ਨਾਮ ਦੇ ਪਹਿਲੇ ਅਕਸ਼ਰ ਤੋਂ ਜਾਣੋ ਕੀ ਅੱਜ ਤੁਹਾਡੇ 'ਤੇ ਹੈ ਲਕਸ਼ਮੀ ਮਾਂ ਦੀ ਕਿਰਪਾ
3/29/2019 2:46:07 PM

ਮੇਖ— ਚੂ, ਚੇ, ਚੋ, ਲਾ, ਲੀ, ਲੁ, ਲੇ, ਲੋ, ਅ
ਆਮ ਸਿਤਾਰਾ ਮਜ਼ਬੂਤ ਜੋ ਤੁਹਾਡੀ ਕਿਸੇ ਮੁਸ਼ਕਲ ਨੂੰ ਸੁਲਝਾਉਣ 'ਚ ਮਦਦਗਾਰ ਸਾਬਿਤ ਹੋਵੇਗਾ।
ਬ੍ਰਿਖ— ਈ, ਉ, ਏ, ਓ, ਵ, ਵਾ, ਵੀ, ਵੁ, ਵੇ, ਵੋ
ਸ਼ਾਮ ਤੱਕ ਖਾਣ-ਪੀਣ 'ਚ ਸਾਵਧਾਨੀ ਬਰਤਨੀ ਹੋਵੇਗੀ। ਕਿਸੇ 'ਤੇ ਜ਼ਿਆਦਾ ਵਿਸ਼ਵਾਸ ਕਰਨਾ ਵੀ ਠੀਕ ਨਹੀਂ ਹੋਵੇਗਾ।
ਮਿਥੁਨ— ਕ, ਕੀ, ਕੁ, ਘ, ਡ, ਛ, ਕੇ, ਕੋ, ਹ
ਸਿਤਾਰਾ ਸ਼ਾਮ ਤੱਕ ਬਿਹਤਰ, ਕਾਰੋਬਾਰ 'ਚ ਕੀਤੀ ਪਲਾਂਨਿੰਗ ਸਫਲ ਹੋਵੇਗੀ ਪਰ ਬਾਅਦ 'ਚ ਆਮ ਸਿਤਾਰਾ ਕਮਜ਼ੋਰ ਬਣੇਗਾ, ਨੁਕਸਾਨ ਵੀ ਹੋ ਸਕਦਾ ਹੈ।
ਕਰਕ— ਹੀ, ਹੇ, ਹੁ, ਹੌ, ਡਾ, ਡੀ, ਡੂ, ਡੇ, ਡੋ
ਸਿਤਾਰਾ ਸ਼ਾਮ ਤੱਕ ਪਰੇਸ਼ਾਨੀ ਵਾਲਾ, ਦੁਸ਼ਮਣ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰੇਗਾ ਪਰ ਬਾਅਦ 'ਚ ਸਿਤਾਰਾ ਬਿਹਤਰ ਬਣੇਗਾ।
ਸਿੰਘ— ਮਾ, ਮੀ, ਮੂ, ਮੇ, ਮੋ, ਟਾ, ਟੀ, ਟੁ, ਟੇ
ਸਿਤਾਰਾ ਸ਼ਾਮ ਤੱਕ ਹਰ ਪਾਸਿਓ ਸਫਲਤਾ ਦੇਵੇਗਾ ਪਰ ਬਾਅਦ 'ਚ ਕੋਈ ਨਾ ਕੋਈ ਪਰੇਸ਼ਾਨੀ ਸਾਹਮਣੇ ਆ ਸਕਦੀ ਹੈ। ਪੈਰ ਫਿਸਲਣ ਦਾ ਵੀ ਡਰ ਬਣਿਆ ਰਹੇਗਾ।
ਕੰਨਿਆ— ਟੋ, ਪਾ, ਪੀ, ਪੂ, ਸ਼, ਣ, ਠੇ ਪੇ, ਪੋ
ਸਿਤਾਰਾ ਸ਼ਾਮ ਤੱਕ ਕੋਰਟ ਜਾਂ ਪ੍ਰਾਪਟੀ ਦੇ ਕੰਮਾ ਲਈ ਬਿਹਤਰ, ਸ਼ਤਰੂ ਤੁਹਾਡੇ ਸਾਹਮਣੇ ਟਿੱਕ ਨਾ ਸਕਣਗੇ।
ਤੁਲਾ— ਰਾ, ਰੀ, ਰੁ, ਰੇ, ਰੋ, ਤਾ, ਤੀ, ਤੂ, ਤੇ
ਸ਼ਾਮ ਤੱਕ ਕੰਮ ਕਰਨ ਵਾਲੇ ਸਾਥੀ ਤੁਹਾਡੇ ਨਾਲ ਤਾਲਮੇਲ, ਮੇਲਜੋਲ ਬਣਾਏ ਰੱਖਣਗੇ ਪਰ ਨੀਵੀ ਸੋਚ ਵਾਲੇ ਸਾਥੀ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ।
ਬ੍ਰਿਸ਼ਚਕ— ਤੋ, ਨਾ, ਨੀ, ਨੁ, ਨੇ, ਯਾ, ਯੀ, ਯੂ
ਸਿਤਾਰਾ ਸ਼ਾਮ ਤੱਕ ਕਾਰੋਬਾਰੀ ਮਾਮਲਿਆ ਨੂੰ ਬਿਹਤਰ ਬਣਾਉਣ 'ਚ, ਮਾਨ-ਸਨਮਾਨ ਨੂੰ ਵਧਾਉਣ ਵਾਲਾ ਪਰ ਸਿਹਤ ਦੇ ਪ੍ਰਤੀ ਥੋੜ੍ਹੀ ਸਾਵਧਾਨੀ ਰੱਖੋ।
ਧਨ— ਯੇ, ਯੌ, ਭਾ, ਭੀ, ਭੁ, ਧਾ, ਢ, ਭੇ
ਜੋ ਲੋਕ ਕਾਰੋਬਾਰੀ ਟ੍ਰੇਡਿੰਗ, ਸਪਲਾਈ ਅਤੇ ਟੂਰਿੰਗ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਮਿਹਨਤ ਦਾ ਪੂਰਾ ਫਲ ਮਿਲੇਗਾ।
ਮਕਰ— ਭੋ, ਜ਼ਾ, ਜ਼ੀ, ਜ਼ੁ, ਖਾ, ਖੁ, ਗਾ, ਗੀ
ਸਿਤਾਰਾ ਸ਼ਾਮ ਤੱਕ ਠੀਕ ਨਹੀਂ, ਇਸ ਲਈ ਕੋਈ ਡਾਕਊਮੈਂਟ ਫਾਈਨਲ ਕਰਦੇ ਸਮੇਂ ਜ਼ਲਦਬਾਜ਼ੀ ਤੋਂ ਕੰਮ ਨਾਲ ਲਓ।
ਕੁੰਭ— ਗੁ, ਗੰ, ਗੋ, ਸਾ, ਸੀ, ਸੁ, ਸੇ, ਸੋ, ਦਾ
ਸਿਤਾਰਾ ਸ਼ਾਮ ਤੱਕ ਕਾਰੋਬਾਰੀ ਕੰਮਾਂ ਨੂੰ ਬਿਹਤਰ ਬਣਾਏਗਾ।
ਮੀਨ— ਦਾ, ਦੁ, ਥ, ਝ, ਵ, ਦੇ, ਦੋ, ਚਾ, ਚੀ
ਵਧੀਆ ਸਿਤਾਰਾ ਹੋਣ ਕਾਰਨ ਸਰਕਾਰੀ ਕੰਮਾਂ 'ਚ ਸਫਲਤਾ ਮਿਲੇਗੀ।