ਘਰ ''ਚ ਲਗਾਓ ਇਹ ਬੂਟਾ, ਹੋਵੋਗੇ ਮਾਲਾਮਾਲ

3/29/2019 1:03:21 PM

ਜਲੰਧਰ(ਬਿਊਰੋ)— ਭਾਰਤ 'ਚ ਵਾਸਤੂ ਸ਼ਾਸਤਰ ਦੇ ਨਾਲ-ਨਾਲ ਚੀਨੀ ਵਾਸਤੂ ਯਾਨੀ ਫੇਂਗਸ਼ੂਈ ਵੀ ਲੋਕਾਂ ਵਿਚਕਾਰ ਕਾਫੀ ਲੋਕਪ੍ਰਿਯ ਹੋ ਚੁੱਕਿਆ ਹੈ। ਜਿਸ ਤਰ੍ਹਾਂ ਵਾਸਤੂ ਸ਼ਾਸਤਰ 'ਚ ਦੱਸੇ ਗਏ ਉਪਾਆਂ ਨੂੰ ਆਪਣਾ ਕੇ ਘਰ 'ਚੋਂ ਵਾਸਤੂ ਦੋਸ਼ਾਂ ਨੂੰ ਖਤਮ ਕੀਤਾ ਜਾਂਦਾ ਹੈ, ਠੀਕ ਉਸੇ ਤਰ੍ਹਾਂ ਫੇਂਗਸ਼ੂਈ 'ਚ ਦੱਸੇ ਗਏ ਉਪਾਆਂ ਨੂੰ ਆਪਣਾ ਕੇ ਘਰ 'ਚ ਹੋ ਰਹੀਆਂ ਪਰੇਸ਼ਾਨੀਆਂ ਅਤੇ ਧਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਜਿਵੇਂ ਵਾਸਤੂ ਸ਼ਾਸਤਰ 'ਚ ਮਨੀ ਪਲਾਂਟ ਲਗਾਉਣ ਨੂੰ ਖਾਸ ਮੰਨਿਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਫੇਂਗਸ਼ੂਈ 'ਚ ਕ੍ਰਾਸੂਲਾ ਦੇ ਪੌਦੇ ਨੂੰ ਮਨੀ ਟ੍ਰੀ ਕਿਹਾ ਜਾਂਦਾ ਹੈ ਅਤੇ ਫੇਂਗਸ਼ੂਈ 'ਚ ਇਸ ਦਾ ਕਾਫੀ ਮਹੱਤਵ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਟ੍ਰੀ ਧਨ ਨੂੰ ਆਪਣੇ ਵੱਲ ਚੁੰਬਕ ਦੀ ਤਰ੍ਹਾਂ ਖਿੱਚਦਾ ਹੈ।
PunjabKesari
— ਮਨੀ ਟ੍ਰੀ ਹਰੇ ਰੰਗ ਦਾ ਹੁੰਦਾ ਹੈ ਅਤੇ ਇਹ ਬਹੁਤ ਜਲਦੀ ਵਧ ਜਾਂਦਾ ਹੈ। ਇਸ ਨੂੰ ਪਾਣੀ ਦੇਣ ਦੀ ਘੱਟ ਹੀ ਜ਼ਰੂਰਤ ਹੁੰਦੀ ਹੈ। ਕਹਿੰਦੇ ਹਨ ਕਿ ਇਹ ਬਹੁਤ ਜਲਦੀ ਫੈਲਦਾ ਹੈ ਅਤੇ ਇਸ ਨੂੰ ਜਮੀਨ 'ਚ ਲਗਾਉਣਾ ਜ਼ਿਆਦਾ ਸਹੀ ਰਹਿੰਦਾ ਹੈ। ਇਸ ਨੂੰ ਤੁਸੀਂ ਧੁੱਪ ਜਾਂ ਛਾਂ ਕਿਤੇ ਵੀ ਲਗਾ ਸਕਦੇ ਹੋ।
PunjabKesari
— ਮੰਨਿਆ ਜਾਂਦਾ ਹੈ ਕਿ ਇਹ ਪੌਦਾ ਸਕਾਰਾਤਮਕ ਊਰਜਾ ਵਧਾਉਂਦਾ ਹੈ ਅਤੇ ਨਕਾਰਾਤਮਕ ਊਰਜਾ ਨੂੰ ਬਾਹਰ ਕੱਢਦਾ ਹੈ। ਇਸ ਨੂੰ ਮੇਨ ਗੇਟ ਦੇ ਸੱਜੇ ਪਾਸੇ ਲਗਾਉਣ ਨਾਲ ਧਨ 'ਚ ਦੁੱਗਣਾ ਵਾਧਾ ਹੁੰਦਾ ਹੈ।
— ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਇਸ ਦੇ ਪੱਤੇ ਸਫੈਦ ਜਾਂ ਮੁਰਝਾਉਣ ਨਾ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਅਜਿਹੀਆਂ ਪੱਤੀਆਂ ਨੂੰ ਕੱਟ ਦੇਣਾ ਚਾਹੀਦਾ ਹੈ।
PunjabKesari
— ਮਨੀ ਟ੍ਰੀ ਨਾ ਸਿਰਫ ਧਨ ਦੇ ਆਗਮਨ 'ਚ ਵਾਧਾ ਕਰਨਾ ਹੈ ਸਗੋਂ ਆਪਸੀ ਰਿਸ਼ਤਿਆਂ 'ਚ ਵੀ ਮਿਠਾਸ ਲਿਆਉਂਦਾ ਹੈ।
PunjabKesari
— ਕਹਿੰਦੇ ਹਨ ਕਿ ਇਸ ਨੂੰ ਪੂਰਬ-ਪੱਛਮ ਦਿਸ਼ਾ 'ਚ ਲਗਾਉਣ ਨਾਲ ਵਿਆਹੁਤਾ ਜ਼ਿੰਦਗੀ 'ਚ ਤਨਾਅ ਪੈਦਾ ਹੁੰਦਾ ਹੈ। ਇਸ ਲਈ ਇਸ ਨੂੰ ਇਸ ਦਿਸ਼ਾ 'ਚ ਨਹੀਂ ਲਗਾਉਣਾ ਚਾਹੀਦਾ।


manju bala

Edited By manju bala