, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 1 (ਅੱਸੂ), ਹਿਜਰੀ ਸਾਲ : 1441, ਮਹੀਨਾ : ਮੁਹੱਰਮ, ਤਰੀਕ : 23, ਸੂਰਜ ਉਦੈ ਸਵੇਰੇ : 6.20 ਵਜੇ, ਸੂਰਜ ਅਸਤ : ਸ਼ਾਮ 6.20 ਵਜੇ (ਜਲੰਧਰ ਟਾਈਮ), ਨਕਸ਼ੱਤਰ : ਆਰਦਰਾ (ਪੂਰਵ ਦੁਪਹਿਰ 11.30 ਤਕ) ਅਤੇ ਮਗਰੋਂ ਨਕਸ਼ੱਤਰ ਪੁਨਰਵਸੂ। ਯੋਗ : ਵਰਿਯਾਨ (ਸ਼ਾਮ 6.20 ਤਕ) ਅਤੇ ਮਗਰੋਂ ਯੋਗ ਪਰਿਧ। ਚੰਦਰਮਾ : ਮਿਥੁਨ ਰਾਸ਼ੀ ’ਤੇ (23-24 ਮੱਧ ਰਾਤ 4.49 ਤਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵੇਗੀ (24 ਸਤੰਬਰ ਸਵੇਰੇ 5.40 ’ਤੇ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ 9 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਤਿੱਥੀ ਨੌਮੀ ਦਾ ਸਰਾਧ, ਮਾਤਰੀ ਨੌਮੀ, ਸੌਭਾਗਿਆਵਤੀ ਦਾ ਸਰਾਧ, ਰਾਸ਼ਟਰੀ ਸ਼ਕ ਅੱਸੂ ਮਹੀਨਾ ਅਤੇ ਦੱਖਣ ਗੋਲ ਸ਼ੁਰੂ, ਵਿਸ਼ਵ ਦਿਵਸ, ਰਾਓ ਤੁਲਾ ਰਾਮ ਦੀ ਪੁੰਨਤਿੱਥੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।