Vastu Shastra : ਘਰ ''ਚ ਖੁਸ਼ਹਾਲੀ ਤੇ ਬਰਕਤ ਲਈ ਗੁਲਾਬ ਦਾ ਫੁੱਲ ਵੀ ਕਰ ਸਕਦੈ ਤੁਹਾਡੀ ਮਦਦ, ਜਾਣੋ ਆਸਾਨ ਉਪਾਅ

3/31/2022 6:37:46 PM

ਨਵੀਂ ਦਿੱਲੀ - ਲੋਕ ਆਪਣੇ ਘਰਾਂ ਨੂੰ ਗੁਲਾਬ ਦੇ ਫੁੱਲਾਂ ਨਾਲ ਸਜਾਉਣਾ ਪਸੰਦ ਕਰਦੇ ਹਨ। ਇਸ ਨਾਲ ਘਰ ਦੀ ਖੂਬਸੂਰਤੀ ਹੋਰ ਵੀ ਵਧ ਜਾਂਦੀ ਹੈ। ਦੂਜੇ ਪਾਸੇ ਵਾਸਤੂ ਅਨੁਸਾਰ ਗੁਲਾਬ ਨਾਲ ਸਬੰਧਤ ਕੁਝ ਉਪਾਅ ਕਰਨ ਨਾਲ ਘਰ ਵਿੱਚ ਖੁਸ਼ਹਾਲੀ, ਸੁੱਖ-ਸ਼ਾਂਤੀ ਅਤੇ ਬਰਕਤ ਆਉਂਦੀ ਹੈ। ਆਓ ਜਾਣਦੇ ਹਾਂ ਇਸ ਬਾਰੇ...

ਇੱਛਾ ਦੀ ਪੂਰਤੀ ਲਈ

ਜੇਕਰ ਤੁਸੀਂ ਮਨਚਾਹੇ ਫਲ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਿਸੇ ਵੀ ਮਹੀਨੇ ਦੇ ਸ਼ੁਕਲ ਪੱਖ ਦੇ ਪਹਿਲੇ ਮੰਗਲਵਾਰ ਨੂੰ ਹਨੂੰਮਾਨ ਜੀ ਨੂੰ 11 ਤਾਜ਼ੇ ਗੁਲਾਬ ਦੇ ਫੁੱਲ ਚੜ੍ਹਾਓ। ਇਹ ਉਪਾਅ ਲਗਾਤਾਰ 11 ਮੰਗਲਵਾਰ ਕਰੋ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਸੰਕਟਮੋਟਨ ਹਨੂੰਮਾਨ ਜੀ ਇਸ ਨਾਲ ਪ੍ਰਸੰਨ ਹੁੰਦੇ ਹਨ ਅਤੇ ਆਪਣੇ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।

ਇਹ ਵੀ ਪੜ੍ਹੋ : Feng Shui: ਘਰ ਦੀ ਇਸ ਦਿਸ਼ਾ 'ਤੇ ਰੱਖੋ Aquarium , ਪਰਿਵਾਰ 'ਚ ਵਧੇਗਾ ਪਿਆਰ ਅਤੇ ਮਿਲੇਗੀ ਤਰੱਕੀ

ਘਰ ਵਿੱਚ ਬਰਕਤ ਲਈ

ਮੰਗਲਵਾਰ ਨੂੰ ਲਾਲ ਕੱਪੜੇ ਵਿੱਚ ਲਾਲ ਗੁਲਾਬ, ਲਾਲ ਚੰਦਨ ਅਤੇ ਰੋਲੀ ਬੰਨ੍ਹ ਕੇ ਹਨੂੰਮਾਨ ਮੰਦਿਰ ਵਿਚ ਇੱਕ ਹਫ਼ਤੇ ਲਈ ਮੰਦਰ ਵਿੱਚ ਰੱਖ ਆਓ। ਇਸ ਤੋਂ ਬਾਅਦ ਇਸ ਨੂੰ ਚੁੱਕੋ ਅਤੇ ਆਪਣੇ ਘਰ ਜਾਂ ਕੰਮ ਵਾਲੀ ਥਾਂ ਦੀ ਤਿਜੋਰੀ, ਅਲਮਾਰੀ ਜਾਂ ਪੈਸੇ ਰੱਖਣ ਵਾਲੀ ਥਾਂ 'ਤੇ ਰੱਖੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨਾਲ ਪੈਸੇ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਘਰ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ।

ਧਨ ਲਾਭ ਲਈ

ਸ਼ੁੱਕਰਵਾਰ ਦੀ ਸ਼ਾਮ ਨੂੰ ਗੁਲਾਬ ਦੇ ਫੁੱਲ ਵਿੱਚ ਕਪੂਰ ਦਾ ਇੱਕ ਟੁਕੜਾ ਰੱਖ ਕੇ ਜਲਾ ਦਿਓ। ਇਸ ਨੂੰ ਜਲਾਉਣ ਤੋਂ ਬਾਅਦ ਦੇਵੀ ਲਕਸ਼ਮੀ ਨੂੰ ਫੁੱਲ ਚੜ੍ਹਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨਾਲ ਧਨ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅਤੇ ਧਨ ਲਾਭ ਦਾ ਯੋਗ ਬਣ ਜਾਂਦਾ ਹੈ।

ਇਹ ਵੀ ਪੜ੍ਹੋ : Vastu Shastra: ਨੋਟ ਗਿਣਦੇ ਸਮੇਂ ਨਾ ਕਰੋ ਇਹ ਗਲਤੀ, ਨਹੀਂ ਤਾਂ ਮਾਂ ਲਕਸ਼ਮੀ ਹੋ ਜਾਵੇਗੀ ਨਾਰਾਜ਼

ਬਿਮਾਰੀ ਦਾ ਇਲਾਜ ਕਰਨ ਲਈ

ਇਕ ਪਾਨ ਵਿਚ ਇੱਕ ਗੁਲਾਬ ਦਾ ਫੁੱਲ ਅਤੇ ਬਤਾਸ਼ੇ ਰੱਖ ਕੇ ਮਰੀਜ ਦੇ ਉੱਪਰੋਂ 11 ਵਾਰ ਘੁੰਮਾ ਕੇ ਚੁਰਾਹੇ 'ਤੇ ਸੁੱਟੋ। ਕਿਹਾ ਜਾਂਦਾ ਹੈ ਕਿ ਇਸ ਨਾਲ ਸਿਹਤ 'ਚ ਤੇਜ਼ੀ ਨਾਲ ਸੁਧਾਰ ਹੁੰਦਾ ਹੈ। ਪਰ ਨਾਲ ਹੀ ਦਵਾਈਆਂ ਲੈਂਦੇ ਰਹੋ।

ਕਰਜ਼ੇ ਤੋਂ ਬਾਹਰ ਨਿਕਲਣ ਲਈ

5 ਲਾਲ ਗੁਲਾਬ ਦੇ ਫੁੱਲ ਲਓ। ਇਨ੍ਹਾਂ ਵਿੱਚੋਂ 4 ਫੁੱਲਾਂ ਨੂੰ ਸਫ਼ੈਦ ਕੱਪੜੇ ਦੇ ਚਾਰ ਕੋਨਿਆਂ ਵਿੱਚ ਬੰਨ੍ਹ ਦਿਓ। ਇਸ ਤੋਂ ਬਾਅਦ ਪੰਜਵੇਂ ਫੁੱਲ ਨੂੰ ਕੱਪੜੇ ਦੇ ਵਿਚਕਾਰ ਸੱਜੇ ਪਾਸੇ ਰੱਖੋ। ਤਿਆਰ ਬੰਡਲ ਨੂੰ ਵਗਦੀ ਨਦੀ ਵਿੱਚ ਸੁੱਟ ਦਿਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਕਰਜ਼ੇ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਨਾਲ ਹੀ ਘਰ 'ਚ ਖੁਸ਼ਹਾਲੀ, ਸ਼ਾਂਤੀ ਅਤੇ ਬਰਕਤ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋ : ਪਤੀ-ਪਤਨੀ ਦਰਮਿਆਨ ਰਹਿੰਦਾ ਹੈ ਕਲੇਸ਼ ਤਾਂ ਅਪਣਾਓ ਇਹ ਵਾਸਤੂ ਟਿਪਸ, ਵਧ ਜਾਵੇਗਾ ਕਈ ਗੁਣਾ ਪਿਆਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur