Navratri 2022: ਇਸ ਤਾਰੀਖ਼ ਤੋਂ ਸ਼ੁਰੂ ਹੋਣਗੇ ਚੇਤ ਦੇ ਨਰਾਤੇ? ਜਾਣੋ ਪੂਜਾ ਵਿਧੀ ਤੇ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ
3/31/2022 10:23:16 AM
ਜਲੰਧਰ (ਬਿਊਰੋ) - ਹੋਲੀ ਤੋਂ ਬਾਅਦ ਮਾਂ ਦੁਰਗਾ ਦੀ ਅਰਾਧਨਾ ਲਈ ਸਮਰਪਿਤ ਚੈਤਰ ਨਰਾਤੇ ਦੀ ਸ਼ੁਰੂਆਤ ਹੁੰਦੀ ਹੈ। ਮਾਂ ਦੁਰਗਾ ਦੀ ਪੂਜਾ ਕਰਨ ਲਈ ਚੇਤ ਦੇ ਨਰਾਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 02 ਅਪ੍ਰੈਲ, 2022 ਦਿਨ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਹਨ। ਇਹ ਨਰਾਤੇ 11 ਅਪ੍ਰੈਲ 2022 ਦਿਨ ਸੋਮਵਾਰ ਨੂੰ ਖ਼ਤਮ ਹੋਣਗੇ। ਚੇਤ ਦੇ ਨਰਾਤਿਆਂ 'ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਚੇਤ ਦੇ ਨਰਾਤੇ ਸਮੇਂ ਰਾਮ ਨੌਮੀ ਦਾ ਤਿਉਂਹਾਰ ਵੀ ਆਉਂਦਾ ਹੈ। ਚੇਤ ਨਰਾਤੇ ਦੇ ਦਿਨ ਭਗਵਾਨ ਰਾਮ ਦਾ ਜਨਮ ਹੋਇਆ ਸੀ, ਇਸ ਲਈ ਇਸ ਨੂੰ ਰਾਮ ਨੌਮੀ ਕਿਹਾ ਜਾਂਦਾ ਹੈ।
02 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਚੇਤ ਨਰਾਤਿਆਂ ਦੇ ਪਹਿਲੇ ਦਿਨ, ਘਟਸਥਾਪਨ ਜਾਂ ਕਲਸ਼ ਦੀ ਸਥਾਪਨਾ ਸ਼ੁਭ ਸਮੇਂ ਵਿੱਚ ਕੀਤੀ ਜਾਂਦੀ ਹੈ। ਫਿਰ ਮਾਂ ਦੁਰਗਾ ਦੇ ਪਹਿਲੇ ਰੂਪ ਮਾਂ ਸ਼ੈਤਰਪੁਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਸਾਲ, ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਚੇਤ ਦੇ ਨਰਾਤਿਆਂ ਵਿੱਚ ਕਲਸ਼ ਲਗਾਉਣ ਦਾ ਸ਼ੁਭ ਸਮਾਂ ਕਿਹੜਾ ਹੈ
ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ
ਕਲਸ਼ ਦੀ ਸਥਾਪਨਾ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਹੋਵੇਗੀ।
ਚੇਤ ਨਰਾਤੇ 2022 ਘਟਸਥਾਪਨ ਦਾ ਸ਼ੁਭ ਸਮਾਂ
ਚੈਤਰ ਘਟਸਥਾਪਨਾ - ਸ਼ਨੀਵਾਰ, 2 ਅਪ੍ਰੈਲ, 2022 ਨੂੰ
ਘਟਸਥਾਪਨਾ ਮੁਹੂਰਤ - ਸਵੇਰੇ 06:10 ਤੋਂ 08:31 ਵਜੇ ਤੱਕ
ਮਿਆਦ - 02 ਘੰਟੇ 21 ਮਿੰਟ
ਘਟਸਥਾਪਨਾ ਅਭਿਜੀਤ ਮੁਹੂਰਤ - 12 ਵੱਜ ਕੇ 12:50 ਮਿੰਟ
ਚੈਤਰ ਸ਼ੁਕਲ ਪ੍ਰਤਿਪਦਾ ਤਾਰੀਖ਼ ਸ਼ੁਰੂ : 01 ਅਪ੍ਰੈਲ, ਸਵੇਰੇ 11:53 ਵਜੇ
ਪ੍ਰਤਿਪਦਾ ਤਾਰੀਖ਼ ਸਮਾਪਤੀ : 02 ਅਪ੍ਰੈਲ, ਰਾਤ 11:58 ਵਜੇ
ਕਿਉਂ ਕਿਉਂ ਕੀਤੀ ਜਾਂਦੀ ਹੈ ਕਲਸ਼ ਸਥਾਪਨਾ
ਪੂਜਾ ਸਥਾਨ 'ਤੇ ਕਲਸ਼ ਦੀ ਸਥਾਪਨਾ ਕਰਨ ਤੋਂ ਪਹਿਲਾਂ ਉਸ ਜਗ੍ਹਾ ਨੂੰ ਗੰਗਾ ਜਲ ਨਾਲ ਸ਼ੁੱਧ ਕੀਤਾ ਜਾਂਦਾ ਹੈ। ਕਲਸ਼ ਨੂੰ ਪੰਜ ਤਰ੍ਹਾਂ ਦੇ ਪੱਤਿਆਂ ਨੂੰ ਸਜਾਇਆ ਜਾਂਦਾ ਹੈ ਤੇ ਉਸ ਵਿਚ ਹਲਦੀ ਦੀਆਂ ਗੰਢਾਂ, ਸੁਪਾਰੀ, ਦੂਰਵਾ ਆਦਿ ਰੱਖੀ ਜਾਂਦੀ ਹੈ। ਕਲਸ਼ ਸਥਾਪਿਤ ਕਰਨ ਲਈ ਉਸ ਦੇ ਹੇਠਾਂ ਰੇਤ ਦੀ ਬੇਦੀ ਬਣਾਈ ਜਾਂਦੀ ਹੈ, ਜਿਸ ਵਿਚ ਜੌਂ ਬੀਜੇ ਜਾਂਦੇ ਹਨ। ਜੌਂ ਬੀਜਣ ਦੀ ਵਿਧੀ ਧਨ ਦੇਣ ਵਾਲੀ ਦੇਵੀ ਅੰਨਪੂਰਨਾ ਨੂੰ ਖੁਸ਼ ਕਰਨ ਲਈ ਕੀਤੀ ਜਾਂਦੀ ਹੈ। ਮਾਂ ਦੁਰਗਾ ਦੀ ਫੋਟੋ ਜਾਂ ਮੂਰਤੀ ਨੂੰ ਪੂਜਾ ਸਥਾਨ ਦੇ ਵਿਚਕਾਰ ਸਥਾਪਿਤ ਕਰਦੇ ਹਨ। ਇਸ ਤੋਂ ਬਾਅਦ ਮਾਂ ਦੁਰਗਾ ਦਾ ਸ਼ਿੰਗਾਰ, ਰੋਲੀ, ਚੌਲ, ਸੰਧੂਰ, ਮਾਲਾ, ਫੁੱਲ, ਚੁੰਨੀ, ਸਾੜ੍ਹੀ, ਗਹਿਣੇ ਭੇਟ ਕਰਦੇ ਹਨ। ਕਲਸ਼ ਵਿਚ ਅਖੰਡ ਜੋਤ ਜਗਾਈ ਜਾਂਦੀ ਹੈ ਜਿਸ ਨੂੰ ਵਰਤ ਦੇ ਆਖ਼ਰੀ ਦਿਨ ਤਕ ਜਲਾਇਆ ਜਾਣਾ ਚਾਹੀਦਾ ਹੈ।
ਇਸ ਵਿਧੀ ਨਾਲ ਕਰੋ ਪੂਜਾ
ਚੇਤ ਦੇ ਨਰਾਤਿਆਂ ਦੇ ਪਹਿਲੇ ਦਿਨ ਕਲਸ਼ ਦੀ ਸਥਾਪਨਾ ਕੀਤੀ ਜਾਂਦੀ ਹੈ, ਜਿਸ ਥਾਂ 'ਤੇ ਇਸ ਦੀ ਸਥਾਪਨਾ ਕਰਨੀ ਹੋਵੇ, ਉਸ ਨੂੰ ਚੰਗੀ ਤਰ੍ਹਾਂ ਸਾਫ-ਸੁਥਰਾ ਕਰਕੇ ਸ਼ੁੱਧ ਕਰ ਲਓ। ਇਸ ਤੋਂ ਬਾਅਦ ਸ਼੍ਰੀ ਗਣੇਸ਼ ਜੀ ਨੂੰ ਯਾਦ ਕਰਦੇ ਹੋਏ ਲਾਲ ਰੰਗ ਦਾ ਕੱਪੜਾ ਵਿਛਾ ਕੇ ਉਸ 'ਤੇ ਥੋੜੇ ਚੌਲ ਰੱਖੋ। ਮਿੱਟੀ ਦੇ ਪਾਤਰ 'ਚ ਜੌ ਬੀਜ਼ ਕੇ ਪਾਤਰ 'ਤੇ ਪਾਣੀ ਨਾਲ ਭਰਿਆ ਕਲਸ਼ ਸਥਾਪਤ ਕਰੋਂ ਅਤੇ ਇਸ ਦੇ ਮੂੰਹ 'ਤੇ ਸੁਰੱਖਿਆ ਸੂਤਰ ਬੰਨ੍ਹ ਦਿਓ। ਕਲਸ਼ 'ਤੇ ਰੋਲ ਨਾਲ ਸਵਾਸਤਿਕ ਬਣਾਓ। ਕਲਸ਼ ਅੰਦਰ ਸਾਬੁਤ ਸੁਪਾਰੀ, ਦੁਰਵਾ, ਫੁੱਲ ਅਤੇ ਸਿੱਕਾ ਪਾਓ, ਫਿਰ ਇਸ 'ਤੇ ਅੰਬ ਜਾਂ ਅਸ਼ੋਕ ਦੇ ਪੱਤੇ ਰੱਖ ਕੇ 'ਤੇ ਨਾਰੀਅਲ ਰੱਖ ਦਿਓ। ਇਸ ਤੋਂ ਬਾਅਦ ਇਸ 'ਤੇ ਲਾਲ ਕੱਪੜਾ ਲਪੇਟ ਕੇ ਮੌਲੀ ਬੰਨ੍ਹ ਦਿਓ। ਇਹ ਸਭ ਕਰਨ ਤੋਂ ਬਾਅਦ ਸਾਰੇ ਦੇਵੀ-ਦੇਵਤਿਆਂ ਨੂੰ ਯਾਦ ਕਰੋਂ ਅਤੇ ਉਨ੍ਹਾਂ ਨੂੰ ਨੌ ਦਿਨਾਂ ਲਈ ਘਟ 'ਚ ਵਿਰਾਜਮਾਨ ਰਹਿਣ ਦੀ ਅਰਦਾਸ ਕਰੋ। ਦੀਪਕ ਰੌਸ਼ਨ ਕਰਕੇ ਕਲਸ਼ ਦੀ ਪੂਜਾ ਕਰੋਂ ਅਤੇ ਇਸ ਦੇ ਸਾਹਮਣੇ ਧੂਫ-ਬੱਤੀ ਲਗਾ ਕੇ ਇਸ 'ਤੇ ਫੁੱਲਾਂ ਦੀ ਮਾਲਾ ਚੜਾਓ। ਮਾਂ ਸ਼ੈਲਪੁੱਤਰੀ ਦੀ ਸੱਚੇ ਮਨ ਅਤੇ ਸ਼ਰਧਾ ਨਾਲ ਕੀਤੀ ਗਈ ਪੂਜਾ ਦਾ ਫੱਲ ਮਾਂ ਭਗਤਾਂ ਨੂੰ ਜ਼ਰੂਰ ਦਿੰਦੀ ਹੈ।
ਜਾਣੋ ਕਿਹੜੇ ਦਿਨ ਹੋਵੇਗੀ ਮਾਂ ਦੁਰਗਾ ਦੇ ਕਿਸ ਸਰੂਪ ਦੀ ਪੂਜਾ
ਪਹਿਲੇ ਨਰਾਤੇ 2 ਅਪ੍ਰੈਲ 2022 ਦਿਨ ਸ਼ਨਿੱਚਰਵਾਰ : ਮਾਂ ਸ਼ੈਲਪੁੱਤਰੀ ਪੂਜਾ (ਘਟ ਸਥਾਪਨਾ)
ਦੂਜੇ ਨਰਾਤੇ 3 ਅਪ੍ਰੈਲ 2022 ਦਿਨ ਐਤਵਾਰ : ਮਾਂ ਬ੍ਰਹਮਚਾਰਿਹਨੀ ਪੂਜਾ
ਤੀਜੇ ਨਰਾਤੇ 4 ਅਪ੍ਰੈਲ 2022 ਦਿਨ ਸੋਮਵਾਰ : ਮਾਂ ਚੰਦਰਘੰਟਾ ਪੂਜਾ
ਚੌਥੇ ਨਰਾਤੇ 5 ਅਪ੍ਰੈਲ 2022 ਦਿਨ ਮੰਗਲਵਾਰ : ਮਾਂ ਕੁਸ਼ਮਾਂਡਾ ਪੂਜਾ
ਪੰਜਵੇਂ ਨਰਾਤੇ 6 ਅਪ੍ਰੈਲ 2022 ਦਿਨ ਬੁੱਧਵਾਰ : ਮਾਂ ਸਕੰਦਮਾਤਾ ਪੂਜਾ
ਛੇਵੇਂ ਨਰਾਤੇ 7 ਅਪ੍ਰੈਲ 2022 ਦਿਨ ਵੀਰਵਾਰ : ਮਾਂ ਕਾਤਿਆਇਨੀ ਪੂਜਾ
ਸੱਤਵੇਂ ਨਰਾਤੇ 8 ਅਪ੍ਰੈਲ 2022 ਦਿਨ ਸ਼ੁੱਕਰਵਾਰ : ਮਾਂ ਕਾਲਰਾਤਰੀ ਪੂਜਾ
ਅੱਠਵੇਂ ਨਰਾਤੇ 9 ਅਪ੍ਰੈਲ 2022 ਦਿਨ ਸ਼ਨਿਚਰਵਾਰ : ਮਾਂ ਮਹਾਗੌਰੀ
ਨੌਵੇਂ ਨਰਾਤੇ 10 ਅਪ੍ਰੈਲ 2022 ਦਿਨ ਐਤਵਾਰ : ਮਾਂ ਸਿੱਧੀਦਾਤਰੀ