Dhanteras 2025: ਚੁਟਕੀਆਂ 'ਚ ਖੁਸ਼ ਹੋਣਗੇ ਕੁਬੇਰ ਦੇਵ, ਜਾਣੋ ਧਨਤੇਰਸ ਲਈ ਪੂਜਾ ਦੀ ਸਹੀ ਵਿਧੀ

10/17/2025 5:38:33 PM

ਵੈੱਬ ਡੈਸਕ- ਕਾਰਤਿਕ ਮਹੀਨੇ ਦੀ ਕ੍ਰਿਸ਼ਣ ਤ੍ਰਿਯੋਦਸ਼ੀ ਨੂੰ ਹਰ ਸਾਲ ਧਨਤੇਰਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਾਲ 2025 'ਚ ਧਨਤੇਰਸ 18 ਅਕਤੂਬਰ ਯਾਨੀ ਸ਼ਨੀਵਾਰ ਨੂੰ ਹੈ। ਇਸ ਦਿਨ ਧਨ ਅਤੇ ਸਿਹਤ ਪ੍ਰਾਪਤ ਕਰਨ ਲਈ ਧਨਤੇਰਸ ਦੀ ਪੂਜਾ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਧਨਤੇਰਸ ਦੇ ਦਿਨ ਘਰ 'ਚ ਧਨਦੇਵਤਾ ਕੁਬੇਰ, ਸਿਹਤ ਦੇ ਦੇਵਤਾ ਧਨਵੰਤਰੀ ਅਤੇ ਮਾਤਾ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਪੁਰਾਣੀ ਮਾਨਤਾ ਹੈ ਕਿ ਧਨਤੇਰਸ ਦੇ ਦਿਨ ਹੀ ਸਮੁੰਦਰ ਮੰਥਨ ਦੌਰਾਨ ਭਗਵਾਨ ਧਨਵੰਤਰੀ ਅੰਮ੍ਰਿਤ ਕਲਸ਼ ਦੇ ਨਾਲ ਪ੍ਰਗਟ ਹੋਏ ਸਨ। ਉਦੋਂ ਦੇਵਤਿਆਂ ਨੇ ਉਨ੍ਹਾਂ ਤੋਂ ਅੰਮ੍ਰਿਤ ਪ੍ਰਾਪਤ ਕੀਤਾ ਸੀ। ਉਸ ਸਮੇਂ ਤੋਂ ਹੀ ਹਰ ਸਾਲ ਧਨਤੇਰਸ ਨੂੰ ਸਿਹਤ ਲਈ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ।

ਧਨਤੇਰਸ ਪੂਜਾ ਦਾ ਸ਼ੁੱਭ ਮੁਹੂਰਤ

ਸ਼ੁਭ ਸਮਾਂ: 18 ਅਕਤੂਬਰ, ਸ਼ਾਮ 07:15 ਤੋਂ ਰਾਤ 08:19

ਪ੍ਰਦੋਸ਼ ਕਾਲ: ਸ਼ਾਮ 05:48 ਤੋਂ ਰਾਤ 08:19

ਯਮ ਦੀਵਾ ਕੱਢਣ ਲਈ ਪ੍ਰਦੋਸ਼ ਕਾਲ ਸਭ ਤੋਂ ਅਨੁਕੂਲ ਮੰਨਿਆ ਜਾਂਦਾ ਹੈ।

ਧਨਤੇਰਸ ਪੂਜਾ ਲਈ ਜ਼ਰੂਰੀ ਸਮੱਗਰੀ

  • ਮੂਰਤੀਆਂ/ਚਿੱਤਰ: ਭਗਵਾਨ ਧਨਵੰਤਰੀ, ਮਾਤਾ ਲਕਸ਼ਮੀ, ਕੁਬੇਰ ਅਤੇ ਗਣੇਸ਼ ਜੀ
  • ਚੌਕੀ ਅਤੇ ਕਪੜਾ: ਲਾਲ ਜਾਂ ਪੀਲਾ
  • ਕਲਸ਼: ਤਾਂਬਾ ਜਾਂ ਪਿੱਤਲ
  • ਗੰਗਾਜਲ ਜਾਂ ਸ਼ੁੱਧ ਪਾਣੀ
  • ਤਿਲਕ ਸਮੱਗਰੀ: ਰੋਲੀ, ਚੰਦਨ
  • ਅਖ਼ਤ (ਸਾਬਤ ਚੌਲ)
  • ਫੁੱਲ, ਫੁੱਲਾਂ ਦੀ ਮਾਲਾ, ਕਲਾਵਾ, ਧੂਫ, 13 ਮਿੱਟੀ ਦੇ ਦੀਵੇ ਅਤੇ ਤੇਲ ਜਾਂ ਘਿਓ, ਕਪੂਰ, ਸੁਪਾਰੀ, ਲੌਂਗ, ਪਾਨ ਦਾ ਪੱਤਾ
  • ਮਠਿਆਈ, ਪਤਾਸੇ, ਮੇਵੇ, ਫਲ, ਸਾਬਤ ਧਨੀਆ
  • ਧਨ, ਗਹਿਣੇ, ਸਿੱਕੇ, ਨਵਾਂ ਝਾੜੂ

ਧਨਤੇਰਸ ਪੂਜਾ ਵਿਧੀ

  • ਸਵੇਰੇ ਜਲਦੀ ਉੱਠੋ ਅਤੇ ਇਸ਼ਨਾਨ ਕਰੋ।
  • ਘਰ ਦੇ ਈਸ਼ਾਨ ਕੋਣ 'ਚ ਪੂਜਾ ਸੈੱਟ ਕਰੋ।
  • ਪੂਜਾ ਕਰਦੇ ਸਮੇਂ ਆਪਣਾ ਚਿਹਰਾ ਈਸ਼ਾਨ ਕੋਣ, ਪੂਰਬ ਜਾਂ ਉੱਤਰ ਵੱਲ ਰੱਖੋ।
  • ਘਰ ਦੇ ਸਾਰੇ ਮੈਂਬਰ ਸ਼ਾਮਲ ਹੋਣ।
  • ਪੰਚਦੇਵਤਾਂ – ਸੂਰਜ, ਗਣੇਸ਼, ਦੁਰਗਾ, ਸ਼ਿਵ ਅਤੇ ਵਿਸ਼ਣੂ ਦਾ ਸਮਰਨ ਕਰੋ।
  • ਭਗਵਾਨ ਧਨਵੰਤਰੀ, ਕੁਬੇਰ ਅਤੇ ਮਾਤਾ ਲਕਸ਼ਮੀ ਦੇ ਸਾਹਮਣੇ ਦੀਵੇ ਜਗਾਓ, ਧੂਫ ਲਗਾਓ, ਤਿਲਕ ਕਰੋ, ਫੁੱਲ ਅਤੇ ਮਾਲਾ ਚੜ੍ਹਾਓ,
  • ਮੰਤਰ ਜਪੋ ਅਤੇ ਸਾਤਵਿਕ ਪ੍ਰਸਾਦ ਚੜ੍ਹਾਓ, ਹਰੇਕ ਪਕਵਾਨ 'ਤੇ ਤੁਲਸੀ ਪੱਤਾ ਰੱਖੋ।

ਆਖਰ 'ਚ ਆਰਤੀ ਕਰੋ।

ਯਮ ਦੇ ਲਈ ਦੀਵਾ

  • ਧਨਤੇਰਸ ਦੀ ਰਾਤ, ਪ੍ਰਦੋਸ਼ ਕਾਲ 'ਚ ਮੁੱਖ ਦਰਵਾਜ਼ੇ ਅਤੇ 13 ਦੇਵੇ ਘਰ ਦੇ ਅੰਦਰ ਅਤੇ 13 ਦੇਵੇ ਘਰ ਦੇ ਬਾਹਰ ਜਗਾਓ।
  • ਸਾਰੇ ਪਰਿਵਾਰਕ ਮੈਂਬਰਾਂ ਦੇ ਸੌਂਣ ਤੋਂ ਬਾਅਦ ਇਕ ਦੀਵਾ ਯਮ ਦੇ ਨਾਂ ਨਾਲ ਵੀ ਜਗਾਓ।
  • ਯਮ ਦਾ ਦੀਵਾ ਘਰ ਦੇ ਬਾਹਰ ਦੱਖਣ ਦਿਸ਼ਾ ਵੱਲ ਮੁੱਖ ਕਰਕੇ ਰੱਖੋ।

DIsha

Content Editor DIsha